ਇੱਕ ਹਫ਼ਤੇ ‘ਚ 3 ਨਾਬਾਲਿਗ ਕੁੜੀਆਂ ਲਾਪਤਾ, ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਜੁਲਮ ਜਾਰੀ
ਪਾਕਿਸਤਾਨ 'ਚ ਲਗਾਤਾਰ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨਾਲ ਜੁਲਮ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਕਈ ਕੁੜੀਆਂ ਦੇ ਜਬਰਨ ਧਰਮ ਪਰਿਵਾਰਤ ਕਰਵਾ ਕੇ ਵਿਆਹ ਕਰਵਾਉਣ ਦੇ ਮਾਮਲੇ ਵੇਖਣ ਨੂੰ ਮਿਲ ਰਹੇ ਹਨ। ਇਸ ਨੂੰ ਲੈ ਕੇ ਪੀੜਤ ਕੁੜੀਆਂ ਦੇ ਪਰਿਵਾਰਕ ਮੈਂਬਰ ਵੱਲੋਂ ਮਾਮਲੇ ਦਰਜ ਕਰਵਾਏ ਗਏ ਪਰ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

ਸੰਕੇਤਕ ਤਸਵੀਰ
ਪਾਕਿਸਤਾਨ ਵਿੱਚ ਪਿੱਛਲੇ ਇੱਕ ਹਫਤੇ ਤੋਂ ਲਾਪਤਾ, ਜਬਰਨ ਧਰਮ ਪਰਿਵਰਤ ਅਤੇ ਕੁੜੀਆਂ ਦੀ ਮਰਜੀ ਦੇ ਖਿਲਾਫ਼ ਵਿਆਹ ਕਰਵਾਉਣ ਦੇ ਮਾਮਲੇ ਸਾਹਣੇ ਆਏ ਹਨ। ਇਹ ਤਿੰਨੋਂ ਕੁੜੀਆਂ ਧਰਮ ਪੱਖੇ ਘੱਟ ਗਿਣਤੀ ਤਬਕੇ ਨਾਲ ਸਬੰਧ ਰੱਖਦੀਆਂ ਹਨ ਅਤੇ ਇਨ੍ਹਾਂ ਦੀ ਉਮਰ 13 ਤੋਂ 16 ਸਾਲ ਦੇ ਵਿਚਾਲੇ ਹੈ। ਪੁਲਿਸ ਨੇ ਘੱਟ ਗਿਣਤੀ ਭਾਈਚਾਰੇ ਦੇ ਦਬਾਅ ਹੇਠ ਮਾਮਲਾ ਤਾਂ ਦਰਜ ਕੀਤਾ ਹੈ ਪਰ ਅੱਗੇ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਲਗਾਤਾਰ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ‘ਤੇ ਹਮਲੇ, ਜਬਰਨ ਧਰਮ ਪਰਿਵਰਤਨ ਅਤੇ ਬਿਨ੍ਹਾਂ ਮਰਜੀ ਤੋਂ ਕੁੜੀਆਂ ਦੇ ਵਿਆਹ ਦੇ ਮਾਮਲੇ ਵੇਖਣ ਨੂੰ ਮਿਲ ਰਹੇ ਹਨ। ਇਸ ਨਾਲ ਘੱਟ ਗਿਣਤੀਆਂ ਵਿੱਚ ਲਗਾਤਾਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਸਮੇਂ ਸਮੇਂ ਤੇ ਇਹੋ ਜਹਿਆਂ ਖਬਰਾਂ ਵੇਖਣ ਨੂੰ ਮਿਲਦੀਆਂ ਹਨ। ਇਹ ਤਿੰਨ ਮਾਮਲੇ ਵੀ ਅਜਿਹੇ ਹੀ ਹਨ।
ਇੱਕ ਮਾਮਲੇ ਸਿੰਧ ਸੂਬੇ ਦੇ ਮੀਰਪੁਰ ਖਾਸ ਇਲਾਕੇ ਦਾ ਹੈ, ਜਿਥੇ ਰਾਣੀ ਨਾਂਅ ਦੀ ਕੁੜੀ ਨੂੰ ਅਗਵਾ ਕੀਤਾ ਗਿਆ ਹੈ। ਰਾਣੀ ਨੂੰ ਅਗਵਾ ਕਰਕੇ ਪਹਿਲਾਂ ਉਸਦਾ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਮੁਸਲਿਮ ਮਰਦ ਨਾਲ ਵਿਆਹ ਕਰਵਾ ਦਿੱਤਾ ਗਿਆ। ਰਾਣੀ ਹਿੰਦੂ ਧਰਮ ਨਾਲ ਸਬੰਧ ਰੱਖਦੀ ਹੈ ਅਤੇ ਉਸ ਦੀ ਉਮਰ ਸਿਰਫ 15 ਸਾਲ ਹੈ।