ਭਾਰਤ ‘ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਗ੍ਰੀਨ ਅਨਰਜੀ ਪਾਰਕ, ਕਿਹੜੇ ਸੂਬੇ ਚ ਚਲ ਰਿਹਾ ਨਿਰਮਾਣ ਕਾਰਜ ਜਾਣੋ

Updated On: 

08 Dec 2023 15:08 PM

ਦਿੱਗਜ ਸਨਅਤਕਾਰ ਗੌਤਮ ਅਡਾਨੀ ਨੇ ਵੀਰਵਾਰ ਨੂੰ ਕਿਹਾ ਕਿ ਅਡਾਨੀ ਸਮੂਹ ਗੁਜਰਾਤ ਦੇ ਕੱਛ ਰੇਗਿਸਤਾਨ ਦੇ ਰਣ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਗ੍ਰੀਨ ਐਨਰਜੀ ਪਾਰਕ ਸਥਾਪਤ ਕਰ ਰਿਹਾ ਹੈ। ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਦਿੱਤੀ ਹੈ ਅਤੇ ਨਿਰਮਾਣ ਅਧੀਨ ਪਲਾਂਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਸ ਚ ਦੱਸਿਆ ਗਿਆ ਹੈ ਕਿਇਹ 726 ਵਰਗ ਕਿਲੋਮੀਟਰ ਦੇ ਵਿਸ਼ਾਲ ਖੇਤਰ ਨੂੰ ਕਵਰ ਕਰੇਗਾ ਅਤੇ 30 ਗੀਗਾਵਾਟ ਬਿਜਲੀ ਪੈਦਾ ਕਰੇਗਾ।

ਭਾਰਤ ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਗ੍ਰੀਨ ਅਨਰਜੀ ਪਾਰਕ, ਕਿਹੜੇ ਸੂਬੇ ਚ ਚਲ ਰਿਹਾ ਨਿਰਮਾਣ ਕਾਰਜ ਜਾਣੋ

Photo Credit: @gautam_adani

Follow Us On

ਅਡਾਨੀ ਗਰੁੱਪ ਗੁਜਰਾਤ ਦੇ ਮਾਰੂਥਲ ਖੇਤਰ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਗ੍ਰੀਨ ਐਨਰਜੀ ਪਾਰਕ ਬਣਾ ਰਿਹਾ ਹੈ। ਗ੍ਰੀਨ ਐਨਰਜੀ ਪਾਰਕ ਗੁਜਰਾਤ ਦੇ ਕੱਛ ਦੇ ਰਣ ਵਿੱਚ 726 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਵੇਗਾ। ਇਹ ਪਾਰਕ 2 ਕਰੋੜ ਤੋਂ ਵੱਧ ਘਰਾਂ ਨੂੰ ਬਿਜਲੀ ਦੇਣ ਲਈ 30 ਗੀਗਾਵਾਟ ਬਿਜਲੀ ਪੈਦਾ ਕਰੇਗਾ। ਗੌਤਮ ਅਡਾਨੀ ਨੇ ਖੁਦ ਆਪਣੇ ਐਕਸ ਹੈਂਡਲ ‘ਤੇ ਪਾਰਕ ‘ਚ ਚੱਲ ਰਹੇ ਕੰਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਡਾਨੀ ਸਮੂਹ ਦੇ ਇਸ ਪ੍ਰੋਜੈਕਟ ਨਾਲ ਭਾਰਤ ਦੀ ਹਰੀ ਊਰਜਾ ਸਮਰੱਥਾ ਵਿੱਚ ਵਾਧਾ ਹੋਣ ਦੀ ਉਮੀਦ ਹੈ, ਇਸ ਤੋਂ ਇਲਾਵਾ ਇਹ ਸੀਓਪੀ (COP) ਵਿੱਚ ਕੀਤੇ ਗਏ ਜਲਵਾਯੂ ਵਾਅਦੇ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰੇਗਾ।

ਅਡਾਨੀ ਨੇ ਕਹੀ ਇਹ ਗੱਲ

ਅਸੀਂ ਦੁਨੀਆ ਦੇ ਸਭ ਤੋਂ ਵੱਡੇ ਗ੍ਰੀਨ ਐਨਰਜੀ ਪਾਰਕ ਦਾ ਨਿਰਮਾਣ ਕਰ ਰਹੇ ਹਾਂ ਅਤੇ ਸਾਨੂੰ ਨਵਿਆਉਣਯੋਗ ਊਰਜਾ ਵਿੱਚ ਭਾਰਤ ਦੀ ਪ੍ਰਭਾਵਸ਼ਾਲੀ ਤਰੱਕੀ ਵਿੱਚ ਮੁੱਖ ਭੂਮਿਕਾ ਨਿਭਾਉਣ ‘ਤੇ ਮਾਣ ਹੈ। ਚੁਣੌਤੀਆਂ ਨਾਲ ਭਰੇ ਰਣ ਰੇਗਿਸਤਾਨ ਵਿੱਚ 726 ਵਰਗ ਕਿਲੋਮੀਟਰ ਵਿੱਚ ਫੈਲਿਆ ਇਹ ਪ੍ਰੋਜੈਕਟ ਪੁਲਾੜ ਤੋਂ ਵੀ ਦਿਖਾਈ ਦਿੰਦਾ ਹੈ। ਅਸੀਂ 2 ਕਰੋੜ ਤੋਂ ਵੱਧ ਘਰਾਂ ਨੂੰ ਬਿਜਲੀ ਦੇਣ ਲਈ 30 ਗੀਗਾਵਾਟ ਬਿਜਲੀ ਪੈਦਾ ਕਰਾਂਗੇ।

ਭਾਰਤ ਦਾ ਟੀਚਾ

2030 ਤੱਕ, ਭਾਰਤ ਆਪਣੀ ਆਰਥਿਕਤਾ ਦੀ ਕਾਰਬਨ ਤੀਬਰਤਾ ਨੂੰ 45% ਤੋਂ ਵੱਧ ਘਟਾ ਦੇਵੇਗਾ। ਜਦਕਿ 2070 ਤੱਕ ਭਾਰਤ ‘ਨੈੱਟ ਜ਼ੀਰੋ’ ਦਾ ਟੀਚਾ ਹਾਸਲ ਕਰ ਲਵੇਗਾ। ਅਡਾਨੀ ਗ੍ਰੀਨ ਐਨਰਜੀ ਸੋਲਰ, ਵਿੰਡ ਅਤੇ ਹਾਈਬ੍ਰਿਡ ਰੀਨਿਊਏਬਲ ਪਾਵਰ ਪਲਾਂਟ ਵਿਕਸਿਤ ਕਰ ਰਹੀ ਹੈ। ਵਰਤਮਾਨ ਵਿੱਚ ਕੰਪਨੀ ਕੋਲ 8.4 ਗੀਗਾਵਾਟ ਦੀ ਨਵਿਆਉਣਯੋਗ ਪਾਵਰ ਸਮਰੱਥਾ ਹੈ। ਇਹ ਦੇਸ਼ ਦੀ ਸਭ ਤੋਂ ਵੱਡੀ ਨਵਿਆਉਣਯੋਗ ਊਰਜਾ ਕੰਪਨੀ ਹੈ। ਸ਼ੁੱਕਰਵਾਰ ਨੂੰ ਕੰਪਨੀ ਦੇ ਸ਼ੇਅਰ 5.70 ਫੀਸਦੀ ਦੀ ਗਿਰਾਵਟ ਨਾਲ 1533.00 ਰੁਪਏ ‘ਤੇ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ ਪੂਰੇ ਕਾਰੋਬਾਰੀ ਹਫਤੇ ‘ਚ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ‘ਚ 15-20 ਫੀਸਦੀ ਦਾ ਉਪਰੀ ਸਰਕਟ ਦੇਖਣ ਨੂੰ ਮਿਲਿਆ ਹੈ। ਹਿੰਡਨਬਰਗ ਰਿਸਰਚ ਦੀ ਰਿਪੋਰਟ ਜਾਰੀ ਹੋਣ ਤੋਂ ਪਹਿਲਾਂ ਅਡਾਨੀ ਗ੍ਰੀਨ ਐਨਰਜੀ ਦਾ ਸ਼ੇਅਰ 2,185.30 ਰੁਪਏ ‘ਤੇ ਸੀ ਪਰ 28 ਫਰਵਰੀ ਨੂੰ ਇਹ ਘਟ ਕੇ 439.35 ਰੁਪਏ ‘ਤੇ ਆ ਗਿਆ। ਹਾਲਾਂਕਿ, ਉਦੋਂ ਤੋਂ ਇਸ ਦੀ ਕੀਮਤ ਲਗਭਗ ਤਿੰਨ ਗੁਣਾ ਵਧ ਗਈ ਹੈ।