Tomato Rates: ਸਰਕਾਰ ਨੇ ਟਮਾਟਰ ਸਸਤਾ ਕਰਨ ਦਾ ਬਣਾਇਆ ਸੁਪਰ ਪਲਾਨ, ਇਸ ਤਰੀਕ ਤੋਂ ਘੱਟ ਹੋ ਸਕਦੀਆਂ ਨੇ ਕੀਮਤਾਂ
ਸਰਕਾਰ ਦੇ ਆਪਣੇ ਅੰਕੜਿਆਂ ਅਨੁਸਾਰ ਪਿਛਲੇ ਇੱਕ ਮਹੀਨੇ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ 326.13 ਫੀਸਦੀ ਦਾ ਵਾਧਾ ਹੋਇਆ ਹੈ। ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਰਾਜਾਂ 'ਚ ਲਗਾਤਾਰ ਬਾਰਿਸ਼ ਕਾਰਨ ਹਾਲਾਤ ਖਰਾਬ ਹੋ ਗਏ ਹਨ, ਜਿਸ ਕਾਰਨ ਟਮਾਟਰ ਦੇ ਭਾਅ ਡਿੱਗਣ ਦਾ ਨਾਂ ਨਹੀਂ ਲੈ ਰਹੇ ਹਨ।
ਇਨ੍ਹਾਂ ਮਹੀਨਿਆਂ ਵਿੱਚ ਸਭ ਤੋਂ ਵੱਧ ਹੁੰਦੀ ਹੈ ਕਟਾਈ
ਭਾਰਤ ਵਿੱਚ, ਲਗਭਗ ਸਾਰੇ ਰਾਜਾਂ ਵਿੱਚ ਟਮਾਟਰ ਵੱਖ-ਵੱਖ ਮਾਤਰਾ ਵਿੱਚ ਪੈਦਾ ਹੁੰਦੇ ਹਨ। ਸਭ ਤੋਂ ਵੱਧ ਉਤਪਾਦਨ ਭਾਰਤ ਦੇ ਦੱਖਣੀ ਅਤੇ ਪੱਛਮੀ ਖੇਤਰਾਂ ਵਿੱਚ ਹੁੰਦਾ ਹੈ, ਜਿਨ੍ਹਾਂ ਦਾ ਕੁੱਲ ਉਤਪਾਦਨ ਵਿੱਚ ਯੋਗਦਾਨ ਲਗਭਗ 56 ਪ੍ਰਤੀਸ਼ਤ ਤੋਂ 58 ਪ੍ਰਤੀਸ਼ਤ ਹੁੰਦਾ ਹੈ। ਦੱਖਣੀ ਅਤੇ ਪੱਛਮੀ ਖੇਤਰਾਂ ਵਿੱਚ ਵਾਧੂ ਉਤਪਾਦਨ ਦੇ ਕਾਰਨ, ਉਹ ਉਤਪਾਦਨ ਦੇ ਮੌਸਮ ਦੇ ਅਧਾਰ ‘ਤੇ ਦੇਸ਼ ਦੇ ਹੋਰ ਬਾਜ਼ਾਰਾਂ ਨੂੰ ਸਪਲਾਈ ਕਰਦੇ ਹਨ। ਉਤਪਾਦਨ ਦਾ ਮੌਸਮ ਵੀ ਖੇਤਰ ਤੋਂ ਖੇਤਰ ਵਿੱਚ ਬਦਲਦਾ ਹੈ। ਜ਼ਿਆਦਾਤਰ ਟਮਾਟਰਾਂ ਦੀ ਕਟਾਈ ਦਸੰਬਰ ਤੋਂ ਫਰਵਰੀ ਤੱਕ ਕੀਤੀ ਜਾਂਦੀ ਹੈ। ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਜੁਲਾਈ-ਅਗਸਤ ਅਤੇ ਅਕਤੂਬਰ-ਨਵੰਬਰ ਦੌਰਾਨ ਟਮਾਟਰ ਦਾ ਉਤਪਾਦਨ ਘੱਟ ਹੁੰਦਾ ਹੈ। ਵਿਭਾਗ ਨੇ ਆਪਣੇ ਬਿਆਨ ‘ਚ ਕਿਹਾ ਕਿ ਜੁਲਾਈ ਮਹੀਨੇ ‘ਚ ਮਾਨਸੂਨ ਦੇ ਮੌਸਮ ਕਾਰਨ ਟਮਾਟਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧਦੀਆਂ ਨਜ਼ਰ ਆ ਰਹੀਆਂ ਹਨ, ਜਿਸ ਨਾਲ ਡਿਸਟ੍ਰੀਬਿਊਸ਼ਨ ਨੈੱਟਵਰਕ ‘ਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਟਰਾਂਜ਼ਿਟ ਘਾਟਾ ਵਧਦਾ ਹੈ।ਜਲਦੀ ਹੀ ਸ਼ੁਰੂ ਹੋ ਜਾਵੇਗੀ ਵਾਧੂ ਸਪਲਾਈ
ਵਰਤਮਾਨ ਵਿੱਚ, ਗੁਜਰਾਤ, ਮੱਧ ਪ੍ਰਦੇਸ਼ ਅਤੇ ਕੁਝ ਹੋਰ ਰਾਜਾਂ ਦੇ ਬਾਜ਼ਾਰਾਂ ਵਿੱਚ ਸਪਲਾਈ ਜ਼ਿਆਦਾਤਰ ਮਹਾਰਾਸ਼ਟਰ, ਖਾਸ ਕਰਕੇ ਸਤਾਰਾ, ਨਾਰਾਇਣਗਾਂਵ ਅਤੇ ਨਾਸਿਕ ਤੋਂ ਹੁੰਦੀ ਹੈ, ਜੋ ਕਿ ਇਸ ਮਹੀਨੇ ਦੇ ਅੰਤ ਤੱਕ ਹੋਣ ਦੀ ਉਮੀਦ ਹੈ। ਆਂਧਰਾ ਪ੍ਰਦੇਸ਼ ਦੇ ਮਦਨਪੱਲੇ (ਚਿਤੂਰ) ਵਿੱਚ ਵੀ ਕਾਫੀ ਆਮਦ ਹੋ ਰਹੀ ਹੈ। ਦਿੱਲੀ-ਐਨਸੀਆਰ ਵਿੱਚ ਆਮਦ ਮੁੱਖ ਤੌਰ ‘ਤੇ ਹਿਮਾਚਲ ਪ੍ਰਦੇਸ਼ ਤੋਂ ਹੁੰਦੀ ਹੈ ਅਤੇ ਕੁਝ ਮਾਤਰਾ ਕਰਨਾਟਕ ਦੇ ਕੋਲਾਰ ਤੋਂ ਆਉਂਦੀ ਹੈ। ਨਾਸਿਕ ਜ਼ਿਲ੍ਹੇ ਤੋਂ ਜਲਦੀ ਹੀ ਨਵੀਂ ਫ਼ਸਲ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ ਅਗਸਤ ਵਿੱਚ ਨਰਾਇਣਗਾਂਵ ਅਤੇ ਔਰੰਗਾਬਾਦ ਬੈਲਟ ਤੋਂ ਵਾਧੂ ਸਪਲਾਈ ਦੀ ਉਮੀਦ ਹੈ। ਮੱਧ ਪ੍ਰਦੇਸ਼ ਤੋਂ ਵੀ ਆਮਦ ਸ਼ੁਰੂ ਹੋਣ ਦੀ ਉਮੀਦ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
