AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਅਗਸਤ ਵਿੱਚ ਇੰਨੀ ਵਧ ਗਈ ਮਹਿੰਗਾਈ, ਖਾਣ-ਪੀਣ ਦੀਆਂ ਚੀਜਾਂ ਮਹਿੰਗੀਆਂ ਹੋਣ ਦਾ ਵਿਖਿਆ ਅਸਰ

Inflation Rate in August: ਅਗਸਤ ਦੇ ਮਹੀਨੇ ਵਿੱਚ ਭਾਰਤ ਵਿੱਚ ਪ੍ਰਚੂਨ ਮਹਿੰਗਾਈ ਵਿੱਚ ਵਾਧਾ ਵੇਖਿਆ ਗਿਆ ਹੈ। ਜੁਲਾਈ ਵਿੱਚ ਮਹਿੰਗਾਈ 1.55% ਤੇ ਸੀ, ਜੋ ਪਿਛਲੇ ਅੱਠ ਸਾਲਾਂ ਵਿੱਚ ਸਭ ਤੋਂ ਘੱਟ ਸੀ, ਪਰ ਅਗਸਤ ਵਿੱਚ ਇਹ ਵੱਧ ਕੇ 2.07% ਹੋ ਗਈ। ਬੇਸ ਇਫੈਕਟ ਕਾਰਨ ਜੁਲਾਈ ਵਿੱਚ ਮਹਿੰਗਾਈ ਘੱਟ ਰਹੀ, ਪਰ ਅਗਸਤ ਵਿੱਚ ਇਸਦਾ ਅਸਰ ਘੱਟ ਹੋ ਗਿਆ।

ਅਗਸਤ ਵਿੱਚ ਇੰਨੀ ਵਧ ਗਈ ਮਹਿੰਗਾਈ, ਖਾਣ-ਪੀਣ ਦੀਆਂ ਚੀਜਾਂ ਮਹਿੰਗੀਆਂ ਹੋਣ ਦਾ ਵਿਖਿਆ ਅਸਰ
ਖਾਣ-ਪੀਣ ਦੀਆਂ ਚੀਜਾਂ ਮਹਿੰਗੀਆਂ ਹੋਣ ਦਾ ਵਿਖਿਆ ਅਸਰ
tv9-punjabi
| Updated On: 12 Sep 2025 17:48 PM IST
Share

ਭਾਰਤ ਦੀ ਪ੍ਰਚੂਨ ਮਹਿੰਗਾਈ (Retail Inflation) ਜੁਲਾਈ ਵਿੱਚ ਅੱਠ ਸਾਲਾਂ ਦੇ ਹੇਠਲੇ ਪੱਧਰ 1.55% ਤੋਂ ਵਧ ਕੇ ਅਗਸਤ ਵਿੱਚ 2.07% ਹੋ ਗਈ। ਸਰਕਾਰੀ ਅੰਕੜਿਆਂ ਅਨੁਸਾਰ, ਇਹ ਵਾਧਾ ਉੱਚ ਬੇਸ ਇਫੈਕਟ ਦੇ ਪ੍ਰਭਾਵ ਵਿੱਚ ਕਮੀ ਦੇ ਕਾਰਨ ਹੋਇਆ ਹੈ। ਬੇਸ ਇਫੈਕਟ, ਜਿਸਨੇ ਪਿਛਲੇ ਕੁਝ ਮਹੀਨਿਆਂ ਵਿੱਚ ਮਹਿੰਗਾਈ ਨੂੰ ਕਈ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਰੱਖਿਆ ਸੀ, ਅਗਸਤ ਵਿੱਚ ਕਮਜ਼ੋਰ ਪੈ ਗਿਆ। ਇਸ ਦੇ ਨਾਲ, ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ, ਜੋ ਕਿ ਖਪਤਕਾਰ ਮੁੱਲ ਸੂਚਕਾਂਕ (CPI) ਟੋਕਰੀ ਦਾ ਲਗਭਗ ਅੱਧਾ ਹਿੱਸਾ ਹੁੰਦੀ ਹੈ।

ਰਾਇਟਰਜ਼ ਦੇ 40 ਅਰਥਸ਼ਾਸਤਰੀਆਂ ਦੇ ਸਰਵੇਖਣ ਵਿੱਚ ਅਨੁਮਾਨ ਲਗਾਇਆ ਗਿਆ ਕਿ ਅਗਸਤ ਵਿੱਚ ਪ੍ਰਚੂਨ ਮਹਿੰਗਾਈ 2.10% ਤੱਕ ਵੱਧ ਜਾਵੇਗੀ। ਇਹ ਲਗਾਤਾਰ ਸੱਤਵਾਂ ਮਹੀਨਾ ਹੈ ਜਦੋਂ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ (RBI) ਦੇ ਮੱਧਮ-ਮਿਆਦ ਦੇ ਟੀਚੇ 4% ਤੋਂ ਹੇਠਾਂ ਰਹੀ ਹੈ। ਖੁਰਾਕ ਮਹਿੰਗਾਈ, ਜੋ ਕਿ CPI ਬਾਸਕਟ ਦਾ ਲਗਭਗ ਅੱਧਾ ਹਿੱਸਾ ਹੈ, ਜੁਲਾਈ ਵਿੱਚ -1.76% ਤੋਂ ਵਧ ਕੇ ਅਗਸਤ ਵਿੱਚ -0.69% ਹੋ ਗਈ।

ਕਿਉਂ ਵਧੀ ਮਹਿੰਗਾਈ?

ਮਹਿੰਗਾਈ ਵਿੱਚ ਵਾਧੇ ਦਾ ਮੁੱਖ ਕਾਰਨ ਸਬਜ਼ੀਆਂ, ਮਾਸ ਅਤੇ ਮੱਛੀ, ਤੇਲ, ਅੰਡੇ ਅਤੇ ਨਿੱਜੀ ਦੇਖਭਾਲ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਸੀ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜਦੋਂ ਭੋਜਨ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਇਹ ਸਿੱਧੇ ਤੌਰ ‘ਤੇ ਪਰਿਵਾਰਾਂ ਦੇ ਬਜਟ ਨੂੰ ਪ੍ਰਭਾਵਿਤ ਕਰਦਾ ਹੈ। ਸਬਜ਼ੀਆਂ, ਮਾਸ, ਤੇਲ ਅਤੇ ਆਂਡੇ ਵਰਗੀਆਂ ਰੋਜ਼ਾਨਾ ਜ਼ਰੂਰੀ ਚੀਜ਼ਾਂ ਦੀ ਕੀਮਤ ਕਾਰਨ ਭੋਜਨ ਦੀ ਕੀਮਤ ਵਧਦੀ ਹੈ।

ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਮਹਿੰਗਾਈ ਵਿੱਚ ਅੰਤਰ

ਅਗਸਤ ਵਿੱਚ ਪੇਂਡੂ ਖੇਤਰਾਂ ਵਿੱਚ ਮਹਿੰਗਾਈ ਦਰ 1.69% ਸੀ, ਜੋ ਜੁਲਾਈ ਵਿੱਚ 1.18% ਤੋਂ ਵੱਧੀ ਹੈ। ਇਸ ਦੇ ਨਾਲ ਹੀ, ਸ਼ਹਿਰੀ ਖੇਤਰਾਂ ਵਿੱਚ ਮਹਿੰਗਾਈ ਦਰ 2.47% ਤੱਕ ਪਹੁੰਚ ਗਈ, ਜੋ ਜੁਲਾਈ ਵਿੱਚ 2.10% ਤੋਂ ਵੱਧ ਹੈ। ਖੁਰਾਕੀ ਮਹਿੰਗਾਈ ਦੀ ਗੱਲ ਕਰੀਏ ਤਾਂ ਇਹ ਪੇਂਡੂ ਖੇਤਰਾਂ ਵਿੱਚ -0.70% ਅਤੇ ਸ਼ਹਿਰਾਂ ਵਿੱਚ -0.58% ਰਹੀ।

ਅਗਸਤ ਵਿੱਚ ਘਰਾਂ ਦੀ ਮਹਿੰਗਾਈ ਥੋੜ੍ਹੀ ਘੱਟ ਕੇ 3.09% ਹੋ ਗਈ, ਜਦੋਂ ਕਿ ਸਿੱਖਿਆ ਮਹਿੰਗਾਈ 3.60% ਅਤੇ ਸਿਹਤ ਮਹਿੰਗਾਈ 4.40% ‘ਤੇ ਰਹੀ। ਇਸ ਦੇ ਨਾਲ ਹੀ, ਆਵਾਜਾਈ ਅਤੇ ਸੰਚਾਰ ਲਾਗਤਾਂ ਵਿੱਚ ਵੀ ਕਮੀ ਆਈ ਹੈ। ਫਿਊਲ ਅਤੇ ਲਾਈਟ ਇਨਫਲੇਸ਼ਨ ਦਰ ਵੀ ਘੱਟ ਕੇ 2.43% ਹੋ ਗਈ।

Follow Us
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ...
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ...
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ...
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?...
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ...
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ...