ਬੀਜੇਪੀ ਦੀ ਜਿੱਤ: ਬਾਜਾਰ ਦੇ ਨਾਲ-ਨਾਲ ਗੌਤਮ ਅਡਾਨੀ ਵੀ ਹੋਏ ਗਦਗਦ, ਇੱਕ ਦਿਨ ਚ ਕਮਾ ਦਿੱਤੇ 72,862 ਕਰੋੜ

Updated On: 

04 Dec 2023 19:30 PM

ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਤੇਜ਼ੀ ਕਾਰਨ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਵਾਧਾ ਦਰਜ ਕੀਤਾ ਗਿਆ। ਗਰੁੱਪ ਦੇ ਮਾਰਕੀਟ ਕੈਪ 'ਚ 72,861.63 ਕਰੋੜ ਰੁਪਏ ਦਾ ਵਾਧਾ ਦੇਖਿਆ ਗਿਆ। ਜਿਸ ਤੋਂ ਬਾਅਦ ਅਡਾਨੀ ਸਮੂਹ ਦਾ ਕੁੱਲ ਮਾਰਕੀਟ ਕੈਪ 11,95,052.81 ਕਰੋੜ ਰੁਪਏ ਹੋ ਗਿਆ।

ਬੀਜੇਪੀ ਦੀ ਜਿੱਤ: ਬਾਜਾਰ ਦੇ ਨਾਲ-ਨਾਲ ਗੌਤਮ ਅਡਾਨੀ ਵੀ ਹੋਏ ਗਦਗਦ, ਇੱਕ ਦਿਨ ਚ ਕਮਾ ਦਿੱਤੇ 72,862 ਕਰੋੜ
Follow Us On

ਬਿਜਨੈਸ ਨਿਊਜ। ਤਿੰਨ ਰਾਜਾਂ ‘ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਉਤਸ਼ਾਹਿਤ ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਸੋਮਵਾਰ ਨੂੰ ਲਗਾਤਾਰ ਪੰਜਵੇਂ ਕਾਰੋਬਾਰੀ ਸੈਸ਼ਨ ‘ਚ ਤੇਜ਼ੀ ਰਹੀ ਅਤੇ ਬੀਐੱਸਈ ਸੈਂਸੈਕਸ 1,384 ਅੰਕਾਂ ਦੀ ਵੱਡੀ ਉਛਾਲ ਦੇ ਨਾਲ ਰਿਕਾਰਡ ਉੱਚ ਪੱਧਰ ‘ਤੇ ਬੰਦ ਹੋਇਆ। ਇਸ ਵਾਧੇ ਦੇ ਵਿਚਕਾਰ, NSE ਨਿਫਟੀ ਵੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ।

ਵਿਸ਼ਲੇਸ਼ਕਾਂ ਅਨੁਸਾਰ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਮਿਲੇ ਸਪੱਸ਼ਟ ਬਹੁਮਤ ਕਾਰਨ ਪਿਛਲੇ ਹਫ਼ਤੇ ਜੀਡੀਪੀ ਵਿੱਚ ਸੁਧਾਰ ਅਤੇ ਹੋਰ ਮਹੱਤਵਪੂਰਨ ਆਰਥਿਕ ਅੰਕੜਿਆਂ ਨਾਲ ਪੈਦਾ ਹੋਈ ਸਕਾਰਾਤਮਕ ਭਾਵਨਾ ਹੋਰ ਮਜ਼ਬੂਤ ​​ਹੋਈ ਹੈ। ਦੂਜੇ ਪਾਸੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ ਇਸ ਦਾ ਸਭ ਤੋਂ ਵੱਡਾ ਫਾਇਦਾ ਦੇਖਣ ਨੂੰ ਮਿਲਿਆ ਹੈ। ਕਾਰੋਬਾਰੀ ਸੈਸ਼ਨ ਦੌਰਾਨ ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ 15 ਫੀਸਦੀ ਦਾ ਵਾਧਾ ਹੋਇਆ ਹੈ।

ਮਾਰਕੀਟ ਕੈਪ ‘ਚ 75 ਹਜ਼ਾਰ ਕਰੋੜ ਦਾ ਹੋਇਆ ਵਾਧਾ

ਜੇਕਰ ਅਸੀਂ ਅਡਾਨੀ ਸਮੂਹ ਦੇ ਮਾਰਕੀਟ ਕੈਪ ਦੀ ਗੱਲ ਕਰੀਏ ਤਾਂ ਇਹ 12 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਬਾਜ਼ਾਰ ਬੰਦ ਹੋਣ ਤੱਕ ਅਡਾਨੀ ਸਮੂਹ ਦੀ ਮਾਰਕੀਟ ਕੈਪ ‘ਚ ਕਰੀਬ 73 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਅਸੀਂ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਅਡਾਨੀ ਸਮੂਹ ਦੇ ਮਾਰਕੀਟ ਕੈਪ ਵਿੱਚ ਕਿੰਨਾ ਵਾਧਾ ਦੇਖਿਆ ਗਿਆ ਹੈ। ਅਡਾਨੀ ਦੀ ਕਿਹੜੀ ਕੰਪਨੀ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਹੈ? ਗੌਤਮ ਅਡਾਨੀ ਦੀ ਜਾਇਦਾਦ ‘ਚ ਕਿੰਨਾ ਵਾਧਾ ਹੋਇਆ?

ਅਡਾਨੀ ਗੁਰੱਪ ਦੀ ਬੱਲੇ-ਬੱਲੇ

  1. ਅਡਾਨੀ ਇੰਟਰਪ੍ਰਾਈਜ਼ ਦੇ ਸ਼ੇਅਰਾਂ ‘ਚ ਅੱਜ 7.07 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਅਤੇ ਕੰਪਨੀ ਦੇ ਸ਼ੇਅਰ 2529.30 ਰੁਪਏ ‘ਤੇ ਬੰਦ ਹੋਏ। ਹਾਲਾਂਕਿ ਅੱਜ ਅਡਾਨੀ ਸਮੂਹ ਦੀ ਇਸ ਪ੍ਰਮੁੱਖ ਕੰਪਨੀ ਦਾ ਮਾਰਕੀਟ ਕੈਪ 19,038.02 ਕਰੋੜ ਰੁਪਏ ਵਧ ਗਿਆ ਹੈ। ਇਸ ਸਮੇਂ ਅਡਾਨੀ ਐਂਟਰਪ੍ਰਾਈਜ਼ਿਜ਼ ਦਾ ਮਾਰਕੀਟ ਕੈਪ 2,88,340.48 ਕਰੋੜ ਰੁਪਏ ਹੋ ਗਿਆ ਹੈ।
  2. ਬਾਜ਼ਾਰ ਬੰਦ ਹੋਣ ਤੱਕ ਅਡਾਨੀ ਪੋਰਟ ਅਤੇ SEZ ਦਾ ਸ਼ੇਅਰ ਬਾਜ਼ਾਰ 6.19 ਫੀਸਦੀ ਵਧ ਕੇ 878.75 ਰੁਪਏ ‘ਤੇ ਪਹੁੰਚ ਗਿਆ। ਅੱਜ ਇਸ ਕੰਪਨੀ ਦੇ ਮਾਰਕੀਟ ਕੈਪ ਵਿੱਚ 11,059.92 ਕਰੋੜ ਰੁਪਏ ਦਾ ਵਾਧਾ ਹੋਇਆ, ਜਿਸ ਤੋਂ ਬਾਅਦ ਕੰਪਨੀ ਦਾ ਕੁੱਲ ਮਾਰਕੀਟ ਕੈਪ 1,89,822.21 ਕਰੋੜ ਰੁਪਏ ਹੋ ਗਿਆ।
  3. ਅਡਾਨੀ ਪਾਵਰ ਦੇ ਸ਼ੇਅਰਾਂ ‘ਚ ਅੱਜ 5.54 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਕੰਪਨੀ ਦੇ ਸ਼ੇਅਰ 464.60 ਰੁਪਏ ‘ਤੇ ਆ ਗਏ ਹਨ। ਸੋਮਵਾਰ ਨੂੰ ਕੰਪਨੀ ਦੇ ਮਾਰਕੀਟ ਕੈਪ ਵਿੱਚ 9,410.94 ਕਰੋੜ ਰੁਪਏ ਦਾ ਵਾਧਾ ਦੇਖਿਆ ਗਿਆ ਹੈ ਅਤੇ ਕੰਪਨੀ ਦਾ ਮਾਰਕੀਟ ਕੈਪ 1,79,193.38 ਕਰੋੜ ਰੁਪਏ ਹੋ ਗਿਆ ਹੈ।
  4. ਅਡਾਨੀ ਐਨਰਜੀ ਸਲਿਊਸ਼ਨਜ਼ ਦੇ ਸ਼ੇਅਰਾਂ ‘ਚ 5.4 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਕੰਪਨੀ ਦੇ ਸ਼ੇਅਰ 902.20 ਰੁਪਏ ‘ਤੇ ਪਹੁੰਚ ਗਏ ਹਨ। ਕੰਪਨੀ ਦੇ ਮਾਰਕੀਟ ਕੈਪ ਵਿੱਚ 5,159.16 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ ਕੰਪਨੀ ਦਾ ਮਾਰਕੀਟ ਕੈਪ 1,00,639.75 ਕਰੋੜ ਰੁਪਏ ਹੋ ਗਿਆ ਹੈ।
  5. ਸੋਮਵਾਰ ਨੂੰ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ‘ਚ 9.43 ਫੀਸਦੀ ਦਾ ਵਾਧਾ ਦੇਖਿਆ ਗਿਆ। ਜਿਸ ਤੋਂ ਬਾਅਦ ਕੰਪਨੀ ਦਾ ਸ਼ੇਅਰ 1123.35 ਰੁਪਏ ਹੋ ਗਿਆ ਹੈ। ਕੰਪਨੀ ਦੇ ਮਾਰਕੀਟ ਕੈਪ ‘ਚ 15,333.44 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਕੰਪਨੀ ਦਾ ਕੁੱਲ ਮਾਰਕੀਟ ਕੈਪ 1,77,942.29 ਕਰੋੜ ਰੁਪਏ ਹੋ ਗਿਆ ਹੈ।
  6. ਸੋਮਵਾਰ ਨੂੰ ਅਡਾਨੀ ਟੋਟਲ ਗੈਸ ਦੇ ਸ਼ੇਅਰਾਂ ‘ਚ 4.41 ਫੀਸਦੀ ਦਾ ਵਾਧਾ ਦੇਖਿਆ ਗਿਆ। ਜਿਸ ਤੋਂ ਬਾਅਦ ਕੰਪਨੀ ਦੇ ਸ਼ੇਅਰ 732.15 ਰੁਪਏ ‘ਤੇ ਆ ਗਏ ਹਨ। ਇਸ ਵਾਧੇ ਕਾਰਨ ਕੰਪਨੀ ਦੇ ਮਾਰਕੀਟ ਕੈਪ ‘ਚ 3,398.42 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਹੁਣ ਕੰਪਨੀ ਦੀ ਕੁੱਲ ਮਾਰਕੀਟ ਕੈਪ 80,522.60 ਕਰੋੜ ਰੁਪਏ ਹੋ ਗਈ ਹੈ।
  7. ਅਡਾਨੀ ਵਿਲਮਰ ਦੇ ਸ਼ੇਅਰਾਂ ‘ਚ ਅੱਜ 1.72 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਜਿਸ ਤੋਂ ਬਾਅਦ ਕੰਪਨੀ ਦੇ ਸ਼ੇਅਰ 346.30 ਰੁਪਏ ‘ਤੇ ਆ ਗਏ ਹਨ। ਇਸ ਵਾਧੇ ਤੋਂ ਬਾਅਦ ਕੰਪਨੀ ਦੀ ਮਾਰਕੀਟ ਕੈਪ 760.32 ਕਰੋੜ ਰੁਪਏ ਵਧ ਗਈ ਹੈ। ਹੁਣ ਕੰਪਨੀ ਦਾ ਕੁੱਲ ਮਾਰਕੀਟ ਕੈਪ 45,007.87 ਕਰੋੜ ਰੁਪਏ ਹੋ ਗਿਆ ਹੈ।
  8. ਏਸੀਸੀ ਲਿਮਟਿਡ ਦੇ ਸ਼ੇਅਰਾਂ ਵਿੱਚ 6.26 ਫੀਸਦੀ ਦਾ ਵਾਧਾ ਦੇਖਿਆ ਗਿਆ ਅਤੇ ਕੰਪਨੀ ਦੇ ਸ਼ੇਅਰ 2019.35 ਰੁਪਏ ‘ਤੇ ਬੰਦ ਹੋਏ। ਇਸ ਵਾਧੇ ਕਾਰਨ ਕੰਪਨੀ ਦੇ ਮਾਰਕੀਟ ਕੈਪ ਵਿੱਚ 2,235.61 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ ਕੰਪਨੀ ਦਾ ਕੁੱਲ ਮਾਰਕੀਟ ਕੈਪ 37,920.82 ਕਰੋੜ ਰੁਪਏ ਹੋ ਗਿਆ ਹੈ।
  9. ਅੰਬੂਜਾ ਸੀਮੈਂਟ ਦੇ ਸ਼ੇਅਰਾਂ ‘ਚ 7.32 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ ਅਤੇ ਕੰਪਨੀ ਦੇ ਸ਼ੇਅਰ 474.45 ਰੁਪਏ ‘ਤੇ ਬੰਦ ਹੋਏ ਹਨ। ਇਸ ਵਾਧੇ ਕਾਰਨ ਕੰਪਨੀ ਦੇ ਮਾਰਕੀਟ ਕੈਪ ਵਿੱਚ 6,423.57 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ ਕੰਪਨੀ ਦਾ ਕੁੱਲ ਮਾਰਕੀਟ ਕੈਪ 94,208.94 ਕਰੋੜ ਰੁਪਏ ਹੋ ਗਿਆ ਹੈ।
  10. NDTV ਦੇ ਸ਼ੇਅਰਾਂ ‘ਚ ਸੋਮਵਾਰ ਨੂੰ 2.76 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਅਤੇ ਕੰਪਨੀ ਦੇ ਸ਼ੇਅਰ 225.10 ਰੁਪਏ ‘ਤੇ ਬੰਦ ਹੋਏ। ਇਸ ਵਾਧੇ ਕਾਰਨ ਕੰਪਨੀ ਦਾ ਮਾਰਕੀਟ ਕੈਪ 42.23 ਕਰੋੜ ਰੁਪਏ ਵਧ ਗਿਆ ਅਤੇ ਕੰਪਨੀ ਦਾ ਕੁੱਲ ਮਾਰਕੀਟ ਕੈਪ 1,454.47 ਕਰੋੜ ਰੁਪਏ ਹੋ ਗਿਆ।
  11. ਅਡਾਨੀ ਸਮੂਹ ਦੀਆਂ ਕੁੱਲ ਕੰਪਨੀਆਂ ਦੇ ਸ਼ੇਅਰਾਂ ‘ਚ ਵਾਧੇ ਕਾਰਨ ਸਮੂਹ ਦੇ ਮਾਰਕੀਟ ਕੈਪ ‘ਚ 72,861.63 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਸਮੂਹ ਦੀ ਕੁੱਲ ਮਾਰਕੀਟ ਕੈਪ 11,95,052.81 ਕਰੋੜ ਰੁਪਏ ਹੋ ਗਈ।

ਗੌਤਮ ਅਡਾਨੀ ਦੀ ਦੌਲਤ ਹੋਇਆ ਵਾਧਾ

ਅਡਾਨੀ ਗਰੁੱਪ ਦੇ ਸ਼ੇਅਰ ਵਧਣ ਕਾਰਨ ਗੌਤਮ ਅਡਾਨੀ ਦੀ ਜਾਇਦਾਦ ‘ਚ ਵਾਧਾ ਹੋਇਆ ਹੈ। ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ, ਗੌਤਮ ਅਡਾਨੀ ਦੀ ਜਾਇਦਾਦ ਵਿੱਚ 3.8 ਅਰਬ ਡਾਲਰ ਯਾਨੀ ਲਗਭਗ 32 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਹੁਣ ਗੌਤਮ ਅਡਾਨੀ ਦੀ ਕੁੱਲ ਸੰਪਤੀ 60.2 ਅਰਬ ਡਾਲਰ ਯਾਨੀ 5 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ ਹੈ। ਫੋਰਬਸ ਮੁਤਾਬਕ ਇਸ ਸਮੇਂ ਗੌਤਮ ਅਡਾਨੀ ਦੁਨੀਆ ਦੇ 21ਵੇਂ ਸਭ ਤੋਂ ਅਮੀਰ ਕਾਰੋਬਾਰੀ ਹਨ।

ਮਾਰਕੀਟ ਨਿਵੇਸ਼ਕਾਂ ਨੂੰ ਕਿੰਨਾ ਹੋਇਆ ਲਾਭ ?

ਸੈਂਸੈਕਸ ਅੱਜ 1384 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਜਿਸ ਕਾਰਨ ਬੀਐਸਈ ਦੇ ਮਾਰਕੀਟ ਕੈਪ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਇਹ ਨਿਵੇਸ਼ਕਾਂ ਦੀ ਆਮਦਨ ਵੀ ਹੈ। ਸ਼ੁੱਕਰਵਾਰ ਨੂੰ BSE ਦਾ ਮਾਰਕੀਟ ਕੈਪ 3,37,67,513.03 ਕਰੋੜ ਰੁਪਏ ਸੀ, ਜੋ ਵਧ ਕੇ 3,43,47,668.28 ਕਰੋੜ ਰੁਪਏ ਹੋ ਗਿਆ ਹੈ। ਸੋਮਵਾਰ ਨੂੰ ਮਾਰਕਿਟ ਕੈਪ ‘ਚ 5,80,155.25 ਕਰੋੜ ਰੁਪਏ ਦਾ ਵਾਧਾ ਦੇਖਿਆ ਗਿਆ। ਇਹ ਮਾਰਕੀਟ ਨਿਵੇਸ਼ਕਾਂ ਦਾ ਫਾਇਦਾ ਹੈ.