ਕਾਂਦਾ ਐਕਸਪ੍ਰੈੱਸ ਵੀ ਨਹੀਂ ਘਟਾ ਸਕੀ ਕੀਮਤ! ਵੱਡੇ ਸ਼ਹਿਰਾਂ ਵਿੱਚ ₹60-70 ਕਿਲੋ ਕਿਉਂ ਵਿਕ ਰਿਹਾ ਪਿਆਜ਼?

Updated On: 

23 Sep 2026 13:26 PM IST

Onion Price: ਸਰਕਾਰ ਵੱਲੋਂ ਆਪਣੇ ਬਫਰ ਸਟਾਕ ਵਿੱਚੋਂ 35 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ 'ਤੇ ਪਿਆਜ਼ ਵੇਚਣ ਦੇ ਉਪਰਾਲਿਆਂ ਦੇ ਬਾਵਜੂਦ, ਮੰਗਲਵਾਰ ਨੂੰ ਮਹਾਨਗਰਾਂ ਦੇ ਪ੍ਰਚੂਨ ਬਾਜ਼ਾਰਾਂ ਵਿੱਚ ਪਿਆਜ਼ ਦੀਆਂ ਕੀਮਤਾਂ ਉੱਚੀਆਂ ਬਣੀਆਂ ਰਹੀਆਂ।

ਕਾਂਦਾ ਐਕਸਪ੍ਰੈੱਸ ਵੀ ਨਹੀਂ ਘਟਾ ਸਕੀ ਕੀਮਤ! ਵੱਡੇ ਸ਼ਹਿਰਾਂ ਵਿੱਚ ₹60-70 ਕਿਲੋ ਕਿਉਂ ਵਿਕ ਰਿਹਾ ਪਿਆਜ਼?

ਪਿਆਜ਼ ਦੇ ਭਾਅ ‘ਚ ਨਹੀਂ ਆਈ ਕਮੀ

ਪਿਆਜ਼ ਦੀਆਂ ਵਧੀਆਂ ਕੀਮਤਾਂ ਨੇ ਦੇਸ਼ ਦੇ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨ ਕੀਤਾ ਹੋਇਆ ਹੈ। ਸਰਕਾਰ ਵੱਲੋਂ ਕਾਂਦਾ ਐਕਸਪ੍ਰੈੱਸ ਦੀ ਸ਼ੁਰੂਆਤ ਕੀਤੀ ਗਈ, ਜਿਸ ਤੋਂ ਬਾਅਦ ਪਿਆਜ਼ ਨੂੰ ਦੇਸ਼ ਭਰ ਵਿੱਚ ਪਹੁੰਚਾਇਆ ਗਿਆ। ਸਰਕਾਰੀ ਸਬਸਿਡੀ ਤਹਿਤ ਪਿਆਜ਼ ਦੀ ਕੀਮਤ 35 ਰੁਪਏ ਪ੍ਰਤੀ ਕਿਲੋ ਵੀ ਕਰ ਦਿੱਤੀ ਗਈ। ਇਸ ਦੇ ਬਾਵਜੂਦ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 50 ਤੋਂ 60 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਬਣੀ ਹੋਈ ਹੈ। ਕੁਝ ਇਲਾਕਿਆਂ ਵਿੱਚ ਇਹ ਕੀਮਤ 60 ਤੋਂ 70 ਰੁਪਏ ਪ੍ਰਤੀ ਕਿਲੋ ਤੱਕ ਵੀ ਪਹੁੰਚ ਗਈ ਹੈ। ਆਓ ਤੁਹਾਨੂੰ ਵੀ ਦੱਸਦੇ ਹਾਂ ਕਿ ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਅੰਕੜੇ ਸਾਹਮਣੇ ਆਏ ਹਨ।

ਸਰਕਾਰੀ ਰਾਹਤ ਤੋਂ ਬਾਅਦ ਵੀ ਕੀਮਤਾਂ ਆਸਮਾਨ ‘ਤੇ

ਸਰਕਾਰ ਵੱਲੋਂ ਆਪਣੇ ਬਫਰ ਸਟਾਕ ਵਿੱਚੋਂ 35 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ ‘ਤੇ ਪਿਆਜ਼ ਵੇਚਣ ਦੇ ਉਪਰਾਲਿਆਂ ਦੇ ਬਾਵਜੂਦ, ਮੰਗਲਵਾਰ ਨੂੰ ਮਹਾਨਗਰਾਂ ਦੇ ਪ੍ਰਚੂਨ ਬਾਜ਼ਾਰਾਂ ਵਿੱਚ ਪਿਆਜ਼ ਦੀਆਂ ਕੀਮਤਾਂ ਉੱਚੀਆਂ ਬਣੀਆਂ ਰਹੀਆਂ। ਵੱਡੇ ਸ਼ਹਿਰਾਂ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 53 ਤੋਂ 60 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਬਣੀ ਹੋਈ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਮਹਾਨਗਰਾਂ ਵਿੱਚ ਦਿੱਲੀ ਵਿੱਚ ਪਿਆਜ਼ 53 ਰੁਪਏ ਪ੍ਰਤੀ ਕਿਲੋ, ਮੁੰਬਈ ਵਿੱਚ 58 ਰੁਪਏ ਪ੍ਰਤੀ ਕਿਲੋ ਤੋਂ ਥੋੜ੍ਹਾ ਘੱਟ, ਜਦਕਿ ਕੋਲਕਾਤਾ ਅਤੇ ਚੇਨਈ ਵਿੱਚ 60 ਰੁਪਏ ਪ੍ਰਤੀ ਕਿਲੋ ਦੇ ਭਾਅ ‘ਤੇ ਵਿਕ ਰਿਹਾ ਹੈ। ਕੀਮਤਾਂ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਦੇ ਦਖ਼ਲ ਦੇ ਬਾਵਜੂਦ ਪਿਆਜ਼ ਦੀਆਂ ਪ੍ਰਚੂਨ ਕੀਮਤਾਂ ਉੱਚੀਆਂ ਬਣੀਆਂ ਹੋਈਆਂ ਹਨ। 22 ਸਤੰਬਰ ਨੂੰ ਪਿਆਜ਼ ਦੀ ਦੇਸ਼ ਭਰ ਵਿੱਚ ਔਸਤ ਪ੍ਰਚੂਨ ਕੀਮਤ 54.2 ਰੁਪਏ ਪ੍ਰਤੀ ਕਿਲੋ ਸੀ। ਇਸ ਦੌਰਾਨ ਵੱਧ ਤੋਂ ਵੱਧ ਕੀਮਤ 100 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ, ਜਦਕਿ ਘੱਟੋ-ਘੱਟ ਕੀਮਤ 29 ਰੁਪਏ ਪ੍ਰਤੀ ਕਿਲੋ ਰਹੀ।

ਦੇਸ਼ ਦੇ ਵੱਡੇ ਰਾਜਾਂ ਵਿੱਚ ਵੀ ਕੋਈ ਰਾਹਤ ਨਹੀਂ

ਨਿੱਜੀ ਵਪਾਰ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਪ੍ਰਚੂਨ ਕੀਮਤਾਂ ਮੰਤਰਾਲੇ ਦੇ ਅੰਕੜਿਆਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਸਨ। ਉਦਾਹਰਨ ਵਜੋਂ, ਦਿੱਲੀ ਵਿੱਚ ਪਿਆਜ਼ ਦੀ ਕੀਮਤ ਗੁਣਵੱਤਾ ਅਤੇ ਇਲਾਕੇ ਦੇ ਆਧਾਰ ‘ਤੇ 60 ਤੋਂ 70 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਰਹੀ, ਜਦਕਿ ਮੰਤਰਾਲੇ ਨੇ ਰਾਜਧਾਨੀ ਲਈ 53 ਰੁਪਏ ਪ੍ਰਤੀ ਕਿਲੋ ਦੀ ਦਰ ਦੱਸੀ ਸੀ। ਇਸੇ ਤਰ੍ਹਾਂ ਦੇ ਹਾਲਾਤ ਮੁੰਬਈ ਅਤੇ ਕੋਲਕਾਤਾ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ, ਜਿੱਥੇ ਪਿਆਜ਼ ਦੀਆਂ ਕੀਮਤਾਂ 50 ਅਤੇ 60 ਰੁਪਏ ਪ੍ਰਤੀ ਕਿਲੋ ਤੋਂ ਵੱਧ ਦਰਜ ਕੀਤੀਆਂ ਜਾ ਰਹੀਆਂ ਹਨ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਮੁਤਾਬਕ ਮਹਾਰਾਸ਼ਟਰ ਵਿੱਚ ਪਿਆਜ਼ ਦੀ ਔਸਤ ਕੀਮਤ 51.74 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਦੂਜੇ ਪਾਸੇ, ਪੱਛਮੀ ਬੰਗਾਲ ਵਿੱਚ ਇਹ ਕੀਮਤ 55.77 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ। ਉੱਤਰ ਪ੍ਰਦੇਸ਼ ਵਿੱਚ ਪਿਆਜ਼ ਦੀ ਕੀਮਤ 61 ਰੁਪਏ ਪ੍ਰਤੀ ਕਿਲੋਗ੍ਰਾਮ, ਜਦਕਿ ਮਣੀਪੁਰ ਵਿੱਚ 71 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਦੇਖਣ ਨੂੰ ਮਿਲ ਰਹੀ ਹੈ।

ਸਰਕਾਰੀ ਰਾਹਤਾਂ ਦਾ ਵੀ ਕੋਈ ਅਸਰ ਨਹੀਂ

ਸਰਕਾਰ ਦਿੱਲੀ ਅਤੇ ਦੇਸ਼ ਭਰ ਦੇ 50 ਤੋਂ ਵੱਧ ਹੋਰ ਸ਼ਹਿਰਾਂ ਵਿੱਚ 35 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ ‘ਤੇ ਬਫਰ ਸਟਾਕ ਵਿੱਚੋਂ ਪਿਆਜ਼ ਵੇਚ ਕੇ ਘਰੇਲੂ ਸਪਲਾਈ ਵਧਾ ਰਹੀ ਹੈ। ਕੇਂਦਰ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ NCCF ਅਤੇ NAFED ਰਾਹੀਂ 2026 ਲਈ 1.21 ਲੱਖ ਟਨ ਪਿਆਜ਼ ਦਾ ਬਫਰ ਸਟਾਕ ਰੱਖਿਆ ਹੋਇਆ ਹੈ। ਕੀਮਤਾਂ ਘਟਾਉਣ ਲਈ ਇਹ ਏਜੰਸੀਆਂ ਸਟੋਰ ਕੀਤੇ ਪਿਆਜ਼ ਨੂੰ ਵੱਡੀ ਮਾਤਰਾ ਵਿੱਚ ਉਤਪਾਦਕ ਰਾਜਾਂ ਤੋਂ ਖਪਤ ਵਾਲੇ ਕੇਂਦਰਾਂ ਤੱਕ ਪਹੁੰਚਾ ਰਹੀਆਂ ਹਨ। ਕੁਝ ਪਿਆਜ਼ ਕਾਂਦਾ ਐਕਸਪ੍ਰੈੱਸ ਰਾਹੀਂ, ਜਦਕਿ ਕੁਝ ਸੜਕ ਮਾਰਗ ਰਾਹੀਂ ਭੇਜਿਆ ਜਾ ਰਿਹਾ ਹੈ। ਇਸ ਯੋਜਨਾ ਤਹਿਤ ਚੁਣੇ ਗਏ ਕੀਮਤ-ਸੰਵੇਦਨਸ਼ੀਲ ਸ਼ਹਿਰਾਂ ਵਿੱਚ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ ‘ਤੇ ਵੇਚਿਆ ਜਾ ਰਿਹਾ ਹੈ।

Source:TV9Hindi.com

Loading...
Unable to load recommendations.
Follow Us