ਕੈਨੇਡਾ ਤੋਂ ਗੈਂਗਸਟਰ ਹੋਣਗੇ ਡਿਪੋਰਟ! CBSA ਨੇ ਬਦਮਾਸ਼ਾਂ ਦੀ ਬਣਾਈ ਲਿਸਟ, ਗੋਲਡੀ ਬਰਾੜ ਵੀ ਆਵੇਗਾ ਵਾਪਸ?

Published: 

19 Feb 2026 12:07 PM IST

ਕੈਨੇਡਿਅਨ ਮੀਡੀਆ ਰਿਪੋਰਟਸ ਮੁਤਾਬਕ, ਕੈਨੇਡਾ ਬਾਰਡਰ ਸਰਵਿਸਸ ਏਜੰਸੀ (ਸੀਬੀਐਸਏ) ਨੇ ਵੱਖ-ਵੱਖ ਦੇਸ਼ਾਂ 'ਦੇ 296 ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ। ਇਨ੍ਹਾਂ 'ਚੋਂ 32 ਗੈਂਗਸਟਰਾਂ ਨੂੰ ਇੰਮੀਗ੍ਰੇਸ਼ਨ ਐਂਡ ਰਫਿਊਜੀ ਬੋਰਡ ਆਫ ਕੈਨੇਡਾ ਨੇ ਡਿਪੋਰਟ ਕਰ ਦੇ ਹੁਕਮ ਦੇ ਦਿੱਤੇ ਹਨ।

ਕੈਨੇਡਾ ਤੋਂ ਗੈਂਗਸਟਰ ਹੋਣਗੇ ਡਿਪੋਰਟ! CBSA ਨੇ ਬਦਮਾਸ਼ਾਂ ਦੀ ਬਣਾਈ ਲਿਸਟ, ਗੋਲਡੀ ਬਰਾੜ ਵੀ ਆਵੇਗਾ ਵਾਪਸ?

Goldy Brar

Follow Us On

ਮਰਹੂਮ ਪੰਜਾਬ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਸਮੇਤ ਕਈ ਹੋਰ ਗੈਂਗਸਟਰਾਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਤਿਆਰੀ ਚਲ ਰਹੀ ਹੈ। ਕੈਨੇਡਾ ਸਰਕਾਰ ਨੇ ਗੈਰ-ਕਾਨੂੰਨੀ ਤਰੀਕੇ ਜਾਂ ਰਫਿਊਜੀ ਬਣ ਕੇ ਰਹਿਣ ਵਾਲੇ ਗੈਂਗਸਟਰਾਂ ਨੂੰ ਡਿਪੋਰਟ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਲਈ ਕੈਨੇਡਾ ‘ਚ ਵਸੂਲੀ ਤੇ ਫਾਇਰਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦਾ ਸਰਵੇ ਕੀਤਾ ਜਾ ਰਿਹਾ ਹੈ।

ਕੈਨੇਡਿਅਨ ਮੀਡੀਆ ਰਿਪੋਰਟਸ ਮੁਤਾਬਕ, ਕੈਨੇਡਾ ਬਾਰਡਰ ਸਰਵਿਸਸ ਏਜੰਸੀ (ਸੀਬੀਐਸਏ) ਨੇ ਵੱਖ-ਵੱਖ ਦੇਸ਼ਾਂ ‘ਦੇ 296 ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ। ਇਨ੍ਹਾਂ ‘ਚੋਂ 32 ਗੈਂਗਸਟਰਾਂ ਨੂੰ ਇੰਮੀਗ੍ਰੇਸ਼ਨ ਐਂਡ ਰਫਿਊਜੀ ਬੋਰਡ ਆਫ ਕੈਨੇਡਾ ਨੇ ਡਿਪੋਰਟ ਕਰਨ ਦੇ ਹੁਕਮ ਦੇ ਦਿੱਤੇ ਹਨ।

ਹਾਲਾਂਕਿ, ਸੀਬੀਐਸਏ ਨੇ ਹੁਣ ਤੱਕ ਡਿਪੋਰਟ ਕੀਤੇ ਜਾਣ ਵਾਲੇ ਗੈਂਗਸਟਰਾਂ ਦੀ ਸੂਚੀ ਜਨਤਕ ਨਹੀਂ ਕੀਤੀ ਹੈ। ਕੈਨੇਡਾ ਸਰਕਾਰ ਨੇ ਗੈਂਗਸਟਰਾਂ ਨੂੰ ਡਿਪੋਰਟ ਕਰਨ ‘ਚ ਸਖ਼ਤੀ ਦਿਖਾਈ ਤਾਂ ਗੈਂਗਸਟਰ ਗੋਲਡੀ ਬਰਾੜ, ਅਰਸ਼ਦੀਪ ਡੱਲਾ ਸਮੇਤ ਹੋਰ ਵੀ ਕਈ ਗੈਂਗਸਟਰ ਭਾਰਤ ਡਿਪੋਰਟ ਕੀਤੇ ਜਾ ਸਕਦੇ ਹਨ ਤੇ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕੇਗੀ।

ਕੈਨੇਡਾ ‘ਚ ਅਪਰਾਧਿਕ ਘਟਨਾਵਾਂ ‘ਚ ਹੋ ਰਿਹਾ ਵਾਧਾ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (BC) ਦੇ ਸਰੀ ‘ਚ ਕਾਰੋਬਾਰੀਆਂ ਤੋਂ ਵਸੂਲੀ, ਗੈਂਗਵਾਰ ਤੇ ਗੋਲੀਬਾਰੀ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਗੈਂਗਸਟਰਾਂ ਦੁਆਰਾ ਪੰਜਾਬੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਰੀ ਪੁਲਿਸ ਨੇ ਪੰਜਾਬੀ ‘ਚ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਕੈਨੇਡਾ ਦੀ ਬੀਸੀ ਪੁਲਿਸ ਦਾ ਕਹਿਣਾ ਹੈ ਕਿ ਹਾਲ ਹੀ ਦੇ ਮਹੀਨਿਆਂ ‘ਚ ਸਰੀ ਸਮੇਤ ਪੂਰੇ ਕੈਨੇਡਾ ‘ਚ ਫਿਰੌਤੀ ਦੇ ਮਾਮਲਿਆਂ ਦਾ ਟ੍ਰੇਂਡ ਦੇਖਿਆ ਗਿਆ ਹੈ। ਪੀੜਤਾਂ ਨੂੰ ਚਿੱਠੀਆਂ, ਫੋਨ ਕਾਲਾਂ, ਟੈਕਸਟ ਮੈਸੇਜ ਤੇ ਸੋਸ਼ਲ ਮੀਡੀਆ ਰਾਹੀਂ ਧਮਕੀ ਭਰੇ ਸੁਨੇਹੇ ਮਿਲ ਰਹੇ ਹਨ। ਕੈਨੇਡੀਅਨ ਜਾਂਚ ਏਜੰਸੀਆਂ ਇਸ ਸਮੇਂ ਇਨ੍ਹਾਂ ਫਿਰੌਤੀ ਦੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ।

ਕੈਨੇਡੀਅਨ ਪੁਲਿਸ ਨੇ ਹੁਣ ਆਪਣੀ ਵੈੱਬਸਾਈਟ ਤੇ ਵੀਡੀਓ ਅਤੇ ਟੈਕਸਟ ਰਾਹੀਂ ਪੰਜਾਬੀ ‘ਚ ਇੱਕ ਸਲਾਹ ਜਾਰੀ ਕੀਤੀ ਹੈ। ਇਸ ‘ਚ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਫਿਰੌਤੀ ਮੰਗਣ ਵਾਲਿਆਂ ਬਾਰੇ ਜਾਣਕਾਰੀ ਹੈ ਤਾਂ ਉਹ ਇਹ ਜਾਣਕਾਰੀ ਪੁਲਿਸ ਨੂੰ ਦੇਣ। ਪੁਲਿਸ ਨੇ ਇਸ ਜਾਣਕਾਰੀ ਲਈ ਇਨਾਮ ਦਾ ਐਲਾਨ ਵੀ ਕੀਤਾ ਹੈ।

ਜੂਨ 2025 ਤੋਂ ਬਾਅਦ ਤੇਜ਼ੀ ਨਾਲ ਵੱਧ ਰਹੇ ਮਾਮਲੇ

ਪੁਲਿਸ ਦੇ ਅਨੁਸਾਰ, ਜੂਨ 2025 ਤੋਂ ਸਰੀ ‘ਚ ਫਿਰੌਤੀ ਵਾਲੀਆਂ ਧਮਕੀਆਂ ਤੇ ਸੰਬੰਧਿਤ ਹਿੰਸਾ ‘ਚ ਵਾਧਾ ਹੋਇਆ ਹੈ। ਸਰੀ ਪੁਲਿਸ ਨੇ ਕਈ ਉਪਾਅ ਲਾਗੂ ਕੀਤੇ ਹਨ। ਜਿਸ ‘ਚ ਇੱਕ ਵਿਸ਼ੇਸ਼ ਰਣਨੀਤੀ ਵੀ ਸ਼ਾਮਲ ਹੈ। ਪੁਲਿਸ ਨੇ ਹੁਣ ਇੱਕ ਹੈਲਪਲਾਈਨ, ਸਰੀ ਐਕਸਟੋਰਸ਼ਨ ਟਿਪ ਲਾਈਨ (236-485-5149) ਸ਼ੁਰੂ ਕੀਤੀ ਹੈ। ਜਿਸ ਦੀ ਨਿਗਰਾਨੀ ਹਫ਼ਤੇ ਦੇ ਸੱਤ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤੀ ਜਾਂਦੀ ਹੈ।

ਕੈਨੇਡਾ ‘ਚ ਗੈਂਗਸਟਰਾਂ ਦੀ ਜਾਂਚ ਕਰ ਰਹੀਆਂ ਏਜੰਸੀਆਂ

ਸਰੀ ਪੁਲਿਸ ਸਰਵਿਸਿਜ਼ ਨੇ ਅਜਿਹੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਇੱਕ ਟਾਸਕ ਫੋਰਸ ‘ਚ 15 ਅਧਿਕਾਰੀ ਤੇ ਸਿਵਲੀਅਨ ਕਰਮਚਾਰੀ ਤਾਇਨਾਤ ਕੀਤੇ ਹਨ। ਟਾਸਕ ਫੋਰਸ ‘ਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਸਮੇਤ ਹੋਰ ਏਜੰਸੀਆਂ ਦੇ ਅਧਿਕਾਰੀ ਵੀ ਸ਼ਾਮਲ ਹਨ।

Related Stories
ਦੁਨੀਆ ‘ਚ ਜੰਗ ਦਾ ਇੱਕ ਹੋਰ ਨਵਾਂ ਮੋਰਚਾ! ਇਥੋਪੀਆ ਨੇ ਇਰੀਟਰੀਆ ਸਰਹੱਦ ‘ਤੇ ਤਾਇਨਾਤ ਕੀਤੀ ਫੌਜ, ਛਿੜ ਸਕਦੀ ਹੈ ਜੰਗ
US-Iran Talks: ਈਰਾਨ ਨਾਲ ਗੱਲਬਾਤ ਦੇ ਵਿਚਕਾਰ ਅਮਰੀਕਾ ਨੇ ਮੱਧ ਪੂਰਬ ‘ਚ ਵਧਾਈ ਫੌਜੀ ਮੌਜੂਦਗੀ, 24 ਘੰਟਿਆਂ ‘ਚ ਤਾਇਨਾਤ ਕੀਤੇ 50 ਤੋਂ ਵੱਧ ਲੜਾਕੂ ਜਹਾਜ਼
Bangladesh: ਤਾਰਿਕ ਰਹਿਮਾਨ ਨੇ ਬੰਗਲਾਦੇਸ਼ ਦੇ PM ਵਜੋਂ ਚੁੱਕੀ ਸਹੁੰ; 50 ਮੰਤਰੀਆਂ ਵਿੱਚ 41 ਨਵੇਂ ਚਿਹਰੇ, ਦੋ ਹਿੰਦੂਆਂ ਸ਼ਾਮਲ
Imran Khan: ਇਮਰਾਨ ਖਾਨ ਦੀ ਮਦਦ ਲਈ ਅੱਗੇ ਆਏ ਕਪਿਲ ਦੇਵ ਅਤੇ ਸੁਨੀਲ ਗਾਵਸਕਰ, ਪਾਕਿਸਤਾਨੀ ਸਰਕਾਰ ਤੋਂ ਅੱਗੇ ਰੱਖੀਆਂ ਇਹ 3 ਮੰਗਾਂ
Tarique Rahmans Oath Ceremony: ਬੰਗਲਾਦੇਸ਼ ‘ਚ ਤਾਰਿਕ ਰਹਿਮਾਨ ਦੀ ਤਾਜਪੋਸ਼ੀ, PM ਮੋਦੀ ਨੂੰ ਸੱਦੇ ਦੇ ਕੀ ਮਾਈਨੇ?
ਪਾਕਿਸਤਾਨ ਵਿੱਚ ਇਮਰਾਨ ਖਾਨ ਦੇ ਸਮਰਥਕਾਂ ਨੇ ਮਚਾਇਆ ਹੰਗਾਮਾ, ਡਰ ਕੇ ਇਸਲਾਮਾਬਾਦ ਭੱਜੇ ਰਾਸ਼ਟਰਪਤੀ ਜ਼ਰਦਾਰੀ