ਧੀਆਂ ਨਾਲ ਸੈਲਫੀ ਮਹਿੰਮ ਸੱਤ ਸਮੁੰਦਰੋਂ ਪਾਰਲੀ ਧਰਤੀ ਤੇ ਪਹੁੰਚੀ

Published: 

20 Feb 2023 09:45 AM

ਸੈਲਫੀ ਵਿਦ ਡਾਟਰ ਫਾਊਂਡੇਸ਼ਨ ਦੀ ਇਸ ਕੈਨੇਡੀਅਨ ਮੁਹਿੰਮ ਲਈ ਭਾਗੀਦਾਰ ਬਣੇ V for U ਰੇਡੀਓ ਦੇ ਸੰਸਥਾਪਕ ਅਤੇ ਸਹਿ-ਸੰਸਥਾਪਕ ਵੰਦਨਾ ਅਤੇ ਅਨੁਪਮ ਨੇ ਦੱਸਿਆ ਕਿ ਸੈਲਫੀ ਵਿਦ ਡਾਟਰ ਮੁਹਿੰਮ ਨੂੰ ਲੈ ਕੇ ਕਾਫੀ ਉਤਸ਼ਾਹ ਹੈ।

ਧੀਆਂ ਨਾਲ ਸੈਲਫੀ ਮਹਿੰਮ ਸੱਤ ਸਮੁੰਦਰੋਂ ਪਾਰਲੀ ਧਰਤੀ ਤੇ ਪਹੁੰਚੀ
Follow Us On

ਚੰਡੀਗੜ੍ਹ: ਧੀਆਂ ਨਾਲ ਸੈਲਫੀ ਭਾਰਤ ਦੇਸ਼ ਦੇ ਨਾਲ ਨਾਲ ਵਿਦੇਸਾਂ ਵਿੱਚ ਵੀ ਹੰਗਾਰਾ ਮਿਲ ਰਿਹਾ ਹੇ। ਇਹ ਮੁਹਿੰਮ ਸਾਲ 2015 ਵਿਚ ਹਰਿਆਣਾ ਦੇ ਜੀਂਦ ਪਿੰਡ ਬੀਬੀਪੁਰ ਦੇ ਸਰਪੰਚ ਸੁਨੀਲ ਜਾਗਲਾਨ ਦੁਆਰਾ ਸ਼ੁਰੂ ਕੀਤੀ ਗਈ ਸੀ। ਬਾਅਦ ਵਿੱਚ ਇੱਕ ਰੇਡੀਓ ਪ੍ਰੋਗਰਾਮ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਮੁਹਿੰਮ ਨੂੰ ਚੁਣਿਆ ਗਿਆ ਇਕ ਰੇਡੀਓ ਪ੍ਰੋਗਰਾਮ ਜ਼ਰੀਏ ਇਸ ਨੂੰ ਪ੍ਰਚਾਰਿਆ ਗਿਆ ਸੀ। ਹੁਣ ਧੀਆਂ ਨਾਲ ਸੈਲਫੀ ਲੈ ਕੇ ਉਨ੍ਹਾਂ ਦਾ ਸਨਮਾਨ ਕਰਨ ਦੀ ਅਪੀਲ ਦਾ ਅਸਰ ਹੁਣ ਵਿਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਨੇਪਾਲ ਤੋਂ ਬਾਅਦ ਕੈਨੇਡਾ ‘ਚ ਵੀ ਸ਼ੁਰੂ ਹੋਈ ਸੈਲਫੀ ਵਿਦ ਬੇਟੀ ਮੁਹਿੰਮ।

ਮਹਿੰਮ ਦੇ ਸੰਸਥਾਪਕ ਵੱਲੋਂ ਕਰਵਾਇਆ ਗਿਆ ਵਰਚੁਅਲ ਪ੍ਰੋਗਰਾਮ

ਪਿੰਡ ਬੀਬੀਪੁਰ ਤੋਂ ਸੁਨੀਲ ਜਾਗਲਾਨ ਵੱਲੋਂ 9 ਜੂਨ 2015 ਨੂੰ ਸ਼ੁਰੂ ਕੀਤੀ ਗਈ ਮੁਹਿੰਮ ਹਰ ਸਾਲ ਨਵੇਂ ਆਯਾਮ ਸਿਰਜ ਰਹੀ ਹੈ। ਸੈਲਫੀ ਵਿਦ ਡਾਟਰ ਫਾਊਂਡੇਸ਼ਨ ਦੇ ਸੰਸਥਾਪਕ ਸੁਨੀਲ ਜਾਗਲਾਨ ਦੀ ਪ੍ਰਧਾਨਗੀ ਹੇਠ ਇਹ ਵਰਚੁਅਲ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਕੈਨੇਡਾ ਅਤੇ ਭਾਰਤ ਦੇ ਕਈ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੈਨੇਡੀਅਨ ਕਲਾਕਾਰ ਵੈਂਡੀ ਵਾਕਰ ਨੇ ਆਪਣਾ ਗੀਤ ਸੈਲਫੀ ਵਿਦ ਡਾਟਰ ਇਨ ਕੈਨੇਡਾ ਪੇਸ਼ ਕੀਤਾ। ਵੈਂਡੀ ਨੇ ਪਯੋਂਗਚਾਂਗ 2018 ਵਿੰਟਰ ਓਲੰਪਿਕ ਵਿੱਚ ਪ੍ਰਦਰਸ਼ਨ ਕੀਤਾ ਹੈ। ਵੈਂਡੀ ਨੇ ਸੈਲਫੀ ਵਿਦ ਡਾਟਰ ਨਾਲ ਜੁੜਨ ਦਾ ਕਾਰਨ ਕੁੜੀਆਂ ਲਈ ਉਸਦਾ ਅਥਾਹ ਪਿਆਰ ਸੀ।ਲਨੈੱਸ ਕੋਚ ਸੋਨੀਆ ਫੰਕ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਮਾਨਸਿਕ ਸਿਹਤ ‘ਤੇ ਕੰਮ ਕਰ ਰਹੀ ਹੈ।ਜਿਵੇਂ ਹੀ ਮੈਂ ਸੈਲਫੀ ਵਿਦ ਡਾਟਰ ਬਾਰੇ ਸੁਣਿਆ, ਮੈਨੂੰ ਵੀ ਸ਼ਾਮਲ ਹੋਣ ਦਾ ਅਹਿਸਾਸ ਹੋਇਆ। ਇਹ ਮੁਹਿੰਮ ਲੜਕੀਆਂ ਦੇ ਚਿਹਰੇ ‘ਤੇ ਮੁਸਕਰਾਹਟ ਲਿਆਉਂਦੀ ਹੈ ਜੋ ਮਾਨਸਿਕ ਤੌਰ ‘ਤੇ ਸਿਹਤਮੰਦ ਰਹਿਣ ਦਾ ਵੱਡਾ ਕਾਰਨ ਹੈ।

ਕੈਨੇਡਾ ਵਿੱਚ ਜ਼ਮੀਨੀ ਪੱਧਰ ਤੇ ਇਸ ਮੁਹਿੰਮ ਦੀ ਬਹੁਤ ਲੋੜ

ਕੈਨੇਡਾ ਦੇ ਮਸ਼ਹੂਰ ਮੋਟੀਵੇਸ਼ਨਲ ਸਪੀਕਰ ਅਤੇ ਮਹਾਰਾਣੀ ਐਲਿਜ਼ਾਬੈਥ ਪਲੈਟੀਨਮ ਜੁਬਲੀ ਮੈਡਲ ਪ੍ਰਾਪਤ ਕਰਨ ਵਾਲੇ ਸੱਤਿਆ ਦਾਸ ਨੇ ਸੈਲਫੀ ਵਿਦ ਡਾਟਰ ਮੁਹਿੰਮ ਨੂੰ ਬਹੁਤ ਪ੍ਰਭਾਵਸ਼ਾਲੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਜ਼ਮੀਨੀ ਪੱਧਰ ਤੇ ਇਸ ਮੁਹਿੰਮ ਦੀ ਬਹੁਤ ਲੋੜ ਹੈ।ਅਲਬਰਟਾ ਤੋਂ ਵਿਧਾਇਕ ਅਤੇ ਸੱਭਿਆਚਾਰਕ, ਬਹੁ-ਸੱਭਿਆਚਾਰਕ ਅਤੇ ਮਹਿਲਾ ਸਥਿਤੀ ਬਾਰੇ ਸਾਬਕਾ ਮੰਤਰੀ ਲੀਲਾ ਸ਼ੈਰੋਨ ਨੇ ਕਿਹਾ ਕਿ ਅਸੀਂ ਸੁਨੀਲ ਜਗਲਾਨ ਦੀ ਮੁਹਿੰਮ ਤੋਂ ਬਾਅਦ ਭਾਰਤ ਵਿੱਚ ਬਹੁਤ ਬਦਲਾਅ ਦੇਖਿਆ ਹੈ, ਜਿਸ ਨੂੰ ਸਰਕਾਰ ਵੱਲੋਂ ਵੀ ਲਾਗੂ ਕੀਤਾ ਗਿਆ ਹੈ। ਇਸੇ ਤਰ੍ਹਾਂ ਬੇਟੀ ਨਾਲ ਸੈਲਫੀ ਕੈਨੇਡਾ ਵਿੱਚ ਵੀ ਬਦਲਾਅ ਦਾ ਕਾਰਕ ਬਣੇਗੀ।

ਕੈਨੇਡੀਅਨ ਵਾਸੀਆਂ ਵੱਲੋਂ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ

ਸੈਲਫੀ ਵਿਦ ਡਾਟਰ ਫਾਊਂਡੇਸ਼ਨ ਦੀ ਇਸ ਕੈਨੇਡੀਅਨ ਮੁਹਿੰਮ ਲਈ ਭਾਗੀਦਾਰ ਬਣੇ V for U ਰੇਡੀਓ ਦੇ ਸੰਸਥਾਪਕ ਅਤੇ ਸਹਿ-ਸੰਸਥਾਪਕ ਵੰਦਨਾ ਅਤੇ ਅਨੁਪਮ ਨੇ ਦੱਸਿਆ ਕਿ ਸੈਲਫੀ ਵਿਦ ਡਾਟਰ ਮੁਹਿੰਮ ਨੂੰ ਲੈ ਕੇ ਕਾਫੀ ਉਤਸ਼ਾਹ ਹੈ, ਉਨ੍ਹਾਂ ਨੇ ਆਪਣੇ ਰੇਡੀਓ ਰਾਹੀਂ ਮੁਹਿੰਮ ਸ਼ੁਰੂ ਕੀਤੀ ਤਾਂ ਕੈਨੇਡਾ ਇਲਾਕਾ ਨਿਵਾਸੀਆਂ ਵੱਲੋਂ ਬਹੁਤ ਹੀ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ।

ਲੋਕ ਲਹਿਰ ਬਣੀ ਰਹੀ ਹੈ ਸੈਲਫੀ ਵਿਦ ਡਾਟਰ

ਸੈਲਫੀ ਵਿਦ ਡਾਟਰ ਇੰਟਰਨੈਸ਼ਨਲ ਮੁਹਿੰਮ ਦੇ ਸੰਸਥਾਪਕ ਸੁਨੀਲ ਜਗਲਾਨ ਨੇ ਦੱਸਿਆ ਕਿ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੋਂ ਬਾਅਦ ਇਹ ਇੱਕ ਲੋਕ ਲਹਿਰ ਬਣ ਗਈ ਅਤੇ ਧੀਆਂ ਲਈ ਦੁਨੀਆ ਦੀ ਸਭ ਤੋਂ ਪਿਆਰੀ ਮੁਹਿੰਮ ਬਣ ਗਈ। ਇਸ ਤੋਂ ਪਹਿਲਾਂ ਵੀ ਦੁਨੀਆ ਦੇ ਕਈ ਦੇਸ਼ਾਂ ਤੋਂ ਸੈਲਫੀਜ਼ ਆਉਂਦੀਆਂ ਰਹੀਆਂ ਹਨ ਪਰ ਹੁਣ ਨੇਪਾਲ ਤੋਂ ਬਾਅਦ ਕੈਨੇਡਾ ‘ਚ ਵੀ ਇਹ ਮੁਹਿੰਮ ਪੂਰੀ ਤਰ੍ਹਾਂ ਨਾਲ ਸ਼ੁਰੂ ਹੋ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇੱਥੇ ਵੀ ਪੂਰਾ ਪਿਆਰ ਮਿਲੇਗਾ।

ਇਸ ਮੁਹਿੰਮ ਰਾਹੀਂ ਲੋਕਾਂ ਦੀਆਂ ਹੱਕੀ ਮੰਗਾਂ ਦੀ ਗੱਲ ਕੀਤੀ

ਕੈਨੇਡਾ ਦੀ ਮਹਿਲਾ ਫੁਟਬਾਲ ਟੀਮ ਲਈ ਬਰਾਬਰ ਤਨਖਾਹ ਲਈ ਸਮਰਥਨ ਸੈਲਫੀ ਵਿਦ ਡਾਟਰ ਦੇ ਸੰਸਥਾਪਕ ਸੁਨੀਲ ਜਗਲਾਨ ਨੇ ਕੈਨੇਡੀਅਨ ਮਹਿਲਾ ਫੁੱਟਬਾਲ ਟੀਮ ਲਈ ਬਰਾਬਰ ਤਨਖਾਹ ਦੀ ਮੰਗ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਇਸ ਮੁਹਿੰਮ ਨੂੰ ਉਨ੍ਹਾਂ ਨੂੰ ਸਮਰਪਿਤ ਕਰਦੇ ਹਨ ਅਤੇ ਅਸੀਂ ਆਪਣੇ ਜ਼ਰੀਏ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।

Exit mobile version