ਮੈਂ 9 ਸਾਲ ਤੋਂ ਜਾਣਦੀ ਹਾਂ.. ਤੇ ਮੇਰਾ ਤਲਾਕ ਹੋ ਗਿਆ ਹੈ… PAK ਗਈ ਸਰਬਜੀਤ ਕੌਰ ਦੀ ਪਹਿਲੀ ਵੀਡੀਓ ਆਈ ਸਾਹਮਣੇ, ਕੀਤਾ ਨਿਕਾਹ

Updated On: 

15 Nov 2025 22:41 PM IST

Sarabjit Kaur Pakistan video: ਸ਼ੋਸਲ ਮੀਡੀਆ ਵਿੱਚ ਵਾਇਰਲ ਹੋ ਰਹੀ ਵੀਡੀਓ ਵਿੱਚ ਨੂਰ ਹੁਸੈਨ (ਸਰਬਜੀਤ ਕੌਰ) ਕਹਿੰਦੀ ਹੈ ਕਿ ਉਹ 9 ਸਾਲ ਤੋਂ ਇਸ ਵਿਅਕਤੀ ਨੂੰ ਜਾਣਦੀ ਹਾਂ। ਇਸ ਤੋਂ ਇਲਾਵਾ ਉਹ ਕਹਿੰਦੀ ਹੈ ਕਿ ਉਸ ਦਾ ਪਹਿਲਾਂ ਤਲਾਕ ਹੋ ਗਿਆ ਹੈ, ਜਿਸ ਤੋਂ ਬਾਅਦ ਉਹ ਹੁਣ ਨਿਕਾਹ ਕਰ ਰਹੀ ਹੈ।

ਮੈਂ 9 ਸਾਲ ਤੋਂ ਜਾਣਦੀ ਹਾਂ.. ਤੇ ਮੇਰਾ ਤਲਾਕ ਹੋ ਗਿਆ ਹੈ... PAK ਗਈ ਸਰਬਜੀਤ ਕੌਰ ਦੀ ਪਹਿਲੀ ਵੀਡੀਓ ਆਈ ਸਾਹਮਣੇ, ਕੀਤਾ ਨਿਕਾਹ

ਪਾਕਿਸਤਾਨ ਗਈ ਸਰਬਜੀਤ ਦਾ ਮਾਮਲਾ ਪਹੁੰਚਿਆ ਲਾਹੌਰ ਹਾਈਕੋਰਟ, ਭਾਰਤ ਭੇਜਣ ਦੀ ਮੰਗ (Pic Credit: Social Media)

Follow Us On

ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਗਏ ਜੱਥੇ ਵਿੱਚ ਸ਼ਾਮਿਲ ਹੋਕੇ ਪਾਕਿਸਤਾਨ ਗਈ ਸਰਬਜੀਤ ਕੌਰ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ ਹੈ, ਉਸ ਦੀ ਵੀਡੀਓ ਹੁਣ ਪਾਕਿਸਤਾਨੀ ਸ਼ੋਸਲ ਮੀਡੀਆ ਚੈਨਲ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਕਬੂਲ ਕਰ ਰਹੀ ਹੈ ਅਤੇ ਫਿਰ ਉਸ ਦਾ ਸੇਖੂਪੁਰਾ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਨਿਕਾਹ ਕਰ ਲਿਆ।

ਸ਼ੋਸਲ ਮੀਡੀਆ ਵਿੱਚ ਵਾਇਰਲ ਹੋ ਰਹੀ ਵੀਡੀਓ ਵਿੱਚ ਨੂਰ ਹੁਸੈਨ (ਸਰਬਜੀਤ ਕੌਰ) ਕਹਿੰਦੀ ਹੈ ਕਿ ਉਹ 9 ਸਾਲ ਤੋਂ ਇਸ ਵਿਅਕਤੀ ਨੂੰ ਜਾਣਦੀ ਹਾਂ। ਇਸ ਤੋਂ ਇਲਾਵਾ ਉਹ ਕਹਿੰਦੀ ਹੈ ਕਿ ਉਸ ਦਾ ਪਹਿਲਾਂ ਤਲਾਕ ਹੋ ਗਿਆ ਹੈ, ਜਿਸ ਤੋਂ ਬਾਅਦ ਉਹ ਹੁਣ ਨਿਕਾਹ ਕਰ ਰਹੀ ਹੈ।

ਦੇਖੋ ਵਾਇਰਲ ਵੀਡੀਓ

9 ਸਾਲ ਦਾ ਪਿਆਰ, ਹੋ ਗਿਆ ਤਲਾਕ

ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਬਜੀਤ ਕੌਰ ਇਸ ਗੱਲ ਨੂੰ ਕਬੂਲ ਕਰਦੀ ਹੈ ਕਿ ਉਸ ਦਾ ਤਲਾਕ ਹੋ ਗਿਆ ਹੈ, ਜਦੋਂ ਕਿ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਉਸ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਡੰਕੀ ਰੂਟ ਰਾਹੀਂ ਉਹ ਵਿਦੇਸ਼ ਜਾਣ ਦੀ ਕੋਸ਼ਿਸ ਕਰ ਰਹੀ ਸੀ। ਉਸ ਤੋਂ ਜ਼ਿਆਦਾ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਰਬਜੀਤ ਕੌਰ ਕਹਿੰਦੀ ਹੈ ਕਿ ਮੈਂ ਇਹਨਾਂ ਨੂੰ ਪਿਆਰ ਕਰਦੀ ਹਾਂ ਅਤੇ 9 ਸਾਲ ਤੋਂ ਜਾਣਦੀ ਹਾਂ ਕਿਉਂਕਿ ਇਹ 9 ਸਾਲ ਤੱਕ ਸਭ ਕੁੱਝ ਲੁਕੋ ਕੇ ਰੱਖਣਾ ਵੀ ਵੱਡੀ ਗੱਲ ਹੈ।

ਸ਼ੋਸਲ ਮੀਡੀਆ ਤੇ ਹੋਈ ਦੋਸਤੀ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਦੀ ਪਾਕਿਸਤਾਨ ਦੇ ਰਹਿਣ ਵਾਲੇ ਨਾਸਿਰ ਨਾਲ ਸ਼ੋਸਲ ਮੀਡੀਆ ਰਾਹੀਂ ਦੋਸਤੀ ਹੋਈ ਸੀ ਅਤੇ ਫਿਰ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਦੇ ਬਹਾਨੇ ਸਰਬਜੀਤ ਕੌਰ ਨਾਸਿਰ ਨੂੰ ਮਿਲਣ ਪਾਕਿਸਤਾਨ ਗਈ ਸੀ। ਹਾਲਾਂਕਿ ਭਾਰਤੀ ਏਜੰਸੀਆਂ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕਰ ਰਹੀਆਂ ਹਨ।