Inflation Rate Down: ਆਮ ਆਦਮੀ ਨੂੰ ਰਾਹਤ, ਜੂਨ ‘ਚ ਲਗਾਤਾਰ ਤੀਜੇ ਮਹੀਨੇ ਥੋਕ ਮਹਿੰਗਾਈ ‘ਚ ਆਈ ਕਮੀ
Wholesale Inflation: ਦੇਸ਼ 'ਚ ਥੋਕ ਮਹਿੰਗਾਈ ਦੇ ਪੱਧਰ 'ਤੇ ਆਮ ਆਦਮੀ ਨੂੰ ਰਾਹਤ ਮਿਲੀ ਹੈ। WPI ਸੂਚਕਾਂਕ 'ਤੇ ਆਧਾਰਿਤ ਮਹਿੰਗਾਈ ਦਰ ਜੂਨ 'ਚ ਲਗਾਤਾਰ ਤੀਜੇ ਮਹੀਨੇ ਹੇਠਾਂ ਆਈ ਹੈ।
ਥੋਕ ਮਹਿੰਗਾਈ ਨੂੰ ਲੈ ਕੇ ਆਮ ਆਦਮੀ ਲਈ ਰਾਹਤ ਦੀ ਖਬਰ ਹੈ। ਜੂਨ 2023 ਵਿੱਚ ਹੋਲਸੇਲ ਪ੍ਰਾਈਸ ਇੰਡੈਕਸ ਅੰਕ ‘ਤੇ ਆਧਾਰਿਤ ਮਹਿੰਗਾਈ ਦਰ ਹੇਠਾਂ ਆਈ ਹੈ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਇਸ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਉਦਯੋਗ ਅਤੇ ਵਣਜ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਇਹ ਪਿਛਲੇ ਸਾਲ ਜੂਨ ਦੇ ਮੁਕਾਬਲੇ 4.12 ਫੀਸਦੀ ‘ਤੇ ਆ ਗਿਆ ਹੈ। ਪਿਛਲੇ ਸਾਲ ਜੂਨ ‘ਚ ਥੋਕ ਮਹਿੰਗਾਈ ਦਰ 16.23 ਫੀਸਦੀ ਸੀ। ਜਦੋਂ ਕਿ ਮਈ ਮਹੀਨੇ ਵਿਚ ਇਹ 3.48 ਫੀਸਦੀ ਸੀ।
ਥੋਕ ਮਹਿੰਗਾਈ ਦਰ ਵਿੱਚ ਗਿਰਾਵਟ ਦਾ ਮੁੱਖ ਕਾਰਨ ਜੂਨ ਵਿੱਚ ਖਣਿਜ ਤੇਲ, ਖੁਰਾਕੀ ਵਸਤਾਂ, ਧਾਤਾਂ, ਕੱਚੇ ਤੇਲ (ਪੈਟਰੋਲੀਅਮ ਉਤਪਾਦ), ਕੁਦਰਤੀ ਗੈਸ ਅਤੇ ਟੈਕਸਟਾਈਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣਾ ਹੈ। ਖੁਰਾਕੀ ਵਸਤਾਂ ਦੀਆਂ ਥੋਕ ਕੀਮਤਾਂ ‘ਤੇ ਆਧਾਰਿਤ ਖੁਰਾਕੀ ਮਹਿੰਗਾਈ ਵੀ ਜੂਨ ‘ਚ ਸਾਲਾਨਾ ਆਧਾਰ ‘ਤੇ ਘਟੀ ਹੈ।
ਸਬਜ਼ੀਆਂ ਹੋਈਆਂ ਸਸਤੀਆਂ, ਦਾਲਾਂ ਤੇ ਦੁੱਧ ਮਹਿੰਗਾ
ਜੂਨ 2023 ‘ਚ ਖੁਰਾਕੀ ਮਹਿੰਗਾਈ ਦਰ 1.24 ਫੀਸਦੀ ‘ਤੇ ਆ ਗਈ ਹੈ, ਜੋ ਪਿਛਲੇ ਸਾਲ ਜੂਨ ‘ਚ 1.59 ਫੀਸਦੀ ਸੀ। ਜੇਕਰ ਖਾਣ-ਪੀਣ ਦੀਆਂ ਵਸਤੂਆਂ ਦੀ ਸ਼੍ਰੇਣੀ ਦੇ ਹਿਸਾਬ ਨਾਲ ਨਜ਼ਰ ਮਾਰੀਏ ਤਾਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ 21.98 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦੋਂ ਕਿ ਦੁੱਧ ਦੀਆਂ ਕੀਮਤਾਂ ਵਿੱਚ 8.59 ਫੀਸਦੀ ਅਤੇ ਦਾਲਾਂ ਦੀਆਂ ਕੀਮਤਾਂ ਵਿੱਚ 9.21 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਜੂਨ ‘ਚ ਪੈਟਰੋਲ ਅਤੇ ਡੀਜ਼ਲ ਯਾਨੀ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ‘ਚ 12.63 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜੂਨ ‘ਚ LPG ਦੀਆਂ ਕੀਮਤਾਂ ‘ਚ 22.29 ਫੀਸਦੀ ਅਤੇ ਪੈਟਰੋਲ ਦੀਆਂ ਥੋਕ ਕੀਮਤਾਂ ‘ਚ 16.32 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੱਚੇ ਤੇਲ ਦੀ ਕੀਮਤ ਵੀ 32.68 ਫੀਸਦੀ ਹੇਠਾਂ ਆਈ ਹੈ। ਨਿਰਮਿਤ ਵਸਤਾਂ ਦੀ ਮਹਿੰਗਾਈ ਦਰ ਘਟ ਕੇ 2.71 ਫੀਸਦੀ ‘ਤੇ ਆ ਗਈ ਹੈ।
ਮਹਿੰਗਾਈ ਨੂੰ ਕੰਟਰੋਲ ਕਰਨਾ ਅਜੇ ਵੀ ਚੁਣੌਤੀ
ਥੋਕ ਮਹਿੰਗਾਈ ਦਰ ‘ਚ ਕਮੀ ਦੇ ਬਾਵਜੂਦ ਮਹਿੰਗਾਈ ਨੂੰ ਕੰਟਰੋਲ ਕਰਨਾ ਅਜੇ ਵੀ ਆਰਬੀਆਈ ਲਈ ਚੁਣੌਤੀ ਬਣਿਆ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਪ੍ਰਚੂਨ ਮਹਿੰਗਾਈ ਦਰ 4 ਫੀਸਦੀ ਤੋਂ ਵੱਧ ਰਹੀ ਹੈ। ਜੂਨ ‘ਚ ਇਕ ਵਾਰ ਫਿਰ ਪ੍ਰਚੂਨ ਮਹਿੰਗਾਈ ਦਰ ਵਧੀ ਹੈ। ਇਹ 4.81 ਫੀਸਦੀ ਰਿਹਾ ਹੈ ਜਦਕਿ ਮਈ ਮਹੀਨੇ ਇਹ 4.25 ਫੀਸਦੀ ‘ਤੇ ਸੀ, ਜੋ 25 ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਸੀ।
ਇਹ ਵੀ ਪੜ੍ਹੋ
ਆਰਬੀਆਈ ਆਪਣੀ ਮੁਦਰਾ ਨੀਤੀ ਦਾ ਫੈਸਲਾ ਕਰਦੇ ਸਮੇਂ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਨੂੰ ਵੀ ਧਿਆਨ ਵਿੱਚ ਰੱਖਦਾ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਆਰਬੀਆਈ ਦੇ ਰੈਪੋ ਰੇਟ ਵਿੱਚ ਵਾਧੇ ਦਾ ਅਸਰ ਹੁਣ ਦਿਖਾਈ ਦੇ ਰਿਹਾ ਹੈ ਅਤੇ ਪ੍ਰਚੂਨ ਮਹਿੰਗਾਈ ਦਰ ਲਗਾਤਾਰ ਚੌਥੇ ਮਹੀਨੇ ਜੂਨ ਵਿੱਚ 6 ਫੀਸਦੀ ਦੀ ਅਧਿਕਤਮ ਸੀਮਾ ਤੋਂ ਹੇਠਾਂ ਰਹਿ ਗਈ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ