Budget 2026: ਸੋਨਾ-ਚਾਂਦੀ ਰਿਕਾਰਡ ਉਚਾਈ ‘ਤੇ; ਕੀ ਬਜਟ ‘ਚ ਟੈਕਸ ਅਤੇ ਨਿਯਮਾਂ ‘ਚ ਮਿਲੇਗੀ ਵੱਡੀ ਰਾਹਤ?

Published: 

31 Jan 2026 21:16 PM IST

Budget 2026: ਪਿਛਲੇ ਬਜਟ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਦੇਖਣ ਨੂੰ ਮਿਲਿਆ ਹੈ। ਅਜਿਹੇ ਵਿੱਚ ਬਜਟ 2026 ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸੁਕਤਾ ਹੈ ਕਿ ਸਰਕਾਰ ਸੁਰੱਖਿਅਤ ਨਿਵੇਸ਼ ਦੇ ਇਨ੍ਹਾਂ ਵਿਕਲਪਾਂ ਨੂੰ ਲੈ ਕੇ ਕੀ ਕਦਮ ਚੁੱਕਦੀ ਹੈ।

Budget 2026: ਸੋਨਾ-ਚਾਂਦੀ ਰਿਕਾਰਡ ਉਚਾਈ ਤੇ; ਕੀ ਬਜਟ ਚ ਟੈਕਸ ਅਤੇ ਨਿਯਮਾਂ ਚ ਮਿਲੇਗੀ ਵੱਡੀ ਰਾਹਤ?

ਸੋਨਾ-ਚਾਂਦੀ ਰਿਕਾਰਡ ਉਚਾਈ 'ਤੇ, ਕੀ ਟੈਕਸ ਨਿਯਮਾਂ 'ਚ ਮਿਲੇਗੀ ਰਾਹਤ?

Follow Us On

ਪਿਛਲੇ ਬਜਟ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਦੇਖਣ ਨੂੰ ਮਿਲਿਆ ਹੈ। ਅਜਿਹੇ ਵਿੱਚ ਬਜਟ 2026 ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸੁਕਤਾ ਹੈ ਕਿ ਸਰਕਾਰ ਸੁਰੱਖਿਅਤ ਨਿਵੇਸ਼ ਦੇ ਇਨ੍ਹਾਂ ਵਿਕਲਪਾਂ ਨੂੰ ਲੈ ਕੇ ਕੀ ਕਦਮ ਚੁੱਕਦੀ ਹੈ। ਜਿਵੇਂ-ਜਿਵੇਂ ਬਜਟ ਦਾ ਦਿਨ ਨੇੜੇ ਆ ਰਿਹਾ ਹੈ, ਭਾਰਤੀਆਂ ਦਾ ਸੋਨੇ ਪ੍ਰਤੀ ਮੋਹ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਸਵਾਲ ਉੱਠ ਰਹੇ ਹਨ ਕਿ ਕੀ 1 ਫਰਵਰੀ, ਐਤਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੋਨੇ ਨੂੰ ਲੈ ਕੇ ਕੋਈ ਵੱਡਾ ਐਲਾਨ ਕਰਨਗੇ? ਕੀ ਘਰ ਵਿੱਚ ਰੱਖੇ ਜਾਣ ਵਾਲੇ ਸੋਨੇ ਦੀ ਮਾਤਰਾ ‘ਤੇ ਕੋਈ ਨਵੀਂ ਸੀਮਾ ਤੈਅ ਕੀਤੀ ਜਾਵੇਗੀ? ਜਾਂ ਫਿਰ ਇਨਕਮ ਟੈਕਸ ਰਿਟਰਨ (ITR) ਵਿੱਚ ਸੋਨੇ ਦੀ ਜਾਣਕਾਰੀ ਦੇਣ ਲਈ ਕੋਈ ਨਵਾਂ ਨਿਯਮ ਆਵੇਗਾ? ਇਨ੍ਹਾਂ ਸਵਾਲਾਂ ‘ਤੇ ਚਰਚਾ ਕਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਆਏ ਉਛਾਲ ਦਾ ਨਿਵੇਸ਼ਕਾਂ ‘ਤੇ ਕੀ ਪ੍ਰਭਾਵ ਪਿਆ ਹੈ।

ਸੋਨੇ ਅਤੇ ਚਾਂਦੀ ਦਾ ਸ਼ਾਨਦਾਰ ਪ੍ਰਦਰਸ਼ਨ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਹੁਣ ਤੱਕ ਦੇ ਸਾਰੇ ਅਨੁਮਾਨਾਂ ਨੂੰ ਪਾਰ ਕਰ ਚੁੱਕੀਆਂ ਹਨ। ਭਾਰਤ ਵਿੱਚ 24 ਕੈਰੇਟ ਸੋਨਾ ਕਰੀਬ 1.67 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਹੈ, ਜਦਕਿ ਚਾਂਦੀ ਦਾ ਭਾਅ 3.47 ਲੱਖ ਰੁਪਏ ਪ੍ਰਤੀ ਕਿਲੋ ਤੱਕ ਚਲਾ ਗਿਆ ਹੈ। ਇਹ MCX ਦੇ ਸਪਾਟ ਰੇਟ ਹਨ। ਹਾਲਾਂਕਿ ਸ਼ੁੱਕਰਵਾਰ ਨੂੰ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਦੇਖੀ ਗਈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੇਜ਼ੀ ਫਿਰ ਤੋਂ ਬਰਕਰਾਰ ਰਹਿ ਸਕਦੀ ਹੈ।

ਜੇਕਰ ਪਿਛਲੇ ਬਜਟ ਨਾਲ ਤੁਲਨਾ ਕਰੀਏ, ਤਾਂ ਬਜਟ 2025 ਦੇ ਦਿਨ ਦਿੱਲੀ ਵਿੱਚ ਸੋਨਾ 84 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਕਰੀਬ 99,600 ਰੁਪਏ ਪ੍ਰਤੀ ਕਿਲੋ ਸੀ। ਭਾਵ ਇੱਕ ਸਾਲ ਵਿੱਚ ਸੋਨਾ ਕਰੀਬ 100% ਅਤੇ ਚਾਂਦੀ ਕਰੀਬ 250% ਮਹਿੰਗੀ ਹੋ ਚੁੱਕੀ ਹੈ।

ਭਾਰਤੀ ਪਰਿਵਾਰਾਂ ਕੋਲ ਕਿੰਨਾ ਸੋਨਾ ਹੈ?

ਅਨੁਮਾਨ ਹੈ ਕਿ ਭਾਰਤੀ ਪਰਿਵਾਰਾਂ ਕੋਲ 34,600 ਟਨ ਤੋਂ ਵੱਧ ਸੋਨਾ ਹੈ, ਜੋ ਦੁਨੀਆ ਦੇ ਸਾਰੇ ਕੇਂਦਰੀ ਬੈਂਕਾਂ ਦੇ ਕੁੱਲ ਸੋਨੇ ਨਾਲੋਂ ਵੀ ਜ਼ਿਆਦਾ ਹੈ। ਦਸੰਬਰ 2025 ਤੱਕ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਕੋਲ ਕੁੱਲ 32,140 ਟਨ ਸੋਨਾ ਸੀ। ਭਾਰਤੀ ਰਿਜ਼ਰਵ ਬੈਂਕ (RBI) ਵੀ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਸੋਨਾ ਖਰੀਦ ਰਿਹਾ ਹੈ ਅਤੇ ਉਸ ਕੋਲ ਹੁਣ ਰਿਕਾਰਡ 880.2 ਟਨ ਸੋਨਾ ਹੈ। ਸੋਨੇ ਦੀ ਕੀਮਤ ਵਧਣ ਨਾਲ ਭਾਰਤੀ ਘਰਾਂ ਵਿੱਚ ਰੱਖੇ ਸੋਨੇ ਦੀ ਕੁੱਲ ਕੀਮਤ ਕਈ ਗੁਣਾ ਵਧ ਗਈ ਹੈ, ਜੋ ਕੁਝ ਅੰਕੜਿਆਂ ਮੁਤਾਬਕ 3.8 ਟ੍ਰਿਲੀਅਨ ਡਾਲਰ ਤੱਕ ਪਹੁੰਚ ਚੁੱਕੀ ਹੈ।

ਘਰ ਵਿੱਚ ਕਿੰਨਾ ਸੋਨਾ ਰੱਖਣਾ ਕਾਨੂੰਨੀ ਹੈ?

ਇਨਕਮ ਟੈਕਸ ਕਾਨੂੰਨ ਮੁਤਾਬਕ, ਜੇਕਰ ਸੋਨਾ ਕਾਨੂੰਨੀ ਅਤੇ ਐਲਾਨੀ ਆਮਦਨ ਜਾਂ ਵਿਰਾਸਤ ਰਾਹੀਂ ਖਰੀਦਿਆ ਗਿਆ ਹੈ, ਤਾਂ ਉਸ ਨੂੰ ਰੱਖਣ ਦੀ ਕੋਈ ਸੀਮਾ ਨਹੀਂ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਾਂਚ ਦੌਰਾਨ ਵਿਆਹੁਤਾ ਔਰਤਾਂ ਦੇ 500 ਗ੍ਰਾਮ, ਅਣਵਿਆਹੀਆਂ ਔਰਤਾਂ ਦੇ 250 ਗ੍ਰਾਮ ਅਤੇ ਮਰਦਾਂ ਦੇ 100 ਗ੍ਰਾਮ ਤੱਕ ਦੇ ਗਹਿਣੇ ਜ਼ਬਤ ਨਹੀਂ ਕੀਤੇ ਜਾਣਗੇ। ਲੋੜ ਪੈਣ ‘ਤੇ ਪਰਿਵਾਰਕ ਪਰੰਪਰਾਵਾਂ ਨੂੰ ਦੇਖਦੇ ਹੋਏ ਇਸ ਤੋਂ ਵੱਧ ਸੋਨਾ ਵੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

ਕੀ ਨਿਯਮ ਬਦਲ ਸਕਦੇ ਹਨ?

ਟੈਕਸ ਮਾਹਿਰਾਂ ਦਾ ਮੰਨਣਾ ਹੈ ਕਿ ਘਰ ਵਿੱਚ ਰੱਖੇ ਜਾਣ ਵਾਲੇ ਸੋਨੇ ਦੀ ਸੀਮਾ ਵਿੱਚ ਕਿਸੇ ਵੱਡੇ ਬਦਲਾਅ ਦੀ ਸੰਭਾਵਨਾ ਘੱਟ ਹੈ। ਹਾਲਾਂਕਿ, ਰਿਪੋਰਟਿੰਗ ਜਾਂ ਜਾਣਕਾਰੀ ਦੇਣ ਨਾਲ ਜੁੜੇ ਨਿਯਮਾਂ ਵਿੱਚ ਫੇਰਬਦਲ ਹੋ ਸਕਦਾ ਹੈ। ਇਹ ਸੰਭਵ ਹੈ ਕਿ ITR ਵਿੱਚ ਸੋਨੇ ਦੀ ਜਾਣਕਾਰੀ ਹੋਰ ਵੀ ਸਪੱਸ਼ਟ ਤੌਰ ‘ਤੇ ਦੇਣੀ ਪਵੇ।

ਸੋਨੇ ‘ਤੇ ਟੈਕਸ ਦੇ ਮੌਜੂਦਾ ਨਿਯਮ

ਵਿਰਾਸਤ ਵਿੱਚ ਮਿਲੇ ਸੋਨੇ ‘ਤੇ ਕੋਈ ਟੈਕਸ ਨਹੀਂ ਲੱਗਦਾ। ਪਰ 2 ਲੱਖ ਰੁਪਏ ਤੋਂ ਵੱਧ ਦਾ ਸੋਨਾ ਖਰੀਦਣ ‘ਤੇ PAN ਕਾਰਡ ਦੇਣਾ ਲਾਜ਼ਮੀ ਹੈ। ਸੋਨੇ ਦੀ ਖਰੀਦ ‘ਤੇ 3% GST ਲੱਗਦਾ ਹੈ ਅਤੇ ਗਹਿਣਿਆਂ ਦੀ ਬਣਵਾਈ (Making Charges) ‘ਤੇ 5% ਵਾਧੂ GST ਦੇਣਾ ਪੈਂਦਾ ਹੈ। ਜੇਕਰ ਦੋ ਸਾਲ ਬਾਅਦ ਸੋਨਾ ਵੇਚਿਆ ਜਾਂਦਾ ਹੈ, ਤਾਂ 12.5% LTCG ਟੈਕਸ ਲੱਗਦਾ ਹੈ। ਦੋ ਸਾਲ ਤੋਂ ਪਹਿਲਾਂ ਵੇਚਣ ‘ਤੇ 20% ਸ਼ਾਰਟ ਟਰਮ ਕੈਪੀਟਲ ਗੇਨ ਟੈਕਸ ਦੇਣਾ ਪੈਂਦਾ ਹੈ।