ਮਿਲਟਰੀ ਬੇਸ ਛੱਡ ਕੇ ਹੋਟਲਾਂ ‘ਚ ਲੁਕਣ ਲਈ ਮਜਬੂਰ ਹੋਏ ਅਮਰੀਕੀ ਸੈਨਿਕ, ਖਾੜੀ ਤੋਂ ਆਈ US ਦੀ ਟੇਂਸ਼ਨ ਵਧਾਉਣ ਵਾਲੀ ਰਿਪੋਰਟ

Published: 

27 Mar 2026 19:21 PM IST

ਮੱਧ ਪੂਰਬ ਵਿੱਚ ਈਰਾਨ ਅਤੇ ਅਮਰੀਕਾ ਦੇ ਵਿਚਕਾਰ ਚੱਲ ਰਹੀ ਜੰਗ ਨੇ ਹੁਣ ਅਜਿਹਾ ਭਿਆਨਕ ਰੂਪ ਧਾਰ ਲਿਆ ਹੈ, ਜਿਸ ਨੇ ਸੁਪਰਪਾਵਰ ਅਮਰੀਕਾ ਦੀ ਸਾਖ ਨੂੰ ਦੁਨੀਆ ਭਰ ਵਿੱਚ ਦਾਅ 'ਤੇ ਲਗਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਭਿਆਨਕ ਯੁੱਧ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਰਬ ਖੇਤਰ ਵਿੱਚ ਮੌਜੂਦ ਵੱਖ-ਵੱਖ ਅਮਰੀਕੀ ਮਿਲਟਰੀ ਬੇਸਾਂ 'ਤੇ 40 ਹਜ਼ਾਰ ਤੋਂ ਵੱਧ ਅਮਰੀਕੀ ਜਵਾਨ ਤਾਇਨਾਤ ਸਨ।

ਮਿਲਟਰੀ ਬੇਸ ਛੱਡ ਕੇ ਹੋਟਲਾਂ ਚ ਲੁਕਣ ਲਈ ਮਜਬੂਰ ਹੋਏ ਅਮਰੀਕੀ ਸੈਨਿਕ, ਖਾੜੀ ਤੋਂ ਆਈ US ਦੀ ਟੇਂਸ਼ਨ ਵਧਾਉਣ ਵਾਲੀ ਰਿਪੋਰਟ

ਮਿਲਟਰੀ ਬੇਸ ਛੱਡ ਹੋਟਲਾਂ 'ਚ ਲੁਕੇ ਅਮਰੀਕੀ ਜਵਾਨ, ਖਾੜੀ ਤੋਂ ਆਈ ਚਿੰਤਾਜਨਕ ਰਿਪੋਰਟ

ਮੱਧ ਪੂਰਬ ਵਿੱਚ ਈਰਾਨ ਅਤੇ ਅਮਰੀਕਾ ਦੇ ਵਿਚਕਾਰ ਚੱਲ ਰਹੀ ਜੰਗ ਨੇ ਹੁਣ ਅਜਿਹਾ ਭਿਆਨਕ ਰੂਪ ਧਾਰ ਲਿਆ ਹੈ, ਜਿਸ ਨੇ ਸੁਪਰਪਾਵਰ ਅਮਰੀਕਾ ਦੀ ਸਾਖ ਨੂੰ ਦੁਨੀਆ ਭਰ ਵਿੱਚ ਦਾਅ ‘ਤੇ ਲਗਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਭਿਆਨਕ ਯੁੱਧ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਰਬ ਖੇਤਰ ਵਿੱਚ ਮੌਜੂਦ ਵੱਖ-ਵੱਖ ਅਮਰੀਕੀ ਮਿਲਟਰੀ ਬੇਸਾਂ ‘ਤੇ 40 ਹਜ਼ਾਰ ਤੋਂ ਵੱਧ ਅਮਰੀਕੀ ਜਵਾਨ ਤਾਇਨਾਤ ਸਨ।

ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਈਰਾਨ ਦੇ ਲਗਾਤਾਰ ਹਮਲਿਆਂ ਕਾਰਨ ਇਨ੍ਹਾਂ ਵਿੱਚੋਂ ਜ਼ਿਆਦਾਤਰ ਜਵਾਨਾਂ ਨੂੰ ਉਨ੍ਹਾਂ ਦੇ ਸੁਰੱਖਿਅਤ ਮਿਲਟਰੀ ਬੇਸਾਂ ਤੋਂ ਕੱਢ ਕੇ ਹੋਰਨਾਂ ਗੁਪਤ ਅਤੇ ਸੁਰੱਖਿਅਤ ਥਾਵਾਂ ‘ਤੇ ਸ਼ਿਫਟ ਕਰਨਾ ਪਿਆ ਹੈ। ਈਰਾਨ ਦੇ ਡਰੋਨ ਅਤੇ ਬੈਲਿਸਟਿਕ ਮਿਜ਼ਾਈਲ ਐਕਸ਼ਨ ਕਾਰਨ ਅਮਰੀਕਾ ਨੂੰ ਨਾ ਸਿਰਫ਼ ਰਣਨੀਤਕ ਮੋਰਚੇ ‘ਤੇ ਨੁਕਸਾਨ ਹੋਇਆ ਹੈ, ਸਗੋਂ ਉਸ ਦੇ ਕਈ ਘਾਤਕ ਹਥਿਆਰ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ।

ਅਰਬਾਂ ਰੁਪਏ ਦੇ ਅਮਰੀਕੀ ਹਥਿਆਰ ਹੋਏ ਸੁਆਹ

ਇਸ ਜੰਗ ਦੌਰਾਨ ਅਮਰੀਕਾ ਦੇ ਆਧੁਨਿਕ ਰੱਖਿਆ ਢਾਂਚੇ ਨੂੰ ਭਾਰੀ ਸੱਟ ਵੱਜੀ ਹੈ। ਅੰਕੜਿਆਂ ਮੁਤਾਬਕ ਹੁਣ ਤੱਕ ਅਮਰੀਕਾ ਦੇ 12 MQ-9 ਰੀਪਰ ਡਰੋਨ, 7 KC-135 ਟੈਂਕਰ ਏਅਰਕ੍ਰਾਫਟ, 3 F-15 ਈਗਲ, 1 F-35 ਲੜਾਕੂ ਜਹਾਜ਼, 1 F-18 ਫਾਈਟਰ ਜੈੱਟ ਅਤੇ ਇੱਕ ਬਲੈਕ ਹਾਕ ਹੈਲੀਕਾਪਟਰ ਬਰਬਾਦ ਹੋ ਚੁੱਕਾ ਹੈ। ਈਰਾਨ ਨਾਲ ਜੰਗ ਵਿੱਚ ਅਮਰੀਕਾ ਦੇ ਜਿਹੜੇ ਹਥਿਆਰ ਤਬਾਹ ਹੋਏ ਹਨ, ਉਨ੍ਹਾਂ ਦੀ ਕੁੱਲ ਕੀਮਤ ਕਰੀਬ 10 ਹਜ਼ਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਡੋਨਾਲਡ ਟਰੰਪ ਨੇ ਈਰਾਨ ਅਤੇ ਉਸ ਦੀ ਫੌਜੀ ਤਾਕਤ ਨੂੰ ਹਲਕੇ ਵਿੱਚ ਲੈਣ ਦੀ ਜੋ ਵੱਡੀ ਭੁੱਲ ਕੀਤੀ ਸੀ, ਉਹ ਹੁਣ ਅਮਰੀਕੀ ਪ੍ਰਸ਼ਾਸਨ ਲਈ ਗਲੇ ਦੀ ਫਾਂਸ ਬਣ ਗਈ ਹੈ। ਜੇਕਰ ਟਰੰਪ ਅਗਲੇ ਕੁਝ ਦਿਨਾਂ ਵਿੱਚ ਇਸ ਇੱਕਤਰਫਾ ਜੰਗ ਨੂੰ ਖ਼ਤਮ ਕਰਨ ਦਾ ਕੋਈ ਰਸਤਾ ਨਹੀਂ ਲੱਭਦੇ, ਤਾਂ ਈਰਾਨ ਅਮਰੀਕਾ ਦੀ ਸੁਪਰਪਾਵਰ ਹੋਣ ਦੀ ਤਾਕਤ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਮਿਲਾ ਸਕਦਾ ਹੈ।

ਈਰਾਨੀ ਵਿਦੇਸ਼ ਮੰਤਰੀ ਦੀ ਖਾੜੀ ਦੇ ਹੋਟਲ ਮਾਲਕਾਂ ਨੂੰ ਚੇਤਾਵਨੀ

ਇਸ ਦੌਰਾਨ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਸੋਸ਼ਲ ਮੀਡੀਆ ‘ਤੇ ਇੱਕ ਬਹੁਤ ਹੀ ਅਹਿਮ ਪੋਸਟ ਸਾਂਝੀ ਕੀਤੀ ਹੈ। ਅਰਾਗਚੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚ ਸੈਨਿਕਾਂ ਨੂੰ ਹੋਟਲਾਂ ਵਿੱਚ ਜਗ੍ਹਾ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਖਾੜੀ ਦੇਸ਼ਾਂ ਦੇ ਹੋਟਲ ਮਾਲਕਾਂ ਨੂੰ ਸਖ਼ਤ ਸ਼ਬਦਾਂ ਵਿੱਚ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਅਮਰੀਕੀ ਸੈਨਿਕਾਂ ਨੂੰ ਰਹਿਣ ਲਈ ਕੋਈ ਵੀ ਕਮਰਾ ਮੁਹੱਈਆ ਨਾ ਕਰਵਾਉਣ। ਉਨ੍ਹਾਂ ਕਿਹਾ ਕਿ ਇਹ ਇੱਕ ਗਲਤ ਕਦਮ ਹੈ ਅਤੇ ਜੇਕਰ ਕੋਈ ਹੋਟਲ ਮਾਲਕ ਅਜਿਹਾ ਕਰਦਾ ਹੈ, ਤਾਂ ਉਹ ਆਪਣੇ ਅੰਜਾਮ ਲਈ ਖੁਦ ਜ਼ਿੰਮੇਵਾਰ ਹੋਵੇਗਾ।

ਦਰਅਸਲ, ਇਹ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਅਮਰੀਕੀ ਸੈਨਿਕ ਆਪਣੇ ਮਿਲਟਰੀ ਬੇਸਾਂ ਨੂੰ ਛੱਡ ਕੇ ਸ਼ਹਿਰੀ ਇਲਾਕਿਆਂ ਦੇ ਹੋਟਲਾਂ ਵਿੱਚ ਲੁਕ ਰਹੇ ਹਨ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਈਰਾਨ ਲਗਾਤਾਰ ਮੱਧ ਪੂਰਬ ਵਿੱਚ ਸਥਿਤ ਅਮਰੀਕੀ ਟਿਕਾਣਿਆਂ ‘ਤੇ ਮਿਜ਼ਾਈਲ ਹਮਲੇ ਕਰ ਰਿਹਾ ਹੈ। ਅਮਰੀਕਾ ਨਹੀਂ ਚਾਹੁੰਦਾ ਕਿ ਇਨ੍ਹਾਂ ਹਮਲਿਆਂ ਵਿੱਚ ਉਸ ਦੇ ਸੈਨਿਕ ਮਾਰੇ ਜਾਣ। ਹਾਲਾਂਕਿ, ਇਸ ਜੰਗ ਵਿੱਚ ਹੁਣ ਤੱਕ 15 ਅਮਰੀਕੀ ਸੈਨਿਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 200 ਤੋਂ ਵੱਧ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹਨ।

ਇਨ੍ਹਾਂ ਦੇਸ਼ਾਂ ਵਿੱਚ ਅਮਰੀਕੀ ਟਿਕਾਣਿਆਂ ‘ਤੇ ਮਿਜ਼ਾਈਲਾਂ ਦੀ ਬਾਰਿਸ਼

ਈਰਾਨ ਨੇ ਜੰਗ ਦੌਰਾਨ ਉਨ੍ਹਾਂ ਸਾਰੇ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੇ ਅਮਰੀਕੀ ਸੈਨਿਕ ਅੱਡੇ ਮੌਜੂਦ ਹਨ। ਹਮਲਿਆਂ ਦਾ ਸਭ ਤੋਂ ਵੱਡਾ ਸ਼ਿਕਾਰ ਯੂ.ਏ.ਈ. (UAE) ਹੋਇਆ ਹੈ, ਜਿੱਥੇ ਹੁਣ ਤੱਕ ਸਭ ਤੋਂ ਵੱਧ ਹਮਲੇ ਕੀਤੇ ਗਏ ਹਨ। ਇਸ ਤੋਂ ਇਲਾਵਾ ਕੁਵੈਤ, ਸਾਊਦੀ ਅਰਬ, ਕਤਰ ਅਤੇ ਬਹਿਰੀਨ ਵਿੱਚ ਵੀ ਅਮਰੀਕੀ ਟਿਕਾਣਿਆਂ ‘ਤੇ ਭਾਰੀ ਬੰਬਾਰੀ ਕੀਤੀ ਗਈ ਹੈ। ਅੰਕੜਿਆਂ ਅਨੁਸਾਰ:

ਯੂ.ਏ.ਈ. (UAE): ਘੱਟੋ-ਘੱਟ 2000 ਮਿਜ਼ਾਈਲ ਅਤੇ ਡਰੋਨ ਹਮਲੇ।

ਕੁਵੈਤ: ਕਰੀਬ 1200 ਮਿਜ਼ਾਈਲ ਹਮਲੇ।

ਕਤਰ: ਡਰੋਨ ਅਤੇ ਮਿਜ਼ਾਈਲਾਂ ਰਾਹੀਂ ਕਰੀਬ 400 ਹਮਲੇ।

Follow Us