Bank Holidays: ਕੀ ਬਕਰੀਦ ਦੇ ਮੌਕੇ 6 ਅਤੇ 7 ਜੂਨ ਨੂੰ ਬੈਂਕ ਰਹਿਣਗੇ ਬੰਦ? ਜਾਣੋ ਜਵਾਬ
Eid-ul-Adha : ਜੇਕਰ ਤੁਹਾਡੇ ਕੋਲ ਵੀ ਬੈਂਕਿੰਗ ਨਾਲ ਸਬੰਧਤ ਕੋਈ ਕੰਮ ਪੈਂਡਿੰਗ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ। ਈਦ-ਉਲ-ਅਜ਼ਹਾ ਜਾਂ ਬਕਰੀਦ 2025 ਦੇ ਮੌਕੇ 'ਤੇ ਦੇਸ਼ ਦੇ ਕਈ ਰਾਜਾਂ ਵਿੱਚ ਬੈਂਕ ਦੋ ਦਿਨ ਬੰਦ ਰਹਿਣਗੇ। ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੇ ਛੁੱਟੀਆਂ ਦਾ ਕੈਲੰਡਰ ਦੇ ਅਨੁਸਾਰ, ਇਹ ਗੱਲ ਸਾਹਮਣੇ ਆਈ ਹੈ, ਆਓ ਜਾਣਦੇ ਹਾਂ ਕੀ ਕਿਹੜੇ ਸ਼ਹਿਰਾਂ ਵਿੱਚ ਬੈਂਕ ਕਦੋਂ ਬੰਦ ਰਹਿਣਗੇ?

ਜੇਕਰ ਤੁਹਾਡੇ ਕੋਲ ਵੀ ਬੈਂਕਿੰਗ ਨਾਲ ਸਬੰਧਤ ਕੋਈ ਕੰਮ ਪੈਂਡਿੰਗ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ। ਦਰਅਸਲ, ਈਦ-ਉਲ-ਅਜ਼ਹਾ (ਬਕਰੀਦ) 2025 ਦੇ ਮੌਕੇ ‘ਤੇ, ਦੇਸ਼ ਦੇ ਕਈ ਹਿੱਸਿਆਂ ਵਿੱਚ ਬੈਂਕਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਐਤਵਾਰ ਦੀ ਛੁੱਟੀ ਸਮੇਤ ਕੁੱਲ ਤਿੰਨ ਦਿਨਾਂ ਲਈ ਕਈ ਥਾਵਾਂ ‘ਤੇ ਬੈਂਕ ਬੰਦ ਰਹਿਣਗੇ। ਇਹ ਜਾਣਕਾਰੀ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੇ ਛੁੱਟੀਆਂ ਦਾ ਕੈਲੰਡਰ ਤੋਂ ਸਾਹਮਣੇ ਆਈ ਹੈ। ਆਓ ਜਾਣਦੇ ਹਾਂ ਕੀ ਕੱਲ੍ਹ ਕਿੱਥੇ ਬੈਂਕ ਬੰਦ ਰਹਿਣਗੇ?
ਬੈਂਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ?
6 ਜੂਨ : ਬਕਰੀਦ ਦੇ ਮੌਕੇ ‘ਤੇ ਤਿਰੂਵਨੰਤਪੁਰਮ ਅਤੇ ਕੋਚੀ ਵਿੱਚ ਬੈਂਕ ਬੰਦ ਰਹਿਣਗੇ।
7 ਜੂਨ : ਅਹਿਮਦਾਬਾਦ, ਗੰਗਟੋਕ, ਈਟਾਨਗਰ, ਕੋਚੀ ਅਤੇ ਤਿਰੂਵਨੰਤਪੁਰਮ ਨੂੰ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਬਕਰੀਦ ਦੀ ਛੁੱਟੀ ਲਾਗੂ ਰਹੇਗੀ। ਇਨ੍ਹਾਂ ਪੰਜ ਸ਼ਹਿਰਾਂ ਵਿੱਚ ਬੈਂਕ ਖੁੱਲ੍ਹੇ ਰਹਿਣਗੇ ਕਿਉਂਕਿ ਇਹ ਮਹੀਨੇ ਦਾ ਪਹਿਲਾ ਸ਼ਨੀਵਾਰ ਹੈ ਅਤੇ ਉਸ ਦਿਨ ਕੋਈ ਛੁੱਟੀ ਨਹੀਂ ਹੈ।
8 ਜੂਨ : ਦੇਸ਼ ਭਰ ਵਿੱਚ ਐਤਵਾਰ ਦੀ ਨਿਯਮਤ ਛੁੱਟੀ ਰਹੇਗੀ, ਇਸ ਲਈ ਸਾਰੇ ਬੈਂਕ ਬੰਦ ਰਹਿਣਗੇ।
ਔਨਲਾਈਨ ਬੈਂਕਿੰਗ ‘ਤੇ ਕੋਈ ਅਸਰ ਨਹੀਂ
ਬੈਂਕ ਸ਼ਾਖਾਵਾਂ ਦੀ ਛੁੱਟੀ ਦਾ ਡਿਜੀਟਲ ਬੈਂਕਿੰਗ ਸੇਵਾਵਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਯਾਨੀ ਕਿ ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਯੂਪੀਆਈ, ਏਟੀਐਮ, ਡੈਬਿਟ/ਕ੍ਰੈਡਿਟ ਕਾਰਡ ਵਰਗੀਆਂ ਸੇਵਾਵਾਂ ਆਮ ਤੌਰ ‘ਤੇ ਕੰਮ ਕਰਦੀਆਂ ਰਹਿਣਗੀਆਂ। ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਇਨ੍ਹਾਂ ਦਿਨਾਂ ਵਿੱਚ ਵੀ NEFT, RTGS, ਚੈੱਕਬੁੱਕ ਬੇਨਤੀ ਅਤੇ ਫੰਡ ਟ੍ਰਾਂਸਫਰ ਨਾਲ ਸਬੰਧਤ ਹੋਰ ਡਿਜੀਟਲ ਵਿਕਲਪਾਂ ਦੀ ਵਰਤੋਂ ਕਰ ਸਕਦੇ ਹੋ।
ਇਹ ਵੀ ਪੜ੍ਹੋ
ਇਹ ਜਾਣਕਾਰੀ ਕਿਉਂ ਮਹੱਤਵਪੂਰਨ ਹੈ?
ਸਾਰੇ ਦੇਸ਼ ਵਿੱਚ ਬੈਂਕ ਦੀ ਛੁੱਟੀਆਂ ਸਥਾਨਕ ਤਿਉਹਾਰਾਂ, ਧਾਰਮਿਕ ਸਮਾਗਮ ਆਦਿ ਨਾਲ ਅਧਾਰਤ ਹੁੰਦੀਆਂ ਹਨ। ਅਜਿਹੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਬੈਂਕ ਬੰਦ ਹੋ ਸਕਦੇ ਹਨ, ਜਦੋਂ ਕਿ ਹੋਰ ਸ਼ਹਿਰਾਂ ਦੇ ਵਿੱਚ ਖੁੱਲ੍ਹੇ ਰੰਹਿਦੇ ਹਨ। ਬੈਂਕ ਨਾਲ ਜੁੜੇ ਕੰਮ ਕਰਨ ਤੋਂ ਪਹਿਲਾਂ ਆਪਣੇ ਸ਼ਹਿਰ ਦੇ ਬੈਂਕ ਬਾਰੇ ਜਾਣਕਾਰੀ ਜਰੂਰ ਹਾਸਲ ਕਰੋ ਕਿ ਬੈਂਕ ਬੰਦ ਹੈ ਜਾਂ ਖੁੱਲ੍ਹਾ ਹੈ। ਜਿਸ ਨਾਲ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।