‘ਖ਼ੂਨ-ਖਰਾਬੇ’ ਨਾਲ ਕੋਈ ਹੱਲ ਨਹੀਂ… ਇਜ਼ਰਾਈਲ ਵੱਲੋਂ ਈਰਾਨ ਸਮਝੌਤੇ ਦੇ ਵਿਰੋਧ ‘ਤੇ ਅਮਰੀਕਾ ਦਾ ਜਵਾਬ

Updated On: 

19 Jun 2026 07:31 AM IST

ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਅਮਰੀਕਾ ਤੇ ਈਰਾਨ ਵਿਚਕਾਰ ਹੋਏ ਸ਼ਾਂਤੀ ਸਮਝੌਤੇ ਦਾ ਬਚਾਅ ਕੀਤਾ ਹੈ। ਜਦੋਂ ਕਿ ਇਸ ਸਮਝੌਤੇ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਨੂੰ ਖ਼ਤਮ ਕਰਨਾ ਹੈ, ਕੁਝ ਇਜ਼ਰਾਈਲੀ ਨੇਤਾਵਾਂ ਨੇ ਇਸ ਦੀ ਸਖ਼ਤ ਆਲੋਚਨਾ ਕੀਤੀ ਹੈ। ਵੈਂਸ ਨੇ ਇਜ਼ਰਾਈਲੀ ਨੇਤਾਵਾਂ ਦੀ ਹਿੰਸਾ ਤੇ 'ਖ਼ੂਨ-ਖਰਾਬੇ' 'ਤੇ ਦੀ ਨੀਤੀ 'ਤੇ ਸਵਾਲ ਉਠਾਏ ਹਨ।

ਖ਼ੂਨ-ਖਰਾਬੇ ਨਾਲ ਕੋਈ ਹੱਲ ਨਹੀਂ... ਇਜ਼ਰਾਈਲ ਵੱਲੋਂ ਈਰਾਨ ਸਮਝੌਤੇ ਦੇ ਵਿਰੋਧ ਤੇ ਅਮਰੀਕਾ ਦਾ ਜਵਾਬ

'ਖ਼ੂਨ-ਖਰਾਬੇ' ਨਾਲ ਕੋਈ ਹੱਲ ਨਹੀਂ... ਇਜ਼ਰਾਈਲ ਵੱਲੋਂ ਈਰਾਨ ਸਮਝੌਤੇ ਦੇ ਵਿਰੋਧ 'ਤੇ ਅਮਰੀਕਾ ਦਾ ਜਵਾਬ

ਲੰਬੀ ਉਡੀਕ ਤੋਂ ਬਾਅਦ, ਅਮਰੀਕਾ ਤੇ ਈਰਾਨ ਵਿਚਕਾਰ ਇੱਕ ਸ਼ਾਂਤੀ ਸਮਝੌਤਾ ਹੋਇਆ ਹੈ। ਇਸ ਸਮਝੌਤੇ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਟਕਰਾਅ ਨੂੰ ਖ਼ਤਮ ਕਰਨਾ ਹੈ। ਹਾਲਾਂਕਿ, ਇਹ ਸ਼ਾਂਤੀ ਸਮਝੌਤਾ ਕੁੱਝ ਇਜ਼ਰਾਈਲੀ ਨੇਤਾਵਾਂ ਨੂੰ ਪਸੰਦ ਨਹੀਂ ਆਇਆ ਹੈ। ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਈਰਾਨ ਸਮਝੌਤੇ ਦੀ ਆਲੋਚਨਾ ਕਰਨ ਵਾਲੇ ਨੇਤਾਵਾਂ ਨੂੰ ਤਿੱਖਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਹਰ ਰਾਸ਼ਟਰੀ ਸੁਰੱਖਿਆ ਮੁੱਦਾ ਸਿਰਫ਼ ਹਿੰਸਾ ਅਤੇ ‘ਖੂਨ-ਖਰਾਬੇ’ ਨਾਲ ਹੱਲ ਨਹੀਂ ਹੋ ਸਕਦਾ।

ਇੱਕ ਇੰਟਰਵਿਊ ‘ਚ, ਵੈਂਸ ਨੇ ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਇਟਾਮਾਰ ਬੇਨ-ਗਵੀਰ ਤੇ ਵਿੱਤ ਮੰਤਰੀ ਬੇਜ਼ਲੇਲ ਸਮੋਟਰਿਚ ਦੁਆਰਾ ਈਰਾਨ-ਅਮਰੀਕਾ ਸਮਝੌਤੇ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦੀ ਸਖ਼ਤ ਆਲੋਚਨਾ ਕੀਤੀ। ਵੈਂਸ ਨੇ ਕਿਹਾ, “ਤੁਹਾਡਾ ਅਸਲ ਪ੍ਰਸਤਾਵ ਕੀ ਹੈ? ਤੁਸੀਂ 90 ਲੱਖ ਲੋਕਾਂ ਦਾ ਦੇਸ਼ ਹੋ। ਤੁਸੀਂ ਹਰ ਰਾਸ਼ਟਰੀ ਸੁਰੱਖਿਆ ਸਮੱਸਿਆ ਨੂੰ ਸਿਰਫ਼ ਲੋਕਾਂ ਨੂੰ ਮਾਰ ਕੇ ਹੱਲ ਨਹੀਂ ਕਰ ਸਕਦੇ।” ਵੈਂਸ ਨੇ ਅੱਗੇ ਕਿਹਾ, “ਮੈਨੂੰ ਇਜ਼ਰਾਈਲ ‘ਚ ਇਹ ਹੰਗਾਮਾ ਥੋੜ੍ਹਾ ਅਜੀਬ ਲੱਗਦਾ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਇਹ ਵਿਸ਼ਵਾਸ ਦੀ ਘਾਟ ਕਾਰਨ ਪੈਦਾ ਹੁੰਦਾ ਹੈ। ਮੇਰਾ ਮੰਨਣਾ ਹੈ ਕਿ ਅਮਰੀਕਾ ਨੇ ਦੁਨੀਆ ਦੇ ਉਸ ਖੇਤਰ ‘ਚ ਵਿਸ਼ਵਾਸ ਕਮਾਇਆ ਹੈ।”

ਇਜ਼ਰਾਈਲ ਨੇ ਇਤਰਾਜ਼ ਕਿਉਂ ਕੀਤਾ?

ਵੈਂਸ ਇਸ ਹਫ਼ਤੇ ਈਰਾਨ ਨਾਲ ਯੁੱਧ ਖ਼ਤਮ ਕਰਨ ਲਈ ਹੋਏ ਸਮਝੌਤੇ ਦਾ ਬਚਾਅ ਕਰ ਰਹੇ ਸਨ। ਹਾਲਾਂਕਿ, ਇਜ਼ਰਾਈਲ ‘ਚ ਆਲੋਚਕਾਂ ਨੇ ਇਸ ਸ਼ਾਂਤੀ ਸਮਝੌਤੇ ਦੀ ਸਖ਼ਤ ਨਿੰਦਾ ਕੀਤੀ ਹੈ। ਕਾਰਨ ਇਹ ਹੈ ਕਿ ਇਹ ਸਮਝੌਤਾ ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਨੂੰ ਰੋਕਣ ‘ਚ ਅਸਫਲ ਹੈ ਤੇ ਇਸ ਦੀਆਂ ਪ੍ਰਮਾਣੂ ਸਹੂਲਤਾਂ ਨੂੰ ਖ਼ਤਮ ਕਰਨ ਲਈ ਕੋਈ ਸਪੱਸ਼ਟ ਰਸਤਾ ਨਹੀਂ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ, ਇਹ ਲੇਬਨਾਨ ‘ਚ ਹਿਜ਼ਬੁੱਲਾ ਅੱਤਵਾਦੀਆਂ ਵਿਰੁੱਧ ਸੰਘਰਸ਼ ‘ਚ ਇਜ਼ਰਾਈਲ ਦੀਆਂ ਕਾਰਵਾਈਆਂ ਨੂੰ ਸੀਮਤ ਕਰਦਾ ਹੈ।

ਬੁੱਧਵਾਰ ਨੂੰ, ਫਰਾਂਸ ‘ਚ G7 ਸੰਮੇਲਨ ਦੇ ਸਮਾਪਤੀ ਭਾਸ਼ਣ ਦੌਰਾਨ, ਡੋਨਾਲਡ ਟਰੰਪ ਨੇ ਇਜ਼ਰਾਈਲ ਨੂੰ ਲੇਬਨਾਨ ‘ਚ ਹਿਜ਼ਬੁੱਲਾ ਵਿਰੁੱਧ ਆਪਣੇ ਫੌਜੀ ਕਾਰਵਾਈਆਂ ‘ਚ ਘੱਟ ਹਮਲਾਵਰ ਤੇ ਵਧੇਰੇ ਸੰਜਮੀ ਪਹੁੰਚ ਅਪਣਾਉਣ ਦੀ ਸਲਾਹ ਦਿੱਤੀ। ਇਸ ਦੌਰਾਨ, ਸਮਝੌਤੇ ਤੋਂ ਬਾਅਦ ਆਪਣੀਆਂ ਪਹਿਲੀਆਂ ਟਿੱਪਣੀਆਂ ‘ਚ, ਨੇਤਨਯਾਹੂ ਨੇ ਇੱਕ ਜਨਤਕ ਸਮਾਗਮ ‘ਚ ਕਿਹਾ ਕਿ ਜਦੋਂ ਕਿ ਇਜ਼ਰਾਈਲ ਅਮਰੀਕਾ ਨਾਲ ਆਪਣੇ ਸਬੰਧਾਂ ਦੀ ਕਦਰ ਕਰਦਾ ਹੈ, ਉਹ ਇਜ਼ਰਾਈਲ ਦੀ ਉੱਤਰੀ ਸਰਹੱਦ ਦੇ ਨੇੜੇ ਰਹਿਣ ਵਾਲੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੱਖਣੀ ਲੇਬਨਾਨ ‘ਤੇ ਆਪਣੀ ਪਕੜ ਬਣਾਈ ਰੱਖੇਗਾ।

ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕੀ ਕਿਹਾ?

ਵੀਰਵਾਰ ਨੂੰ ਅਮਰੀਕਾ ਤੇ ਈਰਾਨ ਵਿਚਕਾਰ ਹੋਏ ਸਮਝੌਤੇ ਨੂੰ ਸੰਬੋਧਨ ਕਰਦੇ ਹੋਏ, ਨੇਤਨਯਾਹੂ ਨੇ ਟਿੱਪਣੀ ਕੀਤੀ ਕਿ ਅੱਗੇ ਹੋਰ ਚੁਣੌਤੀਆਂ ਵੀ ਹਨ। ਉਨ੍ਹਾਂ ਨੇ ਸ਼ਾਂਤੀ ਬਣਾਈ ਰੱਖਣ, ਸੁਰੱਖਿਆ ਹਿੱਤਾਂ ‘ਤੇ ਦ੍ਰਿੜ ਸਟੈਂਡ ਲੈਣ ਤੇ ਨਾਲ ਹੀ ਅਮਰੀਕੀ ਦੋਸਤਾਂ ਨਾਲ ਮਹੱਤਵਪੂਰਨ ਸਬੰਧਾਂ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਇਜ਼ਰਾਈਲ ਆਪਣੇ ਮੁੱਖ ਉਦੇਸ਼ ਪ੍ਰਤੀ ਵਚਨਬੱਧ ਰਹੇਗਾ, ਜੋ ਕਿ ਈਰਾਨ ਨੂੰ ਪ੍ਰਮਾਣੂ ਹਥਿਆਰ ਪ੍ਰਾਪਤ ਕਰਨ ਤੋਂ ਰੋਕਣਾ ਹੈ।

ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਇਜ਼ਰਾਈਲ ਉੱਤਰ ‘ਚ, ਲੇਬਨਾਨ ਨਾਲ ਲੱਗਦੀ ਆਪਣੀ ਸਰਹੱਦ ਦੇ ਨਾਲ ਸੁਰੱਖਿਆ ਬਹਾਲ ਕਰੇਗਾ। ਉਨ੍ਹਾਂ ਕਿਹਾ ਕਿ ਦੱਖਣੀ ਲੇਬਨਾਨ ‘ਚ ਇੱਕ ਸੁਰੱਖਿਆ ਜ਼ੋਨ ਬਣਾਈ ਰੱਖਣਾ ਇਸ ਉਦੇਸ਼ ਲਈ ਜ਼ਰੂਰੀ ਹੈ ਤੇ ਜਦੋਂ ਤੱਕ ਇਜ਼ਰਾਈਲ ਦੀਆਂ ਸੁਰੱਖਿਆ ਜ਼ਰੂਰਤਾਂ ਇਸ ਦਾ ਮੰਗ ਕਰਦੀਆਂ ਹਨ, ਇਸ ਖੇਤਰ ਤੋਂ ਕੋਈ ਪਿੱਛੇ ਹਟਣਾ ਨਹੀਂ ਚਾਹੀਦਾ।

Follow Us