India Canada Issue: ਕੈਨੇਡਾ ਪੈਨਸ਼ਨ ਫੰਡ ਦਾ 70 ਭਾਰਤੀ ਕੰਪਨੀਆਂ ‘ਚ ਲੱਗਿਆ ਹੈ 1.74 ਲੱਖ ਕਰੋੜ, ਇਹ ਹੈ ਪੂਰੀ ਲਿਸਟ
ਕੈਨੇਡੀਅਨ ਪੈਨਸ਼ਨ ਫੰਡ ਵਿੱਚ ਉਨ੍ਹਾਂ ਭਾਰਤੀ ਫਰਮਾਂ ਵਿੱਚ ਹਿੱਸੇਦਾਰੀ ਵੀ ਹੈ ਜੋ ਵਿਦੇਸ਼ੀ ਬਾਜ਼ਾਰਾਂ ਵਿੱਚ ਸੂਚੀਬੱਧ ਹਨ। ਵਿਪਰੋ ਦੇ ਯੂਐਸ-ਸੂਚੀਬੱਧ ਸ਼ੇਅਰਾਂ ਵਿੱਚ ਇਸਦੀ ਲਗਭਗ 11.92 ਮਿਲੀਅਨ ਡਾਲਰ ਦੀ ਹਿੱਸੇਦਾਰੀ ਹੈ। ਕੈਨੇਡੀਅਨ ਪੈਨਸ਼ਨ ਫੰਡ ਦੀ ਵੀ ਇਨਫੋਸਿਸ ਦੇ ਯੂਐਸ-ਸੂਚੀਬੱਧ ਸ਼ੇਅਰਾਂ ਵਿੱਚ ਲਗਭਗ 21.7 ਮਿਲੀਅਨ ਡਾਲਰ ਦੀ ਹਿੱਸੇਦਾਰੀ ਹੈ। ਆਈਸੀਆਈਸੀਆਈ ਬੈਂਕ ਦੇ ਯੂਐਸ-ਸੂਚੀਬੱਧ ਸ਼ੇਅਰਾਂ ਵਿੱਚ, ਕੈਨੇਡੀਅਨ ਪੈਨਸ਼ਨ ਫੰਡ ਦੀ ਹਿੱਸੇਦਾਰੀ ਲਗਭਗ 10 ਮਿਲੀਅਨ ਡਾਲਰ ਹੈ।

ਕੈਨੇਡਾ ਵੱਲੋਂ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਬਾਅਦ ਵਿੱਚ ਡਿਪਲੋਮੈਟਾਂ ਨੂੰ ਕੱਢੇ ਜਾਣ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਖਰਾਬ ਦੌਰ ਵਿੱਚੋਂ ਲੰਘ ਰਹੇ ਹਨ। ਉੱਧਰ, ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਭਾਰਤ ਵਿੱਚ ਕੈਨੇਡੀਅਨ ਨਿਵੇਸ਼ ਅਤੇ ਓਵਰਆਲ ਮਾਰਕੀਟ ਸੈਂਟੀਮੈਂਟਸ ‘ਤੇ ਬਹੁਤ ਘੱਟ ਪ੍ਰਭਾਵ ਪਵੇਗਾ।
ਭਾਰਤ-ਕੈਨੇਡਾ ਸਬੰਧਾਂ ਵਿੱਚ ਤਾਜ਼ਾ ਤਣਾਅ ਕਾਰਨ ਚਿੰਤਾਵਾਂ ਵਧ ਰਹੀਆਂ ਹਨ। ਅੰਦਾਜ਼ਾ ਹੈ ਕਿ ਇਸ ਕਾਰਨ ਕੈਨੇਡੀਅਨ ਨਿਵੇਸ਼ ਭਾਰਤ ਤੋਂ ਬਾਹਰ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕੈਨੇਡਾ ਦੇ ਸਭ ਤੋਂ ਵੱਡੇ ਪੈਨਸ਼ਨ ਮੈਨੇਲਰ ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਦੀ ਭਾਰਤੀ ਕੰਪਨੀਆਂ ‘ਚ ਅਹਿਮ ਹਿੱਸੇਦਾਰੀ ਹੈ।
ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਨੇ ਕਰੀਬ ਇੱਕ ਸਾਲ ਪਹਿਲਾਂ ਭਾਰਤ ਵਿੱਚ 21 ਬਿਲੀਅਨ ਡਾਲਰ ਭਾਵ 1.74 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਖੁਲਾਸਾ ਕੀਤਾ ਸੀ। ਪ੍ਰਮੁੱਖ ਹੋਲਡਿੰਗਜ਼ ਵਿੱਚ ਮੁੰਬਈ ਦਾ ਕੋਟਕ ਮਹਿੰਦਰਾ ਬੈਂਕ ਹੈ। ਓਵਰਆਲ ਦੀ ਗੱਲ ਕਰੀਏ ਤਾਂ ਕੈਨੇਡੀਅਨ ਫਰਮਾਂ ਨੇ ਭਾਰਤ ਦੀਆਂ 70 ਸੂਚੀਬੱਧ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੋਇਆ ਹੈ।
ਕੈਨੇਡੀਅਨ ਪੈਨਸ਼ਨ ਫੰਡ ਦੀ ਪ੍ਰਮੁੱਖ ਹਿੱਸੇਦਾਰੀ
- ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਪੈਨਸ਼ਨ ਫੰਡਾਂ ਨੇ ਕੁਝ ਭਾਰਤੀ ਕੰਪਨੀਆਂ ਵਿੱਚ ਸਮੂਹਿਕ ਤੌਰ ‘ਤੇ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਭਾਵੇਂ ਇਸ ਵੇਲੇ ਕੋਈ ਰਿਸਕ ਨਜ਼ਰ ਨਹੀਂ ਆ ਰਿਹਾ ਹੋਵੇ। ਆਉਣ ਵਾਲੇ ਸਮੇਂ ‘ਚ ਤਣਾਅ ਵਧਣ ਦੀ ਸਥਿਤੀ ‘ਚ ਇਨ੍ਹਾਂ ਕੰਪਨੀਆਂ ‘ਤੇ ਕੁਝ ਦਬਾਅ ਤਾਂ ਦੇਖਣ ਨੂੰ ਮਿਲ ਸਕਦਾ ਹੈ।
- ਬੀਐਸਈ ‘ਤੇ ਉਪਲਬਧ ਜੂਨ-ਤਿਮਾਹੀ ਦੇ ਸ਼ੇਅਰਹੋਲਡਿੰਗ ਪੈਟਰਨ ਡੇਟਾ ਦੇ ਅਨੁਸਾਰ, ਕੈਨੇਡੀਅਨ ਪੈਨਸ਼ਨ ਫੰਡ ਨੇ ਜੂਨ ਤਿਮਾਹੀ ਦੇ ਅੰਤ ਵਿੱਚ ਡੇਹੀਵੇਰੀ ਵਿੱਚ 6 ਪ੍ਰਤੀਸ਼ਤ ਹਿੱਸੇਦਾਰੀ ਰੱਖੀ ਸੀ। 30 ਜੂਨ, 2023 ਤੱਕ, ਇਸ ਕੋਲ ਕੋਟਕ ਮਹਿੰਦਰਾ ਬੈਂਕ ਵਿੱਚ ਲਗਭਗ 2.68 ਪ੍ਰਤੀਸ਼ਤ ਹਿੱਸੇਦਾਰੀ, ਜ਼ੋਮੈਟੋ ਵਿੱਚ 2.42 ਪ੍ਰਤੀਸ਼ਤ ਹਿੱਸੇਦਾਰੀ ਅਤੇ ਇੰਡਸਟਾਵਰ ਵਿੱਚ 2.18 ਪ੍ਰਤੀਸ਼ਤ ਹਿੱਸੇਦਾਰੀ ਹੈ। ਕੈਨੇਡੀਅਨ ਪੈਨਸ਼ਨ ਫੰਡ ਦੀ ਵੀ Paytm ਵਿੱਚ 1.76 ਪ੍ਰਤੀਸ਼ਤ ਹਿੱਸੇਦਾਰੀ ਹੈ ਅਤੇ Nykaa ਵਿੱਚ 1.47 ਪ੍ਰਤੀਸ਼ਤ ਹਿੱਸੇਦਾਰੀ ਹੈ।
- ਕੈਨੇਡੀਅਨ ਪੈਨਸ਼ਨ ਫੰਡ ਦੀ ਉਨ੍ਹਾਂ ਭਾਰਤੀ ਫਰਮਾਂ ਵਿੱਚ ਹਿੱਸੇਦਾਰੀ ਵੀ ਹੈ ਜੋ ਵਿਦੇਸ਼ੀ ਬਾਜ਼ਾਰਾਂ ਵਿੱਚ ਸੂਚੀਬੱਧ ਹਨ। ਵਿਪਰੋ ਦੇ ਯੂਐਸ-ਸੂਚੀਬੱਧ ਸ਼ੇਅਰਾਂ ਵਿੱਚ ਇਸਦੀ ਲਗਭਗ 11.92 ਮਿਲੀਅਨ ਡਾਲਰ ਦੀ ਹਿੱਸੇਦਾਰੀ ਹੈ।
- ਕੈਨੇਡੀਅਨ ਪੈਨਸ਼ਨ ਫੰਡਾਂ ਵਿੱਚ ਇਨਫੋਸਿਸ ਦੇ ਯੂਐਸ-ਸੂਚੀਬੱਧ ਸ਼ੇਅਰਾਂ ਵਿੱਚ ਲਗਭਗ 21.7 ਮਿਲੀਅਨ ਡਾਲਰ ਦੀ ਹਿੱਸੇਦਾਰੀ ਹੈ। ਆਈਸੀਆਈਸੀਆਈ ਬੈਂਕ ਦੇ ਯੂਐਸ-ਸੂਚੀਬੱਧ ਸ਼ੇਅਰਾਂ ਵਿੱਚ, ਕੈਨੇਡੀਅਨ ਪੈਨਸ਼ਨ ਫੰਡ ਦੀ ਹਿੱਸੇਦਾਰੀ ਲਗਭਗ 10 ਮਿਲੀਅਨ ਡਾਲਰ ਹੈ।
ਭਾਰਤ ਅਤੇ ਕੈਨੇਡਾ ਵਿਚਾਲੇ ਵਪਾਰ
- ਇਨਵੈਸਟ ਇੰਡੀਆ ਦੇ ਅਨੁਸਾਰ, ਅਪ੍ਰੈਲ 2000 ਤੋਂ ਮਾਰਚ 2023 ਤੱਕ ਲਗਭਗ 3,306 ਮਿਲੀਅਨ ਡਾਲਰ ਦੇ ਕੁੱਲ ਨਿਵੇਸ਼ ਦੇ ਨਾਲ ਕੈਨੇਡਾ ਭਾਰਤ ਵਿੱਚ 18ਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ।
- ਕੈਨੇਡੀਅਨ ਨਿਵੇਸ਼ ਭਾਰਤ ਵਿੱਚ ਕੁੱਲ ਐਫਡੀਆਈ (ਵਿਦੇਸ਼ੀ ਸਿੱਧੇ ਨਿਵੇਸ਼) ਦੇ ਲਗਭਗ 0.5 ਪ੍ਰਤੀਸ਼ਤ ਨੂੰ ਦਰਸਾਉਂਦਾ ਹੈ। 2022 ਵਿੱਚ ਭਾਰਤ ਕੈਨੇਡਾ ਦਾ ਨੌਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ।
- ਕੈਨੇਡਾ ਤੋਂ ਭਾਰਤ ਵਿੱਚ ਕੁੱਲ ਐਫਡੀਆਈ ਨਿਵੇਸ਼ ਵਿੱਚ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਦਾ ਯੋਗਦਾਨ 40.63 ਪ੍ਰਤੀਸ਼ਤ ਸੀ।
- ਇਨਵੈਸਟ ਇੰਡੀਆ ਦੇ ਅਨੁਸਾਰ, 600 ਤੋਂ ਵੱਧ ਕੈਨੇਡੀਅਨ ਕੰਪਨੀਆਂ ਭਾਰਤ ਵਿੱਚ ਮੌਜੂਦ ਹਨ ਅਤੇ 1,000 ਤੋਂ ਵੱਧ ਕੈਨੇਡੀਅਨ ਕੰਪਨੀਆਂ ਭਾਰਤੀ ਬਾਜ਼ਾਰ ਵਿੱਚ ਸਰਗਰਮੀ ਨਾਲ ਕਾਰੋਬਾਰ ਕਰ ਰਹੀਆਂ ਹਨ।
- ਵਣਜ ਮੰਤਰਾਲੇ ਕੋਲ ਉਪਲਬਧ ਅੰਕੜਿਆਂ ਦੇ ਅਨੁਸਾਰ, ਵਿੱਤੀ ਸਾਲ 2023 ਵਿੱਚ ਕੈਨੇਡਾ ਨੂੰ ਭਾਰਤ ਦਾ ਕੁੱਲ ਨਿਰਯਾਤ 4,109.74 ਡਾਲਰ ਮਿਲੀਅਨ ਸੀ, ਜੋ ਕਿ ਪਿਛਲੇ ਵਿੱਤੀ ਸਾਲ ਵਿੱਚ ਭਾਰਤ ਦੇ 450,958.43 ਮਿਲੀਅਨ ਡਾਲਰ ਦੇ ਕੁੱਲ ਨਿਰਯਾਤ ਦਾ 0.9 ਪ੍ਰਤੀਸ਼ਤ ਸੀ।
- ਵਿੱਤੀ ਸਾਲ 2023 ਵਿੱਚ ਕੈਨੇਡਾ ਤੋਂ ਭਾਰਤ ਦੀ ਕੁੱਲ ਦਰਾਮਦ 4,051.29 ਮਿਲੀਅਨ ਡਾਲਰ ਸੀ, ਜੋ ਪਿਛਲੇ ਸਾਲ ਦੇ ਮੁਕਾਬਲੇ 714,042.45 ਮਿਲੀਅਨ ਡਾਲਰ ਦੀ ਭਾਰਤ ਦੀ ਕੁੱਲ ਦਰਾਮਦ ਦਾ ਲਗਭਗ 0.6 ਪ੍ਰਤੀਸ਼ਤ ਸੀ।
- ਪੀਟੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਦੇ ਕੈਨੇਡਾ ਨੂੰ ਨਿਰਯਾਤ ਵਿੱਚ ਫਾਰਮਾਸਿਊਟੀਕਲ, ਰਤਨ ਅਤੇ ਗਹਿਣੇ, ਟੈਕਸਟਾਈਲ ਅਤੇ ਮਸ਼ੀਨਰੀ ਸ਼ਾਮਲ ਹਨ, ਜਦੋਂ ਕਿ ਕੈਨੇਡਾ ਦੇ ਭਾਰਤ ਨੂੰ ਨਿਰਯਾਤ ਵਿੱਚ ਦਾਲਾਂ, ਲੱਕੜ, ਲੁਗਦੀ ਅਤੇ ਕਾਗਜ਼ ਦੇ ਨਾਲ-ਨਾਲ ਮਾਈਨਿੰਗ ਉਤਪਾਦ ਸ਼ਾਮਲ ਹਨ।
- ਜੇਕਰ ਭਾਰਤੀ ਮੂਲ ਦੇ ਲੋਕ ਕੈਨੇਡਾ ਤੋਂ ਭਾਰਤ ਵਿੱਚ ਆਪਣੇ ਲੋਕਾਂ ਨੂੰ ਭੇਜੇ ਜਾਣ ਵਾਲੇ ਪੈਸੇ ਦੀ ਗੱਲ ਕਰੀਏ ਤਾਂ ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ ਭਾਰਤ ਨੂੰ 2022 ਵਿੱਚ ਕੈਨੇਡਾ ਤੋਂ ਇਸ ਰੂਪ ਵਿੱਚ ਲਗਭਗ 859.83 ਮਿਲੀਅਨ ਡਾਲਰ ਪ੍ਰਾਪਤ ਹੋਏ ਹਨ।
ਮਾਰਕੀਟ ਸੈਂਟੀਮੈਂਟ ‘ਤੇ ਨਹੀਂ ਪਵੇਗਾ ਅਸਰ
ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ-ਕੈਨੇਡਾ ਸਬੰਧਾਂ ਵਿੱਚ ਆਈ ਖਟਾਸ ਦਾ ਘਰੇਲੂ ਬਾਜ਼ਾਰ ਦੀਆਂ ਭਾਵਨਾਵਾਂ ‘ਤੇ ਕੋਈ ਖਾਸ ਅਸਰ ਨਹੀਂ ਪਵੇਗਾ। ਉਹ ਇਹ ਵੀ ਕਹਿੰਦੇ ਹਨ ਕਿ ਇਸ ਨਾਲ ਭਾਰਤ ਵਿੱਚ ਕੈਨੇਡੀਅਨ ਨਿਵੇਸ਼ਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਨਹੀਂ ਹੈ ਅਤੇ ਜੇਕਰ ਅਜਿਹਾ ਹੁੰਦਾ ਵੀ ਹੈ ਤਾਂ ਨਿਵੇਸ਼ਕਾਂ ਨੂੰ ਕੈਨੇਡੀਅਨ ਪੈਨਸ਼ਨ ਫੰਡਾਂ ਤੋਂ ਉਹਨਾਂ ਸ਼ੇਅਰਾਂ ਨੂੰ ਖਰੀਦਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਵਿਕਰੀ ਵੇਖਣ ਨੂੰ ਮਿਲਦੀ ਹੈ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਕਿਹਾ ਕਿ ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ ਨੇੜਲੇ ਭਵਿੱਖ ਵਿੱਚ ਇੱਕ ਨੈਗੇਟਿਵ ਸੈਂਟੀਮੈਂਟ ਹਨ। ਹਾਲਾਂਕਿ, ਇਸ ਦਾ ਬਾਜ਼ਾਰ ‘ਤੇ ਲੰਬੇ ਸਮੇਂ ਤੱਕ ਕੋਈ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ
ਵਿਜੇਕੁਮਾਰ ਨੇ ਕਿਹਾ ਕਿ ਕੈਨੇਡੀਅਨ ਪੈਨਸ਼ਨ ਫੰਡ ਦਾ ਭਾਰਤ ਦੇ ਨਵੇਂ ਯੁੱਗ ਦੀਆਂ ਡਿਜੀਟਲ ਕੰਪਨੀਆਂ ਜਿਵੇਂ ਪੇਟੀਐਮ, ਜ਼ੋਮੈਟੋ, ਨਾਇਕਾ ਅਤੇ ਡੇਲਹੀਵੇਰੀ ਇੰਫੋਸਿਸ, ਆਈਸੀਆਈਸੀਆਈ ਅਤੇ ਵਿਪਰੋ ਵਰਗੀਆਂ ਬਲੂ ਚਿਪਸ ਦੇ ਏਡੀਆਰ ਵਿੱਚ ਨਿਵੇਸ਼ ਮਾਰਕੀਟ ਨੂੰ ਪ੍ਰਭਾਵਿਤ ਕਰਨ ਵਿੱਚ ਸਮੱਰਥ ਨਹੀਂ ਹਨ। ਜੇਕਰ ਇਨ੍ਹਾਂ ਸ਼ੇਅਰਾਂ ਕਾਰਨ ਕੋਈ ਗਿਰਾਵਟ ਆਉਂਦੀ ਹੈ ਤਾਂ ਵੀ ਨਿਵੇਸ਼ਕ ਉਨ੍ਹਾਂ ਸ਼ੇਅਰਾਂ ਵਿੱਚ ਨਿਵੇਸ਼ ਕਰ ਸਕਦੇ ਹਨ।