ਪੰਜਾਬੀਆਂ ਦਾ ਗੱਡੀਆਂ ਪ੍ਰਤੀ ਵਧਿਆ ਕ੍ਰੇਜ਼, ਹਰ ਰੋਜ਼ ਵਿਕ ਰਹੀਆਂ 500 ਕਾਰਾਂ, ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਮਾਮਲੇ ‘ਚ ਹਰਿਆਣਾ ਨੂੰ ਵੀ ਛੱਡਿਆ ਪਿੱਛੇ

Updated On: 

20 Nov 2026 17:05 PM IST

Punjab Vehicle Sales: ਪੰਜਾਬ ਵਿੱਚ ਕੁੱਲ 1.59 ਕਰੋੜ ਵਾਹਨ ਰਜਿਸਟਰਡ ਹਨ। ਰਜਿਸਟਰਡ ਵਾਹਨਾਂ ਦੀ ਗਿਣਤੀ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਤੋਂ ਵੀ ਅੱਗੇ ਹੈ। ਹਰਿਆਣਾ ਵਿੱਚ ਕੁੱਲ 1.54 ਕਰੋੜ ਵਾਹਨ ਰਜਿਸਟਰਡ ਹਨ। ਪਿਛਲੇ ਕੁਝ ਸਾਲਾਂ ਦੌਰਾਨ ਵਾਹਨਾਂ ਦੀ ਰਜਿਸਟ੍ਰੇਸ਼ਨ ਵਿੱਚ ਵੀ ਤੇਜ਼ੀ ਆਈ ਹੈ। ਇਨ੍ਹਾਂ ਵਿੱਚ ਲਗਜ਼ਰੀ ਗੱਡੀਆਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ।

ਪੰਜਾਬੀਆਂ ਦਾ ਗੱਡੀਆਂ ਪ੍ਰਤੀ ਵਧਿਆ ਕ੍ਰੇਜ਼, ਹਰ ਰੋਜ਼ ਵਿਕ ਰਹੀਆਂ 500 ਕਾਰਾਂ, ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਮਾਮਲੇ ਚ ਹਰਿਆਣਾ ਨੂੰ ਵੀ ਛੱਡਿਆ ਪਿੱਛੇ

ਪੰਜਾਬ 'ਚ ਵਾਹਨਾਂ ਦੀ ਵਿਕਰੀ ਦਾ ਵਧਿਆ ਕ੍ਰੇਜ਼ Photo Credit : Meta AI

ਪੰਜਾਬ ਵਿੱਚ ਗੱਡੀਆਂ ਦੀ ਵਿਕਰੀ ਲਗਾਤਾਰ ਵਧ ਰਹੀ ਹੈ। ਸੂਬੇ ਵਿੱਚ ਹਰ ਰੋਜ਼ ਔਸਤਨ 500 ਕਾਰਾਂ ਵਿਕ ਰਹੀਆਂ ਹਨ, ਜਦਕਿ ਦੋਪਹੀਆ ਵਾਹਨਾਂ ਦੀ ਵਿਕਰੀ ਦਾ ਅੰਕੜਾ 1,670 ਤੋਂ ਪਾਰ ਪਹੁੰਚ ਗਿਆ ਹੈ। ਪੰਜਾਬੀ ਆਮ ਵਾਹਨਾਂ ਦੇ ਨਾਲ-ਨਾਲ ਲਗਜ਼ਰੀ ਕਾਰਾਂ ਦੇ ਵੀ ਸ਼ੌਕੀਨ ਹਨ। ਕਮਰਸ਼ੀਅਲ ਵਾਹਨਾਂ ਦੀ ਵਿਕਰੀ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ।

ਪੰਜਾਬ ਵਿੱਚ ਇੱਕ ਸਾਲ ਦੌਰਾਨ ਕਿੰਨੇ ਵਾਹਨ ਵਿਕੇ?

ਰਿਪੋਰਟ ਅਨੁਸਾਰ, ਸੂਬੇ ਵਿੱਚ ਸਾਲ 2025-26 ਦੌਰਾਨ 1.82 ਲੱਖ ਚਾਰ ਪਹੀਆ ਵਾਹਨਾਂ ਦੀ ਵਿਕਰੀ ਹੋਈ। ਉੱਥੇ ਹੀ, ਪੂਰੇ ਸਾਲ ਦੌਰਾਨ 6.10 ਲੱਖ ਬਾਈਕ ਅਤੇ ਸਕੂਟਰ ਵਿਕੇ। ਕਮਰਸ਼ੀਅਲ ਵਾਹਨਾਂ ਦੀ ਵਿਕਰੀ 23 ਹਜ਼ਾਰ ਯੂਨਿਟ ਤੱਕ ਪਹੁੰਚ ਗਈ, ਜਦਕਿ ਤਿੰਨ ਪਹੀਆ ਵਾਹਨਾਂ ਦੀਆਂ 5 ਹਜ਼ਾਰ ਯੂਨਿਟਾਂ ਵਿਕੀਆਂ। ਇਹ ਅੰਕੜੇ ਦਰਸਾਉਂਦੇ ਹਨ ਕਿ ਸੂਬੇ ਵਿੱਚ ਨਿੱਜੀ ਵਰਤੋਂ ਦੇ ਨਾਲ-ਨਾਲ ਕਾਰੋਬਾਰੀ ਲੋੜਾਂ ਲਈ ਵੀ ਵਾਹਨਾਂ ਦੀ ਖਰੀਦ ਵਿੱਚ ਵਾਧਾ ਹੋ ਰਿਹਾ ਹੈ।

ਗੁਆਂਢੀ ਸੂਬਿਆਂ ਵਿੱਚ ਵਾਹਨਾਂ ਦੀ ਵਿਕਰੀ

ਸਾਲ 2025-26 ਦੌਰਾਨ ਹਰਿਆਣਾ ਵਿੱਚ 3.09 ਲੱਖ ਚਾਰ ਪਹੀਆ ਅਤੇ 6.21 ਲੱਖ ਦੋਪਹੀਆ ਵਾਹਨ ਵਿਕੇ। ਹਿਮਾਚਲ ਪ੍ਰਦੇਸ਼ ਵਿੱਚ 54 ਹਜ਼ਾਰ ਚਾਰ ਪਹੀਆ ਅਤੇ 63 ਹਜ਼ਾਰ ਦੋਪਹੀਆ ਵਾਹਨਾਂ ਦੀ ਵਿਕਰੀ ਹੋਈ। ਜੰਮੂ-ਕਸ਼ਮੀਰ ਵਿੱਚ 66 ਹਜ਼ਾਰ ਚਾਰ ਪਹੀਆ ਅਤੇ 73 ਹਜ਼ਾਰ ਦੋਪਹੀਆ ਵਾਹਨ ਵਿਕੇ। ਚਾਰ ਪਹੀਆ ਵਾਹਨਾਂ ਦੀ ਵਿਕਰੀ ਦੇ ਮਾਮਲੇ ਵਿੱਚ ਮਹਾਰਾਸ਼ਟਰ ਪਹਿਲੇ ਸਥਾਨ ‘ਤੇ ਰਿਹਾ, ਜਿੱਥੇ ਪੂਰੇ ਸਾਲ ਦੌਰਾਨ 5.64 ਲੱਖ ਵਾਹਨ ਵਿਕੇ।

ਸ਼ਹਿਰੀਕਰਨ ਅਤੇ ਆਸਾਨ ਕਰਜ਼ੇ ਕਾਰਨ ਵਧ ਰਹੀ ਖਰੀਦਦਾਰੀ

ਸੂਬੇ ਵਿੱਚ ਸ਼ਹਿਰੀਕਰਨ ਦੇ ਨਾਲ-ਨਾਲ ਲੋਕਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਰਿਹਾ ਹੈ। ਖਾਸ ਕਰਕੇ SUV ਗੱਡੀਆਂ ਦੀ ਵਿਕਰੀ ਵਿੱਚ ਤੇਜ਼ੀ ਆਈ ਹੈ। ਆਟੋ ਲੋਨ ਅਤੇ ਆਸਾਨ ਕਿਸ਼ਤਾਂ ਦੀ ਸਹੂਲਤ ਨੇ ਵੀ ਆਮ ਲੋਕਾਂ ਲਈ ਬਾਈਕ, ਸਕੂਟਰ ਅਤੇ ਕਾਰਾਂ ਖਰੀਦਣਾ ਸੌਖਾ ਬਣਾ ਦਿੱਤਾ ਹੈ।

ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਅਜੇ ਵੀ ਘੱਟ

ਸੂਬੇ ਵਿੱਚ ਵਾਹਨਾਂ ਦੀ ਵਧਦੀ ਗਿਣਤੀ ਦੇ ਨਾਲ ਪ੍ਰਦੂਸ਼ਣ ਵੀ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੇ ਯਤਨ ਕਰ ਰਹੀ ਹੈ, ਤਾਂ ਜੋ ਪੈਟਰੋਲ ਅਤੇ ਡੀਜ਼ਲ ਵਾਹਨਾਂ ‘ਤੇ ਨਿਰਭਰਤਾ ਘਟਾਈ ਜਾ ਸਕੇ।

ਹਾਲਾਂਕਿ, ਅਜੇ ਤੱਕ ਉਮੀਦ ਮੁਤਾਬਕ ਨਤੀਜੇ ਸਾਹਮਣੇ ਨਹੀਂ ਆਏ ਹਨ। ਸੂਬੇ ਵਿੱਚ ਸਾਲ 2025 ਦੌਰਾਨ 8,367 ਇਲੈਕਟ੍ਰਿਕ ਵਾਹਨ ਵਿਕੇ, ਜੋ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੀ ਤੁਲਨਾ ਵਿੱਚ ਕਾਫ਼ੀ ਘੱਟ ਹਨ। ਸਰਕਾਰ ਨੇ ਆਪਣੀ ਇਲੈਕਟ੍ਰਿਕ ਵਾਹਨ ਨੀਤੀ ਦਾ ਵੀ ਵਿਸਥਾਰ ਕੀਤਾ ਹੈ।

Loading...
Unable to load recommendations.
Follow Us