Tata ਦੀ ਕਾਰ ਖਰੀਦਣ ਲਈ ਹੁਣ ਖਰਚਣੇ ਪੈਣਗੇ ਵੱਧ ਪੈਸੇ! 1 ਦਸੰਬਰ ਤੋਂ ਮਹਿੰਗੀਆਂ ਹੋਣਗੀਆਂ ਗੱਡੀਆਂ, ਇੰਨੀਆਂ ਵਧਣਗੀਆਂ ਕੀਮਤਾਂ!

Published: 

25 Nov 2026 13:50 PM IST

Tata Cars Price Hike: Tata Motors ਨੇ ਗਾਹਕਾਂ ਨੂੰ ਦਿੱਤਾ ਝਟਕਾ, 1 ਦਸੰਬਰ ਤੋਂ ਔਸਤਨ 0.5% ਮਹਿੰਗੀਆਂ ਹੋਣਗੀਆਂ ਕਾਰਾਂ, ਪੈਟਰੋਲ-ਡੀਜ਼ਲ ਦੇ ਨਾਲ Electric Cars ਦੀਆਂ ਵੀ ਵਧਣਗੀਆਂ ਕੀਮਤਾਂ!

Tata ਦੀ ਕਾਰ ਖਰੀਦਣ ਲਈ ਹੁਣ ਖਰਚਣੇ ਪੈਣਗੇ ਵੱਧ ਪੈਸੇ! 1 ਦਸੰਬਰ ਤੋਂ ਮਹਿੰਗੀਆਂ ਹੋਣਗੀਆਂ ਗੱਡੀਆਂ, ਇੰਨੀਆਂ ਵਧਣਗੀਆਂ ਕੀਮਤਾਂ!

1 ਦਸੰਬਰ ਤੋਂ ਮਹਿੰਗੀਆਂ ਹੋਣਗੀਆਂ Tata ਦੀਆਂ ਕਾਰਾਂ

ਜੇਕਰ ਤੁਸੀਂ ਦਸੰਬਰ ਵਿੱਚ Tata Motors ਦੀ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਦੇਸ਼ ਵਿੱਚ ਸਭ ਤੋਂ ਵੱਧ ਗੱਡੀਆਂ ਦੀ ਵਿਕਰੀ ਕਰਨ ਵਾਲੀਆਂ ਕੰਪਨੀਆਂ ਵਿੱਚੋਂ ਇੱਕ Tata Motors ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦਾ ਅਸਰ ਸਿਰਫ਼ ਪੈਟਰੋਲ ਅਤੇ ਡੀਜ਼ਲ ਵਾਲੀਆਂ ਕਾਰਾਂ ‘ਤੇ ਹੀ ਨਹੀਂ, ਸਗੋਂ ਇਲੈਕਟ੍ਰਿਕ ਗੱਡੀਆਂ ‘ਤੇ ਵੀ ਪਵੇਗਾ। ਯਾਨੀ ਹੁਣ Tata ਦੀ ਨਵੀਂ ਕਾਰ ਜਾਂ SUV ਘਰ ਲਿਆਉਣ ਲਈ ਗਾਹਕਾਂ ਨੂੰ ਪਹਿਲਾਂ ਨਾਲੋਂ ਵੱਧ ਪੈਸੇ ਖਰਚ ਕਰਨੇ ਪੈ ਸਕਦੇ ਹਨ। ਕੰਪਨੀ ਨੇ ਦੱਸਿਆ ਹੈ ਕਿ ਨਵੀਆਂ ਕੀਮਤਾਂ 1 ਦਸੰਬਰ 2026 ਤੋਂ ਲਾਗੂ ਹੋਣਗੀਆਂ।

Tata ਦੀਆਂ ਕਾਰਾਂ ਕਿੰਨੀਆਂ ਮਹਿੰਗੀਆਂ ਹੋਣਗੀਆਂ?

Tata Motors Passenger Vehicle Limited (TMPV) ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਆਪਣੀਆਂ ਸਾਰੀਆਂ ਪੈਸੰਜਰ ਗੱਡੀਆਂ ਦੀਆਂ ਕੀਮਤਾਂ ਵਿੱਚ ਔਸਤਨ 0.5 ਫੀਸਦੀ ਦਾ ਵਾਧਾ ਕਰੇਗੀ। ਇਸ ਫੈਸਲੇ ਵਿੱਚ ਪੈਟਰੋਲ ਅਤੇ ਡੀਜ਼ਲ ਇੰਜਣ ਵਾਲੀਆਂ ਕਾਰਾਂ ਦੇ ਨਾਲ-ਨਾਲ ਇਲੈਕਟ੍ਰਿਕ ਕਾਰਾਂ ਅਤੇ SUV ਵੀ ਸ਼ਾਮਲ ਹਨ। ਯਾਨੀ ਕੰਪਨੀ ਦੀ ਪੂਰੀ ਪੈਸੰਜਰ ਵ੍ਹੀਕਲ ਰੇਂਜ ‘ਤੇ ਨਵੀਆਂ ਕੀਮਤਾਂ ਦਾ ਅਸਰ ਦੇਖਣ ਨੂੰ ਮਿਲੇਗਾ।

ਹਾਲਾਂਕਿ, ਇਸ ਦਾ ਇਹ ਮਤਲਬ ਨਹੀਂ ਹੈ ਕਿ ਹਰ ਗੱਡੀ ਦੀ ਕੀਮਤ ਵਿੱਚ ਬਿਲਕੁਲ 0.5 ਫੀਸਦੀ ਦਾ ਹੀ ਵਾਧਾ ਹੋਵੇਗਾ। ਕੰਪਨੀ ਵੱਖ-ਵੱਖ ਮਾਡਲਾਂ ਅਤੇ ਉਨ੍ਹਾਂ ਦੇ ਵੇਰੀਐਂਟ ਦੇ ਹਿਸਾਬ ਨਾਲ ਕੀਮਤਾਂ ਵਿੱਚ ਬਦਲਾਅ ਕਰੇਗੀ।

ਉਦਾਹਰਨ ਵਜੋਂ, ਜੇਕਰ ਕਿਸੇ ਕਾਰ ਦੀ ਐਕਸ-ਸ਼ੋਰੂਮ ਕੀਮਤ 10 ਲੱਖ ਰੁਪਏ ਹੈ, ਤਾਂ 0.5 ਫੀਸਦੀ ਦੇ ਵਾਧੇ ਨਾਲ ਇਸ ਦੀ ਕੀਮਤ ਲਗਭਗ 5,000 ਰੁਪਏ ਵਧ ਸਕਦੀ ਹੈ। ਹਾਲਾਂਕਿ, ਇਹ ਸਿਰਫ਼ ਸਮਝਾਉਣ ਲਈ ਦਿੱਤੀ ਗਈ ਇੱਕ ਉਦਾਹਰਨ ਹੈ। ਅਸਲ ਵਾਧਾ ਮਾਡਲ ਅਤੇ ਵੇਰੀਐਂਟ ਦੇ ਅਨੁਸਾਰ ਵੱਖ-ਵੱਖ ਹੋਵੇਗਾ।

ਆਖ਼ਰ ਕਿਉਂ ਵਧ ਰਹੀਆਂ ਹਨ Tata ਦੀਆਂ ਕਾਰਾਂ ਦੀਆਂ ਕੀਮਤਾਂ?

Tata Motors ਮੁਤਾਬਕ, ਪਿਛਲੇ ਕੁਝ ਸਮੇਂ ਤੋਂ ਗੱਡੀਆਂ ਬਣਾਉਣ ਵਿੱਚ ਵਰਤੇ ਜਾਣ ਵਾਲੇ ਕੱਚੇ ਮਾਲ ਅਤੇ ਹੋਰ ਜ਼ਰੂਰੀ ਸਾਮਾਨ ਦੀ ਲਾਗਤ ਵਧੀ ਹੋਈ ਹੈ। ਇਸ ਦਾ ਸਿੱਧਾ ਅਸਰ ਕੰਪਨੀ ਦੇ ਗੱਡੀਆਂ ਬਣਾਉਣ ਦੇ ਕੁੱਲ ਖਰਚ ‘ਤੇ ਪੈ ਰਿਹਾ ਹੈ।

ਕੰਪਨੀ ਹੁਣ ਤੱਕ ਇਸ ਵਾਧੂ ਖਰਚ ਦਾ ਵੱਡਾ ਹਿੱਸਾ ਖੁਦ ਸਹਿਣ ਕਰ ਰਹੀ ਸੀ, ਤਾਂ ਜੋ ਗਾਹਕਾਂ ‘ਤੇ ਜ਼ਿਆਦਾ ਬੋਝ ਨਾ ਪਵੇ। ਪਰ ਲਾਗਤ ਲਗਾਤਾਰ ਉੱਚੀ ਰਹਿਣ ਕਾਰਨ ਹੁਣ ਕੰਪਨੀ ਨੇ ਇਸ ਦਾ ਕੁਝ ਹਿੱਸਾ ਗਾਹਕਾਂ ਤੋਂ ਵਸੂਲਣ ਦਾ ਫੈਸਲਾ ਕੀਤਾ ਹੈ। ਇਹੀ ਕਾਰਨ ਹੈ ਕਿ ਦਸੰਬਰ ਤੋਂ ਕਾਰਾਂ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ।

ਪੈਟਰੋਲ-ਡੀਜ਼ਲ ਦੇ ਨਾਲ ਇਲੈਕਟ੍ਰਿਕ ਕਾਰਾਂ ਵੀ ਹੋਣਗੀਆਂ ਮਹਿੰਗੀਆਂ

ਇਸ ਵਾਰ ਕੀਮਤਾਂ ਵਿੱਚ ਵਾਧਾ ਸਿਰਫ਼ ਪੈਟਰੋਲ ਅਤੇ ਡੀਜ਼ਲ ਵਾਲੀਆਂ ਗੱਡੀਆਂ ਤੱਕ ਸੀਮਤ ਨਹੀਂ ਹੈ। Tata ਦੀਆਂ ਇਲੈਕਟ੍ਰਿਕ ਕਾਰਾਂ ਵੀ ਇਸ ਫੈਸਲੇ ਦੇ ਦਾਇਰੇ ਵਿੱਚ ਆਉਣਗੀਆਂ। ਅਜਿਹੇ ਵਿੱਚ ਜਿਹੜੇ ਗਾਹਕ ਇਲੈਕਟ੍ਰਿਕ SUV ਖਰੀਦਣ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਵੀ ਨਵੀਆਂ ਕੀਮਤਾਂ ਦੇ ਹਿਸਾਬ ਨਾਲ ਆਪਣਾ ਬਜਟ ਤੈਅ ਕਰਨਾ ਪਵੇਗਾ। ਕੰਪਨੀ ਦਾ ਕਹਿਣਾ ਹੈ ਕਿ ਕੀਮਤਾਂ ਵਧਾਉਣ ਦੇ ਬਾਵਜੂਦ ਉਹ ਗਾਹਕਾਂ ਨੂੰ ਉਨ੍ਹਾਂ ਦੀ ਗੱਡੀ ਦੀ ਕੀਮਤ ਦੇ ਹਿਸਾਬ ਨਾਲ ਬਿਹਤਰ ਸਹੂਲਤਾਂ ਅਤੇ ਵਧੀਆ ਅਨੁਭਵ ਦੇਣ ਦੀ ਕੋਸ਼ਿਸ਼ ਜਾਰੀ ਰੱਖੇਗੀ।

Source: TV9Hindi.com
Loading...
Unable to load recommendations.
Follow Us
Related Stories
ਦੇਸ਼ ‘ਚ ਵੱਡੀਆਂ ਕਾਰਾਂ ਦੇ ਕ੍ਰੇਜ਼ ਨੇ ਵਧਾਈ ਨਵੀਂ ਚਿੰਤਾ, ਘਰਾਂ ਦੇ ਬੇਸਮੈਂਟ ਤੋਂ ਲੈ ਕੇ ਗੱਡੀਆਂ ਦੇ ਕੈਮਰਿਆਂ ਤੱਕ ਸਭ ਕੁਝ ਬਦਲ ਰਿਹਾ!
ਪੰਜਾਬੀਆਂ ਦਾ ਗੱਡੀਆਂ ਪ੍ਰਤੀ ਵਧਿਆ ਕ੍ਰੇਜ਼, ਹਰ ਰੋਜ਼ ਵਿਕ ਰਹੀਆਂ 500 ਕਾਰਾਂ, ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਮਾਮਲੇ ‘ਚ ਹਰਿਆਣਾ ਨੂੰ ਵੀ ਛੱਡਿਆ ਪਿੱਛੇ
ਗੱਡੀ ਜਾਂ ਬਾਈਕ ਦੀ ਨੰਬਰ ਪਲੇਟ ਟੁੱਟ ਗਈ ਹੈ? ਨਵੀਂ HSRP ਲਗਵਾਉਣ ਲਈ ਨਹੀਂ ਕੱਟਣੇ ਪੈਣਗੇ ਚੱਕਰ, ਘਰ ਬੈਠੇ ਇੰਝ ਹੋਵੇਗਾ ਕੰਮ
Thar Electric ਤੋਂ ਨਵੀਂ Nexon EV ਤੱਕ, ਭਾਰਤ ਵਿੱਚ ਲਾਂਚ ਹੋਣਗੀਆਂ ਇਹ 5 ਦਮਦਾਰ ਇਲੈਕਟ੍ਰਿਕ SUV
ਕਦੇ ਹਰ ਮਿਡਲ ਕਲਾਸ ਪਰਿਵਾਰ ਦਾ ਸੁਪਨਾ ਸੀ ਇਹ ਕਾਰ, ਹੁਣ ਮਿਲਿਆ ਦੁਨੀਆ ਦਾ ਵੱਡਾ ਸਨਮਾਨ
Electric Cars: ਇਲੈਕਟ੍ਰਿਕ ਕਾਰਾਂ ਦੀ ਵਿਕਰੀ ਨੇ ਤੋੜੇ ਸਾਰੇ ਰਿਕਾਰਡ, 3 ਲੱਖ ਤੋਂ ਪਾਰ ਪਹੁੰਚਿਆ ਅੰਕੜਾ; ਜਾਣੋ ਕਿਹੜੀ ਕੰਪਨੀ ਬਣੀ ਨੰਬਰ-1