Fire In School: ਅਧਿਆਪਕ ਨੇ ਖੋਹਿਆ ਮੋਬਾਈਲ, ਗੁੱਸੇ ‘ਚ ਆਈ ਵਿਦਿਆਰਥਣ ਨੇ ਸਕੂਲ ਨੂੰ ਲਾਈ ਅੱਗ, 20 ਦੀ ਮੌਤ, ਵਿਦਿਆਰਥਣ ਸਮੇਤ 10 ਜ਼ਖ਼ਮੀ

Published: 

26 May 2023 22:47 PM

ਗੁਆਨਾ ਵਿੱਚ ਇੱਕ ਲੜਕੀ, ਜੋ ਆਪਣੇ ਸਕੂਲ ਨੂੰ ਅੱਗ ਲਗਾਉਣ ਤੋਂ ਬਾਅਦ ਜ਼ਖਮੀ ਹੋ ਗਈ ਸੀ, ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਉਸਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਹਿਰਾਸਤ ਵਿੱਚ ਲਿਆ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ।

Fire In School: ਅਧਿਆਪਕ ਨੇ ਖੋਹਿਆ ਮੋਬਾਈਲ, ਗੁੱਸੇ ਚ ਆਈ ਵਿਦਿਆਰਥਣ ਨੇ ਸਕੂਲ ਨੂੰ ਲਾਈ ਅੱਗ, 20 ਦੀ ਮੌਤ, ਵਿਦਿਆਰਥਣ ਸਮੇਤ 10 ਜ਼ਖ਼ਮੀ
Follow Us On

ਗੁਆਨਾ: ਦੁਨੀਆ ਦੀ ਸੁਪਰ ਪਾਵਰ, ਵਿਕਸਿਤ ਅਤੇ ਨਿਊਕਲੀਅਰ ਪਾਵਰ ਵਾਲੇ ਸਕੂਲ ਗੁਆਨਾ (Guyana) ਦੇ ਇੱਕ ਸਕੂਲ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਵਾਪਰੀ ਘਟਨਾ ਉਥੋਂ ਦੇ ਸਕੂਲਾਂ ਵਿੱਚ ਲਗਾਤਾਰ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਵੀ ਵੱਧ ਖ਼ਤਰਨਾਕ ਸਾਬਤ ਹੋਈ ਹੈ।

ਅਧਿਆਪਕ ਨੇ ਕੁੜੀ ਤੋਂ ਮੋਬਾਈਲ ਕਿਉਂ ਖੋਹਿਆ?14 ਸਾਲਾ ਵਿਦਿਆਰਥੀ ਨੇ ਸਕੂਲ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਹੁਣ ਤੱਕ 20 ਲੋਕ ਮਾਰੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਖੁਦ ਵੀ ਸੜ੍ਹ ਗਿਆ ਮੁਲਜ਼ਮ

ਮੁਲਜ਼ਮ ਦੋਸ਼ੀ ਵਿਦਿਆਰਥੀ ਖੁਦ ਵੀ ਸੜ ਗਿਆ ਹੈ। ਉਸ ਦਾ ਹਸਪਤਾਲ (Hospital) ‘ਚ ਇਲਾਜ ਚੱਲ ਰਿਹਾ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਘਟਨਾ ਦੱਖਣੀ ਅਮਰੀਕੀ ਦੇਸ਼ ਗੁਆਨਾ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਸਥਿਤ ਮਾਹਦੀਆ ਸੈਕੰਡਰੀ ਸਕੂਲ ਦੇ ਲੜਕੀਆਂ ਦੇ ਹੋਸਟਲ ਵਿੱਚ ਸੋਮਵਾਰ ਰਾਤ ਨੂੰ ਅਚਾਨਕ ਅੱਗ ਲੱਗ ਗਈ। ਰਾਤ ਸਮੇਂ ਹੋਸਟਲ ਵਿੱਚ ਸ਼ੱਕੀ ਹਾਲਾਤਾਂ ਵਿੱਚ ਲੱਗੀ ਅੱਗ ਨੇ ਸਕੂਲ ਦੇ ਕੁਝ ਹਿੱਸੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਇੰਨੀ ਭਿਆਨਕ ਸੀ ਕਿ ਕਿਸੇ ਨੂੰ ਕੁਝ ਸਮਝ ਨਹੀਂ ਆਇਆ, ਉਦੋਂ ਤੱਕ ਕਈ ਲੋਕ ਇਸ ਦੀ ਲਪੇਟ ‘ਚ ਆ ਗਏ।

ਝੁਲਸਣ ਕਾਰਨ 20 ਲੋਕਾਂ ਦੀ ਮੌਤ ਹੋ ਗਈ

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ (Fire Brigade) ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਪਰ ਅੱਗ ਬੇਕਾਬੂ ਹੋ ਕੇ ਫੈਲ ਚੁੱਕੀ ਸੀ। ਜਦੋਂ ਤੱਕ ਅੱਗ ਬੁਝਾਈ ਗਈ ਸੀ, ਉਦੋਂ ਤੱਕ ਪਤਾ ਲੱਗਾ ਸੀ ਕਿ ਅੱਗ ਦੀ ਲਪੇਟ ‘ਚ ਆਉਣ ਕਾਰਨ 20 ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਹ ਘਟਨਾ ਗੁਆਨਾ ਦੀ ਰਾਜਧਾਨੀ ਜੌਰਜਟਾਊਨ ਤੋਂ ਕਰੀਬ 200 ਮੀਲ ਦੂਰ ਸਥਿਤ ਸੈਂਟਰਲ ਗੁਆਨਾ ਮਾਈਨਿੰਗ ਟਾਊਨ ‘ਚ ਵਾਪਰੀ। ਪੁਲਿਸ ਨੇ ਇੱਥੋਂ ਦੀ 14 ਸਾਲਾ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ। ਸਮੇਤ 10 ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਅਤੇ ਦਾਖਲ ਕਰਵਾਇਆ ਗਿਆ।

ਸਕੂਲ ਤੋਂ ਨਾਰਾਜ਼ ਸੀ ਮੁਲਜ਼ਮ ਵਿਦਿਆਰਥੀ

ਦੋਸ਼ੀ ਵਿਦਿਆਰਥੀ ਤੋਂ ਪੁੱਛਗਿੱਛ ਕਰਨ ‘ਤੇ ਇਹ ਸਾਬਤ ਹੋ ਗਿਆ ਕਿ ਵਿਦਿਆਰਥੀ ਸਕੂਲ ਪ੍ਰਸ਼ਾਸਨ ਤੋਂ ਵੀ ਨਾਰਾਜ਼ ਸੀ। ਜਾਣਕਾਰੀ ਅਨੁਸਾਰ ਅਧਿਆਪਕ ਨੇ ਮੋਬਾਈਲ ਫ਼ੋਨ ਇਸ ਲਈ ਖੋਹ ਲਿਆ ਸੀ ਕਿਉਂਕਿ ਲੜਕੀ ਫ਼ੋਨ ਰਾਹੀਂ ਇੱਕ ਬਜ਼ੁਰਗ ਨਾਲ ਸੰਪਰਕ ਵਿੱਚ ਸੀ। ਜਿਸ ‘ਤੇ ਅਧਿਆਪਕ ਅਤੇ ਸਕੂਲ ਨੇ ਇਤਰਾਜ਼ ਕੀਤਾ ਅਤੇ ਵਿਦਿਆਰਥਣ ਤੋਂ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਜ਼ਬਤ ਕਰ ਲਿਆ।

9 ਲੋਕਾਂ ਦੀ ਹਾਲਤ ਬਣੀ ਹੋਈ ਹੈ ਨਾਜ਼ੁਕ

ਗੁਆਨਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਗੇਰਾਲਡ ਗੌਵੀਆ ਨੇ ਸਥਾਨਕ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਦੋਸ਼ੀ 14 ਸਾਲਾ ਲੜਕੀ ਨੇ ਅੱਗ ਲਗਾਉਣ ਤੋਂ ਪਹਿਲਾਂ ਵੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਵੀ ਪਰ ਸਕੂਲ ਪ੍ਰਸ਼ਾਸਨ ਚੌਕਸ ਹੋ ਕੇ ਇਸ ਘਟਨਾ ਨੂੰ ਰੋਕਣ ਵਿੱਚ ਨਾਕਾਮ ਰਿਹਾ ਹੈ। ਜਿਸ ਕਾਰਨ 20 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ। ਬੱਚੀ ਤੋਂ ਇਲਾਵਾ ਅੱਗ ‘ਚ ਝੁਲਸ ਗਏ ਹੋਰ 9 ਲੋਕਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

ਗੰਭੀਰ ਲੋਕਾਂ ਦਾ ਹਸਪਤਾਲ ‘ਚ ਚੱਲ ਰਿਹਾ ਇਲਾਜ

ਸਾਰੇ ਹਸਪਤਾਲ ‘ਚ ਜ਼ੇਰੇ ਇਲਾਜ ਹਨ।ਇਲਾਜ ਤੋਂ ਠੀਕ ਹੋਣ ਤੋਂ ਬਾਅਦ ਉਨ੍ਹਾਂ ਦੇ ਬਿਆਨ ਲਏ ਜਾਣਗੇ, ਜਦਕਿ ਇਸ ਔਖੀ ਘੜੀ ‘ਚ ਖੁਦ ਅਮਰੀਕਾ ਨੇ ਇਸ ਮਾਮਲੇ ‘ਚ ਗੁਆਨਾ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਜੋ ਅਮਰੀਕਾ ਨੂੰ ਇੱਕ ਇਨਸਾਨ ਅਤੇ ਇੱਕ ਸ਼ਕਤੀਸ਼ਾਲੀ ਗੁਆਂਢੀ ਦੇਸ਼ ਹੋਣ ਦੇ ਨਾਤੇ ਕਰਨਾ ਚਾਹੀਦਾ ਸੀ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ

Exit mobile version