Budget 2026: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਬਜਟ ਕਰਨਗੇ ਪੇਸ਼, ਇਹ ਵੱਡੇ ਐਲਾਨ ਸੰਭਵ
Budget 2026 Expected Big Announcements: ਆਮ ਬਜਟ ਐਤਵਾਰ ਨੂੰ ਸਵੇਰੇ 11 ਵਜੇ ਸੰਸਦ ਦੇ ਹੇਠਲੇ ਸਦਨ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਬਜਟ ਪੇਸ਼ ਕਰਨਗੇ। ਸੀਤਾਰਮਨ ਆਪਣਾ ਨੌਵਾਂ ਬਜਟ ਪੇਸ਼ ਕਰਕੇ ਇੱਕ ਨਵਾਂ ਰਿਕਾਰਡ ਬਣਾਉਣ ਲਈ ਤਿਆਰ ਹਨ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਬਜਟ ਕਰਨਗੇ ਪੇਸ਼
ਦੇਸ਼ ਦਾ ਆਮ ਬਜਟ ਅੱਜ ਪੇਸ਼ ਹੋਣ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣਾ ਲਗਾਤਾਰ ਨੌਵਾਂ ਬਜਟ ਪੇਸ਼ ਕਰਕੇ ਇੱਕ ਨਵਾਂ ਰਿਕਾਰਡ ਬਣਾਉਣ ਲਈ ਤਿਆਰ ਹਨ। 2019 ‘ਚ ਆਪਣੇ ਪਹਿਲੇ ਬਜਟ ‘ਚ, ਸੀਤਾਰਮਨ ਨੇ ਦਹਾਕਿਆਂ ਤੋਂ ਵਰਤੇ ਜਾ ਰਹੇ ਚਮੜੇ ਦੇ ਬ੍ਰੀਫਕੇਸ ਦੀ ਬਜਾਏ ਲਾਲ ਕੱਪੜੇ ਵਿੱਚ ਲਪੇਟਿਆ ਰਵਾਇਤੀ ‘ਬਹੀ-ਖਾਤਾ’ ਅਪਣਾਇਆ। ਪਿਛਲੇ ਚਾਰ ਸਾਲਾਂ ਦੀ ਤਰ੍ਹਾਂ, ਇਸ ਸਾਲ ਦਾ ਬਜਟ ਵੀ ਕਾਗਜ਼ ਰਹਿਤ ਪੇਸ਼ ਕੀਤਾ ਜਾਵੇਗਾ। ਇਸ ਵਾਰ ਮੱਧ ਵਰਗ, ਕਿਸਾਨਾਂ ਤੋਂ ਲੈ ਕੇ ਸਟਾਕ ਮਾਰਕੀਟ ਨਿਵੇਸ਼ਕਾਂ ਤੱਕ, ਸਾਰਿਆਂ ਨੂੰ ਬਜਟ ਤੋਂ ਬਹੁਤ ਉਮੀਦਾਂ ਹਨ।
ਵਿਕਾਸ ਤੇ ਖਰਚ
- ਸਰਕਾਰ ਖਰਚ ਵਧਾਏਗੀ, ਖਾਸ ਕਰਕੇ ਬੁਨਿਆਦੀ ਢਾਂਚੇ, ਸੜਕਾਂ, ਰੇਲਵੇ ਤੇ ਰੱਖਿਆ ‘ਤੇ।
- ਕੈਪੀਟਲ ਅਕਸਪੈਂਡੀਚਰ ਯਾਨੀ ਸਰਕਾਰੀ ਨਿਵੇਸ਼, ਬਜਟ ਦੀ ਰੀੜ੍ਹ ਦੀ ਹੱਡੀ ਹੋਵੇਗਾ।
- PSUs ਤੇ ਸਰਕਾਰੀ ਪ੍ਰੋਜੈਕਟਾਂ ਰਾਹੀਂ ਨੌਕਰੀਆਂ ਤੇ ਰੁਜ਼ਗਾਰ ਲਈ ਸਮਰਥਨ।
ਘਾਟਾ ਤੇ ਫਾਈਨੈਂਸ ਦਾ ਬੈਲੇਂਸ
- ਸਰਕਾਰ ਖਰਚ ਕਰੇਗੀ, ਪਰ ਘਾਟੇ ਨੂੰ ਕੰਟਰੋਲ ‘ਚ ਰੱਖਣ ਦੀ ਕੋਸ਼ਿਸ਼ ਕਰੇਗੀ।
- ਵਿੱਤੀ ਘਾਟੇ ਨੂੰ 4-4.5% ਦੇ ਅੰਦਰ ਰੱਖਣ ਦੀ ਕੋਸ਼ਿਸ਼।
- ਕੋਈ ਵੱਡੇ, ਹੈਰਾਨੀਜਨਕ ਫੈਸਲੇ ਨਹੀਂ, ਲਾਈਨ ‘ਤੇ ਚੱਲਣ ਵਾਲਾ ਬਜਟ।
ਮਿਡਲ ਕਲਾਸ ਦਾ ਧਿਆਨ
- ਮੱਧ ਵਰਗ ਤੇ ਤਨਖਾਹਦਾਰ ਵਿਅਕਤੀਆਂ ਨੂੰ ਕੁੱਝ ਟੈਕਸ ਰਾਹਤ ਮਿਲ ਸਕਦੀ ਹੈ।
- ਟੈਕਸ ਸਲੈਬਾਂ ਜਾਂ ਸਟੈਂਡਰਡ ਡਿਡਕਸ਼ਨ ‘ਚ ਮਾਮੂਲੀ ਬਦਲਾਅ ਸੰਭਵ ਹਨ।
- ਇਸ ਵਾਰ ਕੋਈ ਵੱਡੀ ਟੈਕਸ ਕਟੌਤੀ ਦੀ ਉਮੀਦ ਨਹੀਂ ਹੈ।
ਸੀਨੀਅਰ ਸਿਟੀਜ਼ਨ ਤੇ ਸੋਸ਼ਲ ਸੈਕਟਰ
- ਬਜ਼ੁਰਗਾਂ ਲਈ ਟੈਕਸ, ਪੈਨਸ਼ਨ ਜਾਂ ਸਿਹਤ ਨਾਲ ਸਬੰਧਤ ਰਾਹਤ।
- ਕਬਾਇਲੀ ਖੇਤਰਾਂ, ਬੱਚਿਆਂ ਤੇ ਔਰਤਾਂ ਲਈ ਟਾਰਗੇਟਡ ਯੋਜਨਾਵਾਂ।
- ਵੱਡੇ ਫ੍ਰੀਬੀਜ਼ ਨਹੀਂ, ਟਾਰਗੇਟਡ ਐਲਾਨ।
ਫੋਕਸ ਵਾਲੇ ਸੈਕਟਰ
- ਈਵੀ, ਆਟੋ ਤੇ ਗ੍ਰੀਨ ਐਨਰਜੀ ਦਾ ਪ੍ਰਚਾਰ।
- ਰੀਨਿਯੂਏਬਲ, ਪ੍ਰਮਾਣੂ ਤੇ ਬਿਜਲੀ ਖੇਤਰਾਂ ‘ਤੇ ਜ਼ੋਰ।
- ਰੱਖਿਆ, ਇਲੈਕਟ੍ਰਾਨਿਕਸ ਤੇ ਫਿਨਟੈਕ ਵਰਗੇ ਖੇਤਰਾਂ ਨਾਲ ਸਬੰਧਤ ਪ੍ਰਮੁੱਖ ਐਲਾਨ ਸੰਭਵ।
ਸਟਾਕ ਮਾਰਕੀਟ ਤੇ ਨਿਵੇਸ਼ਕ
- ਬਜਟ ਬਾਜ਼ਾਰ ਨੂੰ ਡਰਾਉਣ ਵਾਲਾ ਨਹੀਂ ਹੋਵੇਗਾ।
- ਕੈਪੀਟਲ ਗੇਨ ਤੇ ਮਿਉਚੁਅਲ ਫੰਡਾਂ ‘ਤੇ ਕੁੱਝ ਰਾਹਤ ਦੀ ਉਮੀਦ ਹੈ।
- ਸੈਂਟੀਮੈਂਟ ਪੋਜੀਟਿਵ ਰੱਖਣ ਦੀ ਉਮੀਦ ਹੈ, ਬਹੁਤ ਜ਼ਿਆਦਾ ਉਥਲ-ਪੁਥਲ ਨਹੀਂ।
