ਭਾਰਤੀ-ਅਮਰੀਕੀ ਰਿਪਬਲਿਕਨ ਵਿਵੇਕ ਰਾਮਾਸੁਆਮੀ ਰਾਸ਼ਟਰਪਤੀ ਚੋਣ ਲੜਨ ਦੀ ਕਰ ਰਹੇ ਤਿਆਰੀ

Published: 

15 Feb 2023 12:23 PM

37 ਸਾਲ ਦੇ ਕਰੋੜਪਤੀ ਰਾਮਾਸੁਆਮੀ ਨੂੰ ਨਿਊਯਾਰਕ ਦੀ ਇੱਕ ਮੈਗਜ਼ੀਨ ਵੱਲੋਂ 'ਐਂਟੀ-ਵੋਕ ਇੰਕ' ਦਾ ਨਾਂ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ਵਿੱਚ ਸ਼ਾਮਲ ਹੋਣ ਦੀ ਉਹਨਾਂ ਦੀਆਂ ਤਿਆਰੀਆਂ ਗੰਭੀਰ ਅਤੇ ਜੋਸ਼ੀਲੀਆਂ ਨਜਰ ਆਉਂਦੀਆਂ ਹਨ।

ਭਾਰਤੀ-ਅਮਰੀਕੀ ਰਿਪਬਲਿਕਨ ਵਿਵੇਕ ਰਾਮਾਸੁਆਮੀ ਰਾਸ਼ਟਰਪਤੀ ਚੋਣ ਲੜਨ ਦੀ ਕਰ ਰਹੇ ਤਿਆਰੀ

ਭਾਰਤੀ-ਅਮਰੀਕੀ ਰਿਪਬਲਿਕਨ ਵਿਵੇਕ ਰਾਮਾਸੁਆਮੀ ਰਾਸ਼ਟਰਪਤੀ ਚੋਣ ਲੜਨ ਦੀ ਕਰ ਰਹੇ ਤਿਆਰੀ, Vivek Ramaswamy Planning for 2024 presidential election

Follow Us On

ਵਾਸ਼ਿੰਗਟਨ: ਭਾਰਤੀ-ਅਮਰੀਕੀ ਰਿਪਬਲਿਕਨ ਅਤੇ ਕਾਰੋਬਾਰੀ ਵਿਵੇਕ ਰਾਮਾਸੁਆਮੀ ਅਮਰੀਕਾ ਵਿੱਚ ਅਗਲੇ ਰਾਸ਼ਟਰਪਤੀ ਚੋਣ ਲੜਨ ਦੀ ਘੋਸ਼ਣਾ ਕਰਨ ਦੀ ਯੋਜਨਾਬੰਦੀ ਕਰ ਰਹੇ ਹਨ। ਵਿਵੇਕ ਰਾਮਾਸੁਆਮੀ ਦਾ ਇਰਾਦਾ ਨਿੱਕੀ ਹੈਲੀ ਦੇ ਨਕਸ਼ੇ ਕਦਮ ‘ਤੇ ਤੁਰਣ ਦਾ ਲੱਗਦਾ ਹੈ, ਜੋ ਅਮਰੀਕੀ ਰਾਸ਼ਟਰਪਤੀ ਚੋਣ ਲਈ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਵਾਲੀ ਹਨ।

ਵਿਵੇਕ ਨੂੰ ਮਿਲਿਆ ‘ਐਂਟੀ-ਵੋਕ ਇੰਕ’ ਨਾਂ

37 ਸਾਲ ਦੇ ਕਰੋੜਪਤੀ ਕਾਰੋਬਾਰੀ ਵਿਵੇਕ ਰਾਮਾਸੁਆਮੀ ਨੂੰ ਨਿਊਯਾਰਕ ਦੀ ਇੱਕ ਮੈਗਜ਼ੀਨ ਵੱਲੋਂ ‘ਐਂਟੀ-ਵੋਕ ਇੰਕ’ ਦਾ ਨਾਂ ਦਿੱਤਾ ਗਿਆ ਹੈ, ਜੋ ਫਿਲਹਾਲ ਅਮਰੀਕਾ ਦੇ ਆਯੋਵਾ ਸਟੇਟ ਦੇ ਆਪਣੇ ਦੌਰੇ ਤੇ ਨਿੱਕਲੇ ਹਨ ਅਤੇ ਉੱਥੇ ਕਈ ਚੋਣ ਬੈਠਕਾਂ ਨੂੰ ਸੰਬੋਧਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਦਾ ਚੋਣ ਲੜਨ ਲਈ ਆਪਣੀ ਸੰਭਾਵਨਾਵਾਂ ਤਲਾਸ਼ ਰਹੇ ਹਨ। ਇਸ ਗੱਲ ਦੀ ਜਾਣਕਾਰੀ ਉੱਥੇ ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਵਿੱਚ ਦਿੱਤੀ ਗਈ ਹੈ। ਇਹਨਾਂ ਖ਼ਬਰਾਂ ਵਿੱਚ ਦੱਸਿਆ ਗਿਆ ਕਿ ਵਿਵੇਕ ਰਾਮਾਸੁਆਮੀ ਨੇ ਆਯੋਵਾ ਸਟੇਟ ਦਾ ਦੌਰਾ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ ਅਤੇ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ਵਿੱਚ ਸ਼ਾਮਲ ਹੋਣ ਦੀ ਉਹਨਾਂ ਦੀਆਂ ਤਿਆਰੀਆਂ ਬੜੀ ਗੰਭੀਰ ਅਤੇ ਜੋਸ਼ੀਲੀ ਨਜ਼ਰ ਆਉਂਦੀਆਂ ਹਨ।

ਗੰਭੀਰਤਾ ਨਾਲ ਕਰ ਰਹੇ ਵਿਚਾਰ

ਰਾਮਾਸੁਆਮੀ ਕਹਿੰਦੇ ਹਨ, ਮੇਰੇ ਵੱਲੋਂ ਇਹ ਸਭ ਸਿਰਫ ਸੁਰਖ਼ੀਆਂ ਬਟੋਰਨ ਲਈ ਨਹੀਂ ਕੀਤਾ ਜਾ ਰਿਹਾ। ਉੱਥੇ ਮੀਡੀਆ ਵਿੱਚ ਦੱਸਿਆ ਗਿਆ ਕਿ ਦਰਅਸਲ ਵਿਵੇਕ ਰਾਮਾਸੁਆਮੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਨ ਦੀਆਂ ਆਪਣੀਆਂ ਸੰਭਾਵਨਾਵਾਂ ਤਲਾਸ਼ਣ ਦੇ ਨਾਲ-ਨਾਲ ਇਸ ਗੱਲ ਨੂੰ ਵੀ ਜਾਂਚ ਰਹੇ ਹਨ ਕਿ ਉਹਨਾਂ ਵੱਲੋਂ ਜਗਿਆਵਵਾਦ (ਵੋਕਿਜ਼ਮ) ਅਤੇ ਸਮਾਜਿਕ ਜਿੰਮੇਦਾਰੀ ਨਾਲ ਨਿਵੇਸ਼ ਕਰਨ ਸਬੰਧੀ ਦਿੱਤੀਆਂ ਗਈਆਂ ਚੇਤਾਵਨੀਆਂ ਨੂੰ ਲੈ ਕੇ ਰਿਪਬਲਿਕਨ ਪਾਰਟੀ ਦੇ ਨੇਤਾਵਾਂ, ਕਾਰੋਬਾਰੀ ਨੇਤਾਵਾਂ ਅਤੇ ਕਿਸਾਨਾਂ ਵੱਲੋਂ ਕਿੰਨੀ ਕੁ ਰਾਜਨੀਤਿਕ ਮਹੱਤਤਾ ਦਿੱਤੀ ਜਾ ਰਹੀ ਹੈ।

500 ਮਿਲੀਅਨ ਅਮਰੀਕੀ ਡਾਲਰ ਤੋਂ ਵੀ ਵੱਧ ਸੰਪੱਤੀ ਦੇ ਮਾਲਕ :

ਜਨਰਲ ਇਲੈਕਟਰੀਕਲ ਇੰਜੀਨੀਅਰ ਪਿਤਾ ਅਤੇ ਪੇਸ਼ੇ ਤੋਂ ਮਨੋਵਿਗਿਆਨਕ ਮਾਤਾ ਦੇ ਪੁੱਤ ਵਿਵੇਕ ਰਾਮਾਸੁਆਮੀ ਦਾ ਜਨਮ ਸਿਨਸੈਂਟੀ ‘ਚ ਹੋਇਆ ਸੀ। ਉਹਨਾਂ ਨੇ ਆਪਣੀ ਪੜ੍ਹਾਈ ਹਾਰਵਰਡ ਯੂਨੀਵਰਸਿਟੀ ਅਤੇ ਯੈਲ ਯੂਨੀਵਰਸਿਟੀ ਤੋਂ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਰਾਮਾਸੁਆਮੀ 500 ਮਿਲੀਅਨ ਅਮਰੀਕੀ ਡਾਲਰ ਤੋਂ ਵੀ ਵੱਧ ਸੰਪੱਤੀ ਦੇ ਮਾਲਕ ਹਨ।