Rain Effect: ਪੰਜਾਬ ਚ ਡੇਢ ਲੱਖ ਹੈਕਟੇਅਰ ‘ਤੇ ਲੱਗੀ ਕਣਕ ਦੀ ਫਸਲ ਤਬਾਹ, ਇਨ੍ਹਾਂ ਜ਼ਿਲ੍ਹਿਆਂ ‘ਚ ਹੋਇਆ ਸਭ ਤੋਂ ਵੱਧ ਨੁਕਸਾਨ

Published: 

20 Mar 2023 16:20 PM

Agriculture News: ਪੰਜਾਬ ਵਿੱਚ ਵੀਰਵਾਰ ਨੂੰ 11.9 ਮਿਲੀਮੀਟਰ ਮੀਂਹ ਪਿਆ ਸੀ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ।

Rain Effect: ਪੰਜਾਬ ਚ ਡੇਢ ਲੱਖ ਹੈਕਟੇਅਰ ਤੇ ਲੱਗੀ ਕਣਕ ਦੀ ਫਸਲ ਤਬਾਹ, ਇਨ੍ਹਾਂ ਜ਼ਿਲ੍ਹਿਆਂ ਚ ਹੋਇਆ ਸਭ ਤੋਂ ਵੱਧ ਨੁਕਸਾਨ

Punjab Weather :ਪੰਜਾਬ 'ਚ ਗੜੇਮਾਰੀ ਦੇ ਨਾਲ ਮੀਂਹ ਦੀ ਭਵਿੱਖਵਾਣੀ, ਦਿੱਲੀ-NCR 'ਚ ਵੀ ਮੀਂਹ ਸ਼ੁਰੂ, ਅਲਰਟ ਜਾਰੀ

Follow Us On

ਪੰਜਾਬ ਨਿਊਜ: ਪਿਛਲੇ ਹਫਤੇ ਸ਼ਨੀਵਾਰ ਅਤੇ ਐਤਵਾਰ ਨੂੰ ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਗੜਿਆਂ ਦੇ ਨਾਲ ਮੀਂਹ ( Hailstrom & Rain) ਪਿਆ। ਇਸ ਕਾਰਨ ਖੇਤਾਂ ਵਿੱਚ ਖੜ੍ਹੀਆਂ ਫਸਲਾਂ (Crop)ਬਰਬਾਦ ਹੋ ਗਈਆਂ। ਉੱਥੇ ਹੀ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਵਧ ਗਈਆਂ ਹਨ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਤੇਜ਼ ਹਵਾਵਾਂ ਦੇ ਨਾਲ ਹੋਈ ਬੇਮੌਸਮੀ ਬਾਰਿਸ਼ ਨੇ ਪੰਜਾਬ ਦੇ ਵੱਧ ਰਹੇ ਤਾਪਮਾਨ ਨੂੰ ਘੱਟ ਕਰ ਦਿੱਤਾ ਹੈ, ਪਰ ਕਿਸਾਨਾਂ ਨੂੰ ਹੁਣ ਦੂਜੀ ਚਿੰਤਾ ਸਤਾ ਰਹੀ ਹੈ। ਮੀਂਹ ਨਾਲ ਤੇਜ਼ ਹਵਾ ਚੱਲਣ ਕਾਰਨ ਸੂਬੇ ਅੰਦਰ ਕਰੀਬ 1.5 ਲੱਖ ਹੈਕਟੇਅਰ ਕਣਕ ਦੀ ਫ਼ਸਲ ਜ਼ਮੀਨ ‘ਤੇ ਡਿੱਗ ਗਈ। ਇਸ ਕਾਰਨ ਕਾਫੀ ਫਸਲ ਬਰਬਾਦ ਹੋ ਗਈ।

ਵੀਰਵਾਰ ਨੂੰ ਹੋਈ 11.9 ਮਿਲੀਮੀਟਰ ਬਾਰਿਸ਼

ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਵੀਰਵਾਰ ਨੂੰ 11.9 ਮਿਲੀਮੀਟਰ ਮੀਂਹ ਪਿਆ। ਇਸ ਦੇ ਨਾਲ ਹੀ ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਇਹੀ ਕਾਰਨ ਹੈ ਕਿ ਫਸਲ ਜ਼ਮੀਨ ‘ਤੇ ਡਿੱਗ ਗਈ। ਹਾਲਾਂਕਿ ਸੋਮਵਾਰ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ ‘ਚ ਕਿਸਾਨ ਫਸਲ ਨੂੰ ਲੈ ਕੇ ਚਿੰਤਤ ਹੋ ਗਏ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਆਖਰੀ ਹਫਤੇ ਅਸਮਾਨ ਸਾਫ ਹੋ ਜਾਵੇਗਾ। ਇਸ ਨਾਲ ਤਾਪਮਾਨ ਵਧੇਗਾ। ਦੱਸਿਆ ਜਾ ਰਿਹਾ ਹੈ ਕਿ ਅਗਲੇ ਹਫਤੇ ਤੱਕ ਤਾਪਮਾਨ 35-36 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਪ੍ਰੈਲ ਦੇ ਦੂਜੇ ਹਫ਼ਤੇ ਤੱਕ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਸੁੱਕ ਜਾਵੇਗੀ। ਇਸ ਤੋਂ ਬਾਅਦ ਕਟਾਈ ਕੀਤੀ ਜਾ ਸਕਦੀ ਹੈ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਇੰਨੀ ਹੋਈ ਬਾਰਿਸ਼

ਵੀਰਵਾਰ ਨੂੰ ਨਵਾਂਸ਼ਹਿਰ ਵਿੱਚ 21.1 ਮਿਲੀਮੀਟਰ, ਪਟਿਆਲਾ ਵਿੱਚ 30.5 ਮਿਲੀਮੀਟਰ, ਲੁਧਿਆਣਾ ਵਿੱਚ 28.6 ਮਿਲੀਮੀਟਰ, ਬਰਨਾਲਾ ਵਿੱਚ 19.7 ਮਿਲੀਮੀਟਰ, ਸੰਗਰੂਰ ਵਿੱਚ 17.3 ਮਿਲੀਮੀਟਰ, ਕਪੂਰਥਲਾ ਵਿੱਚ 20.8 ਮਿਲੀਮੀਟਰ ਅਤੇ ਫਤਿਹਗੜ੍ਹ ਸਾਹਿਬ ਵਿੱਚ 13.8 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸ ਤਰ੍ਹਾਂ ਹੋਰਨਾਂ ਜ਼ਿਲ੍ਹਿਆਂ ਵਿੱਚ 10 ਮਿਲੀਮੀਟਰ ਮੀਂਹ ਪਿਆ। ਇਸ ਦੇ ਨਾਲ ਹੀ ਪੰਜਾਬ ਦੇ ਖੇਤੀਬਾੜੀ ਵਿਭਾਗ ਅਨੁਸਾਰ ਲੁਧਿਆਣਾ ਅਤੇ ਸੰਗਰੂਰ ਵਿੱਚ ਕਰੀਬ 60 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸੇ ਤਰ੍ਹਾਂ ਗੁਰਦਾਸਪੁਰ ਅਤੇ ਬਠਿੰਡਾ ਵਿੱਚ 20 ਹਜ਼ਾਰ ਹੈਕਟੇਅਰ ਰਕਬੇ ਵਿੱਚ ਬੀਜੀ ਕਣਕ ਨਸ਼ਟ ਹੋ ਗਈ। ਇਹੀ ਹਾਲ ਬਰਨਾਲਾ ਤੇ ਮੋਗਾ ਦਾ ਹੈ। ਇੱਥੇ ਵੀ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ।

ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ ਅਤੇ ਘਟ ਸਕਦਾ ਹੈ ਉਤਪਾਦਨ

ਇਸ ਦੇ ਨਾਲ ਹੀ ਸਥਾਨਕ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਕਣਕ ਦੀ ਫ਼ਸਲ ਵਿੱਚ ਦਾਣਾ ਪੈਦਾ ਹੋਇਆ ਸੀ, ਉਸ ਨੂੰ ਮੀਂਹ ਕਾਰਨ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਅਜਿਹੇ ਵਿੱਚ ਮੀਂਹ ਕਾਰਨ ਇਹ ਫ਼ਸਲਾਂ ਖੇਤਾਂ ਵਿੱਚ ਡਿੱਗ ਪਈਆਂ ਹਨ। ਪੀਏਯੂ ਦੇ ਇੱਕ ਮਾਹਿਰ ਨੇ ਦੱਸਿਆ ਕਿ ਦਾਣਿਆਂ ਵਿੱਚ ਨਮੀ ਚਮਕ ਨੂੰ ਘਟਾ ਸਕਦੀ ਹੈ ਅਤੇ ਫੰਗਲ ਇਨਫੈਕਸ਼ਨ ਦਾ ਕਾਰਨ ਵੀ ਬਣ ਸਕਦੀ ਹੈ। ਇਸ ਨਾਲ ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ ਅਤੇ ਉਤਪਾਦਨ ਘਟ ਸਕਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ