Sudan Clashes:ਸੂਡਾਨ 'ਚ ਭੜਕੀ ਹਿੰਸਾ, ਫੌਜੀ-ਅਰਧ ਸੈਨਿਕ ਬਲਾਂ ਵਿਚਾਲੇ ਝੜਪ; 25 ਦੀ ਮੌਤ, 183 ਜ਼ਖਮੀ Punjabi news - TV9 Punjabi

Sudan Clashes: ਸੂਡਾਨ ‘ਚ ਭੜਕੀ ਹਿੰਸਾ, ਫੌਜੀ-ਅਰਧ ਸੈਨਿਕ ਬਲਾਂ ਵਿਚਾਲੇ ਝੜਪ; 25 ਦੀ ਮੌਤ, 183 ਜ਼ਖਮੀ

Updated On: 

16 Apr 2023 08:05 AM

Sudan violence: ਸੂਡਾਨ ਹਿੰਸਾ ਦੀ ਅੱਗ ਵਿੱਚ ਝੁਲਸ ਰਿਹਾ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਭਾਰਤੀ ਦੂਤਾਵਾਸ ਨੇ ਆਪਣੇ ਸਾਰੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

Sudan Clashes: ਸੂਡਾਨ ਚ ਭੜਕੀ ਹਿੰਸਾ, ਫੌਜੀ-ਅਰਧ ਸੈਨਿਕ ਬਲਾਂ ਵਿਚਾਲੇ ਝੜਪ; 25 ਦੀ ਮੌਤ, 183 ਜ਼ਖਮੀ

ਸੂਡਾਨ 'ਚ ਭੜਕੀ ਹਿੰਸਾ (Image Credit Source: ANI)

Follow Us On

Sudan Clashes: ਸੂਡਾਨ ‘ਚ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਝੜਪਾਂ ‘ਚ ਘੱਟੋ-ਘੱਟ 25 ਲੋਕ ਮਾਰੇ ਗਏ ਹਨ ਅਤੇ 183 ਜ਼ਖਮੀ ਹੋ ਗਏ ਹਨ। ਸੀਐਨਐਨ ਨੇ ਸੂਡਾਨ ਦੀ ਕੇਂਦਰੀ ਮੈਡੀਕਲ ਕਮੇਟੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਏਜੰਸੀ ਨੇ ਕਿਹਾ ਕਿ ਰਾਜਧਾਨੀ ਖਾਰਤੂਮ ਨੇੜੇ ਝੜਪਾਂ ‘ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਹਸਪਤਾਲ ਵਿੱਚ ਦਾਖ਼ਲ ਕਈ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਖਾਰਤੂਮ ਅਤੇ ਨੇੜਲੇ ਇਲਾਕਿਆਂ ‘ਚ ਗੋਲੀਬਾਰੀ

ਖਾਰਤੂਮ ਅਤੇ ਇਸ ਦੇ ਨੇੜਲੇ ਇਲਾਕਿਆਂ ‘ਚ ਭਾਰੀ ਗੋਲੀਬਾਰੀ (Firing) ਹੋਈ ਹੈ। ਇਸ ਤੋਂ ਬਾਅਦ ਦੇਸ਼ ਦੇ ਹਾਲਾਤ ਬਹੁਤ ਖਰਾਬ ਹੋ ਗਏ ਹਨ। ਤਖਤਾਪਲਟ ਦਾ ਸਮਾਂ ਆ ਗਿਆ ਹੈ। ਫਿਲਹਾਲ ਉਥੇ ਨੀਮ ਫੌਜੀ ਬਲਾਂ ਨੇ ਸਭ ਕੁਝ ਖਤਮ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਚੈਨਲ, ਫੌਜ ਮੁਖੀ ਦੀ ਰਿਹਾਇਸ਼ ਅਤੇ ਏਅਰਪੋਰਟ ਸਮੇਤ ਕਈ ਹੋਰ ਚੀਜ਼ਾਂ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ।

ਭਾਰਤੀਆਂ ਨੂੰ ਸਾਵਧਾਨ ਰਹਿਣ ਦੀ ਦਿੱਤੀ ਸਲਾਹ

ਖਾਰਤੂਮ ਵਿੱਚ ਸਥਿਤੀ ਬਹੁਤ ਖਰਾਬ ਦੱਸੀ ਜਾ ਰਹੀ ਹੈ। ਕਈ ਜ਼ਿਲ੍ਹਿਆਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇੱਥੇ ਬੰਬ ਸੁੱਟੇ ਗਏ ਹਨ। ਇਸ ਦੇ ਮੱਦੇਨਜ਼ਰ ਇੱਥੇ ਸਕੂਲਾਂ, ਕਾਲਜਾਂ, ਸਰਕਾਰੀ ਦਫ਼ਤਰਾਂ ਨੂੰ ਤਾਲੇ ਲਗਾ ਦਿੱਤੇ ਗਏ ਹਨ। ਸਥਿਤੀ ਲਗਾਤਾਰ ਤਣਾਅਪੂਰਨ ਹੁੰਦੀ ਜਾ ਰਹੀ ਹੈ। ਭਾਰਤੀ ਦੂਤਾਵਾਸ (Indian Embassy) ਨੇ ਇੱਕ ਐਡਵਾਇਜ਼ਰੀ ਜਾਰੀ ਕਰਕੇ ਆਪਣੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਸੂਡਾਨ ਵਿੱਚ ਫੌਜ ਅਤੇ ਅਰਧ ਸੈਨਿਕ ਬਲਾਂ ਵਿਚਾਲੇ ਇਹ ਤਣਾਅ ਅੱਜ ਦਾ ਨਹੀਂ ਹੈ, ਸਗੋਂ ਇਹ ਕਈ ਸਾਲਾਂ ਤੋਂ ਚੱਲ ਰਿਹਾ ਹੈ। ਅੰਤਰਿਮ ਸਰਕਾਰ ਬਣਨ ਤੋਂ ਬਾਅਦ 2021 ਵਿੱਚ ਵੀ ਇੱਥੇ ਤਖ਼ਤਾਪਲਟ ਹੋਇਆ ਸੀ। ਅਰਧ ਸੈਨਿਕ ਬਲਾਂ (Para military forces) ਅਤੇ ਫੌਜ ਦੇ ਰਲੇਵੇਂ ਨੂੰ ਲੈ ਕੇ ਇਹ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸ ਕਾਰਨ ਆਪਸ ਵਿੱਚ ਹਿੰਸਾ ਹੁੰਦੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version