ਭਾਰਤ-ਪਾਕਿਸਤਾਨ ਤਣਾਅ ਵਿਚਕਾਰ, ਮੂਡੀਜ਼ ਨੇ ਵਿਗਾੜਿਆ ਮੂਡ! ਕਰ ਦਿੱਤੀ ਇਹ ਭਵਿੱਖਬਾਣੀ

tv9-punjabi
Updated On: 

06 May 2025 16:59 PM

Moodys on India Growth: ਗਲੋਬਲ ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਨੇ 2025 ਲਈ ਭਾਰਤ ਦੇ ਜੀਡੀਪੀ ਵਿਕਾਸ ਦੇ ਅਨੁਮਾਨ ਨੂੰ ਘਟਾ ਕੇ 6.3 ਪ੍ਰਤੀਸ਼ਤ ਕਰ ਦਿੱਤਾ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਕਾਰਨ ਭਾਰਤ ਦੀ ਵਿਕਾਸ ਦਰ ਵੀ ਪ੍ਰਭਾਵਿਤ ਹੋ ਸਕਦੀ ਹੈ। ਮੂਡੀਜ਼ ਨੇ ਕਿਹਾ ਕਿ ਗਲੋਬਲ ਨਿਵੇਸ਼ਕ ਅਤੇ ਕੰਪਨੀਆਂ ਵੀ ਆਪਣੀਆਂ ਰਣਨੀਤੀਆਂ ਬਦਲ ਰਹੀਆਂ ਹਨ, ਜਿਸ ਕਾਰਨ ਨਿਵੇਸ਼ ਅਤੇ ਕਾਰੋਬਾਰੀ ਫੈਸਲਿਆਂ 'ਤੇ ਕਾਫ਼ੀ ਅਸਰ ਪੈ ਸਕਦਾ ਹੈ।

ਭਾਰਤ-ਪਾਕਿਸਤਾਨ ਤਣਾਅ ਵਿਚਕਾਰ, ਮੂਡੀਜ਼ ਨੇ ਵਿਗਾੜਿਆ ਮੂਡ! ਕਰ ਦਿੱਤੀ ਇਹ ਭਵਿੱਖਬਾਣੀ

ਮੂਡੀਜ਼ ਨੇ ਕੀਤੀ ਇਹ ਭਵਿੱਖਬਾਣੀ

Follow Us On

ਗਲੋਬਲ ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਨੇ 2025 ਲਈ ਭਾਰਤ ਦੇ ਜੀਡੀਪੀ ਵਿਕਾਸ ਅਨੁਮਾਨ ਨੂੰ ਪਹਿਲਾਂ ਦੇ 6.5 ਪ੍ਰਤੀਸ਼ਤ ਤੋਂ ਘਟਾ ਕੇ 6.3 ਪ੍ਰਤੀਸ਼ਤ ਕਰ ਦਿੱਤਾ ਹੈ। ਇਸਦਾ ਕਾਰਨ ਇਹ ਹੈ ਕਿ ਗਲੋਬਲ ਨੀਤੀ ਵਿੱਚ ਅਸਥਿਰਤਾ ਹੈ ਅਤੇ ਕਾਰੋਬਾਰ ਵਿੱਚ ਰੁਕਾਵਟਾਂ ਹਨ। ਮੂਡੀਜ਼ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਕਾਰਨ ਭਾਰਤ ਦੀ ਵਿਕਾਸ ਦਰ ਵੀ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ, ਮੂਡੀਜ਼ ਨੇ 2026 ਲਈ ਭਾਰਤ ਦੀ ਵਿਕਾਸ ਦਰ ਨੂੰ 6.5 ਪ੍ਰਤੀਸ਼ਤ ‘ਤੇ ਬਰਕਰਾਰ ਰੱਖਿਆ ਹੈ।

ਮੂਡੀਜ਼ ਨੇ ਗਲੋਬਲ ਮੰਦੀ ਬਾਰੇ ਦਿੱਤੀ ਚੇਤਾਵਨੀ

ਹਾਲ ਹੀ ਵਿੱਚ ਮੂਡੀਜ਼ ਨੇ ਵਿਸ਼ਵਵਿਆਪੀ ਮੰਦੀ ਬਾਰੇ ਚੇਤਾਵਨੀ ਦਿੱਤੀ ਹੈ। ਏਜੰਸੀ ਦਾ ਕਹਿਣਾ ਹੈ ਕਿ ਅਮਰੀਕੀ ਨੀਤੀ ਵਿੱਚ ਬਦਲਾਅ, ਵਪਾਰਕ ਤਣਾਅ ਅਤੇ ਵਿੱਤੀ ਬਾਜ਼ਾਰ ਵਿੱਚ ਉਤਰਾਅ-ਚੜ੍ਹਾਅ ਮੰਦੀ ਦਾ ਕਾਰਨ ਬਣ ਸਕਦੇ ਹਨ। ਮੂਡੀਜ਼ ਨੇ ਕਿਹਾ ਕਿ ਗਲੋਬਲ ਨਿਵੇਸ਼ਕ ਅਤੇ ਕੰਪਨੀਆਂ ਵੀ ਆਪਣੀਆਂ ਰਣਨੀਤੀਆਂ ਬਦਲ ਰਹੀਆਂ ਹਨ, ਜਿਸ ਕਾਰਨ ਨਿਵੇਸ਼ ਅਤੇ ਕਾਰੋਬਾਰੀ ਫੈਸਲਿਆਂ ‘ਤੇ ਕਾਫ਼ੀ ਅਸਰ ਪੈ ਸਕਦਾ ਹੈ। ਇਸ ਲਈ, ਮੂਡੀਜ਼ ਨੂੰ ਉਮੀਦ ਹੈ ਕਿ 2025 ਤੋਂ ਪਹਿਲਾਂ ਭਾਰਤ ਦੀ ਆਰਥਿਕਤਾ ਥੋੜ੍ਹੀ ਘੱਟ ਵਧੇਗੀ।

ਵਿਆਜ ਦਰਾਂ ਵਿੱਚ ਕਟੌਤੀ

22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਨੇ 26 ਸੈਲਾਨੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਤੇਜ਼ੀ ਨਾਲ ਵਧ ਰਿਹਾ ਹੈ। ਪਰ ਮੂਡੀਜ਼ ਨੂੰ ਉਮੀਦ ਹੈ ਕਿ ਭਾਰਤ ਦੀ ਆਰਥਿਕਤਾ ਨੂੰ ਸਹਾਰਾ ਦੇਣ ਭਾਰਤੀ ਰਿਜ਼ਰਵ ਬੈਂਕ 2025 ਵਿੱਚ ਲਈ ਵਿਆਜ ਦਰਾਂ ਵਿੱਚ ਹੋਰ ਕਟੌਤੀ ਕਰ ਸਕਦਾ ਹੈ।

ਅਮਰੀਕਾ ਦੀ ਆਰਥਿਕ ਗ੍ਰੋਥ ਨੂੰ ਘਟਾਇਆ

ਤੁਹਾਨੂੰ ਦੱਸ ਦੇਈਏ ਕਿ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਵੀ ਹੌਲੀ ਹੋ ਰਹੀਆਂ ਹਨ। ਮੂਡੀਜ਼ ਨੇ 2025 ਵਿੱਚ ਅਮਰੀਕੀ ਆਰਥਿਕ ਵਿਕਾਸ ਦੀ ਭਵਿੱਖਬਾਣੀ 2 ਪ੍ਰਤੀਸ਼ਤ ਤੋਂ ਘਟਾ ਕੇ 1 ਪ੍ਰਤੀਸ਼ਤ ਕਰ ਦਿੱਤੀ ਹੈ ਅਤੇ ਇਸਨੂੰ 2026 ਲਈ 1.5 ਪ੍ਰਤੀਸ਼ਤ ਨਿਰਧਾਰਤ ਕੀਤਾ ਹੈ। ਇਸ ਦੇ ਨਾਲ ਹੀ, ਚੀਨ ਦੀ ਵਿਕਾਸ ਦਰ 2025 ਵਿੱਚ 3.8 ਪ੍ਰਤੀਸ਼ਤ ਅਤੇ 2026 ਵਿੱਚ 3.9 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ, ਜੋ ਕਿ 2024 ਵਿੱਚ 5 ਪ੍ਰਤੀਸ਼ਤ ਸੀ। ਮੂਡੀਜ਼ ਨੇ ਕਿਹਾ ਕਿ ਦੁਨੀਆ ਭਰ ਵਿੱਚ ਨੀਤੀਆਂ ਵਿੱਚ ਬਦਲਾਅ ਅਤੇ ਵਧਦੀ ਅਨਿਸ਼ਚਿਤਤਾ ਕਾਰਨ ਆਰਥਿਕ ਵਿਕਾਸ ਹੌਲੀ ਹੋ ਸਕਦਾ ਹੈ। ਖਾਸ ਕਰਕੇ ਅਮਰੀਕਾ ਅਤੇ ਚੀਨ ਵਰਗੇ ਦੇਸ਼ਾਂ ਵਿੱਚ।