ਏਅਰ ਇੰਡੀਆ ਡੀਲ: ਅਮਰੀਕਾ ਹੀ ਨਹੀਂ ਭਾਰਤ ‘ਚ ਵੀ ਪੈਦਾ ਹੋਣਗੀਆਂ 3.60 ਲੱਖ ਨੌਕਰੀਆਂ!
Air India Deal Update: ਅਮਰੀਕੀ ਰਾਸ਼ਟਰਪਤੀ ਨੇ ਇਸ ਇਤਿਹਾਸਕ ਸੌਦੇ 'ਤੇ ਕਿਹਾ ਹੈ ਕਿ ਅਮਰੀਕਾ ਦੇ 44 ਸੂਬਿਆਂ 'ਚ 10 ਲੱਖ ਨੌਕਰੀਆਂ ਪੈਦਾ ਹੋਣਗੀਆਂ। ਭਾਰਤ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸੌਦੇ ਨਾਲ 3.60 ਲੱਖ ਨੌਕਰੀਆਂ ਪੈਦਾ ਹੋ ਸਕਦੀਆਂ ਹਨ।
ਏਅਰ ਇੰਡੀਆ ਨੇ ਜਹਾਜ਼ਾਂ ਦੀ ਖਰੀਦ ‘ਤੇ ਭਾਰਤ ਦਾ ਸਭ ਤੋਂ ਵੱਡਾ ਸੌਦਾ ਕੀਤਾ ਹੈ। ਇਸ ਸੌਦੇ ਤੋਂ ਅਮਰੀਕਾ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਇਸ ‘ਤੇ ਅਮਰੀਕੀ ਰਾਸ਼ਟਰਪਤੀ ਨੇ ਖੁਦ ਕਿਹਾ ਹੈ ਕਿ ਭਾਰਤ ਨਾਲ ਹੋਏ ਇਤਿਹਾਸਕ ਹਵਾਬਾਜ਼ੀ ਸੌਦੇ ਨਾਲ ਅਮਰੀਕਾ ਦੇ 44 ਰਾਜਾਂ ‘ਚ 10 ਲੱਖ ਨੌਕਰੀਆਂ ਪੈਦਾ ਹੋਣਗੀਆਂ। ਇਸ ਸੌਦੇ ਨਾਲ ਨਾ ਸਿਰਫ਼ ਅਮਰੀਕਾ ਨੂੰ ਰੁਜਗਾਰ ਸਿਰਜਣ ਦੇ ਮਾਮਲੇ ‘ਚ ਫਾਇਦਾ ਹੋਣ ਵਾਲਾ ਹੈ, ਸਗੋਂ ਭਾਰਤ ਨੂੰ ਵੀ ਕਾਫੀ ਫਾਇਦਾ ਹੋਵੇਗਾ।
ਇਸ ਸੌਦੇ ਨਾਲ ਭਾਰਤ ਵਿੱਚ 3.60 ਲੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਿੱਚ 60 ਹਜ਼ਾਰ ਸਿੱਧੀਆਂ ਅਤੇ 3 ਲੱਖ ਅਸਿੱਧੇ ਤੌਰ ਤੇ ਨੌਕਰੀਆਂ ਕ੍ਰਿਏਟ ਹੋ ਸਕਦੀਆਂ ਹਨ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਭਾਰਤ ਨੂੰ ਇਸ ਦਾ ਫਾਇਦਾ ਕਿਵੇਂ ਹੋ ਸਕਦਾ ਹੈ।
ਕਿੰਨੀਆਂ ਪੈਦਾ ਹੋ ਸਕਦੀਆਂ ਹਨ ਨੌਕਰੀਆਂ
ਹਵਾਬਾਜ਼ੀ ਉਦਯੋਗ ਦੇ ਮਾਹਿਰ ਹਰਸ਼ਵਰਧਨ ਦਾ ਮੰਨਣਾ ਹੈ ਕਿ ਇਸ ਸੌਦੇ ਨਾਲ ਨਾ ਸਿਰਫ਼ ਅਮਰੀਕਾ ਨੂੰ ਸਗੋਂ ਭਾਰਤ ਨੂੰ ਵੀ ਫਾਇਦਾ ਹੋਵੇਗਾ। ਆਉਣ ਵਾਲੇ ਸਾਲਾਂ ‘ਚ ਦੇਸ਼ ‘ਚ 470 ਜਹਾਜ ਭਾਰਤ ਆਉਣਗੇ। ਜਿਸ ਕਾਰਨ ਦੇਸ਼ ਵਿੱਚ 60 ਹਜ਼ਾਰ ਸਿੱਧੀਆਂ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 3 ਲੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ ਜੋ ਅਸਿੱਧੇ ਮਾਪਦੰਡਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਿੱਚ ਫਰਕ ਹੈ। ਖਾਸ ਤੌਰ ‘ਤੇ ਹਵਾਬਾਜ਼ੀ ਉਦਯੋਗ ਨੂੰ ਲੈ ਕੇ, ਜਿੱਥੇ ਅਮਰੀਕਾ ਵਿੱਚ ਹਵਾਬਾਜ਼ੀ ਖੇਤਰ ਵਿੱਚ ਨਿਰਮਾਣ ਕੀਤਾ ਜਾਂਦਾ ਹੈ।
ਭਾਰਤ ਵਿੱਚ ਜੌਬ ਕ੍ਰਿਏਸ਼ਨ ਦੀ ਸੰਭਾਵਨਾ ਵੱਧ
ਅਜਿਹੀ ਸਥਿਤੀ ਵਿੱਚ, ਭਾਰਤ ਵਿੱਚ ਜੌਬ ਕ੍ਰਿਏਸ਼ਨ ਦੀ ਸੰਭਾਵਨਾ ਵੱਧ ਹੈ। ਭਾਰਤ ਵਿੱਚ, ਹਵਾਬਾਜ਼ੀ ਉਦਯੋਗ ਵਿੱਚ ਸਿਰਫ ਸੰਚਾਲਨ ਦੇ ਕੰਮ ਦੀ ਗੁੰਜਾਇਸ਼ ਹੈ। ਅਜਿਹੇ ‘ਚ ਅਮਰੀਕਾ ਦੇ ਮੁਕਾਬਲੇ ਇੱਥੇ ਜੌਬ ਕ੍ਰਿਏਸ਼ਨ ਘੱਟ ਹੈ। ਉਨ੍ਹਾਂ ਕਿਹਾ ਕਿ ਇਸ ਸੌਦੇ ਨਾਲ ਭਾਰਤ ਵਿੱਚ ਹਵਾਬਾਜ਼ੀ ਖੇਤਰ ਵਿੱਚ ਕਾਫੀ ਉਛਾਲ ਦੇਖਣ ਨੂੰ ਮਿਲੇਗਾ ਅਤੇ ਭਾਰਤ ਨੂੰ ਗਲੋਬਲ ਹਵਾਬਾਜ਼ੀ ਖੇਤਰ ਵਿੱਚ ਕਾਫੀ ਵਾਧਾ ਦੇਖਣ ਨੂੰ ਮਿਲੇਗਾ। ਜਿਸ ਦਾ ਲੋਹਾ ਦੁਨੀਆਂ ਦੇ ਵਿਕਸਤ ਦੇਸ਼ ਵੀ ਮੰਨਣ ਲੱਗੇ ਹਨ।
ਇਸ ਸਮੇਂ ਕੀ ਹੈ ਏਅਰ ਇੰਡੀਆ ਦੀ ਸਟ੍ਰੈਂਥ?
ਇਸ ਸਮੇਂ ਏਅਰ ਇੰਡੀਆ ਕੋਲ ਜੂਨ 2022 ਦੇ ਅਨੁਸਾਰ 12 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਸਟ੍ਰੈਂਥ ਹੈ। ਜਿਨ੍ਹਾਂ ਵਿੱਚੋਂ 8 ਹਜ਼ਾਰ ਤੋਂ ਵੱਧ ਸਟ੍ਰੈਂਥ ਪੱਕੀ ਅਤੇ 4 ਹਜ਼ਾਰ ਤੋਂ ਵੱਧ ਠੇਕੇ ਤੇ ਹੈ। ਮਾਹਿਰਾਂ ਅਨੁਸਾਰ ਆਉਣ ਵਾਲੇ ਸਾਲਾਂ ਵਿੱਚ ਕਈ ਮੁਲਾਜਮ ਸੇਵਾਮੁਕਤ ਹੋਣ ਜਾ ਰਹੇ ਹਨ ਅਤੇ ਕਈ ਮੁਲਾਜਮਾਂ ਦਾ ਠੇਕਾ ਵੀ ਖ਼ਤਮ ਹੋਣ ਵਾਲਾ ਹੈ। ਜਿਸ ਕਾਰਨ ਏਅਰ ਇੰਡੀਆ ‘ਚ ਭਰਤੀ ਪ੍ਰਕਿਰਿਆ ਬਹੁਤ ਤੇਜ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਹੋਰ ਏਅਰਲਾਈਨਸ ਵੀ ਆਪਣਾ ਪ੍ਰਚਾਰ ਕਰ ਰਹੀਆਂ ਹਨ। ਜੈੱਟ ਏਅਰਵੇਜ, ਅਕਾਸਾ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨ ਵਿੱਚ ਰੁੱਝੀਆਂ ਹੋਈਆਂ ਹਨ।
ਇਹ ਵੀ ਪੜ੍ਹੋ
8 ਸਾਲਾਂ ‘ਚ ਆਉਣਗੇ 470 ਨਵੇਂ ਜਹਾਜ
ਟਾਟਾ ਗਰੁੱਪ ਨੇ ਅਮਰੀਕਾ ਦੀ ਬੋਇੰਗ ਨਾਲ 220 ਜਹਾਜ਼ਾਂ ਦਾ ਸੌਦਾ ਕੀਤਾ ਹੈ। ਇਹ ਸੌਦਾ ਲਗਭਗ 34 ਅਰਬ ਡਾਲਰ ਦਾ ਹੈ। ਇਸ ਸੌਦੇ ‘ਚ ਏਅਰ ਇੰਡੀਆ ਨੂੰ 70 ਹੋਰ ਜਹਾਜ਼ ਖਰੀਦਣ ਦਾ ਮੌਕਾ ਮਿਲੇਗਾ, ਜਿਸ ਤੋਂ ਬਾਅਦ ਇਹ ਸੌਦਾ 45 ਅਰਬ ਡਾਲਰ ਤੋਂ ਜ਼ਿਆਦਾ ਦਾ ਹੋ ਜਾਵੇਗਾ। ਇਸ ਕਾਰਨ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਇਸ ਸੌਦੇ ਨਾਲ ਅਮਰੀਕਾ ਵਿੱਚ 10 ਲੱਖ ਨੌਕਰੀਆਂ ਪੈਦਾ ਹੋਣਗੀਆਂ। ਦੂਜੇ ਪਾਸੇ ਏਅਰ ਇੰਡੀਆ ਨੇ ਫਰਾਂਸ ਦੀ ਕੰਪਨੀ ਏਅਰਬੱਸ ਨਾਲ 250 ਜਹਾਜ਼ਾਂ ਦਾ ਸੌਦਾ ਕੀਤਾ ਹੈ, ਜਿਸ ‘ਚ 100 ਅਰਬ ਡਾਲਰ ਦਾ ਲੈਣ-ਦੇਣ ਹੋਵੇਗਾ। ਇਸ ਦੇ ਲਈ ਏਅਰ ਇੰਡੀਆ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਆਪਣੇ ਵਾਈਡ ਬਾਡੀ ਜਹਾਜ਼ ਦੇ ਨਿਰਮਾਣ ‘ਤੇ 40 ਹਜ਼ਾਰ ਕਰੋੜ ਡਾਲਰ ਖਰਚ ਕਰੇਗੀ। ਇਹ ਸਾਰੇ ਜਹਾਜ਼ 8 ਸਾਲਾਂ ਵਿੱਚ ਡਿਲੀਵਰ ਕੀਤੇ ਜਾਣੇ ਹਨ।