ਹੁਣ 10 ਮਿੰਟਾਂ ਦੇ ਅੰਦਰ ਨਹੀਂ ਮਿਲੇਗਾ ਆਨਲਾਈਨ ਸਾਮਾਨ, ਸਰਕਾਰ ਨੇ ਲਿਆ ਵੱਡਾ ਫੈਸਲਾ
Online 10 Minutes Deliveries Banned :ਸਰਕਾਰ ਨੇ ਡਿਲੀਵਰੀ ਬੁਆਏਜ਼ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਕਿਰਤ ਮੰਤਰਾਲੇ ਨੇ 10 ਮਿੰਟ ਦੀ ਡਿਲੀਵਰੀ ਤੇ ਪਾਬੰਦੀ ਲਗਾਈ ਹੈ। ਵਿਭਾਗ ਨੇ ਇਸ ਮਾਮਲੇ ਨੂੰ ਲੈ ਕੇ ਸਵਿਗੀ ਅਤੇ ਜ਼ੋਮੈਟੋ ਵਰਗੀਆਂ ਵੱਡੀਆਂ ਔਨਲਾਈਨ ਡਿਲੀਵਰੀ ਕੰਪਨੀਆਂ ਨਾਲ ਵੀ ਗੱਲ ਕੀਤੀ ਹੈ।
ਹੁਣ 10 ਮਿੰਟਾਂ ਦੇ ਅੰਦਰ ਨਹੀਂ ਮਿਲੇਗਾ ਆਨਲਾਈਨ ਸਾਮਾਨ
ਸਰਕਾਰ ਨੇ ਡਿਲੀਵਰੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਕਿਰਤ ਮੰਤਰਾਲੇ ਨੇ 10-ਮਿੰਟ ਦੀ ਡਿਲੀਵਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਵਿਭਾਗ ਨੇ ਇਸ ਮਾਮਲੇ ਨੂੰ ਲੈ ਕੇ ਦੇਸ਼ ਦੀਆਂ ਪ੍ਰਮੁੱਖ ਔਨਲਾਈਨ ਡਿਲੀਵਰੀ ਕੰਪਨੀਆਂ ਸਵਿਗੀ ਅਤੇ ਜ਼ੋਮੈਟੋ ਨਾਲ ਵੀ ਗੱਲ ਕੀਤੀ ਹੈ।
ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ਇਸ ਮੁੱਦੇ ‘ਤੇ ਬਲਿੰਕਿਟ, ਜ਼ੇਪਟੋ, ਸਵਿਗੀ ਅਤੇ ਜੈਪਟੋ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ10 ਮਿੰਟ ਦੀ ਡਿਲੀਵਰੀ ਦੀ ਸਮਾਂ ਸੀਮਾ ਹਟਾਉਣ ਦੀ ਗੱਲ ਕਹੀ ਸੀ। ਸਾਰੀਆਂ ਕੰਪਨੀਆਂ ਨੇ ਸਰਕਾਰ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਬ੍ਰਾਂਡ ਇਸ਼ਤਿਹਾਰਾਂ ਅਤੇ ਸੋਸ਼ਲ ਮੀਡੀਆ ਤੋਂ ਡਿਲੀਵਰੀ ਸਮਾਂ ਸੀਮਾ ਹਟਾ ਦੇਣਗੀਆਂ। ਇਸ ਤੋਂ ਬਾਅਦ, ਬਲਿੰਕਿਟ ਨੇ ਆਪਣੇ ਸਾਰੇ ਬ੍ਰਾਂਡਾਂ ਤੋਂ 10-ਮਿੰਟ ਦੀ ਡਿਲੀਵਰੀ ਦੀ ਗੱਲ ਨੂੰ ਹਟਾ ਦਿੱਤਾ ਹੈ।
ਇਹ ਵੀ ਪੜ੍ਹੋ
ਗਿਗ ਵਰਕਰਾਂ ਨੇ ਕੀਤੀ ਸੀ ਹੜ੍ਹਤਾਲ
25 ਅਤੇ 31 ਦਸੰਬਰ ਨੂੰ ਗਿਗ ਵਰਕਰਾਂ ਵੱਲੋਂ ਵੱਡੀ ਹੜਤਾਲ ਕੀਤੀ ਗਈ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਬਾਰੇ ਚਰਚਾ ਸ਼ੁਰੂ ਹੋ ਗਈ। ਸਰਕਾਰ ਨੇ ਹੁਣ ਇਸ ਮੁੱਦੇ ਨੂੰ ਹੱਲ ਕਰਨ ਲਈ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। 10-ਮਿੰਟ ਦੇ ਡਿਲੀਵਰੀ ਚੱਕਰ ਦੇ ਕਾਰਨ, ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਸਨ ਜਿੱਥੇ ਡਿਲੀਵਰੀ ਪਾਰਟਨਰ ਜਲਦੀ ਨਾਲ ਸਾਮਾਨ ਡਿਲੀਵਰ ਕਰਨ ਲਈ ਕਾਹਲੀ ਕਰਦੇ ਸਨ ਅਤੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਸਨ। ਪਰ ਹੁਣ ਅਜਿਹਾ ਨਹੀਂ ਹੋਣ ਵਾਲਾ ਹੈ।
ਕੀ ਹੋਇਆ ਫੈਸਲਾ?
- ਲਗਾਤਾਰ ਦਖਲਅੰਦਾਜ਼ੀ ਤੋਂ ਬਾਅਦ, ਕੇਂਦਰੀ ਕਿਰਤ ਮੰਤਰੀ ਮਨਸੁਖ ਮੰਡਾਵੀਆ ਨੇ ਪ੍ਰਮੁੱਖ ਡਿਲੀਵਰੀ ਐਗਰੀਗੇਟਰਸ ਨੂੰ 10-ਮਿੰਟ ਦੀ ਲਾਜ਼ਮੀ ਡਿਲੀਵਰੀ ਸਮਾਂ-ਸੀਮਾ ਨੂੰ ਹਟਾਉਣ ਲਈ ਮਨਾ ਲਿਆ ਹੈ।
- ਡਿਲੀਵਰੀ ਸਮਾਂ-ਸੀਮਾ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨ ਲਈ ਬਲਿੰਕਿਟ, ਜ਼ੈਪਟੋ, ਜ਼ੋਮੈਟੋ ਅਤੇ ਸਵਿਗੀ ਵਰਗੇ ਪ੍ਰਮੁੱਖ ਪਲੇਟਫਾਰਮਾਂ ਨਾਲ ਮੀਟਿੰਗ ਕੀਤੀ ਗਈ ਸੀ।
- ਬਲਿੰਕਿਟ ਨੇ ਪਹਿਲਾਂ ਹੀ ਇਸ ਨਿਰਦੇਸ਼ ਦੀ ਪਾਲਣਾ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਆਪਣੀ ਬ੍ਰਾਂਡਿੰਗ ਤੋਂ 10-ਮਿੰਟ ਦੀ ਡਿਲੀਵਰੀ ਵਾਅਦਾ ਹਟਾ ਦਿੱਤਾ ਹੈ।
- ਆਉਣ ਵਾਲੇ ਦਿਨਾਂ ਵਿੱਚ ਹੋਰ ਐਗਰੀਗੇਟਰਸ ਤੋਂ ਵੀ ਇਸ ਦੀ ਪਾਲਣਾ ਕਰਨ ਦੀ ਉਮੀਦ ਹੈ।
- ਇਸ ਕਦਮ ਦਾ ਉਦੇਸ਼ ਗਿਗ ਵਰਕਰ, ਲਈ ਵਧੇਰੇ ਸੁਰੱਖਿਆ, ਸੇਫਟੀ ਅਤੇ ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਨੂੰ ਯਕੀਨੀ ਬਣਾਉਣਾ ਹੈ।
- ਇਸ ਬਦਲਾਅ ਦੇ ਹਿੱਸੇ ਵਜੋਂ, ਬਲਿੰਕਿਟ ਨੇ ਆਪਣੇ ਬ੍ਰਾਂਡ ਮੈਸੇਜਿੰਗ ਨੂੰ ਅਪਡੇਟ ਕੀਤਾ ਹੈ।
- ਕੰਪਨੀ ਦੀ ਮੁੱਖ ਟੈਗਲਾਈਨ “10 ਮਿੰਟਾਂ ਵਿੱਚ ਡਿਲੀਵਰ ਕੀਤੇ ਗਏ 10,000+ ਉਤਪਾਦ ” ਤੋਂ “30,000+ ਪ੍ਰੋਡੈਕਟ ਤੁਹਾਡੇ ਦਰਵਾਜ਼ੇ ‘ਤੇ ਪਹੁੰਚਾਏ ਗਏ” ਵਿੱਚ ਬਦਲ ਦਿੱਤੀ ਗਈ ਹੈ।
