ਈਰਾਨ 3 ਅਹਿਮ ਮੁੱਦਿਆਂ ‘ਤੇ ਹੋਇਆ ਸਹਿਮਤ, ਅਮਰੀਕਾ ਅੱਗੇ ਛੱਡੀ ਜ਼ਿੱਦ; ਜਾਣੋ ਇਸਲਾਮਾਬਾਦ ਬੈਠਕ ਦੇ ਸਭ ਤੋਂ ਖ਼ਾਸ ਗੱਲਾਂ

Updated On: 

11 Apr 2026 22:37 PM IST

ਵਿਸ਼ਵ ਰਾਜਨੀਤੀ ਵਿੱਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਸ਼ਨੀਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਉੱਚ ਪੱਧਰੀ ਗੱਲਬਾਤ ਸ਼ੁਰੂ ਹੋ ਗਈ ਹੈ। ਦੋਵਾਂ ਦੇਸ਼ਾਂ ਦੇ ਵਫ਼ਦਾਂ ਵਿਚਕਾਰ ਕਰੀਬ ਦੋ ਘੰਟੇ ਤੱਕ ਆਹਮੋ-ਸਾਹਮਣੇ ਮੁਲਾਕਾਤ ਹੋਈ।

ਈਰਾਨ 3 ਅਹਿਮ ਮੁੱਦਿਆਂ ਤੇ ਹੋਇਆ ਸਹਿਮਤ, ਅਮਰੀਕਾ ਅੱਗੇ ਛੱਡੀ ਜ਼ਿੱਦ; ਜਾਣੋ ਇਸਲਾਮਾਬਾਦ ਬੈਠਕ ਦੇ ਸਭ ਤੋਂ ਖ਼ਾਸ ਗੱਲਾਂ

ਇਸਲਾਮਾਬਾਦ ਬੈਠਕ: ਈਰਾਨ 3 ਮੁੱਦਿਆਂ 'ਤੇ ਸਹਿਮਤ, ਅਮਰੀਕਾ ਅੱਗੇ ਛੱਡੀ ਆਪਣੀ ਜ਼ਿੱਦ

ਵਿਸ਼ਵ ਰਾਜਨੀਤੀ ਵਿੱਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਸ਼ਨੀਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਉੱਚ ਪੱਧਰੀ ਗੱਲਬਾਤ ਸ਼ੁਰੂ ਹੋ ਗਈ ਹੈ। ਦੋਵਾਂ ਦੇਸ਼ਾਂ ਦੇ ਵਫ਼ਦਾਂ ਵਿਚਕਾਰ ਕਰੀਬ ਦੋ ਘੰਟੇ ਤੱਕ ਆਹਮੋ-ਸਾਹਮਣੇ ਮੁਲਾਕਾਤ ਹੋਈ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਸਾਹਮਣੇ ਆਈ ਹੈ ਕਿ ਈਰਾਨ ਹੁਣ ਤੱਕ ਤਿੰਨ ਅਹਿਮ ਮੁੱਦਿਆਂ ‘ਤੇ ਸਮਝੌਤਾ ਕਰਨ ਲਈ ਸਹਿਮਤ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗੱਲਬਾਤ ਤੋਂ ਪਹਿਲਾਂ ਈਰਾਨ ਦੀਆਂ ਦੋ ਪ੍ਰਮੁੱਖ ਸ਼ਰਤਾਂ ਸਨ, ਜਿਨ੍ਹਾਂ ਨੂੰ ਅਮਰੀਕਾ ਨੇ ਪੂਰਾ ਨਹੀਂ ਕੀਤਾ, ਪਰ ਫਿਰ ਵੀ ਜੰਗ ਦੇ ਖ਼ਤਰੇ ਨੂੰ ਟਾਲਣ ਲਈ ਇਰਾਨ ਗੱਲਬਾਤ ਦੀ ਮੇਜ਼ ‘ਤੇ ਬੈਠਾ ਹੈ।

ਈਰਾਨ ਦੀ ਨੀਤੀ ਵਿੱਚ ਵੱਡੀ ਤਬਦੀਲੀ

ਈਰਾਨ ਦੀ ਹਮੇਸ਼ਾ ਇਹ ਨੀਤੀ ਰਹੀ ਹੈ ਕਿ ਉਹ ਅਮਰੀਕਾ ਨਾਲ ਕਦੇ ਵੀ ਸਿੱਧੀ ਗੱਲਬਾਤ ਨਹੀਂ ਕਰੇਗਾ। ਹਾਲਾਂਕਿ, ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਦੇ ਇਸਲਾਮਾਬਾਦ ਪਹੁੰਚਣ ਤੋਂ ਬਾਅਦ ਈਰਾਨ ਨੂੰ ਇਸ ਮਾਮਲੇ ਵਿੱਚ ਪਿੱਛੇ ਹਟਣਾ ਪਿਆ। ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਵਫ਼ਦਾਂ ਵਿਚਕਾਰ ਕੁਝ ਗੰਭੀਰ ਮੁੱਦਿਆਂ ‘ਤੇ ਸਹਿਮਤੀ ਬਣਨ ਦੀ ਉਮੀਦ ਹੈ। ਈਰਾਨ ਨਹੀਂ ਚਾਹੇਗਾ ਕਿ ਅਮਰੀਕੀ ਉਪ ਰਾਸ਼ਟਰਪਤੀ ਖਾਲੀ ਹੱਥ ਵਾਪਸ ਜਾਣ। ਦੁਬਾਰਾ ਜੰਗ ਨਾ ਭੜਕੇ, ਇਸ ਲਈ ਈਰਾਨ ਹੁਣ ਕੁਝ ਖਾਸ ਮੁੱਦਿਆਂ ‘ਤੇ ਲਚਕੀਲਾ ਰੁਖ਼ ਅਪਣਾ ਰਿਹਾ ਹੈ। ਇਸ ਸਾਰੀ ਗੱਲਬਾਤ ਦੀ ਪਲ-ਪਲ ਦੀ ਜਾਣਕਾਰੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤੀ ਜਾ ਰਹੀ ਹੈ ਅਤੇ ਫ਼ੋਨ ਰਾਹੀਂ ਉਨ੍ਹਾਂ ਦੀ ਸਹਿਮਤੀ ਲਈ ਜਾ ਰਹੀ ਹੈ।

ਵਾਈਟ ਹਾਊਸ ਵੱਲੋਂ ਰਿਅਇਤਾਂ ਦੀ ਉਮੀਦ

ਈਰਾਨ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਵਾਈਟ ਹਾਊਸ ਵਿੱਚ ਫਿਲਹਾਲ ਜੇਡੀ ਵੈਂਸ ਹੀ ਅਜਿਹੇ ਸ਼ਖਸ ਹਨ ਜੋ ਈਰਾਨ ਨਾਲ ਜੰਗ ਨਹੀਂ ਚਾਹੁੰਦੇ। ਇਸ ਦੇ ਬਦਲੇ ਵਿੱਚ ਈਰਾਨ ਨੂੰ ਅਮਰੀਕਾ ਵੱਲੋਂ ਕੁਝ ਆਰਥਿਕ ਜਾਂ ਰਾਜਨੀਤਿਕ ਰਿਅਇਤਾਂ ਮਿਲਣ ਦੀ ਸੰਭਾਵਨਾ ਹੈ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਕ, ਦੱਖਣੀ ਲੇਬਨਾਨ ‘ਤੇ ਇਜ਼ਰਾਈਲੀ ਹਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਅਮਰੀਕਾ, ਈਰਾਨ ਅਤੇ ਪਾਕਿਸਤਾਨ ਵਿਚਾਲੇ ਇਹ ਤਿੰਨ-ਪੱਖੀ ਗੱਲਬਾਤ ਸ਼ੁਰੂ ਹੋਈ ਹੈ।

ਪਾਕਿਸਤਾਨ ਦੀ ਵਿਚੋਲਗੀ ਅਤੇ ਜੇਡੀ ਵੈਂਸ ਦੀ ਸਾਖ

ਇਹ ਗੱਲਬਾਤ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਮੁਲਾਕਾਤ ਤੋਂ ਬਾਅਦ ਸੰਭਵ ਹੋਈ ਹੈ। ਪ੍ਰਧਾਨ ਮੰਤਰੀ ਸ਼ਰੀਫ ਨੇ ਈਰਾਨੀ ਵਫ਼ਦ ਨਾਲ ਵੀ ਮੀਟਿੰਗ ਕੀਤੀ ਸੀ। ਇਸ ਗੱਲਬਾਤ ਦਾ ਮੁੱਖ ਮਕਸਦ ਇੱਕ ਨਾਜ਼ੁਕ ਜੰਗਬੰਦੀ ਨੂੰ ਪੱਕਾ ਕਰਨਾ ਹੈ। ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਵੈਂਸ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਅਮਰੀਕਾ ਨਾਲ “ਖੇਡ” ਨਾ ਖੇਡੇ। ਦੂਜੇ ਪਾਸੇ, ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਈਰਾਨ ਫੌਜੀ ਤੌਰ ‘ਤੇ ਹਾਰ ਚੁੱਕਾ ਹੈ ਅਤੇ ਅੱਜ ਉਹ ਸਿਰਫ਼ ਗੱਲਬਾਤ ਕਰਨ ਲਈ ਹੀ ਜ਼ਿੰਦਾ ਹੈ।

ਜੰਗ ਕਾਰਨ ਹੋਈ ਭਾਰੀ ਤਬਾਹੀ

ਇੱਕ ਪਾਸੇ ਗੱਲਬਾਤ ਚੱਲ ਰਹੀ ਹੈ, ਪਰ ਦੂਜੇ ਪਾਸੇ ਇਜ਼ਰਾਈਲ ਨੇ ਲੇਬਨਾਨ ਵਿੱਚ ਹਮਲੇ ਜਾਰੀ ਰੱਖੇ ਹੋਏ ਹਨ। ਇਸ ਭਿਆਨਕ ਜੰਗ ਵਿੱਚ ਹੁਣ ਤੱਕ ਈਰਾਨ ਵਿੱਚ ਘੱਟੋ-ਘੱਟ 3,000, ਲੇਬਨਾਨ ਵਿੱਚ 1,953 ਅਤੇ ਇਜ਼ਰਾਈਲ ਵਿੱਚ 23 ਲੋਕ ਮਾਰੇ ਜਾ ਚੁੱਕੇ ਹਨ। ਇਸ ਸੰਘਰਸ਼ ਨੇ ਫਾਰਸ ਦੀ ਖਾੜੀ ਨੂੰ ਵਿਸ਼ਵ ਆਰਥਿਕਤਾ ਤੋਂ ਕਾਫੀ ਹੱਦ ਤੱਕ ਕੱਟ ਦਿੱਤਾ ਹੈ, ਜਿਸ ਕਾਰਨ ਊਰਜਾ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਅਤੇ ਖੇਤਰ ਦੇ ਕਈ ਦੇਸ਼ਾਂ ਦੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

Follow Us
Related Stories
ਇਸਲਾਮਾਬਾਦ ਗੱਲਬਾਤ ਤਾਂ ਸਿਰਫ਼ ਦਿਖਾਵਾ, ਈਰਾਨ ਲਈ ਟਰੰਪ ਦੀਆਂ ਯੋਜਨਾਵਾਂ ਵੱਖਰੀਆਂ, ਇਸ ਮਿਸ਼ਨ ‘ਚ ਲੱਗੇ ਹੋਏ ਅਮਰੀਕਾ ਅਤੇ ਇਜ਼ਰਾਈਲ
ਇਸਲਾਮਾਬਾਦ ਗੱਲਬਾਤ ਅਸਫਲ, ਵੈਂਸ ਨੇ ਕਿਹਾ- ਅਮਰੀਕਾ ਦੀ ਸ਼ਰਤਾਂ ਨਹੀਂ ਮੰਨ ਰਿਹਾ ਈਰਾਨ, ਅਸੀਂ ਵਾਪਸ ਆ ਰਹੇ ਹਾਂ
ਖੂਨ ਨਾਲ ਲੱਥਪੱਥ ਬੈਗ ਅਤੇ ਜੁੱਤੇ, ਚੁੱਪ ਅੱਖਾਂ… ਪਾਕਿਸਤਾਨ ‘ਚ ਗੱਲਬਾਤ ਤੋਂ ਪਹਿਲਾਂ ਈਰਾਨ ਦੇ ਸਪੀਕਰ ਨੇ ਸਾਂਝੀਆਂ ਕੀਤੀਆਂ ਹਮਲੇ ਵਿੱਚ ਮਾਰੇ ਗਏ ਸਕੂਲੀ ਬੱਚਿਆਂ ਦੀਆਂ ਫੋਟੋਆਂ
ਸਵਾ ਲੱਖ ਦਾ ਇੱਕ ਅੰਡਾ, 8 ਲੱਖ ਦਾ ਇੱਕ ਲੀਟਰ ਦੁੱਧ, 16 ਲੱਖ ਰਿਆਲ ਦਾ 1 ਡਾਲਰ! ਕੀ ਪਾਸ਼ਾਣ ਯੁੱਗ ‘ਚ ਪਹੁੰਚ ਗਿਆ ਈਰਾਨ?
ਡਰੱਗ ਡੀਲਰ ‘ਕੈਟਾਮਾਈਨ ਕਵੀਨ’ ਜਸਵੀਨ ਸੰਘਾ ਨੂੰ 15 ਸਾਲਾਂ ਦੀ ਸਜ਼ਾ, ਹਾਲੀਵੁੱਡ ਐਕਟਰ ਨੂੰ ਕੀਤੀ ਸੀ ਨਸ਼ਾ ਸਪਲਾਈ; ਹੋ ਗਈ ਸੀ ਮੌਤ
ਪੀਸ ਟਾਕ ਜਾਂ ਪ੍ਰੈਸ਼ਰ ਗੇਮ… ਕੀ ਟਰੰਪ ਦੀ ਟੀਮ ਇਸਲਾਮਾਬਾਦ ‘ਚ ਈਰਾਨ ਤੋਂ ਕਰਵਾਏਗੀ ਸਰੈਂਡਰ?