Wheat Crop: ਮੌਸਮ ਦੀ ਮਾਰ, ਮੰਡੀਆਂ 'ਚ ਕਣਕ ਦੇ ਅੰਬਾਰ, ਅੰਮ੍ਰਿਤਸਰ ਦੀ ਦਾਣਾ ਮੰਡੀ ਦੀ ਹਾਲਤ ਖਰਾਬ Punjabi news - TV9 Punjabi

Wheat Crop: ਮੌਸਮ ਦੀ ਮਾਰ, ਮੰਡੀਆਂ ‘ਚ ਕਣਕ ਦੇ ਅੰਬਾਰ, ਅੰਮ੍ਰਿਤਸਰ ਦੀ ਦਾਣਾ ਮੰਡੀ ਦੀ ਹਾਲਤ ਖਰਾਬ

Published: 

19 Apr 2023 21:00 PM

Farmer's Demand: ਕਿਸਾਨਾਂ ਦਾ ਕਹਿਣਾ ਹੈ ਕਿ ਲਿਫਟਿੰਗ ਦਾ ਕੰਮ ਵੀ ਆੜਤੀਆ ਨੂੰ ਦਿੱਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

Follow Us On

ਅੰਮ੍ਰਿਤਸਰ ਨਿਊਜ: ਅੰਮ੍ਰਿਤਸਰ ਦੀ ਭਗਤਾਂ ਵਾਲ਼ਾ ਦਾਣਾ ਮੰਡੀ ਵਿੱਚ ਬੁੱਧਵਾਰ ਨੂੰ ਚੇਅਰਮੈਨ ਬਲਬੀਰ ਸਿੰਘ (Balbir Singh) ਜਾਇਜਾ ਲੈਣ ਲਈ ਪੁੱਜੇ ਤੇ ਉਨ੍ਹਾਂ ਨੂੰ ਕਿਸਾਨਾਂ ਦੀ ਨਰਾਜਗੀ ਦਾ ਸਾਹਮਣਾ ਕਰਨਾ ਪਿਆ। ਮੰਡੀ ਦੇ ਪ੍ਰਧਾਨ ਵੱਲੋ ਉਨ੍ਹਾਂ ਨੂੰ ਮੌਜੂਦਾ ਹਾਲਾਤਾਂ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਨਾਂ ਤੇ ਮੰਡੀ ਵਿੱਚ ਸ਼ੈਡ ਨੇ ਅਤੇ ਨਾ ਹੀ ਲਿਫਟਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਹਾਲ ਪਿੱਛਲੀਆਂ ਸਰਕਾਰਾਂ ਸਮੇਂ ਸਨ, ਉਹੀ ਹਾਲ ਮੌਜੂਦਾ ਸਰਕਾਰ ਦੇ ਸਮੇਂ ਵੀ ਹਨ।

ਮੰਡੀ ਪ੍ਰਧਾਨ ਅਮਨਦੀਪ ਸਿੰਘ ਛੀਨਾ (Amandeep Singh Cheena) ਨੇ ਕਿਹਾ ਕਿ ਲਿਫਟਿੰਗ ਨਾ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤਾਂ ਦਾ ਜਾਇਜਾ ਲੈਣ ਚੇਅਰਮੈਨ ਨੇ ਛੇਤੀ ਹੀ ਮੁਸ਼ਕਿਲਾਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ। ਇਸ ਮੌਕੇ ਕਿਸਾਨਾਂ ਨੇ ਨਰਾਜਗੀ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਦਾ ਮੁਵਾਵਜਾ ਬੈਂਕ ਖਾਤੇ ਵਿੱਚ ਆ ਜਾਵੇਗਾ, ਪਰ ਅਜੇ ਤੱਕ ਆਇਆ ਨਹੀਂ। ਉਨ੍ਹਾਂ ਨੇ ਅਪੀਲ ਕੀਤੀ ਕਿ ਛੇਤੀ ਤੋਂ ਛੇਤੀ ਉਨ੍ਹਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।

ਛੇਤੀ ਹੋਵੇਗਾ ਆੜ੍ਹਤਿਆਂ ਦੀਆਂ ਮੁਸ਼ਕੱਲਾਂ ਦਾ ਹੱਲ

ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਿਹਾ ਅੱਜ ਮੰਡੀ ਦੇ ਆੜ੍ਹਤੀਆ ਵੱਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਉਨ੍ਹਾਂ ਕਿਹਾ ਕਿ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਦੇ ਦਿਸ਼ਾ ਨਿਰਦੇਸ਼ ਅਤੇ ਫੂਡ ਸਪਲਾਈ ਮੰਤਰੀ ਦੇ ਆਦੇਸ਼ਾਂ ਤੇ ਉਹ ਮੰਡੀ ਦਾ ਜਾਇਜਾ ਲੈਣ ਆਏ ਸਨ। ਉਨ੍ਹਾਂ ਕਿਹਾ ਕਿ ਮੰਡੀ ਦੇ ਆੜ੍ਹਤੀਆਂ ਨੂੰ ਜੋ ਵੀ ਮੁਸ਼ਕਲਾਂ ਆ ਰਹੀਆਂ ਹਨ ਉਨ੍ਹਾਂ ਨੂੰ ਛੇਤੀ ਹੱਲ ਕੀਤਾ ਜਾਵੇਗਾ। ਬਲਬੀਰ ਸਿੰਘ ਪੰਨੂ ਨੇ ਮੰਡੀ ਪ੍ਰਧਾਨ ਵਲੋਂ ਮੰਤਰੀ ਧਾਲੀਵਾਲ ਨੂੰ ਚਾਰ ਸ਼ੈਡ ਬਣਾਉਣ ਲਈ ਕਿਹਾ ਗਿਆ, ਜਿਸ ਤੇ ਉਨ੍ਹਾਂ ਨੇ ਇਸ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।

ਕਿਸਾਨਾਂ ਨੂੰ ਛੇਤੀ ਮਿਲੇਗਾ ਮੁਆਵਜਾ

ਮੁਆਵਜੇ ਦੇ ਮਾਮਲੇ ਤੇ ਉਨ੍ਹਾਂ ਕਿਹਾ ਕਿ ਗਿਰਦਾਵਰੀਆਂ ਲਈ ਕਿਸਾਨਾਂ ਨੂੰ ਵੀ ਥੋੜੀ ਬਹੁਤੀ ਭੱਜ ਦੌੜ ਕਰਨੀ ਪਵੇਗੀ। ਮੁੱਖ ਮੰਤਰੀ ਜੀ ਆਦੇਸ਼ਾਂ ਤੇ ਉਹ ਗਰਾਊਂਡ ਲੈਵਲ ਤੇ ਮੰਡੀਆ ਦਾ ਦੌਰਾ ਕਰਨ ਆਏ ਹਨ। ਉਥੇ ਹੀ ਛੀਨਾ ਨੇ ਕਿਹਾ ਕਿ ਉਹ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਜੋ ਮੰਡੀ ਦੀਆ ਮੁਸ਼ਕਿਲਾਂ ਜਾਣਨ ਲਈ ਅਧਿਕਾਰੀਆ ਵੱਲੋ ਆਏ ਦਿਨ ਮੰਡੀ ਦਾ ਦੌਰਾ ਕੀਤਾ ਜਾ ਰਿਹਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version