ਪੈਟਰੋਲ-ਡੀਜ਼ਲ, ਸੀਐਨਜੀ ਅਤੇ ਚਾਰਜਿੰਗ ਨਾਲ ਨਹੀਂ…ਹੁਣ ਇਸ ਨਾਲ ਚੱਲਣੀਆਂ ਕਾਰਾਂ, ਪੈਸੇ ਦੀ ਹੋਵੇਗੀ ਭਰਪੂਰ ਬਚਤ
Auto News: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਾਲ ਹੀ 'ਚ ਮਿੰਟ ਸਸਟੇਨੇਬਿਲਟੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਹੈ ਕਿ ਅਗਲੇ ਹਫਤੇ ਉਹ ਟੋਇਟਾ ਦੀ ਕਾਰ ਪੇਸ਼ ਕਰਨ ਜਾ ਰਹੇ ਹਨ ਜੋ ਈਥਾਨੌਲ 'ਤੇ ਚੱਲੇਗੀ। ਕੀ ਹੈ ਕਾਰ ਦੀ ਖਾਸਿਅਤ ? ਆਓ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੰਦੇ ਹਾਂ।
ਪੈਟਰੋਲ-ਡੀਜ਼ਲ-ਸੀਐੱਨਜੀ ਅਤੇ ਇਲੈਕਟ੍ਰਿਕ ਵਾਹਨਾਂ ਤੋਂ ਬਾਅਦ, ਜਲਦੀ ਹੀ ਤੁਸੀਂ ਈਥਾਨੋਲ ਈਂਧਨ (Ethanol Vehicle) ਨਾਲ ਚੱਲਣ ਵਾਲੀਆਂ ਕਾਰਾਂ ਸੜਕ ‘ਤੇ ਦੌੜਦੀਆਂ ਦਿਖਾਈ ਦੇਣਗੀਆਂ। ਹਾਲ ਹੀ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਜਾਣਕਾਰੀ ਦਿੱਤੀ ਹੈ ਕਿ ਉਹ ਅਗਲੇ ਹਫ਼ਤੇ ਈਥਾਨੌਲ ਬਾਲਣ ‘ਤੇ ਚੱਲਣ ਵਾਲੀ ਕਾਰ ਪੇਸ਼ ਕਰਨ ਜਾ ਰਹੇ ਹਨ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਅਗਲੇ ਹਫਤੇ 29 ਅਗਸਤ ਨੂੰ ਟੋਇਟਾ ਦੀ ਸਭ ਤੋਂ ਮਸ਼ਹੂਰ ਕਾਰ ਇਨੋਵਾ, ਜੋ ਕਿ ਈਥਾਨੋਲ ਬਾਲਣ ‘ਤੇ ਚੱਲਦੀ ਹੈ, ਨੂੰ ਪੇਸ਼ ਕਰਨਗੇ। ਯਾਦ ਕਰਵਾ ਦੇਈਏ ਕਿ ਇਸ ਤੋਂ ਪਹਿਲਾਂ ਨਿਤਿਨ ਗਡਕਰੀ ਨੇ ਟੋਇਟਾ ਕੰਪਨੀ ਦੀ ਮਿਰਾਈ ਈਵੀ ਕਾਰ ਪੇਸ਼ ਕੀਤੀ ਸੀ, ਇਹ ਕਾਰ ਪਿਛਲੇ ਸਾਲ ਪੇਸ਼ ਕੀਤੀ ਗਈ ਸੀ। ਪ੍ਰਤੀਤ ਹੁੰਦਾ ਹੈ ਕਿ ਕੇਂਦਰੀ ਮੰਤਰੀ ਨੇ ਵਾਹਨ ਨਿਰਮਾਤਾਵਾਂ ਨੂੰ ਵਿਕਲਪਕ ਈਂਧਨ ‘ਤੇ ਚੱਲਣ ਵਾਲੀਆਂ ਗੱਡੀਆਂ ਲਿਆਉਣ ਲਈ ਉਤਸ਼ਾਹਿਤ ਕਰ ਰਹੇ ਹਨ।
ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਹਾਲ ਹੀ ਵਿੱਚ ਮਿੰਟ ਸਸਟੇਨੇਬਿਲਟੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਹੈ ਕਿ ਉਹ 29 ਅਗਸਤ ਨੂੰ ਟੋਇਟਾ ਦੀ ਇਨੋਵਾ ਕਾਰ, ਜੋ ਕਿ 100 ਪ੍ਰਤੀਸ਼ਤ ਈਥਾਨੌਲ ਬਾਲਣ ‘ਤੇ ਚੱਲਦੀ ਹੈ, ਨੂੰ ਪੇਸ਼ ਕਰਨ ਜਾ ਰਹੇ ਹਨ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਟੋਇਟਾ ਦੀ ਇਹ ਕਾਰ ਪਹਿਲੀ BS6 (ਸਟੇਜ-2) ਫਲੈਕਸ-ਫਿਊਲ ਆਧਾਰਿਤ ਕਾਰ ਹੋਵੇਗੀ। ਫਿਲਹਾਲ ਇਸ ਕਾਰ ਬਾਰੇ ਜ਼ਿਆਦਾ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਹੈ।
ਬਾਇਓਫਿਊਲ ਵਿੱਚ ਕਦੋਂ ਸ਼ੁਰੂ ਹੋਈ ਨਿਤਿਨ ਗਡਕਰੀ ਦੀ ਦਿਲਚਸਪੀ ?
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ 2004 ‘ਚ ਜਦੋਂ ਪੈਟਰੋਲ ਦੀਆਂ ਕੀਮਤਾਂ ਵਧ ਰਹੀਆਂ ਸਨ ਤਾਂ ਉਨ੍ਹਾਂ ਨੇ ਬਾਇਓਫਿਊਲ ‘ਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਬਾਇਓਫਿਊਲ ਚਮਤਕਾਰ ਕਰ ਸਕਦਾ ਹੈ, ਇਹੀ ਨਹੀਂ ਇਹ ਦੇਸ਼ ਨੂੰ ਪੈਟਰੋਲੀਅਮ ਦੀ ਦਰਾਮਦ ‘ਤੇ ਖਰਚੇ ਜਾਣ ਵਾਲੇ ਭਾਰੀ ਵਿਦੇਸ਼ੀ ਮੁਦਰਾ ਦੀ ਬਚਤ ਕਰਨ ਵਿਚ ਵੀ ਮਦਦ ਕਰ ਸਕਦਾ ਹੈ।
What is Ethanol: ਜਾਣੋ ਕੀ ਹੈ ਈਥਾਨੌਲ?
ਈਥਾਨੌਲ (ਇੱਕ ਕਿਸਮ ਦਾ ਅਲਕੋਹਲ ) ਮੁੱਖ ਤੌਰ ‘ਤੇ ਗੰਨੇ ਤੋਂ ਤਿਆਰ ਕੀਤਾ ਜਾਂਦਾ ਹੈ ਅਤੇ ਹੁਣ ਇਸਨੂੰ ਪੈਟਰੋਲ ਵਿੱਚ ਮਿਲਾਇਆ ਜਾਵੇਗਾ ਅਤੇ ਕਾਰਾਂ ਵਿੱਚ ਬਾਲਣ ਵਜੋਂ ਵਰਤਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਜਲਦੀ ਹੀ ਪੈਟਰੋਲ, ਡੀਜ਼ਲ, CNG ਅਤੇ ਇਲੈਕਟ੍ਰਿਕ ਤੋਂ ਬਾਅਦ ਲੋਕ ਈਥਾਨੋਲ ‘ਤੇ ਚੱਲਣ ਵਾਲੀਆਂ ਕਾਰਾਂ ‘ਚ ਸਫਰ ਕਰਦੇ ਨਜ਼ਰ ਆਉਣਗੇ