Budget 2026: ਨਿਰਮਲਾ ਸੀਤਾਰਮਨ ਇਤਿਹਾਸ ਰਚਣ ਲਈ ਤਿਆਰ,ਸਸਤੀਆਂ ਹੋ ਸਕਦੀਆਂ ਹਨ ਇਹ ਚੀਜ਼ਾਂ!

Published: 

01 Feb 2026 09:16 AM IST

Budget 2026: ਬਜਟ 'ਚ ਸਵਦੇਸ਼ੀ ਨਿਵੇਸ਼ ਅਤੇ ਨਿਰਮਾਣ 'ਤੇ ਜ਼ੋਰ ਦਿੱਤਾ ਜਾਵੇਗਾ। ਮੋਬਾਈਲ ਪੁਰਜ਼ਿਆਂ 'ਤੇ ਡਿਊਟੀਆਂ 'ਚ ਕਟੌਤੀ ਨਾਲ ਫੋਨ ਸਸਤੇ ਹੋ ਸਕਦੇ ਹਨ, ਜਦੋਂ ਕਿ 50 ਨਵੀਆਂ ਵੰਦੇ ਭਾਰਤ ਤੇ ਅੰਮ੍ਰਿਤ ਭਾਰਤ ਟ੍ਰੇਨਾਂ ਦਾ ਐਲਾਨ ਸੰਭਵ ਹੈ। NPS ਤੇ SWP ਨੂੰ ਮੱਧ ਵਰਗ ਲਈ ਆਕਰਸ਼ਕ ਬਣਾਇਆ ਜਾ ਸਕਦਾ ਹੈ। ਸਰਕਾਰ ਰੱਖਿਆ, AI ਤੇ ਸਟਾਰਟਅੱਪਸ ਲਈ ਖਜ਼ਾਨਾ ਖੋਲ੍ਹ ਕੇ ਇੱਕ ਸਵੈ-ਨਿਰਭਰ ਭਾਰਤ ਦੀ ਨੀਂਹ ਮਜ਼ਬੂਤ ​​ਕਰ ਸਕਦੀ ਹੈ।

Budget 2026: ਨਿਰਮਲਾ ਸੀਤਾਰਮਨ ਇਤਿਹਾਸ ਰਚਣ ਲਈ ਤਿਆਰ,ਸਸਤੀਆਂ ਹੋ ਸਕਦੀਆਂ ਹਨ ਇਹ ਚੀਜ਼ਾਂ!

Budget 2026: ਨਿਰਮਲਾ ਸੀਤਾਰਮਨ (ਫਾਈਲ ਫੋਟੋ)

Follow Us On

ਲੱਖਾਂ ਦੇਸ਼ਵਾਸੀਆਂ ਦੀ ਉਡੀਕ ਹੁਣ ਖਤਮ ਹੋ ਗਈ ਹੈ। ਦੇਸ਼ ਦਾ ਬਹੀ-ਖਾਤਾ ਅੱਜ ਸੰਸਦ ‘ਚ ਖੁਲ੍ਹਣ ਵਾਲਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਲੋਕ ਸਭਾ ‘ਚ ਵਿੱਤੀ ਸਾਲ 2026-27 ਲਈ ਕੇਂਦਰੀ ਬਜਟ ਪੇਸ਼ ਕਰਨਗੇ। ਇਹ ਪਲ ਇਤਿਹਾਸਕ ਹੋਵੇਗਾ, ਕਿਉਂਕਿ ਉਹ ਵਿੱਤ ਮੰਤਰੀ ਵਜੋਂ ਲਗਾਤਾਰ ਨੌਵਾਂ ਬਜਟ ਪੇਸ਼ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕਰਨਗੇ। ਸੰਸਦ ‘ਚ ਜਾਣ ਤੋਂ ਪਹਿਲਾਂ, ਉਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਬਜਟ ਬਾਰੇ ਜਾਣਕਾਰੀ ਦੇਣ ਲਈ ਰਾਸ਼ਟਰਪਤੀ ਭਵਨ ਜਾਣਗੇ, ਜਿਸ ਤੋਂ ਬਾਅਦ ਇਸ ਨੂੰ ਕੇਂਦਰੀ ਕੈਬਨਿਟ ਦੁਆਰਾ ਰਸਮੀ ਤੌਰ ‘ਤੇ ਮਨਜ਼ੂਰੀ ਦਿੱਤੀ ਜਾਵੇਗੀ। ਲਗਭਗ ਡੇਢ ਘੰਟੇ ਚੱਲਣ ਵਾਲੇ ਇਸ ਭਾਸ਼ਣ ਨੂੰ ਸਾਰੇ ਖੇਤਰ, ਚਾਹੇ ਉਹ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਹੋਣ, ਕਿਸਾਨ ਹੋਣ ਜਾਂ ਕਾਰੋਬਾਰੀ, ਬੜੀ ਦਿਲਚਸਪੀ ਨਾਲ ਦੇਖ ਰਹੇ ਹਨ।

ਆਮ ਆਦਮੀ ਨੂੰ ਕੀ ਮਿਲੇਗਾ?

ਹਰ ਕਿਸੇ ਦੇ ਮਨ ‘ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਸ ਵਾਰ ਕੋਈ ਟੈਕਸ ਰਾਹਤ ਮਿਲੇਗੀ। ਸੂਤਰਾਂ ਅਨੁਸਾਰ, ਆਮਦਨ ਕਰ ਦੇ ਮੋਰਚੇ ‘ਤੇ ਮਹੱਤਵਪੂਰਨ ਰਾਹਤ ਦੀ ਉਮੀਦ ਬਹੁਤ ਘੱਟ ਹੈ। ਹਾਲਾਂਕਿ, ਸਰਕਾਰ ਰਾਸ਼ਟਰੀ ਪੈਨਸ਼ਨ ਯੋਜਨਾ (NPS) ਨੂੰ ਹੋਰ ਆਕਰਸ਼ਕ ਬਣਾਉਣ ਦਾ ਐਲਾਨ ਕਰ ਸਕਦੀ ਹੈ, ਜੋ ਕਿ ਸੇਵਾਮੁਕਤੀ ਦੀ ਯੋਜਨਾ ਬਣਾਉਣ ਵਾਲਿਆਂ ਲਈ ਚੰਗੀ ਖ਼ਬਰ ਹੋ ਸਕਦੀ ਹੈ। ਇਸ ਤੋਂ ਇਲਾਵਾ, ਆਮ ਨਿਵੇਸ਼ਕਾਂ ਲਈ ਸਿਸਟਮੈਟਿਕ ਵਿਡਰਾਲ ਪਲਾਨ (SWP) ‘ਚ ਨਿਵੇਸ਼ਾਂ ਲਈ ਟੈਕਸ ਛੋਟ ਦੀ ਵਿਵਸਥਾ ਵੀ ਸੰਭਵ ਹੈ।

ਸਟਾਕ ਮਾਰਕੀਟ ‘ਚ ਚੱਲ ਰਹੇ ਉਥਲ-ਪੁਥਲ ਨੂੰ ਦੇਖਦੇ ਹੋਏ, ਸਰਕਾਰ ਵਿਦੇਸ਼ੀ ਨਿਵੇਸ਼ਕਾਂ (FII/FPIs) ਦੇ ਆਊਟਫਲੋ ਨੂੰ ਰੋਕਣ ਲਈ ਲਾਂਗ ਟਰਮ ਕੈਪੀਟਲ ਗੇਨਸ (LTCG) ਤੇ ਸਿਕਿਓਰਟੀ ਟ੍ਰਾਂਜੈਕਸ਼ਨ ਟੈਕਸ (STT) ‘ਤੇ ਕੁਝ ਰਾਹਤ ਦੇਣ ‘ਤੇ ਵਿਚਾਰ ਕਰ ਸਕਦੀ ਹੈ। ਇਸ ਦੌਰਾਨ, ਸੋਨੇ ਤੇ ਚਾਂਦੀ ਦੇ ਖਰੀਦਦਾਰਾਂ ਨੂੰ ਝਟਕਾ ਲੱਗ ਸਕਦਾ ਹੈ, ਕਿਉਂਕਿ ਆਯਾਤ ਡਿਊਟੀ ‘ਚ ਵਾਧੇ ਬਾਰੇ ਬਾਜ਼ਾਰ ‘ਚ ਕਿਆਸਅਰਾਈਆਂ ਜ਼ੋਰਾਂ ‘ਤੇ ਹਨ।

ਨਵੀਆਂ ਰੇਲਗੱਡੀਆਂ ਸੰਭਵ

ਇਹ ਬਜਟ ਰੇਲ ਯਾਤਰੀਆਂ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਸਕਦਾ ਹੈ। ਚਰਚਾ ਹੈ ਕਿ ਸਰਕਾਰ ਲਗਭਗ 50 ਨਵੀਆਂ ਰੇਲਗੱਡੀਆਂ ਸ਼ੁਰੂ ਕਰਨ ਦਾ ਪ੍ਰਸਤਾਵ ਰੱਖ ਸਕਦੀ ਹੈ। ਇਸ ‘ਚ ਨਵੀਆਂ ਵੰਦੇ ਭਾਰਤ, ਵੰਦੇ ਭਾਰਤ ਸਲੀਪਰ ਤੇ ਅੰਮ੍ਰਿਤ ਭਾਰਤ ਰੇਲਗੱਡੀਆਂ ਸ਼ਾਮਲ ਹਨ। ਸਰਕਾਰ ਨਾ ਸਿਰਫ਼ ਨਵੀਆਂ ਰੇਲਗੱਡੀਆਂ ‘ਤੇ, ਸਗੋਂ ਸੁਰੱਖਿਆ ‘ਤੇ ਵੀ ਧਿਆਨ ਕੇਂਦਰਿਤ ਕਰੇਗੀ। ਰੇਲ ਹਾਦਸਿਆਂ ਨੂੰ ਰੋਕਣ ਲਈ “ਕਵਚ 4.0” ਤੇ ਟਰੈਕ ਸੁਰੱਖਿਆ ਲਈ ਬਜਟ ਅਲਾਟਮੈਂਟ ਵਧਾਇਆ ਜਾ ਸਕਦਾ ਹੈ।

ਟੂਰਿਜਮ ਖੇਤਰ ਨੂੰ ਹੁਲਾਰਾ ਦੇਣ ਲਈ, ਇੱਕ “ਇਨਕ੍ਰੇਡੀਬਲ ਇੰਡੀਆ 3.0” ਮੁਹਿੰਮ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ, ਜੋ ਕਿ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਭਾਰਤ ਵੱਲ ਆਕਰਸ਼ਿਤ ਕਰਨ ‘ਤੇ ਕੇਂਦ੍ਰਿਤ ਹੈ। “ਉਡਾਨ” (UDAN) ਯੋਜਨਾ ਦੇ ਅਗਲੇ ਪੜਾਅ ਲਈ ਇੱਕ ਰੋਡਮੈਪ ਵੀ ਜਾਰੀ ਕੀਤਾ ਜਾ ਸਕਦਾ ਹੈ।

ਤਕਨਾਲੋਜੀ ਲਈ ਇੱਕ ਬਲੂਪ੍ਰਿੰਟ ਤਿਆਰ

“ਸਵਦੇਸ਼ੀ” ਤੇ “ਸਵੈ-ਨਿਰਭਰਤਾ” ਇਸ ਬਜਟ ਦੇ ਇੱਕ ਪ੍ਰਮੁੱਖ ਥੀਮ ਹੋਣ ਦੀ ਉਮੀਦ ਹੈ। ਰੱਖਿਆ ਖੇਤਰ ਦੇ ਬਜਟ ‘ਚ ਮਹੱਤਵਪੂਰਨ ਵਾਧੇ ਨਾਲ ਫੌਜ ਨੂੰ ਆਧੁਨਿਕ ਬਣਾਉਣ ਅ\ਤੇ ਇਹ ਯਕੀਨੀ ਬਣਾਉਣ ਦੀ ਉਮੀਦ ਹੈ ਕਿ ਅਸੀਂ ਹਥਿਆਰਾਂ ਲਈ ਵਿਦੇਸ਼ੀ ਸਰੋਤਾਂ ‘ਤੇ ਘੱਟ ਨਿਰਭਰ ਰਹੀਏ। ਤਕਨਾਲੋਜੀ ਖੇਤਰ ‘ਚ, ਸਰਕਾਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤੇ ਡੀਪ ਟੈਕ ਸਟਾਰਟਅੱਪਸ ਨੂੰ ਸਮਰਥਨ ਦੇਣ ਲਈ ਆਪਣੇ ਖਜ਼ਾਨੇ ਖੋਲ੍ਹ ਸਕਦੀ ਹੈ। ਵੱਡੇ ਡੇਟਾ ਸੈਂਟਰਾਂ ਲਈ ਬੁਨਿਆਦੀ ਢਾਂਚੇ ‘ਤੇ ਜ਼ੋਰ ਦਿੱਤਾ ਜਾਵੇਗਾ। ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ, ਮੋਬਾਈਲ ਫੋਨਾਂ ਤੇ ਇਲੈਕਟ੍ਰਾਨਿਕ ਹਿੱਸਿਆਂ ਲਈ PLI ਯੋਜਨਾ ਦੇ ਦਾਇਰੇ ਦਾ ਵਿਸਤਾਰ ਕੀਤਾ ਜਾ ਸਕਦਾ ਹੈ। ਡਰੋਨ ਨਿਰਮਾਣ ਲਈ ਨਵੀਆਂ ਯੋਜਨਾਵਾਂ ਤੇ ਪ੍ਰੋਤਸਾਹਨ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ।