ਚੰਡੀਗੜ੍ਹ ‘ਚ ਤਿਉਹਾਰਾਂ ਦੌਰਾਨ ਪਾਰਕਿੰਗ ਦੀ ਟੈਨਸ਼ਨ ਖ਼ਤਮ! 21 ਬਾਜ਼ਾਰਾਂ ਨੇੜੇ ਸਕੂਲਾਂ ਤੇ ਕਾਲਜਾਂ ਵਿੱਚ ਕਰ ਸਕੋਗੇ ਵਾਹਨ ਪਾਰਕ, ਜਾਣੋ ਪੂਰੀ ਜਾਣਕਾਰੀ

Updated On: 

28 Oct 2026 11:17 AM IST

Chandigarh Parking: ਚੰਡੀਗੜ੍ਹ ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਨ ਜਾਣ ਵਾਲੇ ਲੋਕਾਂ ਨੂੰ ਹੁਣ ਪਾਰਕਿੰਗ ਲਈ ਪਰੇਸ਼ਾਨ ਨਹੀਂ ਹੋਣਾ ਪਵੇਗਾ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਜ਼ਾਰਾਂ ਵਿੱਚ ਭੀੜ-ਭੜੱਕੇ ਵਾਲੇ ਸਮੇਂ ਜਾਣ ਤੋਂ ਬਚਣ, ਪੈਦਲ ਜਾਣ ਨੂੰ ਤਰਜੀਹ ਦੇਣ ਅਤੇ ਕਾਰ ਪੂਲਿੰਗ ਅਪਣਾਉਣ।

ਚੰਡੀਗੜ੍ਹ ਚ ਤਿਉਹਾਰਾਂ ਦੌਰਾਨ ਪਾਰਕਿੰਗ ਦੀ ਟੈਨਸ਼ਨ ਖ਼ਤਮ! 21 ਬਾਜ਼ਾਰਾਂ ਨੇੜੇ ਸਕੂਲਾਂ ਤੇ ਕਾਲਜਾਂ ਵਿੱਚ ਕਰ ਸਕੋਗੇ ਵਾਹਨ ਪਾਰਕ, ਜਾਣੋ ਪੂਰੀ ਜਾਣਕਾਰੀ

ਚੰਡੀਗੜ੍ਹ ’ਚ ਪਾਰਕਿੰਗ ਦੀ ਟੈਨਸ਼ਨ ਖ਼ਤਮ! 21 ਬਾਜ਼ਾਰਾਂ ਨੇੜੇ ਖ਼ਾਸ ਪ੍ਰਬੰਧ Photo Credit : Meta AI

ਚੰਡੀਗੜ੍ਹ ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਨ ਜਾਣ ਵਾਲੇ ਲੋਕਾਂ ਨੂੰ ਹੁਣ ਪਾਰਕਿੰਗ ਲਈ ਪਰੇਸ਼ਾਨ ਨਹੀਂ ਹੋਣਾ ਪਵੇਗਾ। ਟ੍ਰੈਫਿਕ ਪੁਲਿਸ ਨੇ ਸ਼ਹਿਰ ਦੇ 21 ਬਾਜ਼ਾਰਾਂ ਦੇ ਆਲੇ-ਦੁਆਲੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਪਾਰਕਿੰਗ ਦੀ ਵਿਵਸਥਾ ਕੀਤੀ ਹੈ। ਇਹ ਸਹੂਲਤ 28 ਅਕਤੂਬਰ ਤੋਂ 8 ਨਵੰਬਰ ਤੱਕ ਉਪਲਬਧ ਰਹੇਗੀ। ਸਕੂਲਾਂ ਵਿੱਚ ਛੁੱਟੀ ਵਾਲੇ ਦਿਨ ਪੂਰਾ ਸਮਾਂ ਅਤੇ ਸਕੂਲ ਦੇ ਸਮੇਂ ਤੋਂ ਬਾਅਦ ਵਾਹਨ ਪਾਰਕ ਕੀਤੇ ਜਾ ਸਕਣਗੇ।

ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਜ਼ਾਰਾਂ ਵਿੱਚ ਭੀੜ-ਭੜੱਕੇ ਵਾਲੇ ਸਮੇਂ ਜਾਣ ਤੋਂ ਬਚਣ, ਪੈਦਲ ਜਾਣ ਨੂੰ ਤਰਜੀਹ ਦੇਣ ਅਤੇ ਕਾਰ ਪੂਲਿੰਗ ਅਪਣਾਉਣ। ਬਾਜ਼ਾਰਾਂ ਵਿੱਚ ਪਾਰਕਿੰਗ ਵਾਲੀਆਂ ਥਾਵਾਂ ਦੀ ਜਾਣਕਾਰੀ ਦੇਣ ਲਈ ਮਾਰਕੀਟ ਐਸੋਸੀਏਸ਼ਨਾਂ ਵੱਲੋਂ ਬੋਰਡ ਵੀ ਲਗਾਏ ਜਾਣਗੇ। ਪੁਲਿਸ ਲੋਕਾਂ ਨੂੰ ਨਿਰਧਾਰਤ ਪਾਰਕਿੰਗ ਥਾਵਾਂ ਦੀ ਵਰਤੋਂ ਕਰਨ ਲਈ ਜਾਗਰੂਕ ਕਰੇਗੀ।

ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਸੜਕਾਂ, ਸਾਈਕਲ ਟਰੈਕਾਂ ਅਤੇ ਪੈਦਲ ਚੱਲਣ ਵਾਲਿਆਂ ਦੇ ਰਸਤਿਆਂ ਤੇ ਵਾਹਨ ਪਾਰਕ ਨਾ ਕਰਨ ਦੀ ਹਦਾਇਤ ਦਿੱਤੀ ਹੈ। ਨਿਯਮਾਂ ਦੀ ਉਲੰਘਣਾ ਕਰਨ ‘ਤੇ ਵਾਹਨ ਨੂੰ ਟੋਅ ਕੀਤਾ ਜਾ ਸਕਦਾ ਹੈ ਜਾਂ ਕਲੈਂਪ ਲਗਾਇਆ ਜਾ ਸਕਦਾ ਹੈ। ਜੇਕਰ ਕਿਸੇ ਦਾ ਵਾਹਨ ਟੋਅ ਕੀਤਾ ਜਾਂਦਾ ਹੈ ਜਾਂ ਉਸ ‘ਤੇ ਕਲੈਂਪ ਲਗਾਇਆ ਜਾਂਦਾ ਹੈ, ਤਾਂ ਉਹ ਟ੍ਰੈਫਿਕ ਹੈਲਪਲਾਈਨ ਨੰਬਰ 112 ਜਾਂ 1073 ‘ਤੇ ਸੰਪਰਕ ਕਰ ਸਕਦਾ ਹੈ।

ਪੁਲਿਸ ਨੇ ਲੋਕਾਂ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਉਹ ਆਪਣੇ ਵਾਹਨਾਂ ਵਿੱਚ ਕੀਮਤੀ ਸਾਮਾਨ ਛੱਡ ਕੇ ਨਾ ਜਾਣ। ਵਾਹਨ ਵਿੱਚੋਂ ਸਾਮਾਨ ਚੋਰੀ ਹੋਣ ਦੀ ਸੂਰਤ ਵਿੱਚ ਟ੍ਰੈਫਿਕ ਪੁਲਿਸ ਜ਼ਿੰਮੇਵਾਰ ਨਹੀਂ ਹੋਵੇਗੀ।

ਮਨੀਮਾਜਰਾ ਵਿੱਚ ਵੀ ਮਿਲੇਗੀ ਪਾਰਕਿੰਗ ਦੀ ਸਹੂਲਤ

ਮਨੀਮਾਜਰਾ ਵਿੱਚ ਬਾਜ਼ਾਰ ਆਉਣ ਵਾਲੇ ਲੋਕ ਬੱਸ ਸਟੈਂਡ ਦੇ ਨੇੜੇ ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਮਾਡਲ ਹਾਈ ਸਕੂਲ ਅਤੇ ਸਰਕਾਰੀ ਮਾਡਲ ਹਾਈ ਸਕੂਲ, ਮਨੀਮਾਜਰਾ ਵਿੱਚ ਆਪਣੇ ਵਾਹਨ ਪਾਰਕ ਕਰ ਸਕਣਗੇ।

Loading...
Unable to load recommendations.
Follow Us