Kia Sonet Facelift: ਨਵੇਂ ਅਵਤਾਰ ਵਿੱਚ ਆਈ ਸੋਨੇਟ, ਇਸ SUV ਵਿੱਚ ਮਿਲਣਗੇ 15 ਸੇਫਟੀ ਫਿਚਰਸ

Updated On: 

14 Dec 2023 18:28 PM

Kia Sonet ਦੇ ਫੇਸਲਿਫਟ ਨਵੇਂ ਮਾਡਲ ਤੋਂ ਪਰਦਾ ਚੱਕ ਦਿੱਤਾ ਗਿਆ ਹੈ, 2020 ਵਿੱਚ ਲਾਂਚ ਕੀਤੀ ਗਈ ਇਸ ਸਬ-ਕੰਪੈਕਟ SUV ਦੇ ਅੱਪਗਰੇਡ ਮਾਡਲ ਵਿੱਚ ਕੀ ਖਾਸ ਹੈ ਅਤੇ ਇਸ ਕਾਰ ਦੀ ਪ੍ਰੀ-ਬੁਕਿੰਗ ਕਦੋਂ ਸ਼ੁਰੂ ਹੋਵੇਗੀ? ਆਓ ਤੁਹਾਨੂੰ Kia Sonet ਦੇ ਇਸ ਨਵੇਂ ਮਾਡਲ ਬਾਰੇ ਜਾਣਕਾਰੀ ਦਿੰਦੇ ਹਾਂ।

Kia Sonet Facelift: ਨਵੇਂ ਅਵਤਾਰ ਵਿੱਚ ਆਈ ਸੋਨੇਟ, ਇਸ SUV ਵਿੱਚ ਮਿਲਣਗੇ 15 ਸੇਫਟੀ ਫਿਚਰਸ

Pic Credit: Tv9Hindi.com

Follow Us On

Kia ਨੇ ਅੱਜ ਆਪਣੀ ਸਬ-ਕੰਪੈਕਟ SUV ਸੋਨੇਟ ਦੇ ਫੇਸਲਿਫਟ ਮਾਡਲ ਤੋਂ ਪਰਦਾ ਚੱਕ ਦਿੱਤਾ ਹੈ। Kia Sonet ਨੂੰ ਪਹਿਲੀ ਵਾਰ ਸਤੰਬਰ 2020 ਵਿੱਚ ਗਾਹਕਾਂ ਲਈ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਕੰਪਨੀ ਨੇ Kia Sonet ਫੇਸਲਿਫਟ ਮਾਡਲ ਨੂੰ ਅੱਪਗ੍ਰੇਡਡ ਵਿਸ਼ੇਸ਼ਤਾਵਾਂ ਅਤੇ ਨਵੇਂ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਹੈ।

Kia Sonet ਦੇ ਫੇਸਲਿਫਟ ਮਾਡਲ ਵਿੱਚ ADAS (ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ) ਨੂੰ ਵੀ ਜੋੜਿਆ ਗਿਆ ਹੈ। ਇੰਨਾ ਹੀ ਨਹੀਂ ਸੁਰੱਖਿਆ ਨੂੰ ਦੇਖਦੇ ਹੋਏ ਹੁਣ ਗਾਹਕਾਂ ਨੂੰ ਇਸ ਕਾਰ ਦੇ ਸਾਰੇ ਵੇਰੀਐਂਟ ‘ਚ 6 ਏਅਰਬੈਗ ਦੀ ਸੁਵਿਧਾ ਮਿਲੇਗੀ।

ਫੇਸਲਿਫਟ ਮਾਡਲ ਵਿੱਚ, ਤੁਹਾਨੂੰ ਨਵੇਂ ਡਿਜ਼ਾਈਨ ਦੀ ਝਲਕ ਮਿਲੇਗੀ ਅਤੇ ਅੱਪਗਰੇਡ ਕੀਤੇ ਫੀਚਰ ਵੀ ਦੇਖਣ ਨੂੰ ਮਿਲਣਗੇ। ਤੁਹਾਨੂੰ ਇਸ ਕਾਰ ਦੇ ਡਾਈਮੈਂਸ਼ਨ ਜਾਂ ਇੰਜਣ ਵਿੱਚ ਕੋਈ ਬਦਲਾਅ ਨਹੀਂ ਦਿਸੇਗਾ।

ਡਿਜ਼ਾਈਨ

ਇਸ ਸਬ-ਕੰਪੈਕਟ SUV ‘ਚ Kia ਸਿਗਨੇਚਰ ਟਾਈਗਰ-ਨੋਜ਼ ਗ੍ਰਿਲ ਦਿੱਤੀ ਗਈ ਹੈ, ਜਦਕਿ DRL ਦੀ ਪਲੇਸਮੈਂਟ ‘ਚ ਥੋੜ੍ਹਾ ਬਦਲਾਅ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਫੇਸਲਿਫਟ ਮਾਡਲ ਵਿੱਚ ਇੱਕ ਨਵੀਂ ਹੈੱਡਲਾਈਟ ਅਤੇ ਫਰੰਟ ਬੰਪਰ ਵੀ ਮਿਲੇਗਾ। ਰੀਅਰ ਵਿੱਚ ਇੱਕ LED ਲਾਈਟ ਬਾਰ ਦਿੱਤੀ ਗਈ ਹੈ ਜੋ ਦੋਨਾਂ ਟੇਲਲਾਈਟਾਂ ਨੂੰ ਜੋੜਦੀ ਦਿਖਾਈ ਦੇਵੇਗੀ।

ਫੀਚਰਸ

Kia ਦੀ ਇਸ SUV ‘ਚ 10.25 ਇੰਚ ਦੀ ਮੇਨ ਟੱਚਸਕ੍ਰੀਨ ਡਿਸਪਲੇ ਹੈ, ਇਸ ਦੇ ਨਾਲ ਤੁਹਾਨੂੰ 10.25 ਇੰਚ ਦੀ LCD ਡਰਾਈਵਰ ਡਿਸਪਲੇਅ ਯੂਨਿਟ ਮਿਲੇਗੀ। ਇਸ ਕਾਰ ‘ਚ 360 ਡਿਗਰੀ ਕੈਮਰਾ, ਸਮਾਰਟ ਏਅਰ ਪਿਊਰੀਫਿਕੇਸ਼ਨ ਸਿਸਟਮ, ਇਲੈਕਟ੍ਰਿਕ ਸਨਰੂਫ, 7 ਸਪੀਕਰ ਬੋਸ ਸਾਊਂਡ ਸਿਸਟਮ ਅਤੇ ਅਮੇਜ਼ਨ ਅਲੈਕਸਾ ਸਪੋਰਟ ਹੋਵੇਗਾ। ਇਸ ਕਾਰ ‘ਚ ਤੁਹਾਨੂੰ ਕੰਪਨੀ ਦੇ 15 ਸੇਫਟੀ ਫੀਚਰਸ ਮਿਲਣਗੇ।

Kia Sonet Facelift Pre Booking Date: ਬੁਕਿੰਗ ਰਕਮ ਜਾਣੋ

Kia Sonet ਦੇ ਫੇਸਲਿਫਟ ਮਾਡਲ ਦੀ ਪ੍ਰੀ-ਬੁਕਿੰਗ 20 ਦਸੰਬਰ ਤੋਂ ਸ਼ੁਰੂ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਗਾਹਕ ਇਸ ਕਾਰ ਦੇ ਫੇਸਲਿਫਟ ਮਾਡਲ ਨੂੰ 25 ਹਜ਼ਾਰ ਰੁਪਏ ਦੀ ਬੁਕਿੰਗ ਰਾਸ਼ੀ ਦੇ ਕੇ ਬੁੱਕ ਕਰਵਾ ਸਕਣਗੇ।

ਜੇਕਰ ਤੁਸੀਂ ਵੀ ਇਸ ਕਾਰ ਨੂੰ ਬੁੱਕ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ Kia ਦੀ ਅਧਿਕਾਰਤ ਸਾਈਟ ਜਾਂ ਨਜ਼ਦੀਕੀ Kia ਡੀਲਰਸ਼ਿਪ ‘ਤੇ ਜਾ ਕੇ ਕਾਰ ਨੂੰ ਬੁੱਕ ਕਰਨਾ ਹੋਵੇਗਾ। Kia ਗਾਹਕ Kia Sonet Facelift ਦੀ ਤੇਜ਼ ਡਿਲੀਵਰੀ ਲਈ K ਕੋਡ ਜਨਰੇਟ ਕਰ ਸਕਦੇ ਹਨ। ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਸੋਨੇਟ 100 ਤੋਂ ਵੱਧ ਦੇਸ਼ਾਂ ਵਿੱਚ ਸਭ ਤੋਂ ਵੱਧ ਐਕਸਪੋਰਟ ਹੋਣ ਵਾਲੀ ਕਾਰ ਹੈ।

Kia Sonet Facelift Launch Date: ਇਸਨੂੰ ਕਦੋਂ ਲਾਂਚ ਕੀਤਾ ਜਾਵੇਗਾ?

Kia Sonet ਦਾ ਫੇਸਲਿਫਟ ਮਾਡਲ ਹਾਲ ਹੀ ‘ਚ ਪੇਸ਼ ਕੀਤਾ ਗਿਆ ਹੈ, ਇਸ ਕਾਰ ਨੂੰ ਅਗਲੇ ਮਹੀਨੇ ਯਾਨੀ ਜਨਵਰੀ ‘ਚ ਲਾਂਚ ਕੀਤੇ ਜਾਣ ਦੀ ਉਮੀਦ ਹੈ। ਫਿਲਹਾਲ ਕੰਪਨੀ ਨੇ ਲਾਂਚ ਡੇਟ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।

ਕਲਕ ਆਪਸ਼ਨ

ਤੁਹਾਨੂੰ ਇਹ ਕਾਰ 8 ਸਿੰਗਲ ਟੋਨ ਕਲਰ ਆਪਸ਼ਨ, ਦੋ ਡਿਊਲ-ਟੋਨ ਆਪਸ਼ਨ ਅਤੇ ਮੈਟ ਸ਼ੇਡ ਫਿਨਿਸ਼ ਨਾਲ ਮਿਲੇਗੀ। ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਮੈਟ ਫਿਨਿਸ਼ ਸਿਰਫ X ਲਾਈਨ ਵੇਰੀਐਂਟ ਤੱਕ ਹੀ ਸੀਮਿਤ ਹੈ।

ਸਿੰਗਲ ਰੰਗ ਵਿਕਲਪਾਂ ਵਿੱਚ ਓਲਿਵ, ਗ੍ਰੇ, ਵ੍ਹਾਈਟ, ਸਿਲਵਰ, ਰੈੱਡ, ਬਲੈਕ, ਕਲੀਅਰ ਵ੍ਹਾਈਟ ਅਤੇ ਬਲੂ ਸ਼ਾਮਲ ਹਨ। ਜਦੋਂ ਕਿ ਡਿਊਲ ਟੋਨ ‘ਚ ਇਸ ਕਾਰ ਨੂੰ ਬਲੈਕ ਰੂਫ ਦੇ ਨਾਲ ਰੈੱਡ ਅਤੇ ਬਲੈਕ ਰੂਫ ਦੇ ਨਾਲ ਵ੍ਹਾਈਟ ‘ਚ ਖਰੀਦਿਆ ਜਾ ਸਕਦਾ ਹੈ।

ਇਨ੍ਹਾਂ ਵਾਹਨਾਂ ਨਾਲ ਮੁਕਾਬਲਾ

Kia Sonet ਦੇ ਫੇਸਲਿਫਟ ਮਾਡਲ ਤੋਂ ਪਰਦਾ ਚੱਕਿਆ ਗਿਆ ਹੈ, ਅਧਿਕਾਰਤ ਲਾਂਚ ਤੋਂ ਬਾਅਦ, ਇਸ ਕਾਰ ਦਾ ਇਹ ਨਵੀਨਤਮ ਮਾਡਲ ਟਾਟਾ ਨੇਕਸਨ, ਹੁੰਡਈ ਵਰਨਾ, ਮਾਰੂਤੀ ਸੁਜ਼ੂਕੀ ਬ੍ਰੇਜ਼ਾ ਅਤੇ ਮਹਿੰਦਰਾ XUV300 ਵਰਗੇ ਮਾਡਲਾਂ ਨਾਲ ਮੁਕਾਬਲਾ ਕਰੇਗਾ।