AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਐਸਲ ਗਰੁੱਪ ਦੇ ਸੁਭਾਸ਼ ਚੰਦਰਾ ਨੂੰ ਵੱਡਾ ਝਟਕਾ! NCLT ਨੇ ਵਿਵਾਦਿਤ ਦਿਵਾਲੀਆਪਨ ਦੇ ਫ਼ੈਸਲੇ ‘ਤੇ ਲਗਾਈ ਰੋਕ, ਸੰਪਤੀਆਂ ਦੀ ਵਿਕਰੀ ‘ਤੇ ਬ੍ਰੇਕ

Subhash Chandra: ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਸ਼ੁਰੂ ਕਰਨ ਵਾਲੀ ਵਿਸ਼ੇਸ਼ ਬੈਂਚ ਨੇ ਗੌਰ ਕੀਤਾ ਕਿ ਪਿਛਲੇ ਹੁਕਮਾਂ ਵਿੱਚ ਅੰਤਰ ਸੀ ਅਤੇ ਕੋਈ ਸਪੱਸ਼ਟ ਬਹੁਮਤ ਵਾਲੀ ਰਾਏ ਨਹੀਂ ਸੀ, ਜਿਸ ਨੂੰ ਲਾਗੂ ਕੀਤਾ ਜਾ ਸਕੇ।

ਐਸਲ ਗਰੁੱਪ ਦੇ ਸੁਭਾਸ਼ ਚੰਦਰਾ ਨੂੰ ਵੱਡਾ ਝਟਕਾ! NCLT ਨੇ ਵਿਵਾਦਿਤ ਦਿਵਾਲੀਆਪਨ ਦੇ ਫ਼ੈਸਲੇ 'ਤੇ ਲਗਾਈ ਰੋਕ, ਸੰਪਤੀਆਂ ਦੀ ਵਿਕਰੀ 'ਤੇ ਬ੍ਰੇਕ
ਸੁਭਾਸ਼ ਚੰਦਰਾ ਨੂੰ NCLT ਦਾ ਝਟਕਾ
tv9-punjabi
| Published: 01 Sep 2026 11:20 AM IST
Share

ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਨੇ ਮੰਗਲਵਾਰ ਨੂੰ ਐਸਲ ਗਰੁੱਪ ਦੇ ਚੇਅਰਮੈਨ ਸੁਭਾਸ਼ ਚੰਦਰਾ ਨਾਲ ਜੁੜੇ ਦਿਵਾਲੀਆਪਨ ਦੇ ਮਾਮਲੇ ਵਿੱਚ ਆਪਣੇ 25 ਅਗਸਤ ਦੇ ਹੁਕਮ ‘ਤੇ ਰੋਕ ਲਗਾ ਦਿੱਤੀ। ਇਸ ਦੇ ਨਾਲ ਹੀ ਟ੍ਰਿਬਿਊਨਲ ਨੇ ਨਿਰਦੇਸ਼ ਦਿੱਤਾ ਕਿ ਗਾਰੰਟਰ ਵਜੋਂ ਉਹ ਆਪਣੀਆਂ ਸੰਪਤੀਆਂ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕਿਸੇ ਹੋਰ ਨੂੰ ਨਾ ਸੌਂਪਣ ਅਤੇ ਨਾ ਹੀ ਵੇਚਣ। ਮਾਮਲੇ ਦੀ ਸੁਣਵਾਈ ਕਰ ਰਹੇ ਤਿੰਨ ਮੈਂਬਰਾਂ ਦੇ ਹੁਕਮਾਂ ਵਿੱਚ ਮਤਭੇਦ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਮਾਮਲੇ ਨੂੰ NCLT ਦੀ ਪੰਜ ਮੈਂਬਰੀ ਵਿਸ਼ੇਸ਼ ਬੈਂਚ ਦੇ ਸਾਹਮਣੇ ਰੱਖਿਆ ਗਿਆ ਹੈ।

ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਸ਼ੁਰੂ ਕਰਨ ਵਾਲੀ ਵਿਸ਼ੇਸ਼ ਬੈਂਚ ਨੇ ਗੌਰ ਕੀਤਾ ਕਿ ਪਿਛਲੇ ਹੁਕਮਾਂ ਵਿੱਚ ਅੰਤਰ ਸੀ ਅਤੇ ਕੋਈ ਸਪੱਸ਼ਟ ਬਹੁਮਤ ਵਾਲੀ ਰਾਏ ਨਹੀਂ ਸੀ, ਜਿਸ ਨੂੰ ਲਾਗੂ ਕੀਤਾ ਜਾ ਸਕੇ। ਟ੍ਰਿਬਿਊਨਲ ਨੇ ਮਾਮਲੇ ਨਾਲ ਜੁੜੀਆਂ ਸਾਰੀਆਂ ਧਿਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ। ਇਹ ਘਟਨਾਕ੍ਰਮ NCLT ਦੇ ਉਸ ਹੁਕਮ ਦੇ ਕੁਝ ਦਿਨਾਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿੱਚ ਚੰਦਰਾ ਲਈ ਲਗਭਗ 6.25 ਕਰੋੜ ਰੁਪਏ ਦਾ ਭੁਗਤਾਨ ਕਰਕੇ ਆਪਣੀ ਦਿਵਾਲੀਆਪਨ ਦੀ ਕਾਰਵਾਈ ਨੂੰ ਨਿਪਟਾਉਣ ਦਾ ਰਸਤਾ ਸਾਫ਼ ਹੋ ਗਿਆ ਸੀ, ਜਦਕਿ ਉਨ੍ਹਾਂ ‘ਤੇ 22,000 ਕਰੋੜ ਰੁਪਏ ਤੋਂ ਵੱਧ ਦਾ ਦਾਅਵਾ ਕੀਤਾ ਗਿਆ ਸੀ।

ਪਹਿਲੇ ਹੁਕਮ ਵਿੱਚ ਉੱਠੇ ਸਨ ਕਈ ਸਵਾਲ

ਪਹਿਲੇ ਹੁਕਮ ‘ਤੇ ਸਵਾਲ ਉੱਠੇ ਸਨ ਕਿ ਮਨਜ਼ੂਰ ਕੀਤੇ ਗਏ ਦਾਅਵਿਆਂ ਦਾ ਨਿਪਟਾਰਾ ਕੁੱਲ ਰਕਮ ਦੇ ਇੱਕ ਛੋਟੇ ਜਿਹੇ ਹਿੱਸੇ ਨਾਲ ਕਿਵੇਂ ਕੀਤਾ ਜਾ ਸਕਦਾ ਹੈ? ਹੁਣ ਉਸ ਹੁਕਮ ‘ਤੇ ਰੋਕ ਲੱਗਣ ਤੋਂ ਬਾਅਦ, ਪੰਜ ਮੈਂਬਰੀ ਬੈਂਚ ਇਸ ਮਾਮਲੇ ‘ਤੇ ਨਵੇਂ ਸਿਰੇ ਤੋਂ ਵਿਚਾਰ ਕਰੇਗੀ। ਟ੍ਰਿਬਿਊਨਲ ਦੇ ਤਾਜ਼ਾ ਨਿਰਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਤੱਕ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ, ਉਦੋਂ ਤੱਕ ਗਾਰੰਟਰ ਆਪਣੀ ਸੰਪਤੀ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਟ੍ਰਾਂਸਫਰ ਜਾਂ ਵੇਚ ਨਹੀਂ ਸਕਦਾ। ਉਮੀਦ ਹੈ ਕਿ ਪੰਜ ਮੈਂਬਰੀ ਬੈਂਚ ਦਿਵਾਲੀਆਪਨ ਦੀ ਕਾਰਵਾਈ ਵਿੱਚ ਅੱਗੇ ਕੀ ਕਰਨਾ ਹੈ, ਇਸ ‘ਤੇ ਫ਼ੈਸਲਾ ਲੈਣ ਤੋਂ ਪਹਿਲਾਂ ਪਿਛਲੇ ਮੈਂਬਰਾਂ ਦੀਆਂ ਵੱਖ-ਵੱਖ ਰਾਵਾਂ ‘ਤੇ ਵਿਚਾਰ ਕਰੇਗੀ।

ਜ਼ੈੱਡਐਮਸੀਐਲ ਦੇ ਸ਼ੇਅਰਾਂ ਵਿੱਚ ਗਿਰਾਵਟ

ਇਸ ਫ਼ੈਸਲੇ ਦੇ ਵਿਚਕਾਰ ਜ਼ੈੱਡਐਮਸੀਐਲ ਯਾਨੀ ਜੀ ਮੀਡੀਆ ਕਾਰਪੋਰੇਸ਼ਨ ਲਿਮਟਿਡ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। BSE ਦੇ ਅੰਕੜਿਆਂ ਮੁਤਾਬਕ ਜ਼ੈੱਡਐਮਸੀਐਲ ਦੇ ਸ਼ੇਅਰ ਕਰੀਬ ਇੱਕ ਫੀਸਦੀ ਦੀ ਗਿਰਾਵਟ ਨਾਲ 8.54 ਰੁਪਏ ‘ਤੇ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ। ਜਦਕਿ ਕਾਰੋਬਾਰੀ ਸੈਸ਼ਨ ਦੌਰਾਨ ਕੰਪਨੀ ਦੇ ਸ਼ੇਅਰ 8.37 ਰੁਪਏ ਦੇ ਨਾਲ ਦਿਨ ਦੇ ਹੇਠਲੇ ਪੱਧਰ ‘ਤੇ ਵੀ ਪਹੁੰਚ ਗਏ। ਹਾਲਾਂਕਿ ਕੰਪਨੀ ਦਾ ਸ਼ੇਅਰ ਸੋਮਵਾਰ ਦੇ ਮੁਕਾਬਲੇ ਤੇਜ਼ੀ ਨਾਲ 8.70 ਰੁਪਏ ‘ਤੇ ਖੁੱਲ੍ਹਿਆ ਸੀ। ਇਸ ਤੋਂ ਇੱਕ ਦਿਨ ਪਹਿਲਾਂ ਕੰਪਨੀ ਦਾ ਸ਼ੇਅਰ 8.61 ਰੁਪਏ ‘ਤੇ ਬੰਦ ਹੋਇਆ ਸੀ।

Source:TV9Hindi.com

Follow Us
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ...
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ...
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ...
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...