JioMotive: ਪੁਲਿਸ ਵਾਲਿਆਂ ਨੇ ਕਾਰ ਨੂੰ ਟੋਅ ਕੀਤਾ, ਤੁਹਾਨੂੰ ਤੁਰੰਤ ਆ ਜਾਵੇਗਾ ਅਲਰਟ
GPS Tracker For Car: ਕਾਰ ਚਾਲਕ ਹਮੇਸ਼ਾ ਡਰਦੇ ਹਨ ਕਿ ਕੋਈ ਕਾਰ ਚੋਰੀ ਕਰ ਸਕਦਾ ਹੈ ਜਾਂ ਪੁਲਿਸ ਕਾਰ ਨੂੰ ਟੋੋਅ ਕਰ ਸਕਦੀ ਹੈ। ਇਹੀ ਕਾਰਨ ਹੈ ਕਿ ਜੇਕਰ ਤੁਸੀਂ ਵੀ ਆਪਣਾ ਛੱਡਕੇ ਵਾਰ-ਵਾਰ ਕਾਰ ਦੇਖਣ ਜਾਂਦੇ ਹੋ ਤਾਂ JioMotive ਡਿਵਾਈਸ ਤੁਹਾਡੀ ਮਦਦ ਕਰ ਸਕਦੀ ਹੈ। ਕਾਰ 'ਚ ਇਸ ਡਿਵਾਈਸ ਨੂੰ ਲਗਾਉਣ ਤੋਂ ਬਾਅਦ ਤੁਹਾਨੂੰ ਫੋਨ 'ਚ ਹੀ ਕਾਰ ਦੀ ਲੋਕੇਸ਼ਨ ਦਾ ਪਤਾ ਲੱਗ ਜਾਵੇਗਾ, ਜਾਣੋ ਇਸ ਡਿਵਾਈਸ ਦੀ ਕੀਮਤ ਕਿੰਨੀ ਹੈ ਅਤੇ ਕਿਸ ਤਰ੍ਹਾਂ ਤੁਸੀਂ ਇਸ ਨੂੰ ਵਰਤ ਸਕਦੇ ਹੋ?
ਹਰ ਸਮੇਂ ਤੁਹਾਨੂੰ ਇਹ ਡਰ ਵੀ ਬਣਿਆ ਰਹਿੰਦਾ ਹੈ ਕਿ ਕੋਈ ਚੋਰ ਪਾਰਕਿੰਗ ਵਿੱਚ ਖੜ੍ਹੀ ਕਾਰ ਨੂੰ ਕਿਤੇ ਚੋਰੀ ਕਰਕੇ ਨਾ ਲੈਣ ਜਾਣ ਜਾਂ ਪੁਲਿਸ ਨੇ ਕਿਤੇ ਕਾਰ ਨੂੰ ਟੋਅ ਤਾਂ ਨਹੀਂ ਕਰ ਦਿੱਤਾ ਹੋਵੇਗਾ, ਇਸ ਡਰ ਕਾਰਨ ਤੁਹਾਨੂੰ ਵਾਰ-ਵਾਰ ਕਾਰ ਚੈੱਕ ਕਰਨ ਲਈ ਜਾਣਾ ਪੈਂਦਾ ਹੈ? ਇਸ ਲਈ ਕੁਝ ਸਮਾਂ ਪਹਿਲਾਂ ਵਾਹਨਾਂ ਲਈ ਲਾਂਚ ਕੀਤਾ ਗਿਆ ਰਿਲਾਇੰਸ ਜਿਓ ਦਾ OBD ਡਿਵਾਈਸ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਛੋਟੀ ਜਿਹੀ ਡਿਵਾਈਸ ਤੁਹਾਡੀ ਕਾਰ ਨੂੰ ਸਮਾਰਟ ਵਾਹਨ ਵਿੱਚ ਬਦਲ ਦੇਵੇਗੀ ਤੁਹਾਡੀ ਕਾਰ ਦੀ ਸੁਰੱਖਿਆ ਨੂੰ ਵਧਾਉਣ ਲਈ ਇਸ ਡਿਵਾਈਸ ਵਿੱਚ ਕਈ ਵਿਸ਼ੇਸ਼ਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਕਾਰ ਵਿੱਚ JioMotive ਡਿਵਾਈਸ ਨੂੰ ਇੰਸਟਾਲ ਕਰਨ ਤੋਂ ਬਾਅਦ, ਤੁਹਾਨੂੰ ਆਪਣੇ ਫੋਨ ਵਿੱਚ ਵਾਹਨ ਦੀ ਸਥਿਤੀ, ਸਪੀਡ ਟ੍ਰੈਕਿੰਗ ਅਤੇ ਐਂਟੀ ਥੈਫਟ/ਐਂਟੀ ਟੋਅ ਅਲਰਟ ਵਰਗੀਆਂ ਵਿਸ਼ੇਸ਼ ਵਿਸ਼ੇਸ਼ਤਾਵਾਂ ਪ੍ਰਾਪਤ ਹੋਣਗੀਆਂ। ਟੋਅ ਅਲਰਟ ਫੀਚਰ ਦੀ ਮਦਦ ਨਾਲ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੀ ਪੁਲਿਸ ਪਾਰਕਿੰਗ ਵਿੱਚ ਖੜ੍ਹੀ ਤੁਹਾਡੀ ਕਾਰ ਨੂੰ ਟੋਅ ਤਾਂ ਨਹੀਂ ਕਰ ਰਹੀ।
JioMotive ਕੀਮਤ
ਰਿਲਾਇੰਸ ਜਿਓ ਨੇ ਇਸ GPS ਟਰੈਕਰ ਦੀ ਕੀਮਤ 4,999 ਰੁਪਏ ਰੱਖੀ ਹੈ।ਰਿਲਾਇੰਸ ਡਿਜੀਟਲ ਤੋਂ ਇਲਾਵਾ ਤੁਸੀਂ ਇਸ ਡਿਵਾਈਸ ਨੂੰ ਈ-ਕਾਮਰਸ ਸਾਈਟਾਂ Amazon ਅਤੇ JioMart ਤੋਂ ਖਰੀਦ ਸਕਦੇ ਹੋ।
JioMotive ਦੀਆਂ ਵਿਸ਼ੇਸ਼ਤਾਵਾਂ
ਇਸ ਡਿਵਾਈਸ ਦੇ ਨਾਲ, ਤੁਹਾਨੂੰ ਕਾਰ ਵਿੱਚ Jio Car Finder, Wi-Fi (4G ਸਪੀਡ) ਦੀ ਸਹੂਲਤ ਮਿਲੇਗੀ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਤੁਹਾਨੂੰ ਇਸਦੇ ਲਈ ਕੋਈ ਵੱਖਰਾ ਪਲਾਨ ਖਰੀਦਣ ਦੀ ਜ਼ਰੂਰਤ ਨਹੀਂ ਹੋਵੇਗੀ।
ਕਿਹੜੀ ਐਪ ਤੁਹਾਨੂੰ ਅੱਪਡੇਟ ਦਿਖਾਏਗੀ?
ਸਭ ਤੋਂ ਪਹਿਲਾਂ, ਤੁਹਾਨੂੰ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ ਆਪਣੇ ਫੋਨ ਵਿੱਚ JioThings ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਆਪਣੇ Jio ਨੰਬਰ ਨਾਲ ਲੌਗ-ਇਨ ਕਰੋ ਜਾਂ ਸਾਈਨ ਅੱਪ ਕਰੋ।
ਇਹ ਵੀ ਪੜ੍ਹੋ
ਇੰਝ ਕਰੋ ਲਾਗ-ਇਨ
ਇਸ ਤੋਂ ਬਾਅਦ ਤੁਹਾਨੂੰ Jio Motiv ਦੇ ਬਾਕਸ ‘ਤੇ ਲਿਖਿਆ IMEI ਨੰਬਰ ਐਂਟਰ ਕਰਕੇ ਅੱਗੇ ਵਧਣਾ ਹੋਵੇਗਾ। ਇਸ ਤੋਂ ਬਾਅਦ, ਤੁਹਾਨੂੰ ਕਾਰ ਦੇ ਵੇਰਵੇ ਜਿਵੇਂ ਕਿ ਕਾਰ ਦਾ ਨਾਮ, ਵਾਹਨ ਨਿਰਮਾਤਾ ਕੰਪਨੀ ਦਾ ਨਾਮ, ਮਾਡਲ, ਈਂਧਨ ਦੀ ਕਿਸਮ, ਸਾਲ ਜਿਸ ਵਿੱਚ ਕਾਰ ਦਾ ਨਿਰਮਾਣ ਕੀਤਾ ਗਿਆ ਸੀ, ਇਹ ਸਾਰੇ ਵੇਰਵੇ ਦਰਜ ਕਰਨ ਤੋਂ ਬਾਅਦ, ਸੇਵ ਬਟਨ ਨੂੰ ਦਬਾਓ। ਵਾਹਨ ਨਾਲ ਸਬੰਧਤ ਵੇਰਵੇ ਦਰਜ ਕਰਨ ਤੋਂ ਬਾਅਦ, ਡਿਵਾਈਸ ਨੂੰ ਕਾਰ ਵਿੱਚ ਦਿੱਤੇ ਗਏ OBD ਪੋਰਟ ਵਿੱਚ ਪਲੱਗ ਕਰੋ।