ਮਹਿੰਦਰਾ ਦੀ ਪਹਿਲੀ CNG ਕਾਰ ਲਾਂਚ, ਦਮਦਾਰ ਲੁੱਕ ਨਾਲ ਹੋਵੇਗੀ ਬੱਚਤ; Nexon ਅਤੇ Brezza ਨਾਲ ਹੋਵੇਗਾ ਸਿੱਧਾ ਮੁਕਾਬਲਾ

Updated On: 

15 Oct 2026 16:31 PM IST

Mahindra XUV 3XO CNG: ਮਹਿੰਦਰਾ ਨੇ XUV 3XO CNG ਨੂੰ 9.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ। ਇਸ ਵਿੱਚ ਟਰਬੋ ਇੰਜਣ, ਡੁਅਲ CNG ਸਿਲੰਡਰ, ਛੇ ਏਅਰਬੈਗ ਅਤੇ ਸਨਰੂਫ਼ ਵਰਗੇ ਫੀਚਰਜ਼ ਮਿਲਦੇ ਹਨ। ਇਸ SUV ਦਾ ਮੁਕਾਬਲਾ Nexon ਅਤੇ Brezza CNG ਨਾਲ ਹੋਵੇਗਾ।

ਮਹਿੰਦਰਾ ਦੀ ਪਹਿਲੀ CNG ਕਾਰ ਲਾਂਚ, ਦਮਦਾਰ ਲੁੱਕ ਨਾਲ ਹੋਵੇਗੀ ਬੱਚਤ; Nexon ਅਤੇ Brezza ਨਾਲ ਹੋਵੇਗਾ ਸਿੱਧਾ ਮੁਕਾਬਲਾ

ਮਹਿੰਦਰਾ ਦੀ ਪਹਿਲੀ CNG ਕਾਰ ਲਾਂਚ

ਭਾਰਤੀ ਬਾਜ਼ਾਰ ਵਿੱਚ ਮਹਿੰਦਰਾ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ XUV 3XO CNG SUV ਲਾਂਚ ਕਰ ਦਿੱਤੀ ਹੈ, ਜਿਸ ਨੂੰ ZNG ਨਾਮ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 9.99 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਫੈਕਟਰੀ-ਫਿੱਟਡ CNG ਮਾਡਲ ਚਾਰ ਵੇਰੀਐਂਟਸ ਵਿੱਚ ਆਉਂਦਾ ਹੈ: MX EDGE, REVX EDGE (O), AX5 ਅਤੇ REVX A। ਇਸ ਦੇ ਟਾਪ-ਸਪੈਕ ਵੇਰੀਐਂਟ ਦੀ ਕੀਮਤ 12.27 ਲੱਖ ਰੁਪਏ (ਐਕਸ-ਸ਼ੋਅਰੂਮ) ਹੈ। ਇਸ ਕੰਪੈਕਟ SUV ਵਿੱਚ ਬੂਟ ਫਲੋਰ ਦੇ ਹੇਠਾਂ ਡੁਅਲ-ਸਿਲੰਡਰ CNG ਸਿਸਟਮ ਅਤੇ 200 Nm ਟਾਰਕ ਪੈਦਾ ਕਰਨ ਵਾਲਾ ਟਰਬੋਚਾਰਜਡ ਬਾਇਓ-ਫਿਊਲ ਇੰਜਣ ਦਿੱਤਾ ਗਿਆ ਹੈ।

XUV 3XO CNG ਵਿੱਚ ਲੱਗੇ ਦੋਵੇਂ ਸਿਲੰਡਰ ਲੱਗੇਜ ਕੰਪਾਰਟਮੈਂਟ ਦੇ ਹੇਠਾਂ ਦੋਵਾਂ ਪਾਸਿਆਂ ‘ਤੇ ਲਗਾਏ ਗਏ ਹਨ। ਇਸ ਕਾਰਨ ਸਿਲੰਡਰਾਂ ਦੇ ਉੱਪਰ ਸਾਮਾਨ ਰੱਖਣ ਲਈ ਕਾਫ਼ੀ ਜਗ੍ਹਾ ਬਚ ਜਾਂਦੀ ਹੈ। ਮਹਿੰਦਰਾ ਨੇ ਕੈਬਿਨ ਦੇ ਅੰਦਰ ਪੈਟਰੋਲ ਅਤੇ CNG ਵਿਚਕਾਰ ਸਵਿੱਚ ਕਰਨ ਲਈ ਇੱਕ ਵੱਖਰਾ ਫਿਊਲ ਸਿਲੈਕਸ਼ਨ ਸਵਿੱਚ ਵੀ ਦਿੱਤਾ ਹੈ। ਦੋ ਸਿਲੰਡਰਾਂ ਵਾਲੀ ਇਹ ਵਿਵਸਥਾ ਸਿੰਗਲ-ਸਿਲੰਡਰ ਸਿਸਟਮ ਦਾ ਇੱਕ ਬਿਹਤਰ ਵਿਕਲਪ ਦਿੰਦੀ ਹੈ, ਕਿਉਂਕਿ ਸਿੰਗਲ ਸਿਲੰਡਰ ਬੂਟ ਸਪੇਸ ਦਾ ਵੱਡਾ ਹਿੱਸਾ ਘੇਰ ਸਕਦਾ ਹੈ।

Mahindra XUV 3XO (ZNG) ਦਾ ਇੰਜਣ

ਇਸ SUV ਵਿੱਚ ਮਹਿੰਦਰਾ ਦਾ 1.2 ਲੀਟਰ mStallion G12 ਟਰਬੋਚਾਰਜਡ MPFI ਇੰਜਣ ਦਿੱਤਾ ਗਿਆ ਹੈ, ਜੋ ਲਗਭਗ 110 ਹਾਰਸਪਾਵਰ ਅਤੇ 200 Nm ਟਾਰਕ ਪੈਦਾ ਕਰਦਾ ਹੈ। ਇਸ ਦਾ ਪੀਕ ਟਾਰਕ 1,500 ਤੋਂ 3,500 RPM ਦੇ ਵਿਚਕਾਰ ਮਿਲਦਾ ਹੈ। ਇੰਜਣ ਵਿੱਚ CNG ਲਈ ਇੱਕ ਖ਼ਾਸ ਇੰਜੈਕਸ਼ਨ ਸਿਸਟਮ ਅਤੇ ਬਾਇਓ-ਫਿਊਲ ‘ਤੇ ਚੱਲਣ ਲਈ ਅਨੁਕੂਲ ਬਣਾਇਆ ਗਿਆ ਟਰਬੋਚਾਰਜਰ ਸ਼ਾਮਲ ਹੈ।

ਮਹਿੰਦਰਾ ਦਾ ਦਾਅਵਾ ਹੈ ਕਿ ਇਹ ਗੱਡੀ ਸਿਰਫ਼ 4.9 ਸਕਿੰਟਾਂ ਵਿੱਚ 0 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ। ਉੱਥੇ ਹੀ, 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਹਾਸਲ ਕਰਨ ਵਿੱਚ ਇਸ ਨੂੰ 11.8 ਸਕਿੰਟ ਲੱਗਦੇ ਹਨ।

XUV 3XO CNG ਵਿੱਚ ਪਹਿਲਾਂ ਵਾਂਗ ਹੀ ਇੰਡੀਪੈਂਡੈਂਟ ਮੈਕਫਰਸਨ ਸਟਰਟ ਫਰੰਟ ਸਸਪੈਂਸ਼ਨ ਅਤੇ ਸੈਮੀ-ਇੰਡੀਪੈਂਡੈਂਟ ਟਵਿਸਟ-ਬੀਮ ਰੀਅਰ ਐਕਸਲ ਦਿੱਤਾ ਗਿਆ ਹੈ। ਇਸ ਦੇ ਚੈਸੀਸ ਵਿੱਚ ਕੈਲੀਬਰੇਟ ਕੀਤੇ ਸਪ੍ਰਿੰਗਜ਼ ਅਤੇ ਐਂਟੀ-ਰੋਲ ਬਾਰ ਦੇ ਨਾਲ MTV-CL ਡੈਂਪਰ ਲਗਾਏ ਗਏ ਹਨ। ਬਿਹਤਰ ਲੈਟਰਲ ਸਥਿਰਤਾ ਲਈ ਰੀਅਰ ਸਸਪੈਂਸ਼ਨ ਵਿੱਚ 1,108 ਮਿਮੀ ਦਾ ਸਪ੍ਰਿੰਗ ਸੈਪਰੇਸ਼ਨ ਦਿੱਤਾ ਗਿਆ ਹੈ। ਇਸ SUV ਵਿੱਚ ਥਰਡ-ਜਨਰੇਸ਼ਨ ਇਲੈਕਟ੍ਰਿਕ ਪਾਵਰ ਸਟੀਅਰਿੰਗ ਵੀ ਮਿਲਦੀ ਹੈ, ਜਿਸ ਵਿੱਚ Normal, Comfort ਅਤੇ Sports ਮੋਡ ਹਨ।

Mahindra XUV 3XO (ZNG) ਦੇ ਸੇਫਟੀ ਫੀਚਰਜ਼

ਇਸ ਕਾਰ ਵਿੱਚ ਸੁਰੱਖਿਆ ਲਈ ਕਈ ਅਹਿਮ ਫੀਚਰਜ਼ ਦਿੱਤੇ ਗਏ ਹਨ। ਇਨ੍ਹਾਂ ਵਿੱਚ ਛੇ ਏਅਰਬੈਗ, ਚਾਰ ਡਿਸਕ ਬ੍ਰੇਕ, ਟਾਪ ਟੈਦਰ ਦੇ ਨਾਲ ISOFIX ਚਾਈਲਡ-ਸੀਟ ਐਂਕਰੇਜ ਅਤੇ ਸਾਰੇ ਯਾਤਰੀਆਂ ਲਈ ਥ੍ਰੀ-ਪੁਆਇੰਟ ਸੀਟਬੈਲਟ ਸ਼ਾਮਲ ਹਨ।

ਹਰ ਸੀਟ ਲਈ ਸੀਟਬੈਲਟ ਰਿਮਾਈਂਡਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਪੈਸੰਜਰ ਏਅਰਬੈਗ ਨੂੰ ਐਕਟੀਵੇਟ ਕਰਨ ਦਾ ਫੰਕਸ਼ਨ ਵੀ ਮਿਲਦਾ ਹੈ। ਇਹ SUV 350 ਮਿਮੀ ਤੱਕ ਡੂੰਘੇ ਪਾਣੀ ਵਿੱਚੋਂ ਲੰਘ ਸਕਦੀ ਹੈ ਅਤੇ ਇਸ ਦਾ ਅਪ੍ਰੋਚ ਐਂਗਲ 23.6 ਡਿਗਰੀ ਹੈ।

Mahindra XUV 3XO (ZNG) ਦੇ ਡਾਇਮੈਂਸ਼ਨ

XUV 3XO CNG ਦੀ ਲੰਬਾਈ 3,990 ਮਿਮੀ ਅਤੇ ਚੌੜਾਈ 1,821 ਮਿਮੀ ਹੈ। ਇਸ ਦਾ ਵ੍ਹੀਲਬੇਸ 2,600 ਮਿਮੀ ਹੈ। ਮਹਿੰਦਰਾ ਮੁਤਾਬਕ, ਇਸ ਵਿੱਚ ਬੈਠਣ ਲਈ 1,729 ਮਿਮੀ ਚੌੜਾਈ, ਅੱਗੇ ਦੀਆਂ ਸੀਟਾਂ ‘ਤੇ 1,050 ਮਿਮੀ ਲੈਗਰੂਮ ਅਤੇ ਪਿਛਲੀਆਂ ਸੀਟਾਂ ‘ਤੇ 878 ਮਿਮੀ ਲੈਗਰੂਮ ਮਿਲਦਾ ਹੈ। ਕੈਬਿਨ ਵਿੱਚ ਅੱਗੇ ਦੀਆਂ ਸੀਟਾਂ ‘ਤੇ ਹਿਪ ਰੂਮ 1,337 ਮਿਮੀ ਅਤੇ ਪਿਛਲੀਆਂ ਸੀਟਾਂ ‘ਤੇ 1,308 ਮਿਮੀ ਹੈ।

Mahindra XUV 3XO (ZNG) ਦੇ ਵੇਰੀਐਂਟਸ ਦੀ ਕੀਮਤ

CNG ਮਾਡਲ ਵਿੱਚ 10.25 ਇੰਚ ਦਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਇਲੈਕਟ੍ਰਿਕ ਸਨਰੂਫ਼ ਅਤੇ 16 ਇੰਚ ਦੇ ਅਲੌਏ ਵ੍ਹੀਲਜ਼ ਵਰਗੇ ਫੀਚਰਜ਼ ਮਿਲਦੇ ਹਨ। ਵੱਖ-ਵੱਖ ਵੇਰੀਐਂਟਸ ਦੀਆਂ ਐਕਸ-ਸ਼ੋਅਰੂਮ ਕੀਮਤਾਂ ਇਸ ਤਰ੍ਹਾਂ ਹਨ:

  • MX EDGE: 9.99 ਲੱਖ ਰੁਪਏ (ਸ਼ੁਰੂਆਤੀ ਕੀਮਤ)
  • REVX EDGE (O): 10.79 ਲੱਖ ਰੁਪਏ
  • AX5: 11.19 ਲੱਖ ਰੁਪਏ
  • REVX A: 12.27 ਲੱਖ ਰੁਪਏ

ਟਾਪ-ਸਪੈਕ REVX A ਵੇਰੀਐਂਟ ਦੀ ਕੀਮਤ 12.27 ਲੱਖ ਰੁਪਏ ਹੈ। ਇਸ ਤਰ੍ਹਾਂ XUV 3XO CNG ਦੀ ਲਾਈਨਅੱਪ ਵਿੱਚ ਸਭ ਤੋਂ ਸਸਤੇ ਅਤੇ ਸਭ ਤੋਂ ਮਹਿੰਗੇ ਵੇਰੀਐਂਟ ਦੀ ਕੀਮਤ ਵਿਚਕਾਰ 2.28 ਲੱਖ ਰੁਪਏ ਦਾ ਅੰਤਰ ਹੈ। ਮਹਿੰਦਰਾ ਦਾ ਇਹ ਨਵਾਂ CNG ਮਾਡਲ ਭਾਰਤੀ ਬਾਜ਼ਾਰ ਵਿੱਚ Tata Nexon CNG ਅਤੇ Maruti Suzuki Brezza CNG ਨੂੰ ਟੱਕਰ ਦੇਵੇਗਾ।

Source: TV9Hindi.com

Loading...
Unable to load recommendations.
Follow Us