ਦੁੱਧ ਦੀ ਉਪਲਬਧਤਾ ‘ਚ ਪਹਿਲੇ ਨੰਬਰ ‘ਤੇ ਪੰਜਾਬ, ਜਾਣੋ ਕਿਹੜੇ ਸੂਬੇ ਪੱਛੜੇ?

Updated On: 

08 Jan 2025 19:42 PM IST

Punjab on Top in Milk: ਭਾਰਤ ਵਿੱਚ 2023-24 ਦੌਰਾਨ ਪ੍ਰਤੀ ਵਿਅਕਤੀ ਦੁੱਧ ਦੀ ਔਸਤ ਉਪਲਬਧਤਾ 1,471 ਗ੍ਰਾਮ ਪ੍ਰਤੀ ਦਿਨ ਸੀ, ਜੋ ਕਿ 2013-14 ਦੇ ਮੁਕਾਬਲੇ 53 ਫੀਸਦੀ ਵੱਧ ਹੈ। ਪੰਜਾਬ ਅਤੇ ਰਾਜਸਥਾਨ ਵਿੱਚ ਦੁੱਧ ਦੀ ਉਪਲਬਧਤਾ ਸਭ ਤੋਂ ਵੱਧ ਰਹੀ, ਜਦੋਂ ਕਿ ਕੁਝ ਰਾਜਾਂ ਵਿੱਚ ਗਿਰਾਵਟ ਦੇਖੀ ਗਈ।

ਦੁੱਧ ਦੀ ਉਪਲਬਧਤਾ ਚ ਪਹਿਲੇ ਨੰਬਰ ਤੇ ਪੰਜਾਬ, ਜਾਣੋ ਕਿਹੜੇ ਸੂਬੇ ਪੱਛੜੇ?

Disclaimer: ਇਸ ਲੇਖ ਵਿੱਚ ਦੱਸੇ ਗਏ ਤਰੀਕੇ ਅਤੇ ਦਾਅਵੇ ਵੱਖ-ਵੱਖ ਜਾਣਕਾਰੀ 'ਤੇ ਅਧਾਰਤ ਹਨ। ਟੀਵੀ9 ਪੰਜਾਬੀ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਦੀ ਸ਼ੁੱਧਤਾ ਦਾ ਦਾਅਵਾ ਨਹੀਂ ਕਰਦਾ ਹੈ। ਕਿਸੇ ਵੀ ਇਲਾਜ ਅਤੇ ਸੁਝਾਅ ਨੂੰ ਲੈਣ ਤੋਂ ਪਹਿਲਾਂ ਡਾਕਟਰ ਜਾਂ ਮਾਹਰ ਨਾਲ ਸਲਾਹ ਜਰੂਰ ਕਰੋ।

Follow Us On

ਦੇਸ਼ ਵਿੱਚ ਕਰੋੜਾਂ ਲੋਕ ਅਜੇ ਵੀ ਕੁਪੋਸ਼ਣ ਦੇ ਸ਼ਿਕਾਰ ਹਨ। ਕੁਪੋਸ਼ਣ ਨੂੰ ਦੂਰ ਕਰਨ ਲਈ ਡਾਕਟਰ ਆਪਣੀ ਖੁਰਾਕ ਵਿੱਚ ਦੁੱਧ ਅਤੇ ਹੋਰ ਪੌਸ਼ਟਿਕ ਤੱਤਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ। ਅਜਿਹੇ ‘ਚ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਨੇ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ਦੇ ਮੁਤਾਬਕ 2023-24 ਦੌਰਾਨ ਦੇਸ਼ ‘ਚ ਪ੍ਰਤੀ ਵਿਅਕਤੀ ਪ੍ਰਤੀ ਦਿਨ ਔਸਤਨ 1,471 ਗ੍ਰਾਮ ਦੁੱਧ ਉਪਲਬਧ ਸੀ, ਜੋ ਕਿ 2022 ਦੇ ਮੁਕਾਬਲੇ ਤਿੰਨ ਫੀਸਦੀ ਜ਼ਿਆਦਾ ਹੈ। 2013-14 ਦੇ ਮੁਕਾਬਲੇ ਦੁੱਧ ਦੀ ਉਪਲਬਧਤਾ ਲਗਭਗ 53 ਫੀਸਦੀ ਵਧੀ ਹੈ।

ਇਸ ਰਿਪੋਰਟ ਅਨੁਸਾਰ ਦੁੱਧ ਦੀ ਉਪਲਬਧਤਾ ਵਿੱਚ ਪੰਜਾਬ ਪਹਿਲੇ ਨੰਬਰ ‘ਤੇ ਹੈ, ਜਿੱਥੇ ਪ੍ਰਤੀ ਵਿਅਕਤੀ ਔਸਤਨ 1,245 ਗ੍ਰਾਮ ਦੁੱਧ ਉਪਲਬਧ ਹੈ। ਹਾਲਾਂਕਿ 2022-23 ਦੇ ਮੁਕਾਬਲੇ ਪੰਜਾਬ ਵਿੱਚ ਦੁੱਧ ਦੀ ਉਪਲਬਧਤਾ ਵਿੱਚ ਤਿੰਨ ਫੀਸਦੀ ਦੀ ਕਮੀ ਆਈ ਹੈ। ਪੰਜਾਬ ਵਿੱਚ 2013-14 ਦੇ ਮੁਕਾਬਲੇ ਦੁੱਧ ਦੀ ਉਪਲਬਧਤਾ ਵਿੱਚ 27 ਫੀਸਦੀ ਦਾ ਵਾਧਾ ਹੋਇਆ ਹੈ, ਜੋ ਉਸ ਸਮੇਂ 980 ਗ੍ਰਾਮ ਸੀ।

ਰਾਜਸਥਾਨ ‘ਚ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ ਕਿੰਨੀ ?

ਦੂਜੇ ਸਥਾਨ ‘ਤੇ ਰਾਜਸਥਾਨ ਹੈ, ਜਿੱਥੇ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ 1,171 ਗ੍ਰਾਮ ਪ੍ਰਤੀ ਦਿਨ ਹੈ। ਰਾਜਸਥਾਨ ਵਿੱਚ 2013-14 ਦੇ ਮੁਕਾਬਲੇ ਦੁੱਧ ਦੀ ਉਪਲਬਧਤਾ ਵਿੱਚ ਕਰੀਬ 105 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਹਰਿਆਣਾ ਤੀਜੇ ਸਥਾਨ ‘ਤੇ ਹੈ, ਜਿੱਥੇ ਪ੍ਰਤੀ ਵਿਅਕਤੀ 1,105 ਗ੍ਰਾਮ ਦੁੱਧ ਮਿਲਦਾ ਹੈ। 2022-23 ਦੇ ਮੁਕਾਬਲੇ ਹਰਿਆਣਾ ਵਿੱਚ ਦੁੱਧ ਦੀ ਉਪਲਬਧਤਾ ਵਿੱਚ 38 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ।

ਆਂਧਰਾ ਪ੍ਰਦੇਸ਼ ਚੌਥੇ ਅਤੇ ਗੁਜਰਾਤ ਪੰਜਵੇਂ ਸਥਾਨ ‘ਤੇ ਰਿਹਾ। ਆਂਧਰਾ ਪ੍ਰਦੇਸ਼ ਵਿੱਚ ਪ੍ਰਤੀ ਵਿਅਕਤੀ ਔਸਤਨ 719 ਗ੍ਰਾਮ ਦੁੱਧ ਉਪਲਬਧ ਹੈ, ਜਦਕਿ ਗੁਜਰਾਤ ਵਿੱਚ ਇਹ ਅੰਕੜਾ 700 ਗ੍ਰਾਮ ਹੈ। ਗੁਜਰਾਤ ਵਿੱਚ ਦੁੱਧ ਦੀ ਉਪਲਬਧਤਾ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਪੰਜ ਫੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ 2013-14 ਦੇ ਮੁਕਾਬਲੇ ਇਸ ਵਿੱਚ 38 ਫੀਸਦੀ ਦਾ ਵਾਧਾ ਹੋਇਆ ਹੈ।

MP ਤੇ ਕਰਨਾਟਕ ਦਾ ਕੀ ਹਾਲ ?

ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਕਰਨਾਟਕ, ਉੱਤਰ ਪ੍ਰਦੇਸ਼, ਉੱਤਰਾਖੰਡ ਵਰਗੇ ਰਾਜਾਂ ਵਿੱਚ ਦੁੱਧ ਦੀ ਉਪਲਬਧਤਾ ਵੱਖ-ਵੱਖ ਪੱਧਰਾਂ ‘ਤੇ ਰਹੀ। ਮੱਧ ਪ੍ਰਦੇਸ਼ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ 673 ਗ੍ਰਾਮ ਸੀ, ਜਦੋਂ ਕਿ ਹਿਮਾਚਲ ਪ੍ਰਦੇਸ਼ ਵਿੱਚ ਇਹ 640 ਗ੍ਰਾਮ ਸੀ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ‘ਚ ਪ੍ਰਤੀ ਵਿਅਕਤੀ 577 ਗ੍ਰਾਮ ਦੁੱਧ, ਕਰਨਾਟਕ ‘ਚ 543 ਗ੍ਰਾਮ, ਉੱਤਰ ਪ੍ਰਦੇਸ਼ ‘ਚ 450 ਗ੍ਰਾਮ ਅਤੇ ਉੱਤਰਾਖੰਡ ‘ਚ 446 ਗ੍ਰਾਮ ਦੁੱਧ ਰੋਜ਼ਾਨਾ ਮਿਲਦਾ ਸੀ।

ਇਸ ਸਾਲ ਦੇਸ਼ ਵਿੱਚ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ ਵਧੀ ਹੈ। ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ 2023-24 ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਔਸਤ ਉਪਲਬਧਤਾ 471 ਗ੍ਰਾਮ ਹੈ, ਜੋ ਕਿ 2013-14 ਦੇ ਮੁਕਾਬਲੇ 53 ਫੀਸਦੀ ਅਤੇ 2022-23 ਦੇ ਮੁਕਾਬਲੇ ਤਿੰਨ ਫੀਸਦ ਵੱਧ ਹੈ।

ਦਿੱਲੀ ਅਤੇ ਕੁਝ ਹੋਰ ਰਾਜਾਂ ਵਿੱਚ ਵੀ ਦੁੱਧ ਦੀ ਉਪਲਬਧਤਾ ਵਿੱਚ ਗਿਰਾਵਟ ਦੇਖੀ ਗਈ। ਦਿੱਲੀ ‘ਚ 2022-23 ਦੇ ਮੁਕਾਬਲੇ ਤਿੰਨ ਫੀਸਦੀ ਦੀ ਗਿਰਾਵਟ ਆਈ ਹੈ, ਜਿਸ ਕਾਰਨ ਇੱਥੇ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ 62 ਗ੍ਰਾਮ ‘ਤੇ ਆ ਗਈ ਹੈ। ਅਰੁਣਾਚਲ ਪ੍ਰਦੇਸ਼ ‘ਚ 57 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਇੱਥੇ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ 35 ਗ੍ਰਾਮ ‘ਤੇ ਆ ਗਈ ਹੈ। ਮਣੀਪੁਰ ‘ਚ ਦੁੱਧ ਦੀ ਉਪਲਬਧਤਾ ‘ਚ ਵੀ ਕਮੀ ਆਈ ਹੈ, ਜੋ 62 ਗ੍ਰਾਮ ਤੋਂ ਘਟ ਕੇ 54 ਗ੍ਰਾਮ ‘ਤੇ ਆ ਗਈ ਹੈ।