Gautam Adani’s Son: ਜੀਤ ਕੋਲ 987 ਕਰੋੜ ਦੀ ਜਾਇਦਾਦ, ਰੇਸਿੰਗ ਅਤੇ ਬਾਈਕ ਦੇ ਹਨ ਸ਼ੌਕੀਨ

Updated On: 

24 Mar 2023 15:50 PM

Gautam Adanis Son: ਜੀਤ ਅਡਾਨੀ ਫਾਈਨਾਂਸ ਗਰੁੱਪ 'ਚ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਸਾਲ 2019 ਵਿੱਚ, ਉਹ ਅਡਾਨੀ ਸਮੂਹ ਵਿੱਚ ਸ਼ਾਮਲ ਹੋਇਆ ਸੀ। 27 ਸਾਲ ਦੀ ਉਮਰ ਵਿੱਚ ਉਹ ਅਰਬਾਂ ਦੀ ਜਾਇਦਾਦ ਦੇ ਮਾਲਕ ਬਣ ਗਏ ਹਨ।

Gautam Adanis Son: ਜੀਤ ਕੋਲ 987 ਕਰੋੜ ਦੀ ਜਾਇਦਾਦ, ਰੇਸਿੰਗ ਅਤੇ ਬਾਈਕ ਦੇ ਹਨ ਸ਼ੌਕੀਨ

ਗੌਤਮ ਅਡਾਨੀ ਦੇ ਛੋਟੇ ਪੁੱਤਰ ਜੀਤ 98,718,666,000 ਦੇੋ ਮਾਲਕ, ਰੇਸਿੰਗ ਅਤੇ ਬਾਈਕ ਦੇ ਵੀ ਹਨ ਸ਼ੌਕੀਨ

Follow Us On

Gautam Adani’s Son Billionaire: ਗੌਤਮ ਅਡਾਨੀ ਦੇ ਛੋਟੇ ਪੁੱਤਰ ਜੀਤ ਅਡਾਨੀ ਦੀ ਮੰਗਣੀ ਹੋ ਗਈ ਹੈ। ਜਿਸ ਤੋਂ ਬਾਅਦ ਉਹ ਲਾਈਮਲਾਈਟ ‘ਚ ਆ ਗਿਆ ਅਤੇ ਲੋਕ ਉਸ ਬਾਰੇ ਜਾਣਨ ‘ਚ ਦਿਲਚਸਪੀ ਲੈਣ ਲੱਗੇ। ਗੂਗਲ ਤੋਂ ਲੈ ਕੇ ਟਵਿਟਰ ਤੱਕ ਲੋਕਾਂ ਨੇ ਉਸ ਨੂੰ ਇੰਸਟਾਗ੍ਰਾਮ ‘ਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ। ਜੀਤ ਸਮਾਜਿਕ ਤੌਰ ‘ਤੇ ਬਹੁਤ ਸਰਗਰਮ ਨਹੀਂ ਹੈ, ਇਸ ਲਈ ਉਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ।

ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੌਣ ਹੈ ਗੌਤਮ ਅਡਾਨੀ ਦੇ ਛੋਟੇ ਪੁੱਤਰ ਜੀਤ ਅਡਾਨੀ? ਅਤੇ ਉਸ ਕੋਲ ਕਿੰਨੀ ਦੌਲਤ ਹੈ?

ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਜੀਤ ਅਡਾਨੀ ਫਾਈਨਾਂਸ ਗਰੁੱਪ (Jeet Adani Finance Group)‘ ਚ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੀਐਫਓ ਦਫਤਰ ਤੋਂ ਕੀਤੀ। ਜਿੱਥੇ ਉਹ Stratagic Finanace, Capital Market, Risk and Governence ਦੀ ਜ਼ਿੰਮੇਵਾਰੀ ਸੀ। ਸਾਲ 2019 ਵਿੱਚ ਉਹ ਅਡਾਨੀ ਸਮੂਹ ਵਿੱਚ ਸ਼ਾਮਲ ਹੋਏ।

ਜੀਤ ਇੰਨੀ ਦੌਲਤ ਦਾ ਹੈ ਮਾਲਕ

ਜੀਤ ਅਡਾਨੀ ਕੋਲ 98,71 ਕਰੋੜ ਯਾਨੀ 1.2 ਬਿਲੀਅਨ ਡਾਲਰ ਦੀ ਜਾਇਦਾਦ ਹੈ।ਗੌਤਮ ਅਡਾਨੀ ਦੇ ਪੁੱਤਰ ਜੀਤ ਅਡਾਨੀ ਨੇ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਸਕੂਲ ਆਫ ਇੰਜੀਨੀਅਰਿੰਗ ਐਂਡ ਅਪਲਾਈਡ ਸਾਇੰਸਿਜ਼ ਤੋਂ ਪੜ੍ਹਾਈ ਕੀਤੀ ਹੈ। ਫਿਲਹਾਲ ਜੀਤ 2019 ਤੋਂ ਅਡਾਨੀ ਗਰੁੱਪ ‘ਚ ਕੰਮ ਕਰ ਰਿਹੇ ਹਨ। ਉਹ ਇਸ ਸਮੇਂ ਅਡਾਨੀ ਗਰੁੱਪ ਦੇ ਵਿੱਤ ਦੇ ਉਪ ਪ੍ਰਧਾਨ ਹਨ।

ਕੌਣ ਹੈ ਅਡਾਨੀ ਦੀ ਛੋਟੀ ਨੂੰਹ ਦੀਵਾ ਸ਼ਾਹ?

ਅਡਾਨੀ ਪਰਿਵਾਰ (Adani Family ) ਦੀ ਛੋਟੀ ਨੂੰਹ, ਦੀਵਾ ਜਾਮਿਨ ਸ਼ਾਹ ਇੱਕ ਹੀਰਾ ਵਪਾਰੀ ਦੀ ਧੀ ਹੈ। ਵੱਡੀ ਨੂੰਹ ਵਾਂਗ ਦੀਵਾ ਵੀ ਕਾਰੋਬਾਰੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਜੈਮਿਨ, ਦਿਵਾ ਸੀ. ਦਿਨੇਸ਼ ਐਂਡ ਕੰ. ਲਿਮਟਿਡ ਦੇ ਮਾਲਕ ਜਾਮਿਨ ਸ਼ਾਹ ਦੀ ਦੀ ਹੈ। ਉਸ ਦੇ ਪਿਤਾ ਇੱਕ ਮਸ਼ਹੂਰ ਹੀਰਾ ਵਪਾਰੀ ਹਨ। ਉਸ ਦੀ ਡਾਇਮੰਡ ਕੰਪਨੀ ਮੁੰਬਈ ਅਤੇ ਸੂਰਤ ਵਿੱਚ ਸਥਿਤ ਹੈ। ਤੁਹਾਨੂੰ ਦੱਸ ਦੇਈਏ ਕਿ ਗੌਤਮ ਅਡਾਨੀ ਦੀ ਵੱਡੀ ਨੂੰਹ ਪਰਿਧੀ ਸ਼ਰਾਫ ਇੱਕ ਕਾਰਪੋਰੇਟ ਵਕੀਲ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ