AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

New Year ‘ਤੇ ਸ਼ਿਮਲਾ ਤੋਂ ਮਨਾਲੀ ਤੱਕ ਹਾਊਸਫੁੱਲ, ਕਮਾਈ ਦਾ ਵੱਜ ਰਿਹਾ ਬਿਗਲ

ਇਸ ਸਾਲ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ 'ਤੇ ਲੰਬਾ ਵੀਕੈਂਡ ਪਿਆ ਹੈ। ਜਿਸ ਕਰਕੇ ਸ਼ਿਮਲਾ ਤੋਂ ਮਨਾਲੀ ਤੱਕ ਸਾਰੀਆਂ ਥਾਵਾਂ ਸੈਲਾਨੀਆਂ ਨਾਲ ਹਾਊਸਫੁੱਲ ਹਨ। ਇਸ ਨਾਲ ਲੋਕਾਂ ਦੀ ਆਮਦਨ ਵਿੱਚ ਜਬਰਦਸਤ ਵਾਧਾ ਹੋਇਆ ਹੈ। ਇਸ ਸਾਲ 30 ਅਤੇ 31 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਇਸ ਨਾਲ ਸੈਲਾਨੀਆਂ ਦੀ ਆਮਦ ਵੀ ਵਧੇਗੀ ਅਤੇ ਸਥਾਨਕ ਲੋਕਾਂ ਦੀ ਆਮਦਨ ਵੀ ਵਧੇਗੀ। ਉਂਝ ਵੱਡੀ ਗਿਣਤੀ ਵਿੱਚ ਲੋਕਾਂ ਦੇ ਸ਼ਿਮਲਾ-ਮਨਾਲੀ ਵੱਲ ਆਉਣ ਕਾਰਨ ਸੜਕਾਂ ਤੇ ਲੰਮਾ ਜਾਮ ਹੈ।

New Year 'ਤੇ ਸ਼ਿਮਲਾ ਤੋਂ ਮਨਾਲੀ ਤੱਕ ਹਾਊਸਫੁੱਲ, ਕਮਾਈ ਦਾ ਵੱਜ ਰਿਹਾ ਬਿਗਲ
tv9-punjabi
| Published: 27 Dec 2023 17:07 PM IST
Share

ਇਸ ਸਾਲ ਕ੍ਰਿਸਮਸ ਅਤੇ ਨਵੇਂ ਸਾਲ ‘ਤੇ ਲੰਬਾ ਵੀਕਐਂਡ ਹੈ। ਇਹੀ ਕਾਰਨ ਹੈ ਕਿ ਸ਼ਿਮਲਾ ਤੋਂ ਮਨਾਲੀ ਤੱਕ ਇਸ ਸਾਲ ਸੈਲਾਨੀਆਂ ਦੀ ਗਿਣਤੀ ਮੁਕਾਬਲਤਨ ਜ਼ਿਆਦਾ ਹੈ। ਹਾਲਾਂਕਿ, ਇਸ ਨੇ ਹੋਟਲਾਂ, ਐਡਵੈਂਚਰ ਸਪੋਰਟਸ, ਟੈਕਸੀ ਕਾਰੋਬਾਰ ਅਤੇ ਬੱਸ ਆਪਰੇਟਰਾਂ ਲਈ ਵੱਡੀ ਆਮਦਨੀ ਪੈਦਾ ਕੀਤੀ ਹੈ। ਕ੍ਰਿਸਮਸ ਵੀਕੈਂਡ ‘ਤੇ ਰੋਹਤਾਂਗ ‘ਚ ਅਟਲ ਸੁਰੰਗ ਦੇ ਬਾਹਰ ਕਈ ਕਿਲੋਮੀਟਰ ਲੰਬੀ ਵਾਹਨਾਂ ਦੀ ਕਤਾਰ ਦੇਖੀ ਗਈ।

ਨਿਊ ਈਅਰ ਸੈਲੇਬ੍ਰੇਸ਼ਨ ਕਾਰਨ ਇਨ੍ਹਾਂ ਖੇਤਰਾਂ ਵਿੱਚ ਵਾਹਨਾਂ ਦੀ ਆਵਾਜਾਈ ਵਧਣ ਕਾਰਨ ਈਂਧਨ ਦੀ ਵਿਕਰੀ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਏਜੰਸੀ ਦੀ ਖਬਰ ਮੁਤਾਬਕ, ਕ੍ਰਿਸਮਸ ਵੀਕੈਂਡ ‘ਤੇ ਐਤਵਾਰ ਨੂੰ 28,210 ਤੋਂ ਜ਼ਿਆਦਾ ਵਾਹਨਾਂ ਨੇ ਅਟਲ ਸੁਰੰਗ ਨੂੰ ਪਾਰ ਕੀਤਾ। ਜਦੋਂ ਕਿ ਸ਼ਿਮਲਾ ਅਤੇ ਮਨਾਲੀ ਵਿੱਚ ਹੋਟਲਾਂ ਦੀ ਬੁਕਿੰਗ 90 ਫੀਸਦੀ ਤੱਕ ਰਹੀ।

ਟੈਕਸੀ ਚਾਲਕਾਂ ਦੀ ਜਬਰਦਸਤ ਆਮਦਨ

ਮੀਡੀਆ ਰਿਪੋਰਟਾਂ ਮੁਤਾਬਕ ਕ੍ਰਿਸਮਸ ਦੇ ਮੌਕੇ ‘ਤੇ ਸ਼ਿਮਲਾ ‘ਚ ਇਕ ਦਿਨ ‘ਚ 13 ਹਜ਼ਾਰ ਵਾਹਨ ਦੌੜੇ। ਕਰੀਬ 6 ਹਜ਼ਾਰ ਵਾਹਨ ਸੋਲਨ ਤੋਂ ਸ਼ਿਮਲਾ ਗਏ, ਜਦਕਿ 7 ਹਜ਼ਾਰ ਵਾਹਨ ਸ਼ਿਮਲਾ ਤੋਂ ਸੋਲਨ ਗਏ। ਮਨਾਲੀ ਵਿੱਚ ਵੀ ਸਥਿਤੀ ਇਹੀ ਰਹੀ। ਇਸਨੇ ਪੈਟਰੋਲ ਪੰਪਾਂ ਤੋਂ ਲੈ ਕੇ ਟੈਕਸੀ ਚਾਲਕਾਂ ਤੱਕ ਸਾਰਿਆਂ ਦੀ ਆਮਦਨ ਵਧਾਉਣ ਦਾ ਕੰਮ ਕੀਤਾ। ਹੋਟਲਾਂ ਦੇ ਨਾਲ-ਨਾਲ ਟੈਕਸੀ ਚਾਲਕਾਂ ਦੀ ਬੁਕਿੰਗ ਵੀ ਪੂਰੀ ਫੁੱਲ ਚੱਲ ਰਹੀ ਹੈ।

ਰੈਸਟੋਰੈਂਟ ਖੁੱਲ੍ਹ ਰਹੇ 24 ਘੰਟੇ

ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ‘ਤੇ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਰੈਸਟੋਰੈਂਟਾਂ ਨੇ 24 ਘੰਟੇ ਖੁੱਲ੍ਹੇ ਰਹਿਣ ਦਾ ਫੈਸਲਾ ਕੀਤਾ ਹੈ। ਜਦੋਂ ਕਿ ਫੈਡਰੇਸ਼ਨ ਆਫ ਹਿਮਾਚਲ ਹੋਟਲਜ਼ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਗਜੇਂਦਰ ਠਾਕੁਰ ਦਾ ਕਹਿਣਾ ਹੈ ਕਿ ਹੋਟਲਾਂ ਦੀ ਬੁਕਿੰਗ 90 ਫੀਸਦੀ ਚੱਲ ਰਹੀ ਹੈ। ਨਵੇਂ ਸਾਲ ਤੋਂ ਬਾਅਦ ਮਨਾਲੀ ਕਾਰਨੀਵਲ ਵੀ 1 ਤੋਂ 6 ਜਨਵਰੀ ਤੱਕ ਹੋ ਰਿਹਾ ਹੈ, ਜਿਸ ਕਾਰਨ ਅੱਗੇ ਵੀ ਹੋਟਲਾਂ ਦੀ ਕਮਾਈ ਜਾਰੀ ਰਹਿਣ ਦੀ ਉਮੀਦ ਹੈ।

ਸ਼ਿਮਲਾ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਪ੍ਰਿੰਸ ਕੁਕਰੇਜਾ ਦਾ ਵੀ ਕਹਿਣਾ ਹੈ ਕਿ ਸ਼ਿਮਲਾ ਵਿੱਚ ਹੋਟਲਾਂ ਦੀ ਬੁਕਿੰਗ 90 ਫੀਸਦੀ ਤੱਕ ਹੈ। ਹਾਲਾਂਕਿ ਸੋਮਵਾਰ ਨੂੰ ਇਹ ਘੱਟ ਕੇ 60 ਫੀਸਦੀ ‘ਤੇ ਆ ਗਈ, ਪਰ ਆਉਣ ਵਾਲੇ ਦਿਨਾਂ ‘ਚ ਇਸ ਦੇ ਫਿਰ ਤੋਂ ਵਧਣ ਦੀ ਉਮੀਦ ਹੈ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...