ਇੰਗਲੈਂਡ ਦੇ ਐਪਸਮ ਕਾਲਜ ਦੇ ਮੈਦਾਨ ਚ ਹੈਡਮਿਸਟ੍ਰੇਸ, ਉਹਨਾਂ ਦੀ ਧੀ ਅਤੇ ਪਤੀ ਮ੍ਰਿਤ ਮਿਲੇ

Published: 

07 Feb 2023 09:36 AM

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਾਰਦਾਤ ਇਲਾਕੇ ਵਿੱਚ ਆਪਣੀ ਕਿਸਮ ਦੀ ਅਜਿਹੀ ਪਹਿਲੀ ਘਟਨਾ ਹੈ, ਜਿਸ ਵਿੱਚ ਕਿਸੀ ਤੀਜੇ ਪੱਖ ਦੀ ਸ਼ੁਮਾਰੀਅਤ ਨਜ਼ਰ ਨਹੀਂ ਆਉਂਦੀ। ਇਸ ਬੇਹੱਦ ਸਨਸਨੀਖੇਜ਼ ਘਟਨਾ ਤੋਂ ਬਾਅਦ ਐਪਸਮ ਕਾਲਜ ਦਾ ਪੂਰਾ ਸਟਾਫ ਸ਼ੋਕ ਵਿੱਚ ਹੈ।

ਇੰਗਲੈਂਡ ਦੇ ਐਪਸਮ ਕਾਲਜ ਦੇ ਮੈਦਾਨ ਚ ਹੈਡਮਿਸਟ੍ਰੇਸ, ਉਹਨਾਂ ਦੀ ਧੀ ਅਤੇ ਪਤੀ ਮ੍ਰਿਤ ਮਿਲੇ
Follow Us On

ਇੰਗਲੈਂਡ ਦੇ ਸ਼ਹਿਰ ਸਰੇ ਵਿੱਚ ਇੱਕ ਮੰਨੇ-ਪ੍ਰਮੰਨੇ ਪ੍ਰਾਈਵੇਟ ਕਾਲਜ ਦੇ ਮੈਦਾਨ ‘ਚ ਉਥੇ ਦੀ ਹੈਡਮਿਸਟ੍ਰੇਸ, ਉਹਨਾਂ ਦੀ ਧੀ ਅਤੇ ਪਤੀ ਮ੍ਰਿਤ ਮਿਲਣ ਮਗਰੋਂ ਇਲਾਕੇ ਵਿੱਚ ਹੜਕੰਪ ਮਚ ਗਿਆ। ਜਦੋਂ ਇਸ ਬਾਰੇ ਓਥੋਂ ਦੀ ਪੁਲਿਸ ਨੂੰ ਇਤਲਾਹ ਮਿਲੀ ਤਾਂ ਉਸ ਨੇ ਉਥੇ ਐਪਸਮ ਕਾਲਜ, ਸਰੇ ਦੇ ਮੈਦਾਨ ਵਿੱਚ 45 ਵਰ੍ਹਿਆਂ ਦੀ ਹੈਡਮਿਸਟ੍ਰੇਸ ਐਮਾ ਪੇਟਿੱਸਨ, ਉਹਨਾਂ ਦੀ 7 ਸਾਲ ਦੀ ਧੀ ਲਿੱਟੀ ਅਤੇ 39 ਵਰ੍ਹਿਆਂ ਦੇ ਉਹਨਾਂ ਦੇ ਪਤੀ ਜਾਰਜ ਪੇਟਿੱਸਨ ਨੂੰ ਮ੍ਰਿਤ ਅਵਸਥਾ ਵਿੱਚ ਪਏ ਵੇਖਿਆ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਾਰਦਾਤ ਇਲਾਕੇ ਵਿੱਚ ਆਪਣੀ ਕਿਸਮ ਦੀ ਅਜਿਹੀ ਪਹਿਲੀ ਘਟਨਾ ਹੈ, ਜਿਸ ਵਿੱਚ ਕਿਸੀ ਤੀਜੇ ਪੱਖ ਦੀ ਸ਼ੁਮਾਰੀਅਤ ਨਜ਼ਰ ਨਹੀਂ ਆਉਂਦੀ। ਇਸ ਬੇਹੱਦ ਸਨਸਨੀਖੇਜ਼ ਘਟਨਾ ਤੋਂ ਬਾਅਦ ਐਪਸਮ ਕਾਲਜ ਦਾ ਪੂਰਾ ਸਟਾਫ ਸ਼ੋਕ ਵਿੱਚ ਹੈ।

ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਸੀ

ਦੱਸਿਆ ਜਾਂਦਾ ਹੈ ਕਿ ਕਾਲਜ ਦੇ ਮੈਦਾਨ ਵਿੱਚ ਤਿੰਨ ਲਾਸ਼ਾਂ ਪਈਆਂ ਹੋਣ ਦਾ ਪਤਾ ਲੱਗਣ ਤੋਂ ਪਹਿਲਾਂ ਆਸਪਾਸ ਰਹਿਣ ਵਾਲੇ ਲੋਕਾਂ ਨੇ ਉਥੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਰਾਤ 1 ਵਜੇ ਕਾਲਜ ਦੇ ਅੰਦਰ ਰਹਿਣ ਵਾਲੀ ਇੱਕ ਸਟਾਫ਼ ਮੈਂਬਰ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਸ਼ੋਰ ਵੀ ਮਚਾਇਆ ਸੀ। ਕਾਲਜ ਦੇ ਅੰਦਰ ਬਣੇ ਰਾਈਫਲ ਰੇਂਜ ਤੋਂ ਮੌਕਾ ਏ ਵਾਰਦਾਤ ਦੀ ਦੂਰੀ ਕੁਝ ਗਜ ਹੀ ਹੈ। ਕਾਲਜ ਦੇ ਅੰਦਰੂਨੀ ਸੂਤਰਾਂ ਨੇ ਦਾਅਵਾ ਕੀਤਾ ਕਿ ਉੱਥੇ ਜ਼ਿੰਦਾ ਕਾਰਤੂਸ ਨਹੀਂ ਰੱਖੇ ਜਾਂਦੇ।

ਜਾਂਚ ਵਿੱਚ ਪੁਲਿਸ ਨਾਲ ਸਹਿਯੋਗ ਕਰ ਰਿਹਾ ਕਾਲਜ ਪ੍ਰਬੰਧਨ

ਕਾਲਜ ਦੇ ਪ੍ਰਵਕਤਾ ਵੱਲੋਂ ਕਿਹਾ ਗਿਆ ਕਿ ਕਾਲਜ ਪ੍ਰਬੰਧਨ ਇਸ ਵਾਰਦਾਤ ਵਿੱਚ ਪੁਲਿਸ ਨਾਲ ਸਹਿਯੋਗ ਕਰ ਰਿਹਾ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ, ਹੁਣ ਸਾਨੂੰ ਆਪਣੇ ਬੱਚਿਆਂ ਅਤੇ ਸਟਾਫ ਦੀ ਸੁਰੱਖਿਆ ਅਤੇ ਬਿਹਤਰੀ ਦੀ ਦਿਸ਼ਾ ਵੱਲ ਅਪਣਾ ਧਿਆਨ ਕੇਂਦਰਿਤ ਕਰਨਾ ਹੋਵੇਗਾ ਅਤੇ ਇਹ ਗੱਲ ਵੀ ਯਕੀਨੀ ਬਣਾਉਣੀ ਪਏਗੀ ਕਿ ਐਪਸਮ ਕਾਲਜ ਵੱਲੋਂ ਉਹਨਾਂ ਨੂੰ ਸਾਰੀਆਂ ਸੁਖ ਸੁਵਿਧਾਵਾਂ, ਗਰਮਜੋਸ਼ੀ ਅਤੇ ਬਿਹਤਰ ਸਹਿਯੋਗ ਮਿਲਦਾ ਰਹੇ। ਅਜਿਹੀ ਵਾਰਦਾਤ ਦੀ ਖਬਰ ਸਾਡੇ ਵਾਸਤੇ ਵਾਕਈ ਇੱਕ ਵੱਡਾ ਝਟਕਾ ਹੈ ਜਿਸ ਨੂੰ ਭੁੱਲਣ ਵਾਸਤੇ ਸਮਾਂ ਚਾਹੀਦਾ ਹੋਵੇਗਾ ਅਤੇ ਸਾਰਿਆਂ ਨੂੰ ਮਿਲ-ਜੁਲ ਕੇ ਕੰਮ ਕਰਨਾ ਹੋਵੇਗਾ। ਐਪਸਮ ਕਾਲਜ ਦੇ ਮੈਦਾਨ ਵਿੱਚ ਵਾਪਰੀ ਇਸ ਬੇਹੱਦ ਸਨਸਨੀਖੇਜ਼ ਵਾਰਦਾਤ ਮਗਰੋਂ ਉਸ ਇਲਾਕੇ ਵਿੱਚ ਆਉਣ ਜਾਣ ਵਾਲੇ ਵਾਹਨ ਚਾਲਕ ਆਪਣੀਆਂ ਕਾਰਾਂ ਦੀ ਖਿੜਕੀਆਂ ਖੋਲ੍ਹ ਕੇ ਇੱਕ ਵਾਰੀ ਇਸ ਕਾਲਜ ਵੱਲ ਜ਼ਰੂਰ ਵੇਖਦੇ ਹਨ ਜਿਸ ਨੂੰ ਫਿਲਹਾਲ ਪੁਲਿਸ ਨੇ ਆਪਣੇ ਘੇਰੇ ਵਿੱਚ ਲਿਆ ਹੋਇਆ ਹੈ।

ਹੈਡਮਿਸਟ੍ਰੇਸ ਐਮਾ ਪੇਟਿੱਸਨ ਬੇਹੱਦ ਸ਼ਾਨਦਾਰ ਟੀਚਰ ਸਨ

ਉਥੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਾਲਜ ਦੀ ਹੈਡਮਿਸਟ੍ਰੇਸ ਐਮਾ ਪੇਟਿੱਸਨ ਇਕ ਬੇਹੱਦ ਸ਼ਾਨਦਾਰ ਟੀਚਰ ਸਨ ਅਤੇ ਉਸ ਤੋਂ ਵੀ ਵੱਧ ਕੇ ਇੱਕ ਲਾਜਵਾਬ ਮਹਿਲਾ ਸਨ। ਐਮਾ ਪੇਟਿੱਸਨ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਉਨ੍ਹਾਂ ਦੀ ਆਖਰੀ ਪੋਸਟ ਵਿੱਚ ਉਹਨਾਂ ਨੂੰ ਇਸ ਕਾਲਜ ਦਾ ਚਾਰਜ ਸੰਭਾਲਣ ਮਗਰੋਂ ਦਿੱਤੇ ਗਏ ਸ਼ਾਨਦਾਰ ਪੁਰਸਕਾਰ ਦਾ ਜਸ਼ਨ ਮਨਾਉਂਦੇ ਵੇਖਿਆ ਗਿਆ ਸੀ। ਇਸ ਪੋਸਟ ਵਿੱਚ ਐਮੀ ਹੱਸਦੇ ਮੁਸਕਰਾਂਦੇ ਅਤੇ ਸ਼ੈਮਪੇਨ ਨਾਲ ਜਸ਼ਨ ਮਨਾਉਂਦੀ ਨਜ਼ਰ ਆਈ ਸੀ। ਆਪਣੇ ਟਵਿਟਰ ਅਕਾਊਂਟ ਤੇ ਉਨ੍ਹਾਂ ਨੇ ਲਿਖਿਆ ਸੀ, ਸਾਡੇ ਵਾਸਤੇ ਬੇਹਦ ਸ਼ਾਨਦਾਰ ਸਨਮਾਨ। ਇਸ ਸਾਲ ਦਾ ਇੰਡੀਪੈਂਡੈਂਟ ਸਕੂਲ ਬਣਨ ਲਈ ਅਸੀਂ ਸਾਰੇ ਵਧਾਈ ਦੇ ਪਾਤਰ ਹਾਂ। ਆਪਣੀ ਪੋਸਟ ਵਿੱਚ ਐਮੀ ਨੇ ਅੱਗੇ ਲਿਖਿਆ ਸੀ, ਮੈਂ ਜਦੋਂ ਵੀ ਇਸ ਪੋਸਟ ਨੂੰ ਪੜ੍ਹਦੀ ਹਾਂ ਤਾਂ ਮੈਨੂੰ ਬੜਾ ਚੰਗਾ ਲੱਗਦਾ ਹੈ। ਐਪਸਮ ਕਾਲਜ ਸਾਲ ਦਾ ਸਭ ਤੋਂ ਵਧੀਆ ਕਾਲਜ ਘੋਸ਼ਿਤ ਕੀਤਾ ਗਿਆ ਹੈ।