ਈਰਾਨ ਸੰਕਟ ‘ਤੇ ਸਪੀਕਰ ਸੰਧਵਾਂ ਦਾ ਪੀਐਮ ਨੂੰ ਪੱਤਰ, 2,000 ਕਰੋੜ ਤੋਂ ਜ਼ਿਆਦਾ ਦਾ ਮਾਲ ਫਸਿਆ, ਪੰਜਾਬ ਬਾਸਮਤੀ ਸਪਲਾਇਰਸ ਦਾ ਹੋ ਰਿਹਾ ਨੁਕਸਾਨ

Updated On: 

16 Jan 2026 15:31 PM IST

Iran Tension: ਈਰਾਨ 'ਚ ਬਣੇ ਸੰਕਟ ਦੇ ਵਿਚਕਾਰ ਬਸਮਤੀ ਚਾਵਲ ਦਾ ਨਿਰਯਾਤ ਭਾਰੀ ਸੰਕਟ 'ਚ ਹੈ। ਈਰਾਨ ਦੇ ਨਾਲ ਵਪਾਰ ਰੁਕਣ 'ਤੇ ਦੋ ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਮਾਲ ਫਸਿਆ ਹੋਇਆ ਹੈ ਤੇ ਭੁਗਤਾਨ ਵੀ ਅਟਕਿਆ ਹੋਇਆ ਹੈ। ਇਸ ਕਾਰਨ ਮੰਡੀਆਂ 'ਚ ਬਾਸਮਤੀ ਦਾ ਰੇਟ ਡਿੱਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬੇਨਤੀ ਹੈ ਕਿ ਕਿਸਾਨਾਂ, ਰਾਈਸ ਮਿਲ ਮਾਲਕਾਂ ਤੇ ਨਿਰਯਾਤਕਾਂ ਨੂੰ ਬਚਾਉਣ ਦੇ ਲਈ ਤੁਰੰਤ ਦਖ਼ਲਅੰਦਾਜ਼ੀ ਦਿੱਤੀ ਜਾਵੇ। ਇਹ ਦੇਰੀ ਪੰਜਾਬ ਦੀ ਅਰਥਵਿਵਸਥਾ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੀ ਹੈ।

ਈਰਾਨ ਸੰਕਟ ਤੇ ਸਪੀਕਰ ਸੰਧਵਾਂ ਦਾ ਪੀਐਮ ਨੂੰ ਪੱਤਰ, 2,000 ਕਰੋੜ ਤੋਂ ਜ਼ਿਆਦਾ ਦਾ ਮਾਲ ਫਸਿਆ, ਪੰਜਾਬ ਬਾਸਮਤੀ ਸਪਲਾਇਰਸ ਦਾ ਹੋ ਰਿਹਾ ਨੁਕਸਾਨ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ

Follow Us On

ਈਰਾਨ ‘ਚ ਬਣੇ ਹਾਲਾਤਾਂ ਨੂੰ ਲੈ ਕੇ ਪੰਜਾਬ ਦੇ ਚਾਵਲ ਸਪਲਾਈਰ ਵੀ ਪਰੇਸ਼ਾਨੀ ‘ਚ ਆ ਗਏ ਹਨ। ਬਾਸਮਤੀ ਦੇ ਰੇਟ ਡਿੱਗ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੀਐਮ ਨਰੇਂਦਰ ਮੋਦੀ ਨੂੰ ਦਖ਼ਲਅੰਦਾਜ਼ੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਈਰਾਨ ਦੇ ਨਾਲ ਵਪਾਰ ਰੁਕਣ ਨਾਲ 2,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਮਾਲ ਫਸਿਆ ਹੋਇਆ ਹੈ ਤੇ ਭੁਗਤਾਨ ਵੀ ਅਟਕਿਆ ਹੋਇਆ ਹੈ।

ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਕਾਰਨ ਪੰਜਾਬ ਦੇ ਕਿਸਾਨ ਵੀ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਪੰਜਾਬ ਬਾਸਮਤੀ ਦਾ ਵੱਡਾ ਸਪਲਾਇਰ ਹੈ ਤੇ ਵੱਡੀਆਂ-ਵੱਡੀਆਂ ਬਾਸਮਤੀ ਬ੍ਰਾਂਡ ਕੰਪਨੀਆਂ ਪੰਜਾਬ ਨਾਲ ਸਬੰਧਿਤ ਹਨ।

ਈਰਾਨ ‘ਚ ਬਣੇ ਸੰਕਟ ਦੇ ਵਿਚਕਾਰ ਬਸਮਤੀ ਚਾਵਲ ਦਾ ਨਿਰਯਾਤ ਭਾਰੀ ਸੰਕਟ ‘ਚ ਹੈ। ਈਰਾਨ ਦੇ ਨਾਲ ਵਪਾਰ ਰੁਕਣ ‘ਤੇ ਦੋ ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਮਾਲ ਫਸਿਆ ਹੋਇਆ ਹੈ ਤੇ ਭੁਗਤਾਨ ਵੀ ਅਟਕਿਆ ਹੋਇਆ ਹੈ। ਇਸ ਕਾਰਨ ਮੰਡੀਆਂ ‘ਚ ਬਾਸਮਤੀ ਦਾ ਰੇਟ ਡਿੱਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬੇਨਤੀ ਹੈ ਕਿ ਕਿਸਾਨਾਂ, ਰਾਈਸ ਮਿਲ ਮਾਲਕਾਂ ਤੇ ਨਿਰਯਾਤਕਾਂ ਨੂੰ ਬਚਾਉਣ ਦੇ ਲਈ ਤੁਰੰਤ ਦਖ਼ਲਅੰਦਾਜ਼ੀ ਦਿੱਤੀ ਜਾਵੇ। ਇਹ ਦੇਰੀ ਪੰਜਾਬ ਦੀ ਅਰਥਵਿਵਸਥਾ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੀ ਹੈ।

ਪੰਜਾਬ ਭਾਰਤ ਦਾ ਪ੍ਰਮੁੱਖ ਬਾਸਮਤੀ ਚਾਵਲ ਉਤਪਾਦਕ ਹੈ ਤੇ ਈਰਾਨ ਭਾਰਤ ਤੋਂ ਦੂਜਾ ਸਭ ਤੋਂ ਵੱਡਾ ਚੌਲਾਂ ਦਾ ਆਯਾਤਕ ਹੈ। ਹਾਲ ਦੇ ਸਾਲਾਂ ‘ਚ ਭਾਰਤ ਤੇ ਈਰਾਨ ਦਾ ਸਲਾਨਾ ਔਸਤਨ 10-12 ਲੱਖ ਟਨ ਬਾਸਮਤੀ ਚਾਵਲ ਨਿਰਯਾਤ ਹੁੰਦਾ ਹੈ, ਜਿਸ ਦੀ ਕੀਮਤ ਲਗਭਗ 10 ਹਜ਼ਾਰ ਤੋਂ 12 ਹਜ਼ਾਰ ਕਰੋੜ ਹੁੰਦੀ ਹੈ।

ਪੰਜਾਬ ਤੇ ਹਰਿਆਣਾ ਤੋਂ ਇਸ ਨਿਰਯਾਤ ਦਾ ਲਗਭਗ 40 ਫ਼ੀਸਦੀ ਹਿੱਸਾ ਆਉਂਦਾ ਹੈ, ਜਿਸ ‘ਚ ਪੰਜਾਬ ਦੀ ਹਿੱਸੇਦਾਰੀ ਪ੍ਰਮੁੱਖ ਹੈ। ਜਾਣਕਾਰੀ ਮੁਤਾਬਕ ਕੁੱਲ ਭਾਰਤੀ ਬਾਸਮਤੀ ਨਿਰਯਾਤ ‘ਚ ਪੰਜਾਬ ਦਾ ਯੋਗਦਾਨ ਕਰੀਬ 40 ਫ਼ੀਸਦੀ ਹੈ। ਇਸ ਆਧਾਰ ‘ਤੇ ਪੰਜਾਬ ਦਾ ਈਰਾਨ ਨਾਲ ਸਲਾਨਾ ਅਨੁਮਾਨਿਤ 3-5 ਲੱਖ ਟਨ ਚਾਵਲ ਨਿਰਯਾਤ ਹੁੰਦਾ ਹੈ। 2024 ‘ਚ ਭਾਰਤ ਨਾਲ ਈਰਾਨ ਨਾਲ ਚਾਵਲ ਨਿਰਯਾਤ ਦਾ ਮੁੱਲ 698 ਮਿਲੀਅਨ ਡਾਲਰ. ਜੋ ਕਿ ਕਰੀਬ 5,800 ਕਰੋੜ ਰੁਪਏ ਸੀ।