ਜਲੰਧਰ ਪੱਛਮੀ ਤੋਂ ਆਪ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਅਦਾਲਤ ਤੋਂ ਝਟਕਾ, ਗ੍ਰਿਫਤਾਰੀ ਦੀ ਲਟਕੀ ਤਲਵਾਰ

Updated On: 

12 Aug 2023 18:27 PM

ਮਿੰਟੀ ਕੌਰ ਨਾਂਅ ਦੀ ਮਹਿਲਾ ਦੀ ਸ਼ਿਕਾਇਤ ਵਿਧਾਇਕ ਖਿਲਾਫ ਖਿਲਾਫ ਮੁਕੱਦਮਾ ਨੰਬਰ 63 'ਤੇ ਥਾਣਾ 6 'ਚ 18 ਮਈ 2017 ਨੂੰ ਦਰਜ ਕੀਤਾ ਗਿਆ ਸੀ। ਮਿੰਟੀ ਕੌਰ ਨੇ ਸਾਲ 2017 ਵਿੱਚ ਥਾਣਾ ਡਵੀਜ਼ਨ ਨੰ. 6 'ਚ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਉਸ ਦੇ ਸਾਥੀਆਂ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਕਿ ਉਕਤ ਵਿਅਕਤੀਆਂ ਨੇ ਸੋਸ਼ਲ ਮੀਡੀਆ 'ਤੇ ਉਸ ਪ੍ਰਤੀ ਗੰਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ।

ਜਲੰਧਰ ਪੱਛਮੀ ਤੋਂ ਆਪ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਅਦਾਲਤ ਤੋਂ ਝਟਕਾ, ਗ੍ਰਿਫਤਾਰੀ ਦੀ ਲਟਕੀ ਤਲਵਾਰ
Follow Us On

ਜਲੰਧਰ। ਸੀਜੇਐਮ ਅਮਿਤ ਕੁਮਾਰ ਗਰਗ ਦੀ ਅਦਾਲਤ ਨੇ ਹਰਵਿੰਦਰ ਕੌਰ ਮਿੰਟੀ ਮਾਮਲੇ ਵਿੱਚ ਪੱਛਮੀ ਹਲਕੇ ਦੀ ਵਿਧਾਇਕਾ ਸ਼ੀਤਲ ਅੰਗੁਰਾਲ (MLA Sheetal Angural) ਦੇ ਵਾਰ-ਵਾਰ ਸੰਮਨ ਜਾਰੀ ਹੋਣ ਦੇ ਬਾਵਜੂਦ ਪੇਸ਼ ਨਾ ਹੋਣ ‘ਤੇ ਸਖ਼ਤ ਕਾਰਵਾਈ ਕੀਤੀ ਹੈ। ਅਦਾਲਤ ਨੇ 10 ਅਗਸਤ ਨੂੰ ਵਿਧਾਇਕ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਉਸ ਨੂੰ 24 ਅਗਸਤ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਇੰਨਾ ਹੀ ਨਹੀਂ ਅਦਾਲਤ ਨੇ ਸ਼ੀਤਲ ਅੰਗੂਕਲ ਦੇ ਸਾਰੇ ਜ਼ਮਾਨਤੀ ਬਾਂਡ ਰੱਦ ਕਰਨ ਅਤੇ ਉਨ੍ਹਾਂ ਨੂੰ ਜ਼ਬਤ ਕਰਨ ਦੇ ਵੀ ਹੁਕਮ ਦਿੱਤੇ ਹਨ।

ਹਰਵਿੰਦਰ ਕੌਰ ਮਿੰਟੀ ਨੇ ਸੋਸ਼ਲ ਮੀਡੀਆ (Social media) ‘ਤੇ ਅਸ਼ਲੀਲ ਟਿੱਪਣੀ ਕਰਨ ਦੇ ਦੋਸ਼ ‘ਚ ਸ਼ੀਤਲ ਅੰਗੁਰਾਲ ਅਤੇ ਉਸ ਦੇ ਸਾਥੀਆਂ ਖਿਲਾਫ ਥਾਣਾ ਡਿਵੀਜ਼ਨ ਨੰਬਰ 6 ‘ਚ ਕੇਸ ਦਰਜ ਕਰਵਾਇਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਅਦਾਲਤ ਵਿੱਚ ਚਲਾਨ ਪੇਸ਼ ਕੀਤਾ। ਸ਼ਿਕਾਇਤ ਵਿੱਚ ਮਿੰਟੀ ਕੌਰ ਨੇ ਕਿਹਾ ਸੀ ਕਿ ਉਸ ਬਾਰੇ ਇਤਰਾਜ਼ਯੋਗ ਸ਼ਬਦ ਕਹਿਣ ਤੋਂ ਇਲਾਵਾ ਉਸ ਨੂੰ ਬਲੈਕਮੇਲਰ ਵੀ ਕਿਹਾ ਗਿਆ।

6 ਜੂਨ ਨੂੰ ਚਾਰਜ ਫ੍ਰੇਮ ਹੋਣ ਤੋਂ ਬਾਅਦ ਵੀ ਨਹੀਂ ਹੋਏ ਪੇਸ਼

ਸੀਜੇਐਮ ਮਾਨਯੋਗ ਅਮਿਤ ਕੁਮਾਰ ਗਰਗ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਵੱਲੋਂ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ ਸਾਫ਼ ਦਰਸਾਉਂਦਾ ਹੈ ਕਿ ਉਹ ਨਿਆਂ ਪ੍ਰਣਾਲੀ ਨੂੰ ਚੁਣੌਤੀ ਦੇ ਰਹੀ ਹੈ। ਅਦਾਲਤ ਵਿਚ ਵਾਰ-ਵਾਰ ਪੇਸ਼ ਹੋਣ ਤੋਂ ਛੋਟ ਲਈ ਅਰਜ਼ੀ ਦੇਣਾ ਸਪੱਸ਼ਟ ਤੌਰ ‘ਤੇ ਰਿਆਇਤ ਦੀ ਦੁਰਵਰਤੋਂ ਹੈ। ਜੇਕਰ ਸ਼ੀਤਲ ਅੰਗੁਰਾਲ ਨੂੰ ਅਦਾਲਤ ਵੱਲੋਂ ਹਰ ਤਰੀਕ ਤੋਂ ਹਰ ਵਾਰ ਰਾਹਤ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਸਮਾਜ ਪ੍ਰਤੀ ਗਲਤ ਸੰਦੇਸ਼ ਜਾਵੇਗਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ