ਯੂਕੇ ਦੇ ਸਿੱਖ ਵਕੀਲਾਂ ‘ਤੇ ਧਾਰਮਿਕ ਚਿੰਨ੍ਹਾਂ ਨਾਲ ਅਦਾਲਤਾਂ ‘ਚ ਐਂਟਰੀ ‘ਤੇ ਪਾਬੰਦੀ ਦਾ ਖ਼ਤਰਾ

Published: 

13 Feb 2023 12:10 PM

ਧਰਮ ਦੀ ਪਾਲਣਾ ਕਰਨ ਵਾਲੇ ਸਿੱਖ ਅਪਣੇ ਧਾਰਮਿਕ ਚਿੰਨ੍ਹ ਹਰ ਸਮੇਂ ਧਾਰਣ ਕਰਕੇ ਰੱਖਦੇ ਹਨ। ਪਰ ਨਵੀਆਂ ਹਿਦਾਇਤਾਂ ਦੇ ਚਲਦੇ ਅਦਾਲਤਾਂ ਦੇ ਅੰਦਰ ਇਹਨਾਂ ਤੇ ਦਾਖਿਲ ਹੋਣ ਤੇ ਪਾਬੰਦੀ ਲਗਾਏ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ।

ਯੂਕੇ ਦੇ ਸਿੱਖ ਵਕੀਲਾਂ ਤੇ ਧਾਰਮਿਕ ਚਿੰਨ੍ਹਾਂ ਨਾਲ ਅਦਾਲਤਾਂ ਚ ਐਂਟਰੀ ਤੇ ਪਾਬੰਦੀ ਦਾ ਖ਼ਤਰਾ
Follow Us On

ਲੰਦਨ: ਕਿਰਪਾਨ ਧਾਰਨ ਕੀਤੇ ਜਾਣ ਕਰਕੇ ਯੂਕੇ ਦੀ ਅਦਾਲਤਾਂ ਵਿੱਚ ਪ੍ਰੈਕਟਿਸ ਕਰਨ ਵਾਲਿਆਂ ਸਿੱਖ ਵਕੀਲਾਂ ਦੇ ਇੰਗਲੈਂਡ ਅਤੇ ਵੇਲਸ ਸਥਿਤ ਕੋਰਟ ਹਾਊਸੇਸ ਅਤੇ ਟ੍ਰਿਬਿਊਨਲਸ ਲਈ ਜਾਰੀ ਕੀਤੀਆਂ ਗਇਆਂ ਨਵੀਂ ਹਿਦਾਇਤਾਂ ਦੇ ਚਲਦੇ ਅਦਾਲਤਾਂ ਦੇ ਅੰਦਰ ਇਹਨਾਂ ਸਿੱਖਾਂ ਦੇ ਦਾਖਿਲ ਹੋਣ ਤੇ ਗੈਰ ਕਨੂੰਨੀ ਪਾਬੰਦੀ ਲਗਾਏ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ।

ਸਿੱਖ ਵਕੀਲ ਦੀ ਅਰਜ਼ੀ ‘ਤੇ ਸੁਣਵਾਈ

ਦੱਸਿਆ ਜਾਂਦਾ ਹੈ ਕਿ ਸਿੱਖ ਵਕੀਲ ਜਸਕੀਰਤ ਸਿੰਘ ਗੁਲਸ਼ਨ ਨੇ ਸਿੱਖ ਵਕੀਲਾਂ ਵੱਲੋਂ ਧਾਰਨ ਕੀਤੀਆਂ ਜਾਂਦੀਆਂ ਕਿਰਪਾਨਾਂ ਦੇ ਮਾਮਲੇ ਵਿੱਚ ਅਦਾਲਤਾਂ ਅਤੇ ਟ੍ਰਿਬਿਊਨਲਸ ਵਿੱਚ ਲਾਗੂ ਨਵੀਂ ਸੁਰੱਖਿਆ ਨੀਤੀ ਨੂੰ ਚੁਨੌਤੀ ਦੇਣ ਵਾਲੀ ਅਰਜ਼ੀ ‘ਤੇ ਉੱਥੇ ‘ਲੌਰਡ ਚੀਫ਼ ਜਸਟਿਸ’ ਅਤੇ ਕੋਰਟ ਆਫ ਅਪੀਲ ਦੇ ਵਾਈਸ ਪ੍ਰੈਜ਼ੀਡੈਂਟ ਨੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਸਿੱਖ ਧਰਮ ਦਾ ਪਾਲਣ ਕਰਨ ਵਾਲੇ ਸਿੱਖਾਂ ਜਾਂ ਅਮ੍ਰਿਤਧਾਰੀ ਸਿੱਖ ਅਪਣੇ ਹੋਰ ਧਾਰਮਿਕ ਚਿੰਨ੍ਹਾਂ ਸਮੇਤ ਕ੍ਰਿਪਾਨ ਹਰ ਸਮੇਂ ਧਾਰਣ ਕਰਕੇ ਰੱਖਦੇ ਹਨ।

6.5 ਇੰਚ ਦੀ ਕਿਰਪਾਨ ਦੀ ਇਜਾਜਤ

ਦਰਅਸਲ ਵਕੀਲ ਜਸਕਿਰਤ ਸਿੰਘ ਗੁਲਸ਼ਨ ਨੂੰ ਸਾਲ 2021 ਵਿੱਚ ‘ਈਲਿੰਗ ਮਜਿਸਟਰੇਟ’ ਦੀ ਅਦਾਲਤ ਵਿੱਚ ਅਪਣੀ ਧਾਰਨ ਕੀਤੀ ਕ੍ਰਿਪਾਨ ਕਰਕੇ ਉੱਥੇ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ, ਇਸ ਕਰਕੇ ਉਨ੍ਹਾਂ ਨੂੰ ਅਪਣਾ ਅਪਮਾਨ ਮਹਿਸੂਸ ਹੋਇਆ ਸੀ। ਉਸ ਵੇਲੇ ਗੁਲਸ਼ਨ ਦੇ ਮੁਤਾਬਿਕ ਉਹ ਆਪਣੇ ਨਾਲ ਕਾਨੂੰਨੀ ਤੌਰ ਤੇ ਵੈਧ ਕੁੱਲ 8 ਇੰਚ ਲੰਬੀ ਕਿਰਪਾਨ, ਜਿਸ ਦੇ ਬਲੇਡ ਦੀ ਚੌੜਾਈ 4 ਇੰਚ ਦੀ ਸੀ, ਧਾਰਨ ਕਰਦੇ ਸਨ। ਸਬੰਧਿਤ ਹਿਦਾਇਤਾਂ ਦੇ ਮੁਤਾਬਿਕ, ਸਿੱਖਾਂ ਨੂੰ ਕੋਰਟ ਜਾਂ ਟ੍ਰਿਬਿਊਨਲਸ ਦੀ ਇਮਾਰਤ ਦੇ ਅੰਦਰ 6 ਇੰਚ ਲੰਬੀ ਅਤੇ 5 ਇੰਚ ਤੱਕ ਚੌੜੇ ਬਲੇਡ ਵਾਲੀ ਕਿਰਪਾਨ ਧਾਰਨ ਕਰਕੇ ਆਉਣ ਜਾਣ ਦੀ ਇਜਾਜ਼ਤ ਹੈ।

ਕਿਰਪਾਨ ਦੇ ਬਲੇਡ ਦੀ ਲੰਬਾਈ 5 ਇੰਚ ਤੋਂ ਵੱਧ ਨਹੀਂ

– ਰਿਪੋਰਟਾਂ ਮੁਤਾਬਕ, 6 ਇੰਚ ਤੋਂ ਵੱਧ ਲੰਬੀ ਕਿਰਪਾਨ ਲੈ ਕੇ ਅਦਾਲਤ ਵਿੱਚ ਜਾਣ ਦੀ ਇਜਾਜਤ ਨਹੀਂ

– ਕਿਰਪਾਨ ਦੇ ਬਲੇਡ ਦੀ ਲੰਬਾਈ 5 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ

– ਵਕੀਲ ਜਸਕੀਰਤ ਸਿੰਘ ਗੁਲਸ਼ਨ ਵੱਲੋਂ ਅਦਾਲਤ ‘ਚ ਦਲੀਲ ਦਿਤੀ ਗਈ ਕਿ ਮਨਜ਼ੂਰਸ਼ੁਦਾ ਲੰਬਾਈ ਵਾਲੀ ਕਿਰਪਾਨ ਅਸੰਭਵ ਹਨ

– ਵਕੀਲ ਗੁਲਸ਼ਨ ਦਾ ਕਹਿਣਾ ਹੈ ਕਿ 4 ਇੰਚ ਲੰਬੇ ਬਲੇਡ ਵਾਲੀ ਕਿਰਪਾਨ ਵਿੱਚ 2 ਇੰਚ ਦਾ ਹੈਂਡਲ ਨਹੀਂ ਹੋ ਸਕਦਾ

Related Stories
ਮੌਤ ਤੱਕ ਜੇਲ੍ਹ ‘ਚ ਹੀ ਰਹੇਗਾ ਦੋਸ਼ੀ, ਬੱਚੇ ਦੇ ਕਾਤਿਲ ਨੂੰ ਉਮਰ ਕੈਦ ਤੇ ਤਿੰਨ ਲੱਖ ਜ਼ੁਰਮਾਨਾ
ਜਲੰਧਰ ਪੱਛਮੀ ਤੋਂ ਆਪ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਅਦਾਲਤ ਤੋਂ ਝਟਕਾ, ਗ੍ਰਿਫਤਾਰੀ ਦੀ ਲਟਕੀ ਤਲਵਾਰ
ਮਰਜ਼ੀ ਨਾਲ ਵਿਆਹ ਕਰਵਾਉਣ ਦੀ ਮਿਲੀ ਦਰਦਨਾਕ ਸਜ਼ਾ, ਭਰਾ ਨੇ ਭੈਣ ਦੇ ਆਰ-ਪਾਰ ਕੀਤੀਆਂ ਚਾਰ ਲੋਗੀਆਂ, ਪੋਸਟਮਾਰਟਮ ਰਿਪੋਰਟ ਦਾ ਖੁਲਾਸਾ
ਕੋਟਕਪੂਰਾ ਗੋਲੀਕਾਂਡ : ਫਰੀਦਕੋਟ ਅਦਾਲਤ ‘ਚ ਪੇਸ਼ ਹੋਏ ਸੁਖਬੀਰ ਬਾਦਲ; ਅਗਲੀ ਸੁਣਵਾਈ 19 ਅਗਸਤ ਨੂੰ
ਬ੍ਰਿਟਿਸ਼ MP ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਿਆ, ਦੋ ਘੰਟੇ ਤੱਕ ਹੋਈ ਪੁੱਛਗਿੱਛ, ਪੜ੍ਹੋ ਕੀ ਹੈ ਪੂਰਾ ਮਾਮਲਾ ?
110 ਗ੍ਰਾਮ ਹੈਰੋਇਮ ਸਣੇ ਅਕਾਲੀ ਆਗੂ ਤੇਜਬੀਰ ਸਿੰਘ ਗ੍ਰਿਫਤਾਰ, ਰਿਮਾਂਡ ਹਾਸਿਲ ਕਰਕੇ ਮੁਲਜ਼ਮ ਤੋਂ ਹੋਵੇਗੀ ਪੁੱਛਗਿੱਛ, ਅੰਮ੍ਰਿਤਸਰ ਸੀਆਈਏ ਨੇ ਕੀਤੀ ਕਾਰਵਾਈ
Exit mobile version