Faridkot ਦੇ ਬਰਜਿੰਦਰਾ ਕਾਲਜ ‘ਚ ਬੰਦ ਹੋਣ ਜਾ ਰਿਹਾ ਖੇਤੀਬਾੜੀ ਕੋਰਸ, ਤਿੰਨ ਸਾਲ ‘ਚ ਨਹੀਂ ਹੋਇਆ ਕੋਈ ਵੀ ਦਾਖਿਲਾ

Updated On: 

29 Apr 2023 20:29 PM IST

ਬਰਜਿੰਦਰਾ ਕਾਲਜ ਵਿੱਚ 1982 ਤੋਂ ਚੱਲ ਰਹੇ ਬੀਐਸਸੀ ਖੇਤੀਬਾੜੀ ਦਾ ਕੋਰਸ ਚੱਲ ਰਿਹਾ ਸੀ ਪਰ ਹੁਣ ਇਹ ਮੁਕੰਮਲ ਤੌਰ ਤੇ ਬੰਦ ਹੋਣ ਜਾ ਰਿਹਾ ਹੈ। ਪੰਜਾਬ ਭਰ ਤੋਂ ਸਸਤੀਆ ਫੀਸਾਂ ਭਰਕੇ ਬੀਐਸਸੀ ਖੇਤੀਬਾੜੀ ਦੀ ਡਿਗਰੀ ਕਰਨ ਵਾਲੇ ਗਰੀਬ ਪਰਿਵਾਰਾਂ ਦੇ ਵਿਦਿਅਰਥੀਆਂ ਲਈ ਖੇਤੀਬਾੜੀ ਵਿਸ਼ੇ ਬਾਰੇ ਪੜ੍ਹਾਈ ਕਰਨ ਦਾ ਰਾਹ ਬੰਦ ਜਾਵੇਗਾ।

Faridkot ਦੇ ਬਰਜਿੰਦਰਾ ਕਾਲਜ ਚ ਬੰਦ ਹੋਣ ਜਾ ਰਿਹਾ ਖੇਤੀਬਾੜੀ ਕੋਰਸ, ਤਿੰਨ ਸਾਲ ਚ ਨਹੀਂ ਹੋਇਆ ਕੋਈ ਵੀ ਦਾਖਿਲਾ

ਫਰੀਦਕੋਟ ਦੇ ਬਰਜਿੰਦਰਾ ਕਾਲਜ 'ਚ ਬੰਦ ਹੋਣ ਜਾ ਰਿਹਾ ਖੇਤੀਬਾੜੀ ਕੋਰਸ, ਤਿੰਨ ਸਾਲ 'ਚ ਨਹੀਂ ਹੋਇਆ ਕੋਈ ਵੀ ਦਾਖਿਲਾ।

Follow Us On
ਫਰੀਦਕੋਟ। ਫਰੀਦਕੋਟ ਦੇ ਬਰਜਿੰਦਰਾ ਕਾਲਜ (Barjindra College) ਵਿੱਚ 1982 ਤੋਂ ਸੁਰੂ ਹੋਈ ਖੇਤੀਬਾੜੀ ਵਿਸ਼ੇ ਦੀ ਸਿੱਖਿਆ (ਬੀਐਸਸੀ ਐਗਰੀਕਲਚਰ) ਹੁਣ ਆਉਣ ਵਾਲੇ ਦਿਨਾਂ ਵਿਚ ਆਖਰੀ ਬੈਚ ਦੇ ਪਾਸ ਆਉਟ ਹੋ ਜਾਣ ਤੋਂ ਬਾਅਦ ਮੁਕੰਮਲ ਬੰਦ ਹੋਣ ਜਾ ਰਹੀ ਹੈ। ਇਸ ਕੋਰਸ ਦੇ ਬੰਦ ਹੋਣ ਨਾਲ ਪੰਜਾਬ ਦੇ ਦਰਜਨ ਭਰ ਜਿਲ੍ਹਿਆਂ ਦੇ ਗਰੀਬ ਵਿਦਿਅਰਥੀ ਜੋ ਖੇਤੀਬਾੜੀ ਵਿਸ਼ੇ ਦੀ ਪੜ੍ਹਾਈ ਕਰ ਕੇ ਖੇਤੀ ਖੋਜ ਕਾਰਜਾਂ ਵਿਚ ਹਿੱਸਾ ਪਾਉਣ ਅਤੇ ਖੇਤੀਬਾੜੀ ਰਾਹੀਂ ਰੋਜਗਾਰ ਕਮਾਉਣਾ ਦਾ ਸੁਪਨਾਂ ਸੰਜੋਈ ਬੈਠੇ ਸਨ ਅਤੇ ਹਰ ਸਾਲ ਲਗਭਗ 100 ਵਿਦਿਅਰਥੀ ਇਸ ਕਾਲਜ ਵਿਚੋਂ ਮਹਿਜ ਨਿਗੁਣੀ ਜਿਹੀ ਸਲਾਨਾ ਫੀਸ ਭਰ ਕੇ ਡਿਗਰੀ ਪੂਰੀ ਕਰਦਾ ਸੀ ਹੁਣ ਉਹਨਾਂ ਦੇ ਸੁਪਨੇ ਟੁੱਟਦੇ ਨਜਰ ਆ ਰਹੇ ਹਨ।

ਇਹ ਹੈ ਪੂਰਾ ਮਾਮਲਾ ?

ਦਰਅਸਲ ਮਾਮਲਾ ਹੈ ਫਰੀਦਕੋਟ (Faridkot)ਦੇ ਬਰਜਿੰਦਰਾ ਕਾਲਜ ਦੇ ਬੀਐਸਸੀ ਐਗਰੀਕਲਚਰ ਵਿਭਾਗ ਦਾ ਜਿਸ ਵਿੱਚ ਖੇਤੀਬਾੜੀ ਸੰਬੰਧੀ ਖੋਜ ਕਾਰਜਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ ਅਤੇ ਇਸ ਕਾਲਜ ਵਿਚ 1982 ਤੋਂ ਭਾਰਤ ਦੇ ਸਾਬਕਾ ਰਾਸਟਰਪਤੀ ਗਿਆਨੀ ਜੈਲ ਸਿੰਘ ਦੇ ਯਤਨਾਂ ਸਦਕਾ ਸੁਰੂ ਹੋਈ ਸੀ। ਇਸ ਕਾਲਜ ਵਿਚ ਮਹਿਜ 4000 ਤੋਂ 10 ਹਜਾਰ ਰੁਪੈ ਸਲਾਨਾ ਦੀ ਫੀਸ ਭਰ ਕੇ ਗਰੀਬ ਪਰਿਵਾਰਾਂ ਦੇ ਬੱਚੇ ਬੀਐਸਸੀ ਦੀ ਡਿਗਰੀ ਕਰ ਕੇ ਉੱਚ ਅਹੁਦਿਆ ਤੇ ਨੌਕਰੀ ਕਰ ਸਕਦੇ ਸਨ। ਹੁਣ ਇਹ ਕੋਰਸ ਅਤੇ ਵਿਭਾਗ ਇਸ ਕਾਲਜ ਵਿਚ ਬੰਦ ਹੋਣ ਜਾ ਰਿਹਾ ਕਿਉਕਿ ਇੰਡੀਅਨ ਕੌਂਸਲ ਆਫ ਐਗਰੀਕਲਰ ਰਿਸਰਚ( ਆਈਸੀਏਆਰ) ਨੇ ਸਾਲ 2019 ਵਿਚ ਬੀਐਸਸੀ ਐਗਰੀ ਕਲਚਰ ਦੇ ਕੋਰਸ ਕਰਵਾ ਰਹੇ ਕਾਲਜਾਂ ਲਈ ਕੁੱਝ ਸ਼ਰਤਾਂ ਤਹਿ ਕੀਤੀਆਂ ਸਨ ਜਿੰਨਾਂ ਵਿਚੋਂ 3 ਸ਼ਰਤਾਂ ਫਰੀਦਕੋਟ ਦਾ ਬਰਜਿੰਦਰਾ ਕਾਲਜ ਪੂਰੀਆਂ ਨਹੀਂ ਕਰਦਾ।

ਨਵੀਆਂ ਸ਼ਰਤਾਂ ‘ਤੇ ਪੂਰਾ ਨਹੀਂ ਉਤਰਦਾ ਬਰਜਿੰਦਰਾ ਕਾਲਜ

ਨਵੀਆਂ ਸ਼ਰਤਾਂ ਮੁਤਾਬਿਕ ਕਾਲਜ ਕੋਲ ਆਪਣੀ ਮਾਲਕੀ ਦੀ ਘੱਟੋ ਘੱਟ 40 ਏਕੜ ਵਾਹੀਯੋਗ ਜਮੀਨ ਹੋਣੀ ਚਾਹੀਦੀ ਹੈ ਜੋ ਕਿ ਬਰਜਿੰਦਰਾ ਕਾਲਜ ਕੋਲ ਇੰਨੀ ਜਮੀਨ ਨਹੀਂ ਹੈ ਪਰ ਬਰਜਿੰਦਰਾ ਕਾਲਜ ਪੰਜਾਬ ਭਰ ਦਾ ਪਹਿਲਾਂ ਅਜਿਹਾ ਸਰਕਾਰੀ ਕਾਲਜ ਹੇ ਜਿਸ ਪਾਸ ਆਪਣੀ ਮਾਲਕੀ ਵਾਲਾ 15 ਏਕੜ ਦਾ ਖੇਤੀਬਾੜੀ ਫਾਰਮ, ਦੂਸਰੀ ਸਰਤ ਮੁਤਾਬਿਕ ਕਾਲਜ ਵਿਚ ਖੇਤੀ ਕਾਰਜਾਂ ਸੰਬੰਧੀ ਲੋੜੀਂਦੀ ਪ੍ਰਯੋਗਸ਼ਾਲਾ ਹੋਣੀ ਚਾਹੀਦੀ ਹੈ, ਇਹ ਸ਼ਰਤ ਵੀ ਬਰਜਿੰਦਰਾ ਕਾਲਜ ਪੂਰੀ ਨਹੀਂ ਕਰਦਾ ਜਦੋਕਿ ਇਹ ਕਲਾਜ ਇਹ ਕਰ ਸਕਦਾ, ਤੀਜੀ ਸ਼ਰਤ ਮੁਤਾਬਿਕ ਕਲਾਜ ਵਿਚ ਫੈਕਟੀ ਘੱਟ ਹੈ ਜੋ ਸਰਕਾਰ ਨੇ ਪੂਰੀ ਕਰਨੀ ਹੈ। ਇਹ ਤਿੰਨ ਸ਼ਰਤਾਂ ਪੂਰੀਆਂ ਨਾਂ ਹੋਣ ਕਾਰਨ ਇਥੋਂ ਇਹ ਕੋਰਸ ਬੰਦ ਹੋਣ ਜਾ ਰਹੇ ਹਨ। ਬੀਤੇ ਕਰੀਬ 3 ਸਾਲਾਂ ਤੋਂ ਇਥੇ ਇਕ ਵੀ ਦਾਖਲਾ ਨਹੀਂ ਹੋਇਆ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ