Russia-Ukrain War: ਜੰਗ ਵਿਚਾਲੇ ਪੁਤਿਨ ਦਾ ਫ਼ਰਮਾਨ, ਅਧਿਕਾਰੀਆਂ ਦੁਆਰਾ iPhone ਦੀ ਵਰਤੋਂ ‘ਤੇ ਪਾਬੰਦੀ
Putin's New decesion: ਯੂਕਰੇਨ ਦੇ ਖਿਲਾਫ ਜੰਗ ਦੇ ਵਿਚਕਾਰ, ਰੂਸ ਦੀ ਪੁਤਿਨ ਸਰਕਾਰ ਨੇ ਆਪਣੇ ਕੁਝ ਕਰਮਚਾਰੀਆਂ ਨੂੰ ਮਾਰਚ ਦੇ ਅੰਤ ਤੱਕ ਐਪਲ ਆਈਫੋਨ ਦੀ ਵਰਤੋਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਤਿਨ ਸਰਕਾਰ ਨੇ ਆਈਫੋਨ ਦੀ ਵਰਤੋਂ ਬੰਦ ਕਰਨ ਪਿੱਛੇ ਜਾਸੂਸੀ ਹੋਣ ਦੀ ਸੰਭਾਵਨਾ ਜਤਾਈ ਹੈ।
ਯੂਕਰੇਨ ਦੇ ਖਿਲਾਫ ਜੰਗ ਦੇ ਵਿਚਾਲੇ ਪੁਤਿਨ ਦਾ ਫ਼ਰਮਾਨ, ਅਧਿਕਾਰੀਆਂ ਦੁਆਰਾ iPhone ਦੀ ਵਰਤੋਂ 'ਤੇ ਪਾਬੰਦੀ।
ਅਧਿਕਾਰੀ ਵੱਖਰਾ ਫ਼ੋਨ ਲੈ ਸਕਦੇ ਹਨ
ਰਾਸ਼ਟਰਪਤੀ ਚੋਣ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਵੱਖ-ਵੱਖ ਆਪਰੇਟਿੰਗ ਸਿਸਟਮ ਦੇ ਫੋਨ ਵੀ ਮੁਹੱਈਆ ਕਰਵਾਏ ਜਾਣਗੇ। ਹਾਲਾਂਕਿ, ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਅਧਿਕਾਰੀ ਐਂਡਰਾਇਡ ਜਾਂ ਚੀਨੀ ਫੋਨ ਦੀ ਵਰਤੋਂ ਕਰ ਸਕਦੇ ਹਨ ਅਤੇ ਉਨ੍ਹਾਂ ‘ਤੇ ਕੋਈ ਪਾਬੰਦੀ ਨਹੀਂ ਹੈ। ਪਿਛਲੇ ਸਾਲ ਫਰਵਰੀ ਵਿੱਚ, ਐਪਲ ਨੇ ਅਧਿਕਾਰਤ ਤੌਰ ‘ਤੇ ਯੂਕਰੇਨ (Ukraine) ਦੇ ਹਮਲੇ ਤੋਂ ਬਾਅਦ ਰੂਸ ਵਿੱਚ ਆਈਫੋਨ ਦੀ ਵਿਕਰੀ ਬੰਦ ਕਰ ਦਿੱਤੀ ਸੀ। ਇਸ ਤੋਂ ਬਾਅਦ ਕਈ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਰੂਸੀ ਨਾਗਰਿਕਾਂ ਨੂੰ ਇੰਪੋਰਟ ਪ੍ਰੋਗਰਾਮ ਰਾਹੀਂ ਆਈਫੋਨ 14 ਮਿਲ ਰਿਹਾ ਹੈ। ਹਾਲਾਂਕਿ ਇਸ ਸਬੰਧੀ ਸਰਕਾਰ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।ਖੁਫੀਆ ਏਜੰਸੀਆਂ ਜਾਸੂਸੀ ਬਾਰੇ ਚੇਤਾਵਨੀ ਦਿੰਦੀਆਂ ਹਨ
ਰੂਸ ਸ਼ੁਰੂ ਤੋਂ ਹੀ ਆਪਣੇ ਦੇਸ਼ ਦੀ ਸੁਰੱਖਿਆ ਅਤੇ ਗੁਪਤ ਸੂਚਨਾਵਾਂ ਨੂੰ ਲੈ ਕੇ ਕਾਫੀ ਸੁਚੇਤ ਰਿਹਾ ਹੈ। ਖਾਸ ਤੌਰ ‘ਤੇ ਖੁਫੀਆ ਏਜੰਸੀਆਂ ਫੋਨ ਅਤੇ ਉਸ ‘ਚ ਇੰਸਟਾਲ ਹੋਣ ਵਾਲੀਆਂ ਐਪਲੀਕੇਸ਼ਨਾਂ ਨੂੰ ਲੈ ਕੇ ਕਾਫੀ ਸਾਵਧਾਨ ਰਹਿੰਦੀਆਂ ਹਨ। ਫਿਲਹਾਲ ਜਦੋਂ ਯੂਕਰੇਨ ‘ਚ ਜੰਗ ਚੱਲ ਰਹੀ ਹੈ ਤਾਂ ਅਧਿਕਾਰੀਆਂ ਨੂੰ ਹੋਰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
