Agriculture News: ਮੰਡੀਆਂ ‘ਚ ਗਲ ਰਹੀ ਪਨਸਪ ਵੱਲੋਂ ਖਰੀਦੀ ਕਣਕ, ਸਪੈਸ਼ਲ ਲੋਡਿੰਗ ਟਰੇਨ ਦੀ ਕੀਤੀ ਜਾ ਰਹੀ ਉਡੀਕ

Updated On: 

07 May 2023 20:08 PM

ਸਰਕਾਰੀ ਖਰੀਦ ਏਜੰਸੀ ਪਨਸਪ ਕੋਲ ਇਨਡੋਰ ਸਟੋਰੇਜ ਲਈ ਗੁਦਾਮ ਨਾਂ ਹੋਣ ਕਾਰਨ ਮੰਡੀ ਤੋਂ ਹੋਣੀ ਹੈ। ਸਿੱਧੀ ਸਪੈਸਲ ਲੋਡਿੰਗ ਟਰੇਨ ਵਿਚ ਭਰਾਈ, ਪਰ ਸਮੇਂ ਸਿਰ ਭਰਾਈ ਨਾ ਹੋਣ ਕਰਕੇ ਹੁਣ ਇਹ ਕਣਕ ਗਲਨ ਲੱਗ ਪਈ ਹੈ। ਫਰੀਦਕੋਟ ਤੋਂ Sukhjinder Sahota ਅਤੇ ਸੰਗਰੂਰ ਤੋਂ R.N. Kansal ਰਿਪੋਰਟ।

Agriculture News: ਮੰਡੀਆਂ ਚ ਗਲ ਰਹੀ ਪਨਸਪ ਵੱਲੋਂ ਖਰੀਦੀ ਕਣਕ, ਸਪੈਸ਼ਲ ਲੋਡਿੰਗ ਟਰੇਨ ਦੀ ਕੀਤੀ ਜਾ ਰਹੀ ਉਡੀਕ
Follow Us On

ਫਰੀਦਕੋਟ ਨਿਊਜ: ਇੱਥੋਂ ਦੀ ਅਨਾਜ ਮੰਡੀ ਵਿਚ ਸਰਕਾਰੀ ਖਰੀਦ ਏਜੰਸੀ ਪਨਸਪ ਵੱਲੋਂ ਖਰੀਦ ਕੀਤੀ ਗਈ ਕਣਕ ਆੜ੍ਹਤੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਨਜਰ ਆ ਰਹੀ ਹੈ। ਫਰੀਦਕੋਟ ਦੀ ਅਨਾਜ ਮੰਡੀ ਵਿਚੋਂ ਬਾਕੀ ਏਜੰਸੀਆਂ ਵੱਲੋਂ ਖਰੀਦ ਗਈ ਕਣਕ ਲਗਭਗ 80 ਪ੍ਰਤੀਸ਼ਤ ਤੱਕ ਮੰਡੀਆਂ ਵਿਚੋਂ ਚੱਕੀ ਜਾ ਚੁੱਕੀ ਹੈ ਅਤੇ ਆਏ ਦਿਨ ਖਰੀਦ ਕੀਤੀ ਹੋਈ ਕਣਕ ਨੂੰ ਚੁਕਿਆ ਜਾ ਰਿਹਾ ਹੈ ਅਤੇ ਵੱਖ ਵੱਖ ਗੁਦਾਮਾਂ ਵਿਚ ਸਟੋਰ ਕੀਤਾ ਜਾ ਰਿਹਾ ਹੈ। ਪਰ ਇਸ ਦੇ ਨਾਲ ਹੀ ਸਰਕਾਰੀ ਖਰੀਦ ਏਜੰਸੀ ਪਨਸਪ ਵੱਲੋਂ ਖਰੀਦੀ ਹੋਈ ਕਣਕ ਇਨ੍ਹੀ ਦਿਨੀ ਲੇਬਰ ਅਤੇ ਆੜ੍ਹਤੀਆਂ ਲਈ ਵੱਡੀ ਸਮੱਸਿਆ ਦਾ ਕਾਰਨ ਬਣਦੀ ਨਜਰ ਆ ਰਹੀ ਹੈ।

ਦਰਅਸਲ, ਸਰਕਾਰੀ ਖਰੀਦ ਏਜੰਸੀ ਪਨਸਪ ਵੱਲੋਂ ਜੋ ਕਣਕ ਦੀ ਖਰੀਦ ਕੀਤੀ ਗਈ ਸੀ ਉਸ ਵਿਚੋਂ ਜਿਆਦਾਤਰ ਕਣਕ ਇਹਨੀਂ ਦਿਨੀ ਵੱਖ ਵੱਖ ਅਨਾਜ ਮੰਡੀਆ ਵਿਚ ਪਈ ਹੈ ਅਤੇ ਫਰੀਦਕੋਟ ਦੀ ਅਨਾਜ ਮੰਡੀ ਵਿਚ ਪਈ ਇਹ ਕਣਕ ਮੰਡੀ ਦੇ ਆੜ੍ਹਤੀਆਂ ਅਤੇ ਲੇਬਰ ਲਈ ਵੱਡੀ ਸਿਰਦਰਦੀ ਬਣਦੀ ਜਾ ਰਹੀ ਹੈ। ਪਨਸਪ ਕੋਲ ਫਰੀਦਕੋਟ ਵਿਚ ਇਨਡੋਰ ਵਿਚ ਕਣਕ ਸਟੋਰ ਕਰਨ ਲਈ ਕੋਈ ਵੀ ਗੁਦਾਮ ਨਹੀਂ ਹੈ ਇਸ ਲਈ ਐਫਸੀਆਈ ਦੀਆ ਹਦਾਇਤਾਂ ਅਨੁਸਾਰ ਖਰੀਦ ਕੀਤੀ ਹੋਈ ਕਣਕ ਨੂੰ ਓਪਨ ਗੁਦਾਮਾਂ ਵਿਚ ਸਟੋਰ ਨਹੀਂ ਕੀਤਾ ਜਾ ਸਕਦਾ। ਜਿਸ ਕਾਰਨ ਪਨਸਪ ਵੱਲੋਂ ਐਫਸੀਆਈ ਦੀਆ ਹਿਦਾਇਤਾਂ ਅਨੁਸਾਰ ਖਰੀਦ ਕੀਤੀ ਹੋਈ ਕਣਕ ਦੀ ਸਿੱਧੀ ਸਪਲਾਈ ਮੰਡੀ ਤੋਂ ਸਪੈਸ਼ਲ ਲੋਡਿੰਗ ਟਰੇਨ ਰਾਹੀ ਕੇਂਦਰੀ ਐਫਸੀਆਈ ਨੂੰ ਦਿੱਤੀ ਜਾਣੀ ਹੈ।

ਖੁਲ੍ਹੇ ਅਸਮਾਨ ਹੇਠ ਗਲ ਰਹੀ ਕਣਕ

ਪਰ ਪਿਛਲੇ ਕੁਝ ਦਿਨਾਂ ਤੋਂ ਖਰਾਬ ਮੌਸ਼ਮ ਅਤੇ ਹੋਰ ਕਈ ਕਾਰਨਾਂ ਕਰਕੇ ਕੋਈ ਵੀ ਸਪੈਸ਼ਲ ਲੋਡਿੰਗ ਟਰੇਨ ਫਰੀਦਕੋਟ ਵਿਚ ਨਹੀਂ ਲੱਗ ਸਕੀ ਜਿਸ ਕਾਰਨ ਪਨਸਪ ਵੱਲੋਂ ਖਰੀਦੀ ਹੋਈ ਕਣਕ ਦੀ ਮੰਡੀਆਂ ਵਿਚੋਂ ਚੁਕਾਈ ਨਹੀਂ ਹੋ ਸਕੀ। ਉਧਰ ਮੌਸਮ ਖਰਾਬ ਹੋਣ ਕਾਰਨ ਮੰਡੀ ਦੇ ਫੜ੍ਹ ਵਿਚ ਖੁੱਲ੍ਹੇ ਅਸਮਾਨ ਹੇਠ ਪਈਆਂ ਕਣਕ ਦੀਆਂ ਭਰੀਆਂ ਬੋਰੀਆਂ ਬਾਰਸ਼ ਵਿੱਚ ਭਿੱਜ ਰਹੀਆਂ ਹਨ ਅਤੇ ਕਣਕ ਗਲ ਸੜ ਰਹੀ ਹੈ ਜਿਸ ਕਾਰਨ ਕਣਕ ਦੀ ਜੇਕਰ ਕੁਆਲਟੀ ਖਰਾਬ ਹੁੰਦੀ ਹੈ ਤਾਂ ਸੰਬੰਧਿਤ ਏਜੰਸੀ ਦੇ ਇੰਸਪੈਕਟਰ ਨੂੰ ਖਿਮਿਆਜਾ ਭੁਗਤਣਾਂ ਪਵੇਗਾ ਅਤੇ ਜੇਕਰ ਕਣਕ ਖਰਾਬ ਹੋਣ ਕਾਰਨ ਜਾਂ ਤੇਜ ਧੁੱਪ ਕਾਰਨ ਕਣਕ ਦੀ ਕਟੌਤੀ ਹੁੰਦੀ ਹੈ ਤਾਂ ਉਸ ਸਭ ਦੀ ਭਰਪਾਈ ਆੜ੍ਹਤੀਆਂ ਨੂੰ ਕਰਨੀ ਹੋਵੇਗੀ, ਜਿਸ ਨਾਲ ਮੰਡੀ ਵਿਚ ਕੰਮ ਕਰਨ ਵਾਲੀ ਲੇਬਰ ਤੇ ਵੀ ਬੋਝ ਪਵੇਗਾ।

ਕੀ ਕਹਿਣਾਂ ਹੈ ਆੜ੍ਹਤੀਆ ਐਸ਼ੋਸ਼ੀਏਸ਼ਨ ਦਾ?

ਗੱਲਬਾਤ ਕਰਦਿਆਂ ਆੜ੍ਹਤੀਆਂ ਐਸ਼ੋਸੀਏਸ਼ਨ ਫਰੀਦਕੋਟ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪਨਸਪ ਵਿਭਾਗ ਦੀ ਲਗਭਗ 30 ਪ੍ਰਤੀਸ਼ਤ ਕਣਕ ਹੀ ਹਾਲੇ ਤੱਕ ਮੰਡੀਆਂ ਵਿਚੋਂ ਚੱਕੀ ਗਈ ਹੈ। ਆੜ੍ਹਤੀਆਂ ਨੇ ਦੱਸਿਆ ਕਿ ਪਨਸਪ ਕੋਲ ਆਪਣਾ ਕੋਈ ਇਨਡੋਰ ਗੁਦਾਮ ਨਹੀਂ ਹੇ ਜਿਸ ਕਾਰਨ ਐਫਸੀਆਈ ਦੀਆਂ ਹਦਾਇਤਾਂ ਅਨੁਸਾਰ ਪਨਸਪ ਦਾ ਮਾਲ ਸਪੈਸਲ ਲੋਡਿੰਗ ਟਰੇਨਾਂ ਰਾਹੀਂ ਸਿੱਧੇ ਤੌਰ ਤੇ ਐਫਸੀਆਈ ਨੂੰ ਭੇਜਿਆ ਜਾਵੇ। ਪਰ ਬੀਤੇ ਕਈ ਦਿਨਾਂ ਤੋਂ ਫਰੀਦਕੋਟ ਨੂੰ ਸਪੈਸ਼ਲ ਲੋਡਿੰਗ ਟਰੇਨ ਨਹੀਂ ਮਿਲੀ ਜਿਸ ਕਾਰਨ ਮੌਸਮ ਖਰਾਬ ਹੋਣ ਅਤੇ ਬਰਸਾਤ ਹੋ ਜਾਣ ਨਾਲ ਮੰਡੀਆ ਵਿਚ ਪਈ ਕਿਸਾਨਾਂ ਦੀ ਕਣਕ ਦੀ ਫਸਲ ਖਰਾਬ ਹੋ ਰਹੀ ਹੈ। ਉਹਨਾਂ ਦੱਸਿਆ ਕਿ ਇਸ ਸਮੱਸਿਆ ਸੰਬੰਧੀ ਉਹਨਾਂ ਵੱਲੋਂ ਆਲ੍ਹਾ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਗਿਆਂ ਪਰ ਹਾਲੇ ਤੱਕ ਕੋਈ ਵੀ ਹੱਲ ਹੁੰਦਾ ਨਜਰ ਨਹੀਂ ਆ ਰਿਹਾ।

ਉੱਧਰ ਪਨਸਪ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਕੋਲ ਓਪਨ ਗੁਦਾਮ ਹਨ। ਇਨਡੋਰ ਗੁਦਾਮ ਨਾਂ ਹੋਣ ਕਾਰਨ ਉਹਨਾਂ ਦਾ ਜਿਆਂਦਾਤਰ ਮਾਲ ਡਾਇਰੈਕਟ ਡਿਲਵਰੀ ਰਾਹੀਂ ਜਾਉਂਦਾ ਹੈ।ਪਰ ਮੌਸਮ ਖਰਾਬ ਹੋਣ ਤੋਂ ਬਾਅਦ ਨਮੀ ਵਧਣ ਕਾਰਨ ਥੋੜੀ ਸਮੱਸਿਆ ਆਈ ਸੀ। ਪਰ ਹੁਣ ਸਭ ਠੀਕ ਹੈ ਅਤੇ ਵਧੀਆ ਕੰਮਕਾਰ ਚੱਲ ਰਿਹਾ ਹੈ।ਉਹਨਾਂ ਦੱਸਿਆ ਕਿ ਐਫਸੀਆਈ ਦੇ ਇਨਡੋਰ ਗੁਦਾਮਾਂ ਵਿਚ ਮਾਲ ਲਗਾਇਆ ਜਾ ਰਿਹਾ ਅਤੇ ਕਿਸੇ ਨੂੰ ਕਿਸੇ ਵੀ ਤਰਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਸੁਨਾਮ ਚ ਵੀ ਭਗਵਾਨ ਭਰੋਸੇ ਪਈ ਹੈ ਖਬਰ

ਉੱਧਰ, ਸੁਨਾਮ ਦੇ ਲੌਂਗੋਵਾਲ ਅਤੇ ਨੇੜਲੇ ਕੇਂਦਰਾਂ ਵਿੱਚ ਕਣਕ ਦੇ ਅੰਬਾਰ ਲੱਗੇ ਹਨ। ਕਮਜੋਰ ਲਿਫਟਿੰਗ ਕਰਕੇ ਆੜ੍ਹਤੀਆਂ ਅਤੇ ਮਜਦੂਰਾਂ ਦੇ ਸਾਹ ਅਟਕੇ ਹੋਏ ਹਨ। ਟੀਵੀ9 ਵੱਲੋਂ ਜਦੋਂ ਇਨ੍ਹਾਂ ਕੇਂਦਰਾਂ ਦਾ ਦੌਰਾ ਕੀਤਾ ਗਿਆ ਤਾਂ ਇੱਥੇ ਹਾਲੇ ਵੀ 50 ਫੀਸਦੀ ਕਣਕ ਦੀ ਲਿਫਟਿੰਗ ਬਕਾਇਆ ਪਈ ਹੋਈ ਹੈ। ਕਿਸਾਨ ਬੇਸ਼ਕ ਆਪਣੀ ਫਸਲ ਨੂੰ ਵੇਚ ਕੇ ਘਰਾਂ ਨੂੰ ਪਰਤ ਚੁੱਕੇ ਹਨ, ਪਰ ਕਮਜੋਰ ਲਿਫਟਿੰਗ ਕਰਕੇ ਆੜ੍ਹਤੀ ਅਤੇ ਮਜਦੂਰ ਬੇਹੱਦ ਪਰੇਸ਼ਾਨ ਦਿਖਾਈ ਦੇ ਰਹੇ ਹਨ। ਜਦਕਿ ਚੀਮਾ ਮੰਡੀ ਦੇ ਸਕੱਤਰ ਦੇ ਸਹਾਇਕ ਨੇ ਦੱਸਿਆ ਕਿ ਲੇਬਰ ਦੀ ਘਾਟ ਕਰਕੇ ਲਿਫਟਿੰਗ ਵਿੱਚ ਦੇਰ ਹੋ ਰਹੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ