Russia-Ukraine War: ਯੂਕ੍ਰੇਨ ਦੀ ਰਾਜਧਾਨੀ ਕੀਵ ਤੋਂ ਰੂਸੀ ਫੌਜ ਕਿਉਂ ਪਰਤੀ ਸੀ ਵਾਪਸ, ਪੁਤਿਨ ਨੇ ਉਸ ਰਾਜ਼ ਤੋਂ ਚੁੱਕਿਆ ਪਰਦਾ
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਪਿਛਲੇ ਸਾਲ 24 ਫਰਵਰੀ ਨੂੰ ਸ਼ੁਰੂ ਹੋਈ ਸੀ। ਉਦੋਂ ਤੋਂ ਲਗਾਤਾਰ ਜੰਗ ਜਾਰੀ ਹੈ। ਯੁੱਧ ਕਾਰਨ ਦੋਹਾਂ ਦੇਸ਼ਾਂ ਖਾਸਕਰ ਯੂਕਰੇਨ ਨੂੰ ਕਾਫੀ ਨੁਕਸਾਨ ਉਠਾਉਣਾ ਪਿਆ।
ਪੁਤਿਨ ਨੇ ਦਿਖਾਏ ਸਮਝੌਤੇ ਦੇ ਦਸਤਾਵੇਜ਼
ਰੂਸ-ਯੂਕਰੇਨ (Russia-Ukraine) ਜੰਗ ਨੂੰ ਖਤਮ ਕਰਨ ਲਈ ਅਫਰੀਕੀ ਦੇਸ਼ਾਂ ਦਾ ਵਫਦ ਦੋਵਾਂ ਦੇਸ਼ਾਂ ਦਾ ਦੌਰਾ ਕਰ ਰਿਹਾ ਹੈ। ਅਫ਼ਰੀਕੀ ਵਫ਼ਦ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਜ਼ਾਲੇਸਕੀ ਨੂੰ ਮਿਲਿਆ ਅਤੇ ਫਿਰ ਰਾਸ਼ਟਰਪਤੀ ਪੁਤਿਨ ਨੂੰ ਮਿਲਣ ਲਈ ਰੂਸ ਆਇਆ। ਪੁਤਿਨ ਨੇ ਅਫਰੀਕੀ ਵਫਦ ਨੂੰ ਕਿਹਾ ਕਿ ਰੂਸ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਕਰਨਾ ਚਾਹੁੰਦਾ ਸੀ, ਪਰ ਦੂਜੇ ਪਾਸੇ (ਯੂਕਰੇਨ) ਨੇ ਸਮਝੌਤਿਆਂ ਦੀ ਉਲੰਘਣਾ ਕੀਤੀ। ਪੁਤਿਨ ਨੇ ਅਫਰੀਕੀ ਨੇਤਾਵਾਂ ਨੂੰ ਪਿਛਲੇ ਸਾਲ ਇਸਤਾਂਬੁਲ ‘ਚ ਹੋਏ ਸਮਝੌਤੇ ਦੇ ਦਸਤਾਵੇਜ਼ ਵੀ ਦਿਖਾਏ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਨਾਟੋ ਨੇ ਬ੍ਰਿਟੇਨ (Britain) ਦੇ ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਕੀਵ ਭੇਜਿਆ ਸੀ ਅਤੇ ਬ੍ਰਿਟੇਨ ਦੇ ਦਬਾਅ ‘ਚ ਯੂਕਰੇਨ ਨੇ ਉਸ ਸਮਝੌਤੇ ਤੋਂ ਪਿੱਛੇ ਹਟ ਗਿਆ ਸੀ।ਇਸਤਾਂਬੁਲ ‘ਚ ਰੂਸ-ਯੂਕ੍ਰੇਨ ਦੇ ਵਿਚਾਲੇ ਹੋਇਆ ਸੀ ਸਮਝੌਤਾ
ਤੁਰਕੀ ਵਿੱਚ ਹੋਏ ਸਮਝੌਤੇ ਅਨੁਸਾਰ ਰੂਸ ਨੂੰ ਯੂਕਰੇਨ ਦੇ ਉੱਤਰੀ ਹਿੱਸੇ ਯਾਨੀ ਕੀਵ, ਸੁਮੀ, ਚੇਰਨੀਹਾਈਵ ਤੋਂ ਆਪਣੀ ਫੌਜ ਨੂੰ ਵਾਪਸ ਲੈਣਾ ਪਿਆ, ਬਦਲੇ ਵਿੱਚ ਯੂਕਰੇਨ ਨੂੰ ਆਪਣੀ ਫੌਜ ਨੂੰ ਪੰਜਾਹ ਫੀਸਦੀ ਘੱਟ ਕਰਨਾ ਪਿਆ। ਇਸ ਤੋਂ ਇਲਾਵਾ ਯੂਕਰੇਨ ਨੂੰ ਨਿਰਪੱਖ ਦੇਸ਼ ਬਣਨਾ ਹੋਵੇਗਾ। ਯੂਕਰੇਨ ਨੂੰ ਦੋਵੇਂ ਪਾਸੇ ਭਾਵ ਰੂਸ ਅਤੇ ਯੂਰਪੀ ਦੇਸ਼ਾਂ ਨਾਲ ਬਿਹਤਰ ਸਬੰਧ ਬਣਾਉਣੇ ਹੋਣਗੇ। ਇਸ ਸਮਝੌਤੇ ਨੂੰ ਲਾਗੂ ਕਰਨ ਲਈ ਅਮਰੀਕਾ, ਚੀਨ, ਬੇਲਾਰੂਸ, ਤੁਰਕੀ ਅਤੇ ਕੁਝ ਹੋਰ ਦੇਸ਼ਾਂ ਨੂੰ ਗਾਰੰਟਰ ਵਜੋਂ ਚੁਣਿਆ ਗਿਆ ਸੀ। ਰੂਸ ਦਾ ਮੰਨਣਾ ਹੈ ਕਿ ਬ੍ਰਿਟੇਨ ਨੇ ਇਸ ਸਮਝੌਤੇ ਨੂੰ ਖਤਮ ਕਰ ਦਿੱਤਾ। ਇਸ ਤੋਂ ਬਾਅਦ ਯੂਕਰੇਨ ਵਿੱਚ ਇੱਕ ਕਾਨੂੰਨ ਬਣਾਇਆ ਗਿਆ ਸੀ ਕਿ ਭਵਿੱਖ ਵਿੱਚ ਰੂਸ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
