ਚੰਡੀਗੜ੍ਹ ‘ਚ ਪੈਟਰੋਲ ਨਾਲ ਚਲਣ ਵਾਲੇ ਦੋ-ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ

Published: 

09 Feb 2023 13:06 PM

ਚੰਡੀਗੜ੍ਹ ਈਵੀ ਨੀਤੀ ਦੇ ਅਨੁਸਾਰ ਹਰ ਸਾਲ ਲਈ ਘੱਟੋ-ਘੱਟ ਪ੍ਰਾਪਤੀ ਯੋਗ ਟੀਚੇ ਨਿਰਧਾਰਤ ਕੀਤੇ ਗਏ ਸਨ ਕਿ ਈ-ਵਾਹਨਾਂ ਨੂੰ ਰਜਿਸਟਰ ਕਰਨ ਲਈ ਪ੍ਰਤੀਸ਼ਤ ਦਾ ਇੱਕ ਖਾਸ ਸੈੱਟ ਲਾਜ਼ਮੀ ਹੋਵੇਗਾ।

ਚੰਡੀਗੜ੍ਹ ਚ ਪੈਟਰੋਲ ਨਾਲ ਚਲਣ ਵਾਲੇ ਦੋ-ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ
Follow Us On

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਦੀ ਇਲੈਕਟ੍ਰਿਕ ਵਹੀਕਲ ਪਾਲਿਸੀ ਦੇ ਨਿਯਮਾਂ ਨੂੰ ਲਾਗੂ ਕਰਦੇ ਹੋਏ ਬੁੱਧਵਾਰ ਸ਼ਾਮ ਨੂੰ ਲਏ ਗਏ ਇੱਕ ਵੱਡੇ ਫੈਸਲੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਉਂਦੀ 10 ਫਰਵਰੀ ਤੋਂ ਪੈਟਰੋਲ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ। ਪ੍ਰਸ਼ਾਸਨ ਨੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਈਵੀ ਪਾਲੀਸੀ ਨੂੰ ਨੋਟੀਫਾਈ ਕੀਤਾ ਸੀ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਚੰਡੀਗੜ੍ਹ ਵਿੱਚ ਵਾਤਾਵਰਨ ਨੂੰ ਬਚਾਉਣ ਅਤੇ ਇਲੈਕਟ੍ਰਾਨਿਕ ਵਹੀਕਲ ਪਾਲੀਸੀ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਕੀਤਾ ਗਿਆ ਹੈ।

ਪਿਛਲੇ ਸਾਲ ਦੇ ਮੁਕਾਬਲੇ 35% ਦੀ ਕਟੌਤੀ

ਇਸ ਨੀਤੀ ਦਾ ਉਦੇਸ਼ ਸਿਹਤਮੰਦ ਵਾਤਾਵਰਣ ਅਤੇ ਇਲੈਕਟ੍ਰਿਕ ਵਹੀਕਲ ਨੂੰ ਉਤਸ਼ਾਹਿਤ ਕਰਨਾ ਅਤੇ ਗੈਰ-ਇਲੈਕਟ੍ਰਿਕ ਵਾਹਨਾਂ ਨੂੰ ਘਟਾਉਣਾ ਹੈ। ਪਾਲਿਸੀ ਦੇ ਅਨੁਸਾਰ ਪਹਿਲੇ ਸਾਲ ਚਾਰ ਪਹੀਆ ਵਾਹਨਾਂ ਵਿੱਚ 10% ਅਤੇ ਦੋਪਹੀਆ ਵਾਹਨਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 35% ਦੀ ਕਟੌਤੀ ਦਾ ਉਦੇਸ਼ ਸ਼ਹਿਰ ਵਿੱਚ ਉਹਨਾਂ ਦੀ ਰਜਿਸਟ੍ਰੇਸ਼ਨ ਸੀਮਾ ਦੇ ਜ਼ਰੀਏ ਰੱਖਿਆ ਗਿਆ ਹੈ।

ਇਕ ਅਪਰੈਲ ਤੋਂ ਮੁੜ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਨੋਟੀਫਿਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਕਿਉਂਕਿ ਗੈਰ-ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਚਾਲੂ ਵਿੱਤੀ ਸਾਲ ਲਈ ਪਹਿਲਾਂ ਹੀ ਹੋ ਚੁੱਕੀ ਹੈ, ਇਸ ਲਈ ਈਵੀ ਨੀਤੀ ਨੂੰ ਲਾਗੂ ਕਰਨ ਅਤੇ ਚੰਡੀਗੜ੍ਹ ਹਰਿਆ ਭਰਿਆ ਬਨਾਉਣ ਲਈ ਉਹਨਾਂ ਦੀ ਰਜਿਸਟ੍ਰੇਸ਼ਨ ਤੁਰੰਤ ਬੰਦ ਕੀਤੀ ਜਾਣੀ ਚਾਹੀਦੀ ਹੈ । ਇਸ ਤਰ੍ਹਾਂ 10 ਫਰਵਰੀ ਨੂੰ ਜਾਂ ਇਸ ਤੋਂ ਬਾਅਦ ਗੈਰ-ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਹ ਆਮ ਜਨਤਾ ਦੀ ਜਾਣਕਾਰੀ ਲਈ ਹੈ ਕਿ 10.ਫਰਵਰੀ ਨੂੰ ਜਾਂ ਇਸ ਤੋਂ ਬਾਅਦ ਵੇਚੇ ਗਏ ਗੈਰ-ਇਲੈਕਟ੍ਰਿਕ ਦੋਪਹੀਆ ਵਾਹਨਾਂ ਨੂੰ ਮੌਜੂਦਾ ਵਿੱਤੀ ਸਾਲ ਵਿੱਚ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ ਯੂਟੀ ਚੰਡੀਗੜ੍ਹ ਦੇ ਦਫ਼ਤਰ ਦੁਆਰਾ ਰਜਿਸਟਰ ਨਹੀਂ ਕੀਤਾ ਜਾਵੇਗਾ। ਪੈਟਰੋਲ ਦੋ-ਪਹੀਆ ਵਾਹਨਾਂ ਲਈ ਰਜਿਸਟ੍ਰੇਸ਼ਨ 1 ਅਪ੍ਰੈਲ, 2023 ਤੋਂ ਮੁੜ ਸ਼ੁਰੂ ਹੋਵੇਗੀ ਅਤੇ ਵਿੱਤੀ ਸਾਲ 2023-24 ਲਈ ਮਨਜ਼ੂਰ ਸੀਮਾਵਾਂ ਦੇ ਅਨੁਸਾਰ ਕੀਤੀ ਜਾਵੇਗੀ।

ਕੀ ਕਹਿੰਦੀ ਹੈ ਚੰਡੀਗੜ੍ਹ ਦੀ ਈਵੀ ਪਾਲੀਸੀ

ਚੰਡੀਗੜ੍ਹ ਈਵੀ ਨੀਤੀ ਦੇ ਅਨੁਸਾਰ ਹਰ ਸਾਲ ਲਈ ਘੱਟੋ-ਘੱਟ ਪ੍ਰਾਪਤੀ ਯੋਗ ਟੀਚੇ ਨਿਰਧਾਰਤ ਕੀਤੇ ਗਏ ਸਨ ਕਿ ਈ-ਵਾਹਨਾਂ ਨੂੰ ਰਜਿਸਟਰ ਕਰਨ ਲਈ ਪ੍ਰਤੀਸ਼ਤ ਦਾ ਇੱਕ ਖਾਸ ਸੈੱਟ ਲਾਜ਼ਮੀ ਹੋਵੇਗਾ। ਪਹਿਲੇ ਸਾਲ 2022 ਵਿਚ 35 ਪ੍ਰਤੀਸ਼ਤ ਦੋਪਹੀਆ ਈਵੀ ਵਾਹਨਾਂ ਲਈ ਰਜਿਸਟਰਡ ਹੋਣ ਦਾ ਟੀਚਾ ਹੈ ਅਤੇ ਇਸ ਸਾਲ 65% ਈਂਧਨ ਅਧਾਰਤ ਦੋਪਹੀਆ ਵਾਹਨਾਂ ਨੂੰ ਪੂਰਾ ਕੀਤਾ ਗਿਆ ਹੈ। ਦੋਪਹੀਆ ਵਾਹਨ ਦੇ ਮਾਲਕ ਨੂੰ ਚੰਡੀਗੜ੍ਹ ਵਿੱਚ ਨਹੀਂ ਸਗੋਂ ਕਿਤੇ ਹੋਰ ਰਜਿਸਟਰਡ ਕਰਵਾਉਣਾ ਹੋਵੇਗਾ।