ਯੂਕਰੇਨ ਦੇ ਡਰੋਨ ਹਮਲੇ ਨਾਲ ਰੂਸ ‘ਚ ਤਬਾਹੀ, 9 ਦੀ ਮੌਤ, 80 ਤੋਂ ਵੱਧ ਜ਼ਖ਼ਮੀ

Published: 

19 Jul 2026 09:06 AM IST

Ukraine Drone Attack: ਯੂਕਰੇਨ ਨੇ ਰੂਸ ਦੇ ਅੰਦਰ ਵੱਡਾ ਡਰੋਨ ਹਮਲਾ ਕਰਦਿਆਂ ਮਾਸਕੋ ਨੇੜੇ ਵਾਇਲਡਬੈਰੀਜ਼ (Wildberries) ਦੇ ਦੋ ਵੇਅਰਹਾਊਸ, ਇੱਕ ਤੇਲ ਡਿਪੋ ਅਤੇ ਹੋਰ ਫੌਜੀ ਲੌਜਿਸਟਿਕ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਰੂਸੀ ਅਧਿਕਾਰੀਆਂ ਦੇ ਅਨੁਸਾਰ, ਇਸ ਹਮਲੇ ਵਿੱਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ 80 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਉੱਥੇ ਹੀ, ਯੂਕਰੇਨ ਦਾ ਦਾਅਵਾ ਹੈ ਕਿ ਇਹ ਠਿਕਾਣੇ ਰੂਸੀ ਫੌਜ ਦੀ ਸਪਲਾਈ ਚੇਨ ਨਾਲ ਜੁੜੇ ਹੋਏ ਸਨ।

ਯੂਕਰੇਨ ਦੇ ਡਰੋਨ ਹਮਲੇ ਨਾਲ ਰੂਸ ਚ ਤਬਾਹੀ, 9 ਦੀ ਮੌਤ, 80 ਤੋਂ ਵੱਧ ਜ਼ਖ਼ਮੀ

ਯੂਕਰੇਨ ਦੇ ਡਰੋਨ ਹਮਲੇ ਨਾਲ ਰੂਸ 'ਚ ਤਬਾਹੀ,

ਯੂਕਰੇਨ ਨੇ ਰੂਸ ਦੇ ਅੰਦਰ ਵੱਡੇ ਪੱਧਰ ‘ਤੇ ਡਰੋਨ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਰੂਸ ਦੀ ਵੱਡੀ ਆਨਲਾਈਨ ਸ਼ਾਪਿੰਗ ਕੰਪਨੀ ਵਾਇਲਡਬੈਰੀਜ਼ (Wildberries) ਦੇ ਦੋ ਵੱਡੇ ਵੇਅਰਹਾਊਸ, ਇੱਕ ਤੇਲ ਡਿਪੋ ਅਤੇ ਕਈ ਹੋਰ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਰੂਸੀ ਅਧਿਕਾਰੀਆਂ ਮੁਤਾਬਕ, ਇਨ੍ਹਾਂ ਹਮਲਿਆਂ ਵਿੱਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ 80 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।

ਪਹਿਲਾ ਹਮਲਾ ਤਾਂਬੋਵ ਖੇਤਰ ਦੇ ਕੋਤੋਵਸਕ ਵਿੱਚ ਸਥਿਤ ਵਾਇਲਡਬੈਰੀਜ਼ (Wildberries) ਦੇ ਵੇਅਰਹਾਊਸ ‘ਤੇ ਕੀਤਾ ਗਿਆ। ਇਹ ਥਾਂ ਯੂਕਰੇਨ ਦੀ ਸਰਹੱਦ ਤੋਂ ਕਰੀਬ 360 ਕਿਲੋਮੀਟਰ ਦੂਰ ਹੈ। ਤਾਂਬੋਵ ਦੇ ਗਵਰਨਰ ਯੇਵਗੇਨੀ ਪੇਰਵਿਸ਼ੋਵ ਦੇ ਅਨੁਸਾਰ, ਇੱਥੇ ਰਾਤ ਦੀ ਸ਼ਿਫਟ ਵਿੱਚ ਕੰਮ ਕਰ ਰਹੇ 7 ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ 25 ਲੋਕ ਜ਼ਖ਼ਮੀ ਹੋਏ। ਦੂਜਾ ਹਮਲਾ ਇਲੈਕਟ੍ਰੋਸਟਾਲ ਵਿੱਚ ਹੋਇਆ, ਜੋ ਮਾਸਕੋ ਤੋਂ ਲਗਭਗ 50 ਕਿਲੋਮੀਟਰ ਪੂਰਬ ਵੱਲ ਸਥਿਤ ਹੈ। ਮਾਸਕੋ ਖੇਤਰ ਦੇ ਗਵਰਨਰ ਆਂਦਰੇਈ ਵੋਰੋਬਯੋਵ ਨੇ ਦੱਸਿਆ ਕਿ ਇਸ ਹਮਲੇ ਵਿੱਚ 61 ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ 40 ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਬਾਅਦ ਵਿੱਚ ਜ਼ਖ਼ਮੀਆਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ।

ਯੂਕਰੇਨ ਨੇ ਤੇਲ ਡਿਪੋ ਨੂੰ ਵੀ ਬਣਾਇਆ ਨਿਸ਼ਾਨਾ

ਇਸ ਦੌਰਾਨ ਯੂਕਰੇਨੀ ਡਰੋਨ ਨੇ ਨੋਗਿੰਸਕ ਦੇ ਇੱਕ ਤੇਲ ਡਿਪੋ ‘ਤੇ ਵੀ ਹਮਲਾ ਕੀਤਾ, ਜਿਸ ਕਾਰਨ ਉੱਥੇ ਅੱਗ ਲੱਗ ਗਈ। ਸੁਰੱਖਿਆ ਦੇ ਮੱਦੇਨਜ਼ਰ ਨੇੜਲੇ ਮੈਟਰਨਿਟੀ ਹਸਪਤਾਲ ਅਤੇ ਇੱਕ ਰਿਹਾਇਸ਼ੀ ਇਮਾਰਤ ਨੂੰ ਖਾਲੀ ਕਰਵਾਇਆ ਗਿਆ। ਡਰੋਨ ਦਾ ਮਲਬਾ ਇੱਕ ਕਿੰਡਰਗਾਰਟਨ ‘ਤੇ ਵੀ ਡਿੱਗਿਆ, ਜਿਸ ਨਾਲ ਉੱਥੇ ਵੀ ਅੱਗ ਲੱਗ ਗਈ। ਹਾਲਾਂਕਿ, ਬਾਅਦ ਵਿੱਚ ਅੱਗ ‘ਤੇ ਕਾਬੂ ਪਾ ਲਿਆ ਗਿਆ। ਇਸ ਤੋਂ ਇਲਾਵਾ, ਸ਼ਨੀਵਾਰ ਦੁਪਹਿਰ ਬੇਲਗੋਰੋਦ ਖੇਤਰ ਵਿੱਚ ਹੋਏ ਇੱਕ ਹੋਰ ਯੂਕਰੇਨੀ ਡਰੋਨ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋਇਆ।

ਯੂਕਰੇਨ ਨੇ ਦੱਸੀ ਹਮਲਿਆਂ ਦੀ ਵਜ੍ਹਾ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਮਾਸਕੋ ਅਤੇ ਤਾਂਬੋਵ ਖੇਤਰਾਂ ਵਿੱਚ ਜਿਨ੍ਹਾਂ ਲੌਜਿਸਟਿਕ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ਦਾ ਇਸਤੇਮਾਲ ਰੂਸ ਡਰੋਨ ਅਤੇ ਨੇਵੀਗੇਸ਼ਨ ਉਪਕਰਣ ਬਣਾਉਣ ਲਈ ਪਾਬੰਦੀਸ਼ੁਦਾ ਵਿਦੇਸ਼ੀ ਪੁਰਜ਼ਿਆਂ ਦੀ ਸਪਲਾਈ ਲਈ ਕਰਦਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਯੂਕਰੇਨ ਦੀ ਸਪੈਸ਼ਲ ਫੌਜ ਨੇ ਅਜ਼ੋਵ ਸਾਗਰ ਅਤੇ ਰੂਸ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਸਥਿਤ ਕਈ ਫੌਜੀ ਠਿਕਾਣਿਆਂ ‘ਤੇ ਵੀ ਹਮਲੇ ਕੀਤੇ।

ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਕਿ ਨੋਗਿੰਸਕ ਦਾ ਤੇਲ ਡਿਪੋ ਰੂਸੀ ਫੌਜ ਨੂੰ ਈਂਧਨ ਦੀ ਸਪਲਾਈ ਕਰਦਾ ਸੀ। ਇਸ ਤੋਂ ਇਲਾਵਾ, ਯੂਕਰੇਨ ਨੇ ਕਾਲੇ ਸਾਗਰ (Black Sea) ਅਤੇ ਅਜ਼ੋਵ ਸਾਗਰ ਵਿੱਚ ਦੋ ਟੈਂਕਰਾਂ, ਦੋ ਫਲੋਟਿੰਗ ਕਰੇਨਾਂ ਅਤੇ ਇੱਕ ਟੱਗਬੋਟ ਨੂੰ ਨਿਸ਼ਾਨਾ ਬਣਾਉਣ ਦਾ ਵੀ ਦਾਅਵਾ ਕੀਤਾ ਹੈ। ਯੂਕਰੇਨ ਨੇ ਇਹ ਵੀ ਕਿਹਾ ਕਿ ਕੇਰਚ ਵਿੱਚ ਪ੍ਰੋਜੈਕਟ 10410 ਸਵੇਤਲਿਆਕ (Svetlyak) ਸ਼੍ਰੇਣੀ ਦੇ ਗਸ਼ਤੀ ਜਹਾਜ਼ ‘ਤੇ ਹਮਲਾ ਕੀਤਾ ਗਿਆ। ਇਸ ਦੇ ਨਾਲ ਹੀ, ਰੂਸ ਦੇ ਕਬਜ਼ੇ ਵਾਲੇ ਲੁਹਾਂਸਕ ਖੇਤਰ ਦੇ ਸਾਬਿਵਕਾ ਨੇੜੇ ਬਿਲਾ ਦਰਿਆ ‘ਤੇ ਬਣੇ ਰੇਲਵੇ ਪੁਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਯੂਕਰੇਨ ਦੇ ਅਨੁਸਾਰ, ਰੂਸ ਇਸ ਪੁਲ ਦਾ ਇਸਤੇਮਾਲ ਆਪਣੀ ਫੌਜ ਲਈ ਸਾਮਾਨ ਅਤੇ ਹਥਿਆਰ ਪਹੁੰਚਾਉਣ ਵਾਸਤੇ ਕਰਦਾ ਸੀ।

ਰੂਸ ਦਾ ਦਾਅਵਾ, 19 ਖੇਤਰਾਂ ਵਿੱਚ ਯੂਕਰੇਨੀ ਡਰੋਨ ਕੀਤੇ ਨਸ਼ਟ

ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਹਵਾਈ ਰੱਖਿਆ ਤੰਤਰ (ਏਅਰ ਡਿਫੈਂਸ ਸਿਸਟਮ) ਨੇ ਰਾਤ ਭਰ ਦੌਰਾਨ 19 ਖੇਤਰਾਂ, ਕ੍ਰੀਮੀਆ, ਅਜ਼ੋਵ ਸਾਗਰ ਅਤੇ ਕਾਲੇ ਸਾਗਰ (Black Sea) ਦੇ ਉੱਪਰ ਉੱਡ ਰਹੇ 379 ਯੂਕਰੇਨੀ ਡਰੋਨ ਮਾਰ ਸੁੱਟੇ। ਹਾਲਾਂਕਿ, ਇਸ ਦੇ ਬਾਵਜੂਦ ਕਈ ਡਰੋਨ ਆਪਣੇ ਨਿਸ਼ਾਨੇ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ ਅਤੇ ਵੇਅਰਹਾਊਸਾਂ, ਤੇਲ ਡਿਪੋ, ਆਵਾਜਾਈ ਢਾਂਚੇ ਅਤੇ ਹੋਰ ਠਿਕਾਣਿਆਂ ਨੂੰ ਨੁਕਸਾਨ ਪਹੁੰਚਾਇਆ।

Source: TV9Hindi.com

Follow Us