ਦੁਨੀਆ ਦੇ ਤਾਕਤਵਰ ਦੇਸ਼ਾਂ ਨੇ ਇਜ਼ਰਾਈਲ ਨੂੰ ਦਿੱਤਾ ਝਟਕਾ! UNSC ਬੈਠਕ ‘ਚ ਕੀ ਲਿਆ ਗਿਆ ਫੈਸਲਾ?
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਹਮਾਸ ਦੇ ਹਾਲ ਹੀ ਦੇ ਹਮਲਿਆਂ 'ਤੇ ਚਰਚਾ ਕਰਨ ਲਈ ਇੱਕ ਐਮਰਜੈਂਸੀ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿੱਚ ਕੁਝ ਦੇਸ਼ਾਂ ਨੇ ਇਸ ਹਮਲੇ ਦੀ ਨਿੰਦਾ ਕੀਤਾ। ਲਗਭਗ ਸਾਰੇ ਦੇਸ਼ਾਂ ਨੇ ਗੱਲਬਾਤ ਰਾਹੀਂ ਮਸਲੇ ਦਾ ਹਲ ਕੱਢਣ ਦੀ ਅਪੀਲ ਕੀਤੀ।
ਚੀਨ ਨੇ UNSC ‘ਚ ਦਿੱਤਾ ਟੂ-ਸਟੇਟ ਫਾਰਮੂਲਾ
ਚੀਨੀ ਰਾਜਦੂਤ ਝਾਂਗ ਜੁਨ ਨੇ ਵੀ ਇਸੇ ਤਰ੍ਹਾਂ ਦੀ ਸਥਿਤੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨਾਗਰਿਕਾਂ ‘ਤੇ ਸਾਰੇ ਹਮਲਿਆਂ ਦੀ ਨਿੰਦਾ ਅਤੇ ਹੋਰ ਜਾਨੀ ਨੁਕਸਾਨ ਨੂੰ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਟੂ-ਸਟੇਟ ਫਾਰਮੂਲੇ ‘ਤੇ ਜ਼ੋਰ ਦਿੱਤਾ। ਅਮਰੀਕਾ ਨੇ ਹਮਾਸ ਦੇ ਹਮਲਿਆਂ ਨੂੰ ‘ਅੱਤਵਾਦੀ ਹਮਲੇ’ ਕਰਾਰ ਦਿੱਤਾ ਹੈ। ਨਾਲ ਹੀ ਇਜ਼ਰਾਈਲੀ ਨਾਗਰਿਕਾਂ ਵਿਰੁੱਧ ਹਿੰਸਕ ਗਤੀਵਿਧੀਆਂ ਨੂੰ ਰੋਕਣ ਦੀ ਅਪੀਲ ਕੀਤੀ। ਅਮਰੀਕਾਂ ਤੋਂ ਸੰਘਰਸ਼ ਨੂੰ ਖ਼ਤਮ ਕਰਨ ਲਈਟੂ-ਸਟੇਟ ਫਾਰਮੂਲੇ ‘ਤੇ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਬਾਰੇ ਪੁੱਛਿਆ ਗਿਆ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਹਿੰਸਾ ਅਤੇ ਬੰਧਕ ਬਣਾਉਣਾ ਵਰਗੀ ਗਤੀਵਿਧਿਆਂ ਨਾਲ ਨਜਿੱਠਣਾ ਉਨ੍ਹਾਂ ਦੀ ਪਹਿਲ ਹੈ। ਚੀਨੀ ਰਾਜਦੂਤ ਮੁਤਾਬਕ ਸੁਰੱਖਿਆ ਪ੍ਰੀਸ਼ਦ ਦਾ ਟੀਚਾ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਏ ਰੱਖਣ ‘ਚ ਆਪਣੀ ਆਵਾਜ਼ ਪਹੁੰਚਾਉਣਾ ਹੈ।ਫਲਸਤੀਨ ਨੇ ਮੁੱਦੇ ਦੇ ਹੱਲ ਦੀ ਕੀਤੀ ਅਪੀਲ
ਫਲਸਤੀਨੀ ਰਾਜਦੂਤ ਰਿਆਦ ਮਨਸੂਰ ਨੇ ਗਾਜ਼ਾ ਦੀ ਇਜ਼ਰਾਈਲ ਦੀ ਨਾਕਾਬੰਦੀ ਅਤੇ ਵਾਰ-ਵਾਰ ਹਮਲਿਆਂ ਦੀ ਨਿੰਦਾ ਕੀਤੀ। ਉਨ੍ਹਾਂ ਹਿੰਸਾ, ਖੂਨ-ਖਰਾਬਾ ਅਤੇ ਨਾਕਾਬੰਦੀ ਨੂੰ ਤੁਰੰਤ ਖਤਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਮਾਮਲੇ ਨੂੰ ਸੁਲਝਾਉਣ ਦੀ ਅਪੀਲ ਕੀਤੀ।
Follow Us
