400km ਦੀ ਸ਼ਾਨਦਾਰ ਰੇਂਜ! Creta EV ਤੋਂ ਬਾਅਦ ਹੁਣ Tata Harrier EV ਦੀ ਧੱਕ
ਟਾਟਾ ਮੋਟਰਸ ਕੋਲ ਪਹਿਲਾਂ ਤੋਂ ਹੀ ਪੰਚ, ਟਿਆਗੋ, ਕਰਵ ਵਰਗੇ ਇਲੈਕਟ੍ਰਿਕ ਵਾਹਨ ਹਨ, ਪਰ ਹੁਣ ਕੰਪਨੀ ਹੈਰੀਅਰ ਇਲੈਕਟ੍ਰਿਕ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹੈਰੀਅਰ ਦੇ ਇਲੈਕਟ੍ਰਿਕ ਅਵਤਾਰ ਲਈ ਕੰਪਨੀ ਦੀ ਅਧਿਕਾਰਤ ਸਾਈਟ 'ਤੇ ਇੱਕ ਵੱਖਰਾ ਪੇਜ ਵੀ ਤਿਆਰ ਕੀਤਾ ਗਿਆ ਹੈ, ਆਓ ਜਾਣਦੇ ਹਾਂ ਕਿ ਹੈਰੀਅਰ ਦੇ ਇਲੈਕਟ੍ਰਿਕ ਅਵਤਾਰ ਵਿੱਚ ਕੀ-ਕੀ ਵਿਸ਼ੇਸ਼ਤਾਵਾਂ ਮਿਲ ਸਕਦੀਆਂ ਹਨ?
Hyundai Creta Electric ਤੋਂ ਬਾਅਦ Tata Motors ਦੀ ਮਸ਼ਹੂਰ SUV Harrier EV ਵੀ ਭਾਰਤੀ ਬਾਜ਼ਾਰ ‘ਚ ਗਾਹਕਾਂ ਲਈ ਲਾਂਚ ਹੋਣ ਜਾ ਰਹੀ ਹੈ। ਵਰਤਮਾਨ ਵਿੱਚ, ਟਾਟਾ ਮੋਟਰਜ਼ ਦੀ ਇਲੈਕਟ੍ਰਿਕ ਸੈਗਮੈਂਟ ਵਿੱਚ ਮਜ਼ਬੂਤ ਪਕੜ ਹੈ ਕਿਉਂਕਿ ਕੰਪਨੀ ਕੋਲ ਹਰ ਕੀਮਤ ਵਾਲੇ ਹਿੱਸੇ ਵਿੱਚ ਇਲੈਕਟ੍ਰਿਕ ਕਾਰਾਂ ਉਪਲਬਧ ਹਨ। ਕੰਪਨੀ ਦੇ EV ਲਾਈਨਅੱਪ ਵਿੱਚ Tiago EV, Nexon EV, Punch EV ਅਤੇ Curvv EV ਵਰਗੇ ਵਾਹਨ ਸ਼ਾਮਲ ਹਨ, ਪਰ ਇੱਥੇ ਸਵਾਲ ਇਹ ਹੈ ਕਿ ਹੈਰੀਅਰ ਦਾ ਇਲੈਕਟ੍ਰਿਕ ਅਵਤਾਰ ਕਦੋਂ ਲਾਂਚ ਹੋਵੇਗਾ?
ਹਾਲ ਹੀ ‘ਚ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਟਾਟਾ ਹੈਰੀਅਰ ਈਵੀ ਨੂੰ ਮਾਰਚ 2025 ‘ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਇਲੈਕਟ੍ਰਿਕ SUV ਦੇ ਪ੍ਰੋਡਕਸ਼ਨ ਮਾਡਲ ਦੀ ਝਲਕ ਆਟੋ ਐਕਸਪੋ 2025 ‘ਚ ਦੇਖੀ ਜਾ ਸਕਦੀ ਹੈ।


