ਤਹਿਰਾਨ ਦੇ ਬੰਕਰ ਵਿੱਚੋਂ ਇਸ ਦਿਨ ਬਾਹਰ ਆਉਣਗੇ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੇਈ?

Published: 

26 Jun 2025 13:53 PM IST

Supreme Leader Ali Khamenei : ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ 13 ਜੂਨ ਨੂੰ ਇਜ਼ਰਾਈਲੀ ਹਮਲੇ ਤੋਂ ਬਾਅਦ ਇੱਕ ਬੰਕਰ ਵਿੱਚ ਲੁਕੇ ਹੋਏ ਹਨ। ਉਨ੍ਹਾਂ ਦੇ 28 ਜੂਨ ਨੂੰ ਸ਼ਹੀਦ ਸੈਨਿਕਾਂ ਦੇ ਜਨਾਜੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਕਿਹਾ ਜਾ ਰਿਹਾ ਹੈ ਕਿ ਖਾਮੇਨੇਈ ਉਸੇ ਦਿਨ ਈਰਾਨ ਦੇ ਲੋਕਾਂ ਨੂੰ ਵੀ ਸੰਬੋਧਨ ਕਰ ਸਕਦੇ ਹਨ।

ਤਹਿਰਾਨ ਦੇ ਬੰਕਰ ਵਿੱਚੋਂ  ਇਸ ਦਿਨ ਬਾਹਰ ਆਉਣਗੇ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੇਈ?
Follow Us On

Supreme Leader Ali Khamenei : ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ, ਜੋ ਬੰਕਰ ਵਿੱਚ ਲੁਕੇ ਹੋਏ ਹਨ, ਕਦੋਂ ਬਾਹਰ ਆਉਣਗੇ? ਇਹ ਸਵਾਲ ਤਹਿਰਾਨ ਤੋਂ ਲੈ ਕੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਤੱਕ ਸੁਰਖੀਆਂ ਵਿੱਚ ਹੈ। 13 ਜੂਨ ਨੂੰ ਇਜ਼ਰਾਈਲੀ ਹਮਲੇ ਤੋਂ ਤੁਰੰਤ ਬਾਅਦ, ਖਾਮੇਨੇਈ ਨੂੰ ਈਰਾਨੀ ਫੌਜ ਨੇ ਤਹਿਰਾਨ ਨੇੜੇ ਇੱਕ ਬੰਕਰ ਵਿੱਚ ਲੁਕਾ ਦਿੱਤਾ ਸੀ। ਉਦੋਂ ਤੋਂ ਖਾਮੇਨੇਈ ਆਪਣੇ ਸੁਰੱਖਿਆ ਬਲਾਂ ਨਾਲ ਬੰਕਰ ਵਿੱਚ ਮੌਜੂਦ ਹੈ।

ਹੁਣ ਚੱਲ ਰਹੀਆਂ ਚਰਚਾਵਾਂ ਦੇ ਅਨੁਸਾਰ, ਖਾਮੇਨੇਈ 28 ਜੂਨ (ਸ਼ਨੀਵਾਰ) ਨੂੰ ਬੰਕਰ ਤੋਂ ਬਾਹਰ ਆ ਸਕਦੇ ਹਨ। ਦਰਅਸਲ, ਈਰਾਨ ਨੇ ਐਲਾਨ ਕੀਤਾ ਹੈ ਕਿ ਉਹ 28 ਜੂਨ ਨੂੰ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਕਮਾਂਡਰ ਅਤੇ ਵਿਗਿਆਨੀਆਂ ਦੇ ਅੰਤਿਮ ਸੰਸਕਾਰ ਕਰੇਗਾ। ਅਜਿਹੀ ਸਥਿਤੀ ਵਿੱਚ, ਸੰਭਾਵਨਾ ਹੈ ਕਿ ਖਾਮੇਨੇਈ ਈਰਾਨ ਦੇ ਇਨ੍ਹਾਂ ਸ਼ਹੀਦ ਸੈਨਿਕਾਂ ਦੇ ਜਨਾਜੇ ਵਿੱਚ ਵੀ ਸ਼ਾਮਲ ਹੋ ਸਕਦੇ ਹਨ।

ਸਵਾਲ- ਇਹ ਕਿਉਂ ਕਿਹਾ ਜਾ ਰਿਹਾ ਹੈ?

ਖਾਮੇਨੇਈ ਨਾ ਸਿਰਫ਼ ਈਰਾਨ ਦੀ ਸਰਕਾਰ ਦੇ ਮੁਖੀ ਹਨ, ਸਗੋਂ ਧਾਰਮਿਕ ਮੁਖੀ ਵੀ ਹਨ। ਪਹਿਲਾਂ ਵੀ ਉਹ ਵੱਡੇ ਕਮਾਂਡਰਾਂ ਜਾਂ ਅਫ਼ਸਰਾਂ ਦੇ ਜਨਾਜੇ ਵਿੱਚ ਸ਼ਾਮਲ ਹੋਜ ਚੁੱਕੇ ਹਨ। ਜਦੋਂ ਹਿਜ਼ਬੁੱਲਾ ਮੁਖੀ ਨਸਰੁੱਲਾ ਦਾ ਅੰਤਿਮ ਸੰਸਕਾਰ ਬੇਰੂਤ, ਲੇਬਨਾਨ ਵਿੱਚ ਹੋਇਆ ਸੀ, ਤਾਂ ਖਾਮੇਨੇਈ ਇਸ ਵਿੱਚ ਸ਼ਾਮਲ ਹੋਣ ਲਈ ਬੇਰੂਤ ਪਹੁੰਚੇ ਸਨ। ਨਸਰੁੱਲਾ ਨੂੰ ਖਾਮੇਨੇਈ ਦਾ ਕਰੀਬੀ ਮੰਨਿਆ ਜਾਂਦਾ ਸੀ।

2020 ਵਿੱਚ, ਜਦੋਂ ਇਰਾਕ ਵਿੱਚ ਜਨਰਲ ਕਾਸਿਮ ਸੁਲੇਮਾਨੀ ਦਾ ਜਨਾਜਾ ਨਿਕਲੀਆ, ਤਾਂ ਖਾਮੇਨੇਈ ਰੋ ਪਏ। ਉਨ੍ਹਾਂ ਕਿਹਾ ਕਿ ਸੁਲੇਮਾਨੀ ਦੀ ਮੌਤ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ। ਅਮਰੀਕੀ ਏਜੰਸੀਆਂ ‘ਤੇ ਸੁਲੇਮਾਨੀ ਨੂੰ ਮਾਰਨ ਦਾ ਆਰੋਪ ਲਗਾਇਆ ਗਿਆ ਸੀ।

ਪੁਰਾਣੇ ਟਰੈਕ ਰਿਕਾਰਡ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਵੀ ਖਾਮੇਨੇਈ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਬੰਕਰ ਤੋਂ ਬਾਹਰ ਆਉਣਗੇ। ਈਰਾਨੀ ਸਰਕਾਰ ਦੇ ਅਨੁਸਾਰ, ਕਮਾਂਡਰ ਅਤੇ ਵਿਗਿਆਨੀਆਂ ਨੂੰ 28 ਜੂਨ ਨੂੰ ਸਵੇਰੇ 8 ਵਜੇ ਤਹਿਰਾਨ ਵਿੱਚ ਦਫ਼ਨਾਇਆ ਜਾਵੇਗਾ।

ਦਫ਼ਨਾਉਣ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਪਹਿਲਾਂ, ਅੰਤਿਮ ਅਰਦਾਸ ਤਹਿਰਾਨ ਵਿੱਚ ਹੀ ਕੀਤੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਖਾਮੇਨੇਈ ਖੁਦ ਇਸਦੀ ਅਗਵਾਈ ਕਰ ਸਕਦੇ ਹਨ।

ਅਧਿਕਾਰੀਆਂ ਦਾ ਖਾਮੇਨੇਈ ਨਾਲ ਸੰਪਰਕ ਟੁੱਟ ਗਿਆ

ਐਕਸੀਓਸ ਦੇ ਅਨੁਸਾਰ, ਈਰਾਨ ਦੇ ਉੱਚ ਅਧਿਕਾਰੀਆਂ ਦਾ ਖਾਮੇਨੇਈ ਨਾਲ ਸੰਪਰਕ ਟੁੱਟ ਗਿਆ ਹੈ। ਇਹ ਖੁਲਾਸਾ ਉਦੋਂ ਹੋਇਆ ਜਦੋਂ ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਨੇ ਈਰਾਨ ‘ਤੇ ਅਮਰੀਕੀ ਬੰਬ ਡਿੱਗਣ ਤੋਂ ਪਹਿਲਾਂ ਖਾਮੇਨੇਈ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ।

ਈਰਾਨ ਦੇ ਰਾਸ਼ਟਰਪਤੀ ਨੇ ਤੁਰਕੀ ਨੂੰ ਕਿਹਾ ਕਿ ਅਸੀਂ ਖਾਮੇਨੇਈ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਹਾਂ, ਇਸ ਲਈ ਅਸੀਂ ਤੁਹਾਨੂੰ ਗੱਲ ਕਰਨ ਨਹੀਂ ਦੇ ਸਕਦੇ। ਖਾਮੇਨੇਈ ਦੀ ਸੁਰੱਖਿਆ ਈਰਾਨ ਦੇ ਵਿਸ਼ੇਸ਼ ਸੁਰੱਖਿਆ ਗਾਰਡ ਦੇ ਹੱਥਾਂ ਵਿੱਚ ਹੈ। ਇਸਨੂੰ ਸਿਪਾਹ-ਏ-ਵਲੀ-ਏ-ਅਮਰ ਕਿਹਾ ਜਾਂਦਾ ਹੈ।

ਇਸ ਫੋਰਸ ਵਿੱਚ ਲਗਭਗ 12 ਹਜ਼ਾਰ ਬਾਡੀਗਾਰਡ ਹਨ। ਜੋ ਵੱਖ-ਵੱਖ ਤਰੀਕਿਆਂ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਯੁੱਧ ਸ਼ੁਰੂ ਹੁੰਦੇ ਹੀ, ਖਾਮੇਨੇਈ ਨੇ ਆਪਣੇ ਆਪ ਨੂੰ ਵਲੀ-ਅਮਰ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਸੁਰੱਖਿਅਤ ਬੰਕਰ ਵਿੱਚ ਲਿਜਾਇਆ ਗਿਆ।